ਸਿੱਖਿਆ ਮੰਤਰਾਲਾ
azadi ka amrit mahotsav

ਮਜ਼ਬੂਤ ਸੋਚ ਵਿਕਸਿਤ ਕਰਨ, ਆਪਸ ਵਿੱਚ ਜੁੜੇ ਹੋਏ ਕੈਂਪਸ ਨੂੰ ਸਸ਼ਕਤ ਬਣਾਉਣ ਅਤੇ ਵਿਦਿਆਰਥੀਆਂ ਦੀ ਭਲਾਈ ਨੂੰ ਹੁਲਾਰਾ ਦੇਣ ਲਈ ਸਮੂਹਿਕ ਵਚਨਬੱਧਤਾ ਜ਼ਰੂਰੀ ਹੈ: ਡਾ. ਸੁਹਾਸ ਐੱਸ. ਜੋਸ਼ੀ, ਡਾਇਰੈਕਟਰ, ਆਈਆਈਟੀ ਇੰਦੌਰ


ਆਈਆਈਟੀ ਇੰਦੌਰ ਵਿੱਚ ਸਕਾਰਾਤਮਕ ਮਾਨਸਿਕ ਸਿਹਤ, ਲਚਕਤਾ ਅਤੇ ਭਲਾਈ ‘ਤੇ ਆਯੋਜਿਤ ਦੋ ਦਿਨਾਂ ਸਮਰੱਥਾ ਨਿਰਮਾਣ ਵਰਕਸ਼ੌਪ ਸੰਪੰਨ ਹੋਈ

Posted On: 31 AUG 2026 6:42PM by PIB Chandigarh

ਆਈਆਈਟੀ ਇੰਦੌਰ ਦੇ ਡਾਇਰੈਕਟਰ ਡਾ. ਸੁਹਾਸ ਐੱਸ.ਜੋਸ਼ੀ ਨੇ ਅੱਜ ਮਜ਼ਬੂਤ ਸੋਚ ਵਿਕਸਿਤ ਕਰਨ, ਆਪਸ ਵਿੱਚ ਜੁੜੇ ਕੈਂਪਸ ਨੂੰ ਸਸ਼ਕਤ ਬਣਾਉਣ ਅਤੇ ਵਿਦਿਆਰਥੀਆਂ ਦੀ ਭਲਾਈ ਨੂੰ ਹੁਲਾਰਾ ਦੇਣ ਲਈ ਇੱਕ ਸਮੂਹਿਕ ਵਚਨਬੱਧਤਾ ਦਾ ਸੱਦਾ ਦਿੱਤਾ। ਉਹ ਭਾਰਤੀ ਤਕਨਾਲੋਜੀ ਸੰਸਥਾਨ (ਆਈਆਈਟੀ), ਇੰਦੌਰ ਵਿੱਚ ਸਕਾਰਾਤਮਕ ਮਾਨਸਿਕ ਸਿਹਤ, ਲਚਕਤਾ ਅਤੇ ਭਲਾਈ ਵਿਸ਼ੇ ‘ਤੇ ਆਯੋਜਿਤ ਵਰਕਸ਼ੌਪ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਵਰਕਸ਼ੌਪ ਤੋਂ ਪ੍ਰਾਪਤ ਮਹੱਤਵਪੂਰਨ ਸਿੱਖ ਨੂੰ ਸਥਾਈ ਸੰਸਥਾਗਤ ਪ੍ਰਕਿਰਿਆਵਾਂ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਕੈਂਪਸ ਵਿੱਚ ਸਕਾਰਾਤਮਕ ਮਾਨਸਿਕ ਸਿਹਤ, ਲਚਕਤਾ ਅਤੇ ਵਿਦਿਆਰਥੀਆਂ ਦੀ ਸਮੁੱਚੀ ਭਲਾਈ ਨੂੰ ਹੁਲਾਰਾ ਦਿੱਤਾ ਜਾ ਸਕੇ।

 “ਸੰਵਰਧਨ: ਅਕਾਦਮਿਕ ਉੱਤਮਤਾ ਤੋਂ ਟਿਕਾਊ ਭਲਾਈ ਤੱਕ” ਸਿਰਲੇਖ ਵਾਲੀ ਇਸ ਦੋ ਦਿਨਾਂ ਸਮਰੱਥਾ ਨਿਰਮਾਣ ਵਰਕਸ਼ੌਪ ਦਾ ਆਯੋਜਨ ਕੇਂਦਰੀ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਦੁਆਰਾ ਆਈਆਈਟੀ ਇੰਦੌਰ ਦੇ ਸਹਿਯੋਗ ਨਾਲ ਕੀਤਾ ਗਿਆ ਸੀ।

ਵਰਕਸ਼ੌਪ ਦਾ ਉਦੇਸ਼ ਸਿਹਤ, ਵਧੇਰੇ ਸਹਿਯੋਗੀ ਅਤੇ ਆਪਸ ਵਿੱਚ ਜੁੜੇ ਉੱਚ ਸਿੱਖਿਆ ਈਕੋਸਿਸਟਮ ਦੇ ਨਿਰਮਾਣ ਲਈ ਸੰਸਥਾਗਤ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ ਸੀ। ਪ੍ਰੋਗਰਾਮ ਵਿੱਚ ਸੰਸਥਾਨਾਂ ਦੇ ਪ੍ਰਮੁੱਖਾਂ, ਫੈਕਲਟੀ ਮੈਂਬਰਾਂ, ਵਿਦਿਆਰਥੀ ਮਾਮਲਿਆਂ ਨਾਲ ਜੁੜੇ ਪੇਸ਼ੇਵਰਾਂ, ਮਾਨਸਿਕ ਸਿਹਤ ਮਾਹਿਰਾਂ, ਹੌਸਟਲ ਵਾਰਡਨਾਂ, ਵਿਦਿਆਰਥੀਆਂ ਅਤੇ ਹਿੱਸਾ ਲੈਣ ਵਾਲੇ ਸੰਸਥਾਨਾਂ ਦੇ ਕੌਂਸਲਰਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਦੀ ਭਲਾਈ ਨੂੰ ਉਤਸ਼ਾਹਿਤ ਕਰਨ ਲਈ ਵਿਵਹਾਰਿਕ ਤਰੀਕਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ।

ਵਰਕਸ਼ੌਪ ਵਿੱਚ ਅਨੁਭਵਾਤਮਕ ਅਤੇ ਸਹਿਯੋਗਾਤਮਕ ਅਧਿਆਪਨ ਨੂੰ ਪਹੁੰਚਯੋਗ ਬਣਾਉਣ ਲਈ ਮਾਹਿਰ ਸੰਵਾਦ, ਵਿਵਹਾਰਿਕ ਗਤੀਵਿਧੀਆਂ, ਭਾਗੀਦਾਰਾਂ ਦੇ ਵਿਚਾਰ-ਵਟਾਂਦਰੇ, ਸੰਖੇਪ ਅਤੇ ਫੀਡਬੈਕ ਨੂੰ ਜੋੜਿਆ ਗਿਆ। ਇਸ ਵਿੱਚ ਮਨੋਚਿਕਿਤਸਾ ਅਤੇ ਮਾਨਸਿਕ ਸਿਹਤ, ਪੋਸ਼ਣ ਅਤੇ ਸਿਹਤਮੰਦ ਜੀਵਨ ਸ਼ੈਲੀ, ਭਾਰਤੀ ਗਿਆਨ ਪ੍ਰਣਾਲੀ (ਆਈਕੇਐੱਸ), ਸਿੱਖਣ ਵਿੱਚ ਅਸਮਰਥਾਵਾਂ (ਲਰਨਿੰਗ ਡਿਸਐਬਲਿਟੀ) ਅਤੇ ਵਿਦਿਆਰਥੀ ਸਹਾਇਤਾ ਸਮੇਤ ਗਿਆਨ ਅਤੇ ਪੇਸ਼ੇਵਰ ਅਨੁਭਵ ਦੇ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਅਤੇ ਪੈਨਲਿਸਟਾਂ ਨੂੰ ਸ਼ਾਮਲ ਕੀਤਾ ਗਿਆ ਸੀ।

 

ਵਰਕਸ਼ੌਪ ਦੇ ਪਹਿਲੇ ਦਿਨ ਉੱਚ ਸਿੱਖਿਆ ਸੰਸਥਾਨਾਂ ਦੇ ਮਨੋ-ਸਮਾਜਿਕ ਲੈਂਡਸਕੇਪ, ਮਜ਼ਬੂਤ ਨੀਤੀਆਂ ਤੋਂ ਲੈ ਕੇ ਟਿਕਾਊ ਪ੍ਰਕਿਰਿਆਵਾਂ, ਸੰਸਥਾਗਤ ਭਲਾਈ ਪਹਿਲਕਦਮੀਆਂ, ਸਮਾਜਿਕ ਜੁੜਾਅ ਅਤੇ ਆਪਸ ਵਿੱਚ ਜੁੜੇ ਕੈਂਪਸ, ਸਮੱਸਿਆਵਾਂ ਦੀ ਸ਼ੁਰੂਆਤੀ ਪਛਾਣ ਅਤੇ ਦਖਲਅੰਦਾਜ਼ੀ ਦੀ ਸੁਵਿਧਾ, ਜੀਵਨ-ਕੌਸ਼ਲ ਅਧਾਰਿਤ ਸਹਿ ਕਰਮਚਾਰੀ ਮਾਰਗਦਰਸ਼ਨ ਅਤੇ ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਦੀ ਰੋਕਥਾਮ ਜਿਹੇ ਵਿਸ਼ਿਆਂ ‘ਤੇ ਕਈ ਸੈਸ਼ਨ ਆਯੋਜਿਤ ਕੀਤੇ ਗਏ।

ਵਰਕਸ਼ੌਪ ਦੇ ਦੂਜੇ ਦਿਨ ਭਾਗੀਦਾਰਾਂ ਨੂੰ ਚੇਤਾਵਨੀ ਸੰਕੇਤਾਂ ਦੀ ਪਛਾਣ, ਵਿਸ਼ੇਸ਼ ਸਿੱਖਣ ਸਬੰਧੀ ਅਸਮਰੱਥਾਵਾਂ, ਨਸ਼ੀਲੇ ਪਦਾਰਥਾਂ ਦੇ ਸੇਵਨ ਦੀ ਰੋਕਥਾਮ, ਹੌਸਟਲ ਦੇ ਵਾਤਾਵਰਣ, ਸਹਿਯੋਗਾਤਮਕ ਰਹਿਣ ਦੀਆਂ ਥਾਵਾਂ ਅਤੇ ਮਾਰਗਦਰਸ਼ਨ ਨੈੱਟਵਰਕ ਦੀ ਪਛਾਣ ਅਤੇ ਸਮਝ ਵਿਕਸਿਤ ਕਰਨ ਦਾ ਵਿਵਹਾਰਿਕ ਅਨੁਭਵ ਦਿੱਤਾ ਗਿਆ।

 

ਇਸ ਵਰਕਸ਼ੌਪ ਦਾ ਆਯੋਜਨ ਮੱਧ ਅਤੇ ਪੱਛਮੀ ਖੇਤਰਾਂ ਲਈ ‘ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਪ੍ਰੋਗਰਾਮ’ (ਐੱਮਐੱਮਟੀਟੀਪੀ) ਦੇ ‘ਟੀਚਰ ਕਨੈਕਟ ਪ੍ਰੋਗਰਾਮ’ ਦੇ ਤਹਿਤ ਕੀਤਾ ਗਿਆ ਸੀ। ਇਸ ਵਿੱਚ ਗੁਜਰਾਤ, ਮਹਾਰਾਸ਼ਟਰ, ਗੋਆ, ਪੰਜਾਬ ਅਤੇ ਮੱਧ ਪ੍ਰਦੇਸ਼ ਦੇ 21 ਉੱਚ ਸਿੱਖਿਆ ਸੰਸਥਾਨਾਂ ਤੋਂ 94 ਭਾਗੀਦਾਰਾਂ ਨੇ ਹਿੱਸਾ ਲਿਆ।

******

ਆਰਆਰਟੀਐੱਨ/ਏਕੇ


(Release ID: 2305564) ਵਿਜ਼ੀਟਰ ਕਾਊਂਟਰ : 5