ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਸੀਏਕਿਊਐੱਮ ਨੇ ਆਪਣੇ ਲਾਗੂਕਰਨ ਕਾਰਜ ਬਲ, ਦੀ 138ਵੀਂ ਮੀਟਿੰਗ ਵਿੱਚ ਪੂਰੇ ਐੱਨਸੀਆਰ ਵਿੱਚ ਲਾਗੂਕਰਨ ਗਤੀਵਿਧੀਆਂ, ਅਨੁਪਾਲਣਾ ਸਥਿਤੀ ਅਤੇ ਖੇਤਰ-ਵਿਸ਼ੇਸ਼ ਨਿਰੀਖਣਾਂ ਦੀ ਸਮੀਖਿਆ ਕੀਤੀ
Posted On:
01 SEP 2026 3:13PM by PIB Chandigarh
ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀਏਕਿਊਐੱਮ) ਦੇ ਲਾਗੂਕਰਨ ਕਾਰਜ ਬਲ (ਈਟੀਐੱਫ) ਦੀ 138ਵੀਂ ਮੀਟਿੰਗ 31 ਅਗਸਤ, 2026 ਨੂੰ ਆਯੋਜਿਤ ਕੀਤੀ ਗਈ ਸੀ, ਜਿਸ ਵਿੱਚ 08 ਅਗਸਤ, 2026 ਤੋਂ 23 ਅਗਸਤ, 2026 ਦੀ ਰਿਪੋਰਟਿੰਗ ਮਿਆਦ ਲਈ ਪੂਰੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਲਾਗੂਕਰਨ ਗਤੀਵਿਧੀਆਂ, ਨਿਰੀਖਣਾਂ ਅਤੇ ਅਨੁਪਾਲਣ ਸਥਿਤੀ ਦੀ ਸਮੀਖਿਆ ਕੀਤੀ ਗਈ।
ਕਮਿਸ਼ਨ ਦੁਆਰਾ 16 ਦਿਨਾਂ ਦੀ ਰਿਪੋਰਟਿੰਗ ਮਿਆਦ ਦੌਰਾਨ, ਤਾਇਨਾਤ ਫਲਾਇੰਗ ਸਕੂਐਡ ਨੇ ਪ੍ਰਮੁੱਖ ਖੇਤਰਾਂ ਵਿੱਚ ਕੁੱਲ 121 ਨਿਰੀਖਣ ਕੀਤੇ, ਜਿਨ੍ਹਾਂ ਵਿੱਚ ਨਿਰਮਾਣ ਅਤੇ ਢਾਹੁਣ ਵਾਲੇ (C&D) ਸਥਾਨਾਂ ‘ਤੇ 10 ਨਿਰੀਖਣ, ਉਦਯੋਗਿਕ ਖੇਤਰ ਵਿੱਚ 56 ਨਿਰੀਖਣ ਅਤੇ ਡੀਜ਼ਲ ਜੈਨਰੇਟਰ (ਡੀਜੀ) ਸੈੱਟ ਨਾਲ ਸਬੰਧਿਤ 20 ਨਿਰੀਖਣ ਸ਼ਾਮਲ ਹਨ।
ਪ੍ਰਾਪਤ ਕੀਤੀਆਂ ਗਈਆਂ ਨਿਰੀਖਣ ਰਿਪੋਰਟਾਂ ਦੇ ਅਧਾਰ ֲਤੇ ਉਲੰਘਣਾ ਦੀ ਸੂਚਨਾ ਮਿਲਣ ‘ਤੇ, 4 ਪ੍ਰੋਜੈਕਟਾਂ/ਉਦਯੋਗਾਂ (ਨਿਰਮਾਣ ਅਤੇ ਢਾਹੁਣ ਵਾਲੀਆਂ ਥਾਵਾਂ) ਨੂੰ ਬੰਦ ਕਰਨ, 17 ਡੀਜੀ ਸੈੱਟਾਂ ਨੂੰ ਸੀਲ ਕਰਨ, ਅਨੁਪਾਲਣਾ ਲਈ 7 ਆਦੇਸ਼/ਨਿਰਦੇਸ਼ ਜਾਰੀ ਕਰਨ ਅਤੇ 5 ਮਾਮਲਿਆਂ ਵਿੱਚ ਵਾਤਾਵਰਣ- ਮੁਆਵਜ਼ਾ (ਈਸੀ) ਲਗਾਉਣ ਦਾ ਪ੍ਰਸਤਾਵ ਕੀਤਾ ਗਿਆ ਹੈ।
ਲਾਗੂਕਰਨ ਕਾਰਜ ਬਲ ਨੇ 137ਵੀਂ ਈਟੀਐੱਫ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦੀ ਪਾਲਣਾ ਦੀ ਸਥਿਤੀ ਦੀ ਸਮੀਖਿਆ ਦੌਰਾਨ ਪਾਇਆ ਕਿ ਉਦਯੋਗਿਕ ਖੇਤਰ, ਨਿਰਮਾਣ ਅਤੇ ਵਿਕਾਸ ਖੇਤਰ ਅਤੇ ਡੀਜੀ ਸੈੱਟ ਨਾਲ ਸਬੰਧਿਤ ਸਾਰੇ ਕਾਰਵਾਈ-ਯੋਗ ਮਾਮਲਿਆਂ ਵਿੱਚ ਕਾਰਵਾਈ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ, ਅਨੁਪਾਲਣ ਦੀ ਤਸਦੀਕ ਤੋਂ ਬਾਅਦ 9 ਮੁੜ ਸ਼ੁਰੂ-ਆਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚ 2 ਉਦਯੋਗਿਕ ਯੂਨਿਟਾਂ ਅਤੇ 7 ਨਿਰਮਾਣ ਅਤੇ ਵਿਕਾਸ ਪ੍ਰੋਜੈਕਟ ਸ਼ਾਮਲ ਹਨ। ਰਾਜਵਾਰ ਦਿੱਲੀ ਵਿੱਚ 1, ਹਰਿਆਣਾ ਵਿੱਚ 6 ਅਤੇ ਉੱਤਰ ਪ੍ਰਦੇਸ਼ ਵਿੱਚ 2 ਮੁੜ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਸ ਤੋਂ ਇਲਾਵਾ, 31 ਅਗਸਤ, 2026 ਤੱਕ ਲਾਗੂਕਰਨ ਦੀ ਸਥਿਤੀ ਦੀ ਨਵੀਂ ਵੇਰਵੇ ਦੀ ਸਮੀਖਿਆ ਕੀਤੀ ਗਈ। ਇਹ ਦੇਖਿਆ ਗਿਆ ਹੈ ਕਿ ਕਮਿਸ਼ਨ ਦੇ ਫਲਾਇੰਗ ਸਕੂਐਡ ਨੇ ਹੁਣ ਤੱਕ ਐੱਨਸੀਆਰ ਵਿੱਚ 28,397 ਯੂਨਿਟਾਂ/ਪ੍ਰੋਜੈਕਟਾਂ/ਸੰਸਥਾਵਾਂ ਦਾ ਨਿਰੀਖਣ ਕੀਤਾ ਹੈ। ਇਨ੍ਹਾਂ ਨਿਰੀਖਣਾਂ ਦੇ ਅਧਾਰ ‘ਤੇ, 1823 ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਅਨੁਪਾਲਣ ਦੀ ਤਸਦੀਕ ਤੋਂ ਬਾਅਦ 1,473 ਮੁੜ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ, 126 ਮਾਮਲਿਆਂ ਨੂੰ ਅੰਤਿਮ ਫੈਸਲੇ ਲਈ ਸਬੰਧਿਤ ਰਾਜ ਪ੍ਰਦੂਸ਼ਣ ਨਿਯੰਤਰਣ ਬੋਰਡਾਂ (SPCBs)/ ਦਿੱਲੀ ਪ੍ਰਦੂਸ਼ਣ ਨਿਯੰਤਰਣ ਕਮੇਟੀ (ਡੀਪੀਸੀਸੀ) ਨੂੰ ਤਬਦੀਲ ਕਰ ਦਿੱਤਾ ਗਿਆ ਹੈ, ਜਦਕਿ 224 ਸੰਸਥਾਵਾਂ ਮੁੜ ਸ਼ੁਰੂ ਕਰਨ ਦੇ ਹੁਕਮ ਜਾਰੀ ਕਰਨ ਲਈ ਜਾਂਚ ਅਧੀਨ ਹਨ।
ਕਮਿਸ਼ਨ ਨੇ ਨਿਰਧਾਰਿਤ ਮਿਆਰਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਲਈ ਲਾਗੂਕਰਨ ਨੂੰ ਮਜ਼ਬੂਤੀ ਦੇਣ, ਸਮੇਂ ਸਿਰ ਅਨੁਪਾਲਣਾ ਤਸਦੀਕ ਨੂੰ ਯਕੀਨੀ ਬਣਾਉਣ ਅਤੇ ਲਾਗੂਕਰਨ ਏਜੰਸੀਆਂ ਦਰਮਿਆਨ ਤਾਲਮੇਲ ਵਧਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਕਮਿਸ਼ਨ ਨੇ ਉਦਯੋਗਿਕ ਇਕਾਈਆਂ, ਨਿਰਮਾਣ ਅਤੇ ਵਿਕਾਸ ਦੀਆਂ ਗਤੀਵਿਧੀਆਂ, ਡੀਜੀ ਸੈੱਟ ਅਤੇ ਸੜਕ ਨਿਰਮਾਣ ਕਾਰਜਾਂ ਸਮੇਤ ਤਰਜੀਹੀ ਖੇਤਰਾਂ ਵਿੱਚ ਤੁਰੰਤ ਲਾਗੂਕਰਨ ਕਾਰਵਾਈ, ਸਖਤ ਅਨੁਪਾਲਣਾ, ਨਿਗਰਾਨੀ ਅਤੇ ਸਰਗਰਮ ਨਿਰੀਖਣ ‘ਤੇ ਨਿਰੰਤਰ ਧਿਆਨ ਕੇਂਦ੍ਰਿਤ ਕਰਨ ‘ਤੇ ਵੀ ਜ਼ੋਰ ਦਿੱਤਾ ਤਾਂ ਜੋ ਐੱਨਸੀਆਰ ਵਿੱਚ ਹਵਾ ਦੇ ਪ੍ਰਦੂਸ਼ਣ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾਇਆ ਜਾ ਸਕੇ।
*****
ਵੀਐੱਮ/ਜੀਐੱਸ/ਐੱਸਕੇ /ਬਲਜੀਤ ਸਿੰਘ
(Release ID: 2305936)
ਵਿਜ਼ੀਟਰ ਕਾਊਂਟਰ : 2