ਵਿੱਤ ਮੰਤਰਾਲਾ
ਗਿਫਟ ਆਈਐੱਫਐੱਸਸੀ ਇੱਕ ਮਜ਼ਬੂਤ ਅਤੇ ਜੀਵੰਤ ਅੰਤਰਰਾਸ਼ਟਰੀ ਬੈਂਕਿੰਗ ਕੇਂਦਰ ਵਜੋਂ ਨਜ਼ਰ ਆਇਆ, ਜਿਸ ਨੇ ਆਰਬੀਆਈ ਦੀ ਐੱਫਸੀਐੱਨਆਰ (ਬੀ) ਸਵੈਪ ਸਹੂਲਤ ਰਾਹੀਂ 52.8 ਬਿਲੀਅਨ ਡਾਲਰ ਤੋਂ ਵੱਧ, ਈਸੀਬੀ ਵਿੱਚ 11.62 ਬਿਲੀਅਨ ਡਾਲਰ ਅਤੇ ਆਈਐੱਫਐੱਸਸੀ ਐਕਸਚੇਂਜਾਂ ਵਿੱਚ ਬੈਂਕਾਂ ਵੱਲੋਂ ਬਾਂਡ ਲਿਸਟਿੰਗ ਵਿੱਚ 11.12 ਬਿਲੀਅਨ ਡਾਲਰ ਇਕੱਠੇ ਕੀਤੇ
Posted On:
02 SEP 2026 9:51PM by PIB Chandigarh
ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਿਟੀ (IFSCA) ਨੇ ਅੱਜ ਭਾਰਤ ਦੀ ਵਿਦੇਸ਼ੀ ਮੁਦਰਾ ਜੁਟਾਉਣ ਅਤੇ ਬਾਹਰੀ ਫੰਡਿੰਗ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਗਿਫਟ ਸਿਟੀ ਆਈਐੱਫਐੱਸਸੀਏ ਦੀ ਮਜ਼ਬੂਤ ਅਤੇ ਵਧਦੀ ਭੂਮਿਕਾ ‘ਤੇ ਚਾਨਣਾ ਪਾਇਆ, ਜਿਸ ਵਿੱਚ ਆਈਐੱਫਐੱਸਸੀ ਬੈਂਕਿੰਗ ਯੂਨਿਟਾਂ (ਆਈਬੀਯੂ) ਪ੍ਰਮੁੱਖ ਅੰਤਰਰਾਸ਼ਟਰੀ ਬੈਂਕਿੰਗ ਗਤੀਵਿਧੀਆਂ ਵਿੱਚ ਮਹੱਤਵਪੂਰਨ ਪੱਧਰ ਅਤੇ ਗਤੀ ਦਾ ਪ੍ਰਦਰਸ਼ਨ ਕਰ ਰਹੀਆਂ ਹਨ।
31 ਅਗਸਤ, 2026 ਤੱਕ, 20 ਆਈਬੀਯੂ ਨੇ ਭਾਰਤੀ ਰਿਜ਼ਰਵ ਬੈਂਕ ਦੀ ਐੱਫਸੀਐੱਨਆਰ (ਬੀ) ਜਮ੍ਹਾਂ ਦੇ ਲਈ ਵਿਸ਼ੇਸ਼ ਸਵੈਪ ਸਹੂਲਤ ਅਧੀਨ 54.02 ਬਿਲੀਅਨ ਅਮਰੀਕੀ ਡਾਲਰ ਮਨਜ਼ੂਰ ਕੀਤੇ, ਜਿਸ ਵਿੱਚੋਂ ਲਗਭਗ 52.82 ਬਿਲੀਅਨ ਅਮਰੀਕੀ ਡਾਲਰ ਦੀ ਵੰਡ ਪਹਿਲਾਂ ਹੀ ਹੋ ਚੁੱਕੀ ਹੈ। ਹਾਲ ਦੇ ਕੁਝ ਹਫ਼ਤਿਆਂ ਵਿੱਚ ਇਹ ਵਾਧਾ ਵਿਸ਼ੇਸ਼ ਤੌਰ ‘ਤੇ ਤੇਜ਼ ਰਿਹਾ ਹੈ, ਜਦੋਂ ਕੁੱਲ ਮਨਜ਼ੂਰੀਆਂ ਦੀ ਰਾਸ਼ੀ 14 ਅਗਸਤ ਨੂੰ 28.60 ਬਿਲੀਅਨ ਅਮਰੀਕੀ ਡਾਲਰ ਤੋਂ ਵਧ ਕੇ 21 ਅਗਸਤ ਨੂੰ 37.26 ਬਿਲੀਅਨ ਅਮਰੀਕੀ ਡਾਲਰ ਅਤੇ ਉਸ ਤੋਂ ਬਾਅਦ 31 ਅਗਸਤ 2026 ਤੱਕ 54.02 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਈਆਂ।
ਘਰੇਲੂ ਅਤੇ ਅੰਤਰਰਾਸ਼ਟਰੀ ਬੈਂਕਾਂ ਦੀ ਵਿਆਪਕ ਭਾਗੀਦਾਰੀ ਗਿਫਟ-ਆਈਐੱਫਐੱਸਸੀ ਵਿੱਚ ਬੈਂਕਿੰਗ ਵਿਵਸਥਾ ਦੀ ਡੂੰਘਾਈ ਅਤੇ ਸਮਰੱਥਾ ਨੂੰ ਰੇਖਾਂਕਿਤ ਕਰਦੀ ਹੈ। ਹਿੱਸਾ ਲੈਣ ਵਾਲੀਆਂ 20 ਅੰਤਰਰਾਸ਼ਟਰੀ ਬੈਂਕਿੰਗ ਯੂਨਿਟਾਂ (ਆਈਬੀਯੂਜ਼) ਵਿੱਚ ਪ੍ਰਮੁੱਖ ਭਾਰਤੀ ਬੈਂਕਾਂ ਦੇ ਨਾਲ-ਨਾਲ ਵਿਦੇਸ਼ੀ ਬੈਂਕ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਹਰੇਕ IBU ਇਸ ਸਹੂਲਤ ਦੇ ਤਹਿਤ ਵੱਡੀ ਮਾਤਰਾ ਵਿੱਚ ਮਨਜ਼ੂਰੀ ਅਤੇ ਵੰਡਾਂ ਦਰਜ ਕਰ ਰਹੇ ਹਨ।
ਐੱਫਸੀਐੱਨਆਰ (ਬੀ) ਸਵੈਪ ਸਹੂਲਤ ਦੇ ਤਹਿਤ ਆਈਬੀਯੂ ਦਾ ਪ੍ਰਦਰਸ਼ਨ, ਆਈਬੀਯੂ ਨੂੰ ਵਿਦੇਸ਼ੀ ਮੁਦਰਾ ਤਰਲਤਾ ਦੇ ਆਲਮੀ ਸਰੋਤਾਂ ਨਾਲ ਜੋੜਨ ਅਤੇ ਅੰਤਰਰਾਸ਼ਟਰੀ ਪੂੰਜੀ ਨੂੰ ਕੁਸ਼ਲਤਾਪੂਰਵਕ ਭਾਰਤ ਵੱਲ ਨਿਰਦੇਸ਼ਿਤ ਕਰਨ ਦੀ ਗਿਫਟ-ਆਈਐੱਫਐੱਸਸੀ ਦੀ ਸਮਰੱਥਾ ਦਾ ਇੱਕ ਮਹੱਤਵਪੂਰਨ ਪ੍ਰਮਾਣ ਹੈ।
ਇਹ ਘਟਨਾਕ੍ਰਮ ਮਾਣਯੋਗ ਕੇਂਦਰੀ ਵਿੱਤ ਮੰਤਰੀ ਜੀ ਵੱਲੋਂ ਜਨਤਕ ਖੇਤਰ ਦੇ ਬੈਂਕਾਂ ਦੇ ਮੈਨੇਜਿੰਗ ਡਾਇਰੈਕਟਰਾਂ ਅਤੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਦਿੱਤੇ ਗਏ ਹਾਲੀਆ ਨਿਰਦੇਸ਼ ਤੋਂ ਬਾਅਦ ਹੋਇਆ ਹੈ, ਜਿਸ ਵਿੱਚ ਉਨ੍ਹਾਂ ਨੂੰ ਭਾਰਤੀ ਰਿਜ਼ਰਬ ਬੈਂਕ ਦੀ ਐੱਫਸੀਐੱਨਆਰ (ਬੀ) ਜਮ੍ਹਾਂ ਅਤੇ ਬਾਹਰੀ ਵਣਜ ਉਧਾਰ (ਈਸੀਬੀ) ਲਈ ਸਵੈਪ ਸਹੂਲਤਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਲਈ ਗਿਫਟ-ਆਈਐੱਫਐੱਸਸੀ ਵਿੱਚ ਉਪਲਬਧ ਵਿੱਤੀ ਸੇਵਾ ਈਕੋਸਿਸਟਮ ਅਤੇ ਸੰਸਥਾਗਤ ਬੁਨਿਆਦੀ ਢਾਂਚੇ ਦਾ ਲਾਭ ਲੈਣ ਦੀ ਬੇਨਤੀ ਕੀਤੀ ਗਈ ਸੀ। ਮਾਣਯੋਗ ਵਿੱਤ ਮੰਤਰੀ ਨੇ ਆਲਮੀ ਅਧਿਕਾਰ-ਖੇਤਰਾਂ ਤੋਂ ਫੰਡ ਇਕੱਠਾ ਕਰਨ ਲਈ ਗਿਫਟ ਸਿਟੀ ਆਈਐੱਫਐੱਸ ਦੀਆਂ ਵਿੱਤੀ ਸੇਵਾਵਾਂ ਅਤੇ ਸੰਸਥਾਗਤ ਬੁਨਿਆਦੀ ਢਾਂਚੇ ਦੀ ਵਧੇਰੇ ਵਰਤੋਂ ‘ਤੇ ਵੀ ਜ਼ੋਰ ਦਿੱਤਾ ਸੀ।
ਗਿਫਟ-ਆਈਐੱਫਐੱਸਸੀ ਦੀ ਪ੍ਰਗਤੀ ਐੱਫਸੀਐੱਨਈਆਰ (ਬੀ) ਸਵੈਪ ਸਹੂਲਤ ਤੋਂ ਕਿਤੇ ਅੱਗੇ ਤੱਕ ਫੈਲੀ ਹੋਈ ਹੈ। ਅਪ੍ਰੈਲ ਤੋਂ ਅਗਸਤ 2026 ਦੌਰਾਨ, ਗਿਫਟ-ਆਈਐੱਫਐੱਸਸੀ ਵਿੱਚ ਮੌਜੂਦ ਆਈਬੀਯੂ ਨੇ 11.62 ਬਿਲੀਅਨ ਅਮਰੀਕੀ ਡਾਲਰ ਦੀ ਈਸੀਬੀ ਵੰਡ ਕੀਤੀ। ਮਾਸਿਕ ਈਸੀਬੀ ਵੰਡ ਅਪ੍ਰੈਲ ਵਿੱਚ 1.54 ਬਿਲੀਅਨ ਅਮਰੀਕੀ ਡਾਲਰ ਤੋਂ ਵਧ ਕੇ ਅਗਸਤ 2026 ਵਿੱਚ 3.54 ਬਿਲੀਅਨ ਅਮਰੀਕੀ ਡਾਲਰ ਹੋ ਗਈ, ਜੋ ਸਰਹੱਦ ਪਾਰ ਫੰਡਿੰਗ ਲਈ ਇੱਕ ਮੰਚ ਵਜੋਂ ਗਿਫਟ-ਆਈਐੱਫਐੱਸਸੀ ਦੀ ਵਧ ਰਹੀ ਭੂਮਿਕਾ ਨੂੰ ਦਰਸਾਉਂਦਾ ਹੈ।
ਇਸ ਦੇ ਨਾਲ ਹੀ, ਭਾਰਤੀ ਬੈਂਕਾਂ ਨੇ ਅਪ੍ਰੈਲ ਤੋਂ ਅਗਸਤ 2026 ਦੌਰਾਨ ਆਈਐੱਫਐੱਸਸੀ ਐਕਸਚੇਂਜਾਂ ‘ਤੇ ਬਾਂਡ ਲਿਸਟਿੰਗ ਰਾਹੀਂ 11.12 ਬਿਲੀਅਨ ਅਮਰੀਕੀ ਡਾਲਰ ਇਕੱਠੇ ਕੀਤੇ, ਜਿਨ੍ਹਾਂ ਵਿੱਚੋਂ ਕੁੱਲ 9.17 ਬਿਲੀਅਨ ਅਮਰੀਕੀ ਡਾਲਰ ਦੇ ਬਾਂਡ ਜੁਲਾਈ-ਅਗਸਤ 2026 ਵਿੱਚ ਸੂਚੀਬੱਧ ਕੀਤੇ ਗਏ ਸਨ, ਜੋ ਆਈਐੱਫਐੱਸਸੀ ਵਿੱਚ ਵਿੱਤੀ ਸੰਸਥਾਨਾਂ ਲਈ ਅੰਤਰਰਾਸ਼ਟਰੀ ਪੂੰਜੀ ਬਜ਼ਾਰ ਤੱਕ ਪਹੁੰਚ ਨੂੰ ਪਹੁੰਚਯੋਗ ਬਣਾਉਣ ਵਿੱਚ ਗਿਫਟ-ਆਈਐੱਫਐੱਸਸੀ ਦੀ ਵਧ ਰਹੀ ਭੂਮਿਕਾ ਨੂੰ ਹੋਰ ਪ੍ਰਦਰਸ਼ਿਤ ਕਰਦਾ ਹੈ।
ਐੱਫਸੀਐੱਨਆਰ (ਬੀ) ਜੁਟਾਉਣ, ਈਸੀਬੀ ਫੰਡਿੰਗ ਅਤੇ ਅੰਤਰਰਾਸ਼ਟਰੀ ਬਾਂਡ ਜਾਰੀ ਕਰਨ ਵਿੱਚ ਗਤੀਵਿਧੀ ਦਾ ਵਧ ਰਿਹਾ ਪੈਮਾਨਾ ਗਿਫਟ-ਆਈਐੱਫਐੱਸਸੀ ਦੇ ਇੱਕ ਡੂੰਘੇ, ਵਿਭਿੰਨ ਅਤੇ ਤੇਜ਼ੀ ਨਾਲ ਏਕੀਕ੍ਰਿਤ ਅੰਤਰਰਾਸ਼ਟਰੀ ਬੈਂਕਿੰਗ ਈਕੋਸਿਸਟਮ ਵਜੋਂ ਉਭਰਨ ਨੂੰ ਦਰਸਾਉਂਦਾ ਹੈ।
ਇਸ ਸਸ਼ਕਤ ਪ੍ਰਤੀਕਿਰਿਆ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਗਿਫਟ-ਆਈਐੱਫਐੱਸਸੀ ਪ੍ਰਣਾਲੀ ਅੰਤਰਰਾਸ਼ਟਰੀ ਬਜ਼ਾਰਾਂ ਅਤੇ ਵਿਦੇਸ਼ੀ ਨਿਵੇਸ਼ਕਾਂ ਦੇ ਨਾਲ ਜੁੜਾਅ ਨੂੰ ਅਸਾਨ ਬਣਾਉਣ ਵਿੱਚ ਸਮਰੱਥ ਹੈ, ਜੋ ਵਿਦੇਸ਼ੀ ਮੁਦਰਾ ਦੇ ਪ੍ਰਵਾਹ ਨੂੰ ਮਜ਼ਬੂਤ ਕਰਨ ਦੇ ਭਾਰਤ ਦੇ ਵਿਆਪਕ ਯਤਨਾਂ ਦਾ ਪੂਰਕ ਹੈ। ਇਹ ਦੇਖਿਆ ਗਿਆ ਹੈ ਕਿ ਗਿਫਟ-ਆਈਐੱਫਐੱਸਸੀ ਵਿੱਚ ਮੌਜੂਦ ਅੰਤਰਰਾਸ਼ਟਰੀ ਨਿਵੇਸ਼ਕ ਯੂਨਿਟਾਂ (ਆਈਬੀਯੂ) ਦੀ ਵਰਤੋਂ ਯੂਨਾਈਟਿਡ ਕਿੰਗਡਮ, ਸੰਯੁਕਤ ਰਾਜ ਅਮਰੀਕਾ, ਮੈਕਸਿਕੋ, ਪੱਛਮੀ ਏਸ਼ੀਆ, ਹਾਂਗ-ਕਾਂਗ, ਸਿੰਗਾਪੁਰ ਅਤੇ ਕੁਝ ਅਫਰੀਕੀ ਦੇਸ਼ਾਂ ਸਮੇਤ ਕਈ ਖੇਤਰਾਂ ਤੋਂ ਫੰਡ ਇਕੱਠਾ ਕੀਤਾ ਜਾ ਰਿਹਾ ਹੈ।
ਆਈਐੱਫਐੱਸਸੀਏ ਚੇਅਰਪਰਸਨ, ਸ਼੍ਰੀ ਕੇ.ਰਾਜਾਰਮਨ ਨੇ ਕਿਹਾ ਕਿ “ਗਿਫਟ-ਆਈਐੱਫਐੱਸਸੀ ਵਿੱਚ ਬੈਂਕਿੰਗ ਗਤੀਵਿਧੀਆਂ ਦਾ ਤੇਜ਼ ਵਿਸਥਾਰ ਭਾਰਤ ਦੀ ਗਿਫਟ ਸਿਟੀ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਦੀ ਡੂੰਘਾਈ, ਸਮਰੱਥਾ ਅਤੇ ਵਧ ਰਹੇ ਅੰਤਰਰਾਸ਼ਟਰੀ ਰੁਝਾਨ ਦਾ ਇੱਕ ਮਜ਼ਬੂਤ ਪ੍ਰਮਾਣ ਹੈ। ਐੱਫਸੀਐੱਨਆਰ (ਬੀ) ਸਵੈਪ ਸਹੂਲਤ ਦੇ ਤਹਿਤ 52 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੇ ਫੰਡ ਇਕੱਠਾ ਕਰਨਾ ਅਤੇ ਤਾਇਨਾਤੀ, ਗਿਫਟ ਆਈਐੱਫਐੱਸਸੀ ਵਿੱਚ ਆਈਬੀਯੂ ਵੱਲੋਂ ਮਜ਼ਬੂਤ ਈਸੀਬੀ ਗਤੀਵਿਧੀ ਅਤੇ ਆਈਐੱਫਐੱਸਸੀ ਐਕਸਚੇਂਜਾਂ ਵਿੱਚ ਅੰਤਰਰਾਸ਼ਟਰੀ ਬਾਂਡ ਲਿਸਟਿੰਗ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਗਿਫਟ-ਆਈਐੱਫਐੱਸਸੀ ਆਲਮੀ ਪੂੰਜੀ ਸਰੋਤਿਆਂ ਅਤੇ ਭਾਰਤ ਦੀਆਂ ਵਿੱਤੀ ਜ਼ਰੂਰਤਾਂ ਦੇ ਦਰਮਿਆਨ ਇੱਕ ਪ੍ਰਭਾਵਸ਼ਾਲੀ ਪੁਲ਼ ਵਜੋਂ ਤੇਜ਼ੀ ਨਾਲ ਕੰਮ ਕਰ ਰਿਹਾ ਹੈ।
ਆਈਐੱਫਐੱਸਸੀਏ, ਗਿਫਟ-ਆਈਐੱਫਐੱਸਸੀ ਵਿੱਚ ਇੱਕ ਪ੍ਰਤੀਯੋਗੀ, ਯੋਜਨਾਬੱਧ ਅਤੇ ਆਲਮੀ ਪੱਧਰ ‘ਤੇ ਜੁੜੇ ਵਿੱਤੀ ਬੁਨਿਆਦੀ ਢਾਂਚੇ ਨੂੰ ਪ੍ਰੋਤਸਾਹਨ ਦੇਣ ਲਈ ਵਚਨਬੱਧ ਹੈ। ਬੈਂਕਾਂ ਦੀ ਮਜ਼ਬੂਤ ਭਾਗੀਦਾਰੀ ਅਤੇ ਆਈਐੱਫਐੱਸਸੀ ਰਾਹੀਂ ਕੀਤੇ ਜਾ ਰਹੇ ਕਾਰੋਬਾਰ ਦਾ ਪੈਮਾਨਾ ਇਸ ਨੂੰ ਅੰਤਰਰਾਸ਼ਟਰੀ ਬੈਂਕਿੰਗ ਅਤੇ ਸਰਹੱਦ ਪਾਰ ਵਿੱਤੀ ਸੇਵਾਵਾਂ ਲਈ ਇੱਕ ਮਹੱਤਵਪੂਰਨ ਮੰਚ ਵਜੋਂ ਮਜ਼ਬੂਤ ਕਰਦਾ ਹੈ।”
ਆਈਐੱਫਐੱਸਸੀਏ ਭਾਰਤ ਸਰਕਾਰ ਵੱਲੋਂ ਸੰਸਦ ਦੇ ਐਕਟ, ਆਈਐੱਫਐੱਸਸੀਏ ਐਕਟ, 2019 ਅਧੀਨ ਸਥਾਪਿਤ ਇੱਕ ਏਕੀਕ੍ਰਿਤ ਰੈਗੂਲੇਸ਼ਨ ਅਥਾਰਿਟੀ ਹੈ, ਜਿਸ ਦਾ ਉਦੇਸ਼ ਭਾਰਤ ਵਿੱਚ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰਾਂ (ਆਈਐੱਫਐੱਸਸੀ) ਵਿੱਚ ਵਿੱਤੀ ਉਤਪਾਦਾਂ, ਵਿੱਤੀ ਸੇਵਾਵਾਂ ਅਤੇ ਵਿੱਤੀ ਸੰਸਥਾਵਾਂ ਦਾ ਵਿਕਾਸ ਅਤੇ ਨਿਯਮਨ ਕਰਨਾ ਹੈ। ਗਿਫਟ-ਆਈਐੱਫਐੱਸਸੀ ਭਾਰਤ ਸਰਕਾਰ ਦਾ ਇੱਕ ਰਣਨੀਤਕ ਪ੍ਰੋਜੈਕਟ ਹੈ ਅਤੇ ਇਸ ਨੂੰ ਇੱਕ ਮੋਹਰੀ ਅੰਤਰਰਾਸ਼ਟਰੀ ਵਿੱਤੀ ਕੇਂਦਰ ਦੇ ਰੂਪ ਵਿੱਚ ਤਿਆਰ ਕੀਤਾ ਜਾ ਰਿਹਾ ਹੈ, ਜੋ ਕਿ ਭਾਰਤ ਦੇ ਆਲਮੀ ਬਜ਼ਾਰਾਂ ਨੂੰ ਅਤੇ ਆਲਮੀ ਨਿਵੇਸ਼ਕਾਂ ਨੂੰ ਭਾਰਤ ਵਿੱਚ ਉਪਬਲਧ ਮੌਕਿਆਂ ਨਾਲ ਜੋੜੇਗਾ। ਗਿਫਟ-ਆਈਐੱਫਐੱਸਸੀ ਮਾਣਯੋਗ ਪ੍ਰਧਾਨ ਮੰਤਰੀ ਜੀ ਵੱਲੋਂ ਕੀਤੀ ਗਈ ਕਲਪਨਾ ‘ਤੇ ਅਧਾਰਿਤ ਵਿਕਸਿਤ ਭਾਰਤ @2047 ਏਜੰਡਾ ਵਿੱਚ ਸਹਿਯੋਗ ਕਰਨ ਵਾਲੀਆਂ ਰਣਨੀਤਕ ਪਹਿਲਕਦਮੀਆਂ ‘ਤੇ ਕੰਮ ਕਰ ਰਿਹਾ ਹੈ।
********************
ਐੱਸਆਰ/ਕੇਐੱਮਐੱਨ /ਬਲਜੀਤ ਸਿੰਘ
(Release ID: 2306267)
ਵਿਜ਼ੀਟਰ ਕਾਊਂਟਰ : 2