ਆਯੂਸ਼
ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ ਨੇ ਆਯੁਰਵੇਦ ਦਿਵਸ ਤੋਂ ਪਹਿਲਾਂ 'ਆਯੁਰਵਾਰਤਾ' ਡਿਜੀਟਲ ਡਾਇਲੌਗ ਸੀਰੀਜ਼ ਲਾਂਚ ਕੀਤੀ
ਪਹਿਲੇ ਐਪੀਸੋਡ ਵਿੱਚ, 23 ਸਤੰਬਰ ਨੂੰ ਆਯੁਰਵੇਦ ਦਿਵਸ ਦੀ ਨਿਸ਼ਚਿਤ ਮਿਤੀ 'ਤੇ ਵਿਸ਼ੇਸ਼ ਚਰਚਾ
Posted On:
01 SEP 2026 6:09PM by PIB Chandigarh
ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ (ਏਆਈਆਈਏ), ਨਵੀਂ ਦਿੱਲੀ ਨੇ "ਆਯੁਰਵਾਰਤਾ" ਨਾਮਕ ਇੱਕ ਵਿਸ਼ੇਸ਼ ਡਿਜੀਟਲ ਡਾਇਲੌਗ ਸੀਰੀਜ਼ ਸ਼ੁਰੂ ਕੀਤੀ ਹੈ। ਇਸਦਾ ਉਦੇਸ਼ ਸਮਕਾਲੀ ਸਿਹਤ ਸੰਭਾਲ ਲਈ ਆਯੁਰਵੇਦ ਦੇ ਪ੍ਰਮਾਣਿਕ ਗਿਆਨ, ਵਿਗਿਆਨਕ ਪਹੁੰਚ ਅਤੇ ਸਾਰਥਕਤਾ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵਿਆਪਕ ਦਰਸ਼ਕਾਂ ਤੱਕ ਪਹੁੰਚਾਉਣਾ ਹੈ। ਏਆਈਆਈਏ ਆਯੁਸ਼ ਮੰਤਰਾਲੇ ਦੇ ਅਧੀਨ ਇੱਕ ਖੁਦਮੁਖਤਿਆਰ ਸੰਸਥਾਨ ਹੈ।
ਇਹ ਪਹਿਲ ਆਉਣ ਵਾਲੇ ਆਯੁਰਵੇਦ ਦਿਵਸ ਜੋ ਕਿ 23 ਸਤੰਬਰ ਨੂੰ ਮਨਾਇਆ ਜਾਵੇਗਾ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਹੈ। 'ਆਯੁਰਵਾਰਤਾ' ਵਿੱਚ ਆਯੁਰਵੇਦ, ਸਮਕਾਲੀ ਸਿਹਤ ਚੁਣੌਤੀਆਂ, ਵਿਗਿਆਨਕ ਖੋਜ, ਸਿੱਖਿਆ, ਡਾਕਟਰੀ ਅਭਿਆਸ ਅਤੇ ਵਿਸ਼ਵ ਪੱਧਰ 'ਤੇ ਆਯੁਰਵੇਦ ਦੀ ਵਧ ਰਹੀ ਸਾਰਥਕਤਾ ਨਾਲ ਸਬੰਧਿਤ ਵਿਸ਼ਿਆਂ 'ਤੇ ਮਾਹਰਾਂ ਨਾਲ ਗੱਲਬਾਤ ਕੀਤੀ ਜਾਵੇਗੀ।
"ਆਯੁਰਵਰਤਾ" ਦੇ ਪਹਿਲੇ ਐਪੀਸੋਡ ਵਿੱਚ, ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ ਦੇ ਡਾਇਰੈਕਟਰ ਪ੍ਰੋਫੈਸਰ (ਵੈਦਯ) ਪੀ.ਕੇ. ਪ੍ਰਜਾਪਤੀ ਅਤੇ ਪ੍ਰੋਗਰਾਮ ਵਿੱਚ ਡੀਨ, ਪੀਐੱਚ.ਡੀ. ਪ੍ਰੋਫੈਸਰ ਡਾ. ਮਹੇਸ਼ ਵਿਆਸ ਵਿਚਕਾਰ ਇੱਕ ਵਿਸ਼ੇਸ਼ ਗੱਲਬਾਤ ਹੋਈ। ਇਸ ਐਪੀਸੋਡ ਦਾ ਕੇਂਦਰੀ ਵਿਸ਼ਾ ਸੀ, "23 ਸਤੰਬਰ ਨੂੰ ਆਯੁਰਵੇਦ ਦਿਵਸ ਕਿਉਂ ਮਨਾਇਆ ਜਾਂਦਾ ਹੈ?"
ਚਰਚਾ ਦੌਰਾਨ, ਆਯੁਰਵੇਦ ਦਿਵਸ ਦੇ ਇਤਿਹਾਸ, ਪਿਛਲੇ ਸਮੇਂ ਵਿੱਚ ਧਨਵੰਤਰੀ ਜਯੰਤੀ ਦੇ ਮੌਕੇ 'ਤੇ ਇਸ ਦੇ ਜਸ਼ਨ ਅਤੇ ਭਾਰਤ ਸਰਕਾਰ ਵੱਲੋਂ ਆਯੁਰਵੇਦ ਦਿਵਸ ਲਈ ਇੱਕ ਖਾਸ ਮਿਤੀ ਨਿਰਧਾਰਿਤ ਕਰਨ ਦੇ ਫੈਸਲੇ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ।
ਇਸ ਮੌਕੇ ਬੋਲਦਿਆਂ, ਪ੍ਰੋਫੈਸਰ (ਵੈਦਯ) ਪੀ.ਕੇ. ਪ੍ਰਜਾਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਆਯੁਰਵੇਦ ਨੂੰ ਇੱਕ ਮਹੱਤਵਪੂਰਨ ਗਿਆਨ ਅਤੇ ਸਿਹਤ ਪ੍ਰਣਾਲੀ ਵਜੋਂ ਮਜ਼ਬੂਤ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ, ਜਿਸ ਦੀ ਪ੍ਰਾਸੰਗਿਕਤਾ ਵਿਸ਼ਵ ਸਿਹਤ ਦ੍ਰਿਸ਼ਟੀਕੋਣ ਵਿੱਚ ਨਿਰੰਤਰ ਵਧ ਰਹੀ ਹੈ।
ਉਨ੍ਹਾਂ ਕਿਹਾ ਕਿ ਆਯੁਰਵੇਦ ਦਿਵਸ ਲਈ ਇੱਕ ਨਿਸ਼ਚਿਤ ਮਿਤੀ ਨਿਰਧਾਰਿਤ ਕਰਨ ਨਾਲ ਇਸਦੇ ਸਲਾਨਾ ਜਸ਼ਨ ਨੂੰ ਹੋਰ ਨਿਰੰਤਰਤਾ ਮਿਲੇਗੀ ਅਤੇ ਇਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਮਜ਼ਬੂਤ ਪਛਾਣ ਵਿਕਸਿਤ ਕਰੇਗਾ।
ਪ੍ਰੋ. ਪ੍ਰਜਾਪਤੀ ਨੇ ਕਿਹਾ ਕਿ 'ਆਯੁਰਵਾਰਤਾ' ਇਸ ਵਿਆਪਕ ਪਹੁੰਚ ਦਾ ਇੱਕ ਡਿਜੀਟਲ ਵਿਸਥਾਰ ਹੈ, ਜਿਸ ਰਾਹੀਂ ਲੋਕਾਂ ਨੂੰ ਆਯੁਰਵੇਦ ਦੇ ਪ੍ਰਮਾਣਿਕ ਗਿਆਨ ਅਤੇ ਮਾਹਰਾਂ ਦੇ ਵਿਚਾਰਾਂ ਤੱਕ ਆਸਾਨ ਅਤੇ ਪ੍ਰਭਾਵਸ਼ਾਲੀ ਪਹੁੰਚ ਪ੍ਰਦਾਨ ਕੀਤੀ ਜਾਵੇਗੀ।
ਚਰਚਾ ਦੌਰਾਨ, ਪ੍ਰੋਫੈਸਰ (ਡਾ.) ਮਹੇਸ਼ ਵਿਆਸ ਨੇ 23 ਸਤੰਬਰ ਦੀ ਮਹੱਤਤਾ 'ਤੇ ਚਾਨਣਾ ਪਾਇਆ, ਇਹ ਦੱਸਦੇ ਹੋਏ ਕਿ ਇਹ ਤਾਰੀਖ Autumnal Equinox ਦੇ ਨੇੜੇ ਆਉਂਦੀ ਹੈ, ਜਦੋਂ ਦਿਨ ਅਤੇ ਰਾਤ ਦੀ ਮਿਆਦ ਲਗਭਗ ਬਰਾਬਰ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਸੰਤੁਲਨ ਅਤੇ ਸਦਭਾਵਨਾ ਆਯੁਰਵੇਦ ਵਿੱਚ ਸਿਹਤ ਅਤੇ ਤੰਦਰੁਸਤੀ ਦੀ ਧਾਰਨਾ ਦੇ ਪ੍ਰਮੁੱਖ ਅਧਾਰ ਹਨ। ਇਸ ਸੰਦਰਭ ਵਿੱਚ, 23 ਸਤੰਬਰ ਦੀ ਤਾਰੀਖ ਨੂੰ ਸੰਤੁਲਨ, ਸਦਭਾਵਨਾ ਅਤੇ ਸਮਾਨਤਾ 'ਤੇ ਅਧਾਰਿਤ ਆਯੁਰਵੇਦ ਦੇ ਦ੍ਰਿਸ਼ਟੀਕੋਣ ਨਾਲ ਵੀ ਜੋੜਿਆ ਜਾ ਸਕਦਾ ਹੈ।
"ਆਯੁਰਵਾਰਤਾ" ਨੂੰ ਆਯੁਰਵੇਦ ਦੇ ਵੱਖ-ਵੱਖ ਪਹਿਲੂਆਂ 'ਤੇ ਨਿਰੰਤਰ ਅਤੇ ਅਰਥਪੂਰਨ ਸੰਵਾਦ ਲਈ ਇੱਕ ਡਿਜੀਟਲ ਪਲੈਟਫਾਰਮ ਵਜੋਂ ਵਿਕਸਿਤ ਕੀਤਾ ਗਿਆ ਹੈ। ਇਸ ਲੜੀ ਵਿੱਚ ਭਾਰਤ ਅਤੇ ਵਿਦੇਸ਼ਾਂ ਦੇ ਪ੍ਰਮੁੱਖ ਆਯੁਰਵੇਦ ਮਾਹਰਾਂ, ਅਭਿਆਸੀਆਂ, ਸਿੱਖਿਆ ਸ਼ਾਸਤਰੀਆਂ, ਵਿਗਿਆਨੀਆਂ, ਖੋਜਕਰਤਾਵਾਂ ਅਤੇ ਨੀਤੀ ਮਾਹਰਾਂ ਨਾਲ ਸੰਵਾਦ ਹੋਣਗੇ। "ਆਯੁਰਵਾਰਤਾ" ਦੇ ਆਉਣ ਵਾਲੇ ਐਪੀਸੋਡ ਆਯੁਰਵੇਦ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕਰਨਗੇ, ਜਿਸ ਵਿੱਚ ਆਯੁਰਵੇਦ ਦਾ ਵਿਗਿਆਨਕ ਅਧਾਰ ਅਤੇ ਆਧੁਨਿਕ ਖੋਜ, ਆਯੁਰਵੇਦ ਸਿੱਖਿਆ ਅਤੇ ਨਵੀਂ ਪੀੜ੍ਹੀ ਦੀ ਭੂਮਿਕਾ, ਆਯੁਰਵੇਦ ਅਤੇ ਜਨਤਕ ਸਿਹਤ, ਆਯੁਰਵੇਦ ਵਿੱਚ ਨਵੀਨਤਾ ਅਤੇ ਤਕਨਾਲੋਜੀ, ਆਯੁਰਵੇਦ ਅਤੇ ਆਧੁਨਿਕ ਡਾਕਟਰੀ ਵਿਗਿਆਨ ਦਾ ਏਕੀਕਰਣ, ਔਸ਼ਧੀ ਪੌਦੇ ਅਤੇ ਕੁਦਰਤੀ ਸਰੋਤ, ਸਿਹਤਮੰਦ ਜੀਵਨ ਸ਼ੈਲੀ ਅਤੇ ਨਿਵਾਰਕ ਸਿਹਤ, ਆਯੁਰਵੇਦ ਅਤੇ ਵਿਸ਼ਵਵਿਆਪੀ ਸਿਹਤ, ਆਯੁਰਵੇਦ ਦੇ ਅੰਤਰਰਾਸ਼ਟਰੀ ਵਿਸਥਾਰ ਦੀ ਸੰਭਾਵਨਾ, ਅਤੇ ਆਯੁਰਵੇਦ ਵਿੱਚ ਖੋਜ ਅਤੇ ਸਬੂਤ-ਅਧਾਰਿਤ ਚਿਕਿਤਸਾ ਸ਼ਾਮਲ ਹਨ।
"ਆਯੁਰਵਾਰਤਾ" ਦੇ ਐਪੀਸੋਡ AIIA ਦੇ ਅਧਿਕਾਰਤ ਡਿਜੀਟਲ ਅਤੇ ਸੋਸ਼ਲ ਮੀਡੀਆ ਪਲੈਟਫਾਰਮਾਂ, ਜਿਨ੍ਹਾਂ ਵਿੱਚ ਯੂਟਿਊਬ, ਫੇਸਬੁੱਕ, ਐਕਸ ਅਤੇ ਇੰਸਟਾਗ੍ਰਾਮ ਸ਼ਾਮਲ ਹਨ, 'ਤੇ ਉਪਲਬਧ ਕਰਵਾਏ ਜਾਣਗੇ, ਤਾਂ ਜੋ ਵਿਦਿਆਰਥੀਆਂ, ਨੌਜਵਾਨਾਂ, ਡਾਕਟਰਾਂ, ਖੋਜਕਰਤਾਵਾਂ, ਸਿੱਖਿਆ ਸ਼ਾਸਤਰੀਆਂ ਅਤੇ ਆਮ ਲੋਕਾਂ ਲਈ ਆਯੁਰਵੇਦ ਨਾਲ ਸਬੰਧਿਤ ਪ੍ਰਮਾਣਿਕ ਅਤੇ ਵਿਗਿਆਨਕ ਜਾਣਕਾਰੀ ਦਾ ਪ੍ਰਸਾਰ ਕੀਤਾ ਜਾ ਸਕੇ।
'ਆਯੁਰਵਾਰਤਾ' ਦਾ ਪਹਿਲਾ ਐਪੀਸੋਡ ਦੇਖਣ ਲਈ ਲਿੰਕ:- https://www.youtube.com/watch?v=Rj2W0sSA6O0


************
ਐੱਸਆਰ/ਐੱਸਵੀ/ਐੱਸਜੀ /ਏਕੇ
(Release ID: 2306385)
ਵਿਜ਼ੀਟਰ ਕਾਊਂਟਰ : 2