ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
azadi ka amrit mahotsav

ਐੱਮਓਐੱਸਪੀਆਈ ਵੱਲੋਂ ਖੋਜ ਅਧਿਐਨ ਕਰਨ ਲਈ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪੰਜਾਬ ਨਾਲ ਐੱਮਓਯੂ ਸਹੀਬੱਧ

Posted On: 31 AUG 2026 7:47PM by PIB Chandigarh

ਅੰਕੜਾ ਅਤੇ ਪ੍ਰੋਗਰਾਮ ਅਮਲ ਮੰਤਰਾਲੇ (ਐੱਮਓਐੱਸਪੀਆਈ) ਨੇ ਭਾਰਤ ਵਿੱਚ ਮਹੀਨਾਵਾਰ ਖਪਤ ਖਰਚਿਆਂ ਲਈ ਇੱਕ ਪੂਰਵ-ਅਨੁਮਾਨੀ ਅਤੇ ਵਿਸ਼ਲੇਸ਼ਣਾਤਮਕ ਢਾਂਚਾ ਵਿਕਸਿਤ ਕਰਨ ਸਬੰਧੀ ਖੋਜ ਅਧਿਐਨ ਕਰਨ ਲਈ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪੰਜਾਬ ਨਾਲ ਇੱਕ ਸਮਝੌਤਾ ਪੱਤਰ (ਐੱਮਓਯੂ) ਸਹੀਬੱਧ ਕੀਤਾ ਹੈ।

ਸਮਝੌਤਾ ਸਹੀਬੱਧ ਕਰਨ ਮੌਕੇ ਕਰਵਾਏ ਸਮਾਗਮ ਵਿੱਚ ਡਾ. ਸੌਰਭ ਗਰਗ, ਸਕੱਤਰ, ਐੱਮਓਐੱਸਪੀਆਈ ਨੇ ਸ਼ਿਰਕਤ ਕੀਤੀ। ਪ੍ਰੋ. ਪਦਮਾਕੁਮਾਰ ਨਾਇਰ, ਵਾਈਸ ਚਾਂਸਲਰ, ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਅਤੇ ਸ਼੍ਰੀ ਆਰ. ਰਾਜੇਸ਼, ਵਧੀਕ ਡਾਇਰੈਕਟਰ ਜਨਰਲ, ਸਮਰੱਥਾ ਵਿਕਾਸ ਡਿਵੀਜ਼ਨ, ਐੱਮਓਐੱਸਪੀਆਈ ਨੇ ਐੱਮਓਯੂ ’ਤੇ ਦਸਤਖ਼ਤ ਕੀਤੇ। ਇਸ ਮੌਕੇ ਡਾ. ਚੰਦਰਮਣੀ ਸ਼ਰਮਾ, ਵਧੀਕ ਡਾਇਰੈਕਟਰ ਜਨਰਲ, ਤਾਲਮੇਲ ਅਤੇ ਗੁਣਵੱਤਾ ਨਿਯੰਤਰਣ ਡਿਵੀਜ਼ਨ (ਸੀਕਿਊਸੀਡੀ), ਐੱਮਓਐੱਸਪੀਆਈ ਅਤੇ ਡਾ. ਸੌਰਵ ਚਕਰਵਰਤੀ, ਡਿਪਟੀ ਡਾਇਰੈਕਟਰ ਜਨਰਲ, ਖੋਜ ਅਤੇ ਵਿਸ਼ਲੇਸ਼ਣ ਡਿਵੀਜ਼ਨ (ਆਰਏਡੀ), ਐੱਮਓਐੱਸਪੀਆਈ ਵੀ ਮੌਜੂਦ ਸਨ।

ਇਸ ਸਹਿਯੋਗ ਦਾ ਮੰਤਵ ਘਰੇਲੂ ਖਪਤ ਖਰਚਾ ਸਰਵੇਖਣ (ਐੱਚਸੀਈਐੱਸ) ਦੇ ਅੰਕੜਿਆਂ ਦੀ ਵਰਤੋਂ ਕਰਦਿਆਂ ਰਾਸ਼ਟਰੀ ਅਤੇ ਸੂਬਾਈ ਪੱਧਰ ’ਤੇ ਪ੍ਰਤੀ ਵਿਅਕਤੀ ਮਹੀਨਾਵਾਰ ਖਪਤ ਖਰਚ (ਐੱਮਪੀਸੀਈ) ਦਾ ਅਨੁਮਾਨ ਲਗਾਉਣਾ, ਘਰੇਲੂ ਖਪਤ ਦੇ ਪੈਟਰਨਾਂ ਦਾ ਵਿਸ਼ਲੇਸ਼ਣ ਕਰਨਾ ਅਤੇ ਗਰੀਬੀ ਦੇ ਅਨੁਮਾਨ ਅਤੇ ਵਿਆਪਕ ਆਰਥਿਕ ਯੋਜਨਾਬੰਦੀ ਲਈ ਸਬੂਤ ਤਿਆਰ ਕਰਨਾ ਹੈ।

ਇਹ ਸਰਕਾਰੀ ਅੰਕੜਿਆਂ ਵਿੱਚ ਏਆਈ ਦੀ ਨਵੀਨਤਾਕਾਰੀ ਵਰਤੋਂ ਸਬੰਧੀ ਇੱਕ ਹੋਰ ਪਹਿਲਕਦਮੀ ਹੈ ਅਤੇ ਖੋਜ ਦੇ ਖੇਤਰ ਵਿੱਚ ਐੱਮਓਐੱਸਪੀਆਈ ਅਤੇ ਅਕਾਦਮਿਕ ਸੰਸਥਾਵਾਂ ਦਰਮਿਆਨ ਵਧ ਰਹੇ ਸਹਿਯੋਗ ਨੂੰ ਉਜਾਗਰ ਕਰਦੀ ਹੈ।

***********

ਸਮਰਾਟ


(Release ID: 2305244) ਵਿਜ਼ੀਟਰ ਕਾਊਂਟਰ : 2