ਕਾਰਪੋਰੇਟ ਮਾਮਲੇ ਮੰਤਰਾਲਾ
ਆਈਆਈਸੀਏ ਨੇ ਆਪਣੇ ਸਰਟੀਫਾਈਡ ਸੀਐਸਆਰ ਪ੍ਰੋਫੈਸ਼ਨਲ ਪ੍ਰੋਗਰਾਮ ਦੇ 11ਵੇਂ ਬੈਚ ਦਾ ਉਦਘਾਟਨ ਸੈਸ਼ਨ ਆਯੋਜਿਤ ਕੀਤਾ
ਆਈਆਈਸੀਏ ਦੇ ਡਾਇਰੈਕਟਰ ਜਨਰਲ ਗਿਆਨੇਸ਼ਵਰ ਕੁਮਾਰ ਸਿੰਘ ਨੇ ਕਿਹਾ-ਸੀਐਸਆਰ ਨੂੰ ਸਿਰਫ਼ ਖਰਚ ਕਰਨ ਤੱਕ ਸੀਮਤ ਨਾ ਰਹਿ ਕੇ ਭਾਈਚਾਰਿਆਂ ਲਈ ਪ੍ਰਭਾਵ, ਨਤੀਜਿਆਂ ਅਤੇ ਮੁੱਲ ਵਾਧੇ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ
ਕੋਲਾ ਮੰਤਰਾਲੇ ਦੀ ਵਧੀਕ ਸਕੱਤਰ ਰੁਪਿੰਦਰ ਬਰਾੜ ਨੇ ਕਿਹਾ-ਸੀਐਸਆਰ ਦੀ ਸਫਲਤਾ ਦਾ ਮੁਲਾਂਕਣ ਭਾਈਚਾਰਿਆਂ 'ਤੇ ਇਸਦੇ ਦੁਆਰਾ ਪੈਣ ਵਾਲੇ ਪ੍ਰਭਾਵ ਅਤੇ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਦੇ ਆਧਾਰ 'ਤੇ ਕੀਤਾ ਜਾਣਾ ਚਾਹੀਦਾ ਹੈ
ਜਨਤਕ ਉੱਦਮ ਵਿਭਾਗ ਦੇ ਸੰਯੁਕਤ ਸਕੱਤਰ ਲੂਕਾਸ ਐਲ. ਕਾਮਸੁਆਨ ਨੇ ਕਿਹਾ-ਜਨਤਕ ਖੇਤਰ ਦੇ ਸੀਐਸਆਰ ਵਿੱਚ ਵਿਆਪਕ ਈਕੋਸਿਸਟਮ ਲਈ ਇੱਕ ਆਦਰਸ਼ ਵਜੋਂ ਕੰਮ ਕਰਨ ਦੀ ਸਮਰੱਥਾ ਹੈ
Posted On:
25 AUG 2026 5:30PM by PIB Chandigarh
ਭਾਰਤ ਸਰਕਾਰ ਦੇ ਕਾਰਪੋਰੇਟ ਮਾਮਲੇ ਮੰਤਰਾਲੇ (ਐਮਸੀਏ) ਅਧੀਨ ਇੱਕ ਖੁਦਮੁਖਤਿਆਰ ਸੰਸਥਾ, ਇੰਡੀਅਨ ਇੰਸਟੀਟਿਊਟ ਔਫ ਕਾਰਪੋਰੇਟ ਅਫੇਅਰਸ (ਆਈਆਈਸੀਏ) ਨੇ 21 ਅਗਸਤ 2026 ਨੂੰ ਆਈਆਈਸੀਏ ਸਰਟੀਫਾਈਡ ਸੀਐਸਆਰ ਪ੍ਰੋਫੈਸ਼ਨਲ ਪ੍ਰੋਗਰਾਮ ਦੇ 11ਵੇਂ ਬੈਚ ਦਾ ਉਦਘਾਟਨ ਕੀਤਾ। ਇਸ ਵਰਚੁਅਲ ਸੈਸ਼ਨ ਵਿੱਚ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (ਸੀਪੀਐਸਈਸ), ਕਾਰਪੋਰੇਟਸ, ਸਰਕਾਰੀ ਸੰਸਥਾਵਾਂ, ਅਕਾਦਮਿਕ ਅਤੇ ਸਿਵਲ ਸੁਸਾਇਟੀ ਦੇ 45 ਪੇਸ਼ੇਵਰਾਂ ਨੇ ਭਾਗ ਲਿਆ।
ਇਸ ਸੈਸ਼ਨ ਵਿੱਚ ਸ਼੍ਰੀ ਗਿਆਨੇਸ਼ਵਰ ਕੁਮਾਰ ਸਿੰਘ, ਡਾਇਰੈਕਟਰ ਜਨਰਲ ਅਤੇ ਸੀਈਓ, ਆਈਆਈਸੀਏ ਨੇ ਸਵਾਗਤੀ ਭਾਸ਼ਣ ਦਿੱਤਾ। ਇਸ ਤੋਂ ਬਾਅਦ ਵਿਸ਼ੇਸ਼ ਮਹਿਮਾਨਾਂ, ਸ਼੍ਰੀਮਤੀ ਰੁਪਿੰਦਰ ਬਰਾੜ, ਵਧੀਕ ਸਕੱਤਰ, ਕੋਲਾ ਮੰਤਰਾਲੇ, ਅਤੇ ਸ਼੍ਰੀ ਲੂਕਾਸ ਐਲ. ਕਾਮਸੁਆਨ, ਸੰਯੁਕਤ ਸਕੱਤਰ, ਜਨਤਕ ਉੱਦਮ ਵਿਭਾਗ, ਵਿੱਤ ਮੰਤਰਾਲੇ ਦੁਆਰਾ ਵਿਸ਼ੇਸ਼ ਭਾਸ਼ਣ ਦਿੱਤੇ ਗਏ।
ਆਪਣੇ ਸਵਾਗਤੀ ਭਾਸ਼ਣ ਵਿੱਚ, ਆਈਆਈਸੀਏ ਦੇ ਡਾਇਰੈਕਟਰ ਜਨਰਲ ਅਤੇ ਸੀਈਓ ਸ਼੍ਰੀ ਗਿਆਨੇਸ਼ਵਰ ਕੁਮਾਰ ਸਿੰਘ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੀਐਸਆਰ ਸਿਰਫ਼ ਖਰਚਿਆਂ ਤੱਕ ਸੀਮਤ ਨਾ ਰਹਿ ਕੇ ਭਾਈਚਾਰਿਆਂ ਲਈ ਪ੍ਰਭਾਵ, ਨਤੀਜਿਆਂ ਅਤੇ ਮੁੱਲ ਵਾਧੇ 'ਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ। ਸੰਸਦ ਦੇ ਸਾਹਮਣੇ ਪੇਸ਼ ਕੀਤੇ ਗਏ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਵਿੱਤੀ ਸਾਲ 2023-24 ਵਿੱਚ ਭਾਰਤ ਵਿੱਚ ਕੰਪਨੀਆਂ ਦੁਆਰਾ ਸੀਐਸਆਰ ‘ਤੇ ਕੀਤਾ ਗਿਆ ਖਰਚ ₹34,908.75 ਕਰੋੜ ਸੀ। ਇਸ ਨਾਲ ਵਿੱਤੀ ਸਾਲ 2019-20 ਤੋਂ ਵਿੱਤੀ ਸਾਲ 2023-24 ਤੱਕ ਪੰਜ ਸਾਲਾਂ ਵਿੱਚ ਕੁੱਲ ਸੀਐਸਆਰ ਖਰਚ ₹1,44,159 ਕਰੋੜ ਤੋਂ ਵੱਧ ਹੋ ਗਿਆ ਹੈ। ਉਨ੍ਹਾਂ ਨੇ ਮਹਿਲਾ ਸਸ਼ਕਤੀਕਰਨ, ਨਵੀਨਤਾ, ਅਤੇ ਕਲਾ ਅਤੇ ਸੱਭਿਆਚਾਰ ਸਮੇਤ ਅਨੁਸੂਚੀ VII ਦੇ ਅਧੀਨ ਉਨ੍ਹਾਂ ਖੇਤਰਾਂ 'ਤੇ ਵਧੇਰੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ।, ਜਿਨ੍ਹਾਂ ਦੀ ਅਜੇ ਤੱਕ ਪੂਰੀ ਤਰ੍ਹਾਂ ਵਰਤੋਂ ਨਹੀਂ ਕੀਤੀ ਗਈ ਹੈ। ਉਨ੍ਹਾਂ ਨੇ ਕਾਰਪੋਰੇਟਸ, ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਭਾਈਚਾਰਿਆਂ ਵਿਚਕਾਰ ਪਾਰਦਰਸ਼ਿਤਾ ਨੂੰ ਮਜ਼ਬੂਤ ਕਰਨ ਵਿੱਚ ਤਕਨਾਲੋਜੀ, ਡੇਟਾ ਅਤੇ ਸੀਐਸਆਰ ਐਕਸਚੇਂਜ ਪੋਰਟਲ ਵਰਗੇ ਪਲੈਟਫਾਰਮਾਂ ਦੀ ਭੂਮਿਕਾ ਬਾਰੇ ਵੀ ਚਾਨਣਾ ਪਾਇਆ।
ਉਨ੍ਹਾਂ ਕਿਹਾ ਕਿ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਸਮਰੱਥਾ ਨੂੰ ਮਜ਼ਬੂਤ ਕਰਨਾ ਇਸ ਬਦਲਾਅ ਦੇ ਲਈ ਕੇਂਦਰੀ ਮਹੱਤਵ ਰੱਖਦਾ ਹੈ, ਕਿਉਂਕਿ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਦੀ ਗੁਣਵੱਤਾ ਹੀ ਅੰਤ ਵਿੱਚ ਇਹ ਨਿਰਧਾਰਤ ਕਰਦੀ ਹੈ ਕਿ ਕੀ ਸੀਐਸਆਰ ਖਰਚ ਸਥਾਈ ਪ੍ਰਭਾਵ ਵਿੱਚ ਤਬਦੀਲ ਹੁੰਦਾ ਹੈ ਜਾਂ ਨਹੀਂ । ਉਨ੍ਹਾਂ ਇਹ ਵੀ ਕਿਹਾ ਕਿ ਸੀਐਸਆਰ ਪੇਸ਼ੇਵਰਾਂ ਦੀ ਇੱਕ ਚੰਗੀ ਸਿਖਲਾਈ ਪ੍ਰਾਪਤ ਟੀਮ ਤਿਆਰ ਕਰਨਾ- ਇਸ ਅਨੁਸ਼ਾਸਨ ਨੂੰ ਪੂਰੇ ਈਕੋਸਿਸਟਮ ਵਿੱਚ ਸਥਾਪਿਤ ਕਰਨ ਲਈ ਜ਼ਰੂਰੀ ਹੈ। ਇਸ ਪ੍ਰਕਾਰ ਦੇ ਪੇਸ਼ੇਵਰਾਂ ਨੂੰ ਪ੍ਰੋਗਰਾਮ ਖੁਦ ਵਿਕਸਿਤ ਕਰਨਾ ਚਾਹੁੰਦਾ ਹੈ।
ਕੋਲਾ ਮੰਤਰਾਲੇ ਦੀ ਵਧੀਕ ਸਕੱਤਰ ਸ਼੍ਰੀਮਤੀ ਰੁਪਿੰਦਰ ਬਰਾੜ ਨੇ ਕੋਲਾ ਸੈਕਟਰ ਦੇ ਅਨੁਭਵ ਦਾ ਹਵਾਲਾ ਦਿੰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਰਥਕ ਸੀਐਸਆਰ ਦੀ ਸ਼ੁਰੂਆਤ ਭਾਈਚਾਰੇ ਦੀਆਂ ਜ਼ਰੂਰਤਾਂ ਨੂੰ ਸੁਣਨ ਨਾਲ ਹੁੰਦੀ ਹੈ ਅਤੇ ਮਜ਼ਬੂਤ ਪ੍ਰੋਜੈਕਟ ਯੋਜਨਾਬੰਦੀ, ਸਮਰੱਥ ਲਾਗੂਕਰਨ ਭਾਈਵਾਲਾਂ ਅਤੇ ਜ਼ਮੀਨੀ ਪੱਧਰ 'ਤੇ ਨਤੀਜਿਆਂ ਦੀ ਸਖ਼ਤ ਨਿਗਰਾਨੀ ਰਾਹੀਂ ਜਾਰੀ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸੀਐਸਆਰ ਦੀ ਸਫਲਤਾ ਦਾ ਮੁਲਾਂਕਣ ਨੂੰ ਭਾਈਚਾਰਿਆਂ 'ਤੇ ਇਸਦੇ ਦੁਆਰਾ ਕੀਤੇ ਗਏ ਠੋਸ ਪ੍ਰਭਾਵ ਦੇ ਅਧਾਰ 'ਤੇ ਕੀਤਾ ਜਾਣਾ ਚਾਹੀਦਾ ਹੈ ਅਤੇ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਬਿਹਤਰ ਸਮਾਜਿਕ ਆਡਿਟ ਵਿਧੀਆਂ ਸਥਾਪਿਤ ਕਰਨ ਦਾ ਸੱਦਾ ਦਿੱਤਾ। ਸ਼੍ਰੀਮਤੀ ਬਰਾੜ ਨੇ ਇਸ ਖੇਤਰ ਲਈ ਇੱਕ ਵਿਆਪਕ ਸੀਐਸਆਰ ਫਰੇਮਵਰਕ ‘ਤੇ ਕੋਲਾ ਮੰਤਰਾਲੇ ਦੇ ਨਾਲ ਆਈਆਈਸੀਏ ਦੇ ਹਾਲ ਹੀ ਵਿੱਚ ਹੋਏ ਸਹਿਯੋਗ ਦੀ ਵੀ ਸ਼ਲਾਘਾ ਕੀਤੀ ।ਇਸ ਵਿੱਚ ਮਾਪਣਯੋਗ ਨਤੀਜੇ ਅਤੇ ਸਿੱਟੇ ਸ਼ਾਮਿਲ ਹਨ।
ਵਿੱਤ ਮੰਤਰਾਲੇ ਦੇ ਜਨਤਕ ਉੱਦਮ ਵਿਭਾਗ (ਡੀਪੀਈ) ਦੇ ਸੰਯੁਕਤ ਸਕੱਤਰ ਸ਼੍ਰੀ ਲੂਕਾਸ ਐਲ. ਕਾਮਸੁਆਨ ਨੇ ਸਮਾਜਿਕ ਵਿਕਾਸ ਅਤੇ ਰਾਸ਼ਟਰੀ ਤਰਜੀਹਾਂ ਵਿੱਚ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (ਸੀਪੀਐਸਈ) ਦੇ ਮਹੱਤਵਪੂਰਨ ਯੋਗਦਾਨ ਨੂੰ ਰੇਖਾਂਕਿਤ ਕਰਦੇ ਹੋਏ ਭਾਰਤ ਦੀ ਸੀਐਸਆਰ ਯਾਤਰਾ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਦੇ ਬਾਰੇ ਵਿੱਚ ਦੱਸਿਆ । ਉਨ੍ਹਾਂ ਨੇ ਸਾਲਾਨਾ ਥੀਮੈਟਿਕ ਤਰਜੀਹਾਂ, ਸਰਕਾਰੀ ਪ੍ਰੋਗਰਾਮਾਂ ਨਾਲ ਤਾਲਮੇਲ, ਅਤੇ ਜ਼ਿਲ੍ਹਾ ਪ੍ਰਸ਼ਾਸਨ, ਗੈਰ-ਸਰਕਾਰੀ ਸੰਗਠਨਾਂ ਅਤੇ ਅਕਾਦਮਿਕ ਸੰਸਥਾਵਾਂ ਨਾਲ ਸਹਿਯੋਗ ਰਾਹੀਂ ਸੀਪੀਐਸਈ ਦੀਆਂ ਸੀਐਸਆਰ ਪਹਿਲਕਦਮੀਆਂ ਦੀ ਅਗਵਾਈ ਕਰਨ ਲਈ ਡੀਪੀਈ ਦੁਆਰਾਂ ਕੀਤੇ ਜਾ ਰਹੇ ਯਤਨਾਂ ਦੀ ਰੂਪ-ਰੇਖਾ ਪੇਸ਼ ਕੀਤੀ ਅਤੇ ਦੱਸਿਆ ਕਿ ਸੀਪੀਐਸਈ ਹੁਣ ਇਕੱਲੇ, ਇਕਮੁਸ਼ਤ ਦਖਲਅੰਦਾਜ਼ੀ ਦੀ ਬਜਾਏ ਸੀਐਸਆਰ ਲਈ ਇੱਕ ਰਣਨੀਤਕ ਅਤੇ ਥੀਮੈਟਿਕ ਦ੍ਰਿਸ਼ਟੀਕੋਣ ਅਪਣਾ ਰਹੇ ਹਨ।
ਸ਼੍ਰੀ ਕਮਸੁਆਨ ਨੇ ਕਿਹਾ ਕਿ ਜਨਤਕ ਖੇਤਰ ਦੇ ਸੀਐਸਆਰ ਵਿੱਚ ਵਿਆਪਕ ਈਕੋਸਿਸਟਮ ਲਈ ਇੱਕ ਮਾਡਲ ਵਜੋਂ ਕੰਮ ਕਰਨ ਦੀ ਸਮਰੱਥਾ ਹੈ। ਉਨ੍ਹਾਂ ਨੇ ਸਮਰੱਥਾ ਨਿਰਮਾਣ ਅਤੇ ਡਿਜ਼ਾਈਨ ਅਤੇ ਨਿਗਰਾਨੀ ਵਿੱਚ ਤਕਨਾਲੋਜੀ ਦੀ ਵਧੇਰੇ ਵਰਤੋਂ ਦੁਆਰਾ ਸਮਰਥਿਤ, ਵਿਆਪਕ ਸਥਿਰਤਾ ਅਤੇ ਈਐਸਜੀ ਵਿਚਾਰਾਂ ਦੇ ਨਾਲ ਸੀਐਸਆਰ ਦੇ ਨਜ਼ਦੀਕੀ ਏਕੀਕਰਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਡਾ. ਗਰਿਮਾ ਦਧੀਚ, ਮੁਖੀ ਅਤੇ ਪ੍ਰੋਗਰਾਮ ਡਾਇਰੈਕਟਰ, ਸਕੂਲ ਆਫ਼ ਬਿਜ਼ਨਸ ਇਨਵਾਇਰਮੈਂਟ (ਐਸਬੀਈਸ), ਆਈਆਈਸੀਏ, ਨੇ ਨੌਂ ਮਹੀਨਿਆਂ ਦੇ ਸਰਟੀਫਿਕੇਸ਼ਨ ਪ੍ਰੋਗਰਾਮ ਦੀ ਰੂਪਰੇਖਾ ਪੇਸ਼ ਕੀਤੀ। ਇਸਨੂੰ ਅਕਾਦਮਿਕਾਂ, ਨੀਤੀ ਨਿਰਮਾਤਾਵਾਂ ਅਤੇ ਪ੍ਰੈਕਟੀਸ਼ਨਰਾਂ ਦੇ ਇੱਕ ਅੰਤਰ-ਅਨੁਸ਼ਾਸਨੀ ਫੈਕਲਟੀ ਦੁਆਰਾ ਹਫਤਾਵਾਰੀ ਲਾਈਵ ਸੈਸ਼ਨਾਂ ਰਾਹੀਂ ਦਿੱਤਾ ਜਾਵੇਗਾ। ਇਹ ਪ੍ਰੋਗਰਾਮ ਸੀਐਸਆਰ ਦੇ ਕਾਨੂੰਨੀ ਅਤੇ ਰੈਗੂਲੇਟਰੀ ਢਾਂਚੇ, ਸ਼ਾਸਨ, ਪ੍ਰੋਜੈਕਟ ਯੋਜਨਾਬੰਦੀ, ਪ੍ਰਭਾਵ ਮੁਲਾਂਕਣ, ਰਿਪੋਰਟਿੰਗ, ਅਤੇ ਈਐਸਜੀ ਅਤੇ ਸੋਸ਼ਲ ਸਟਾਕ ਐਕਸਚੇਂਜ ਵਰਗੇ ਉੱਭਰ ਰਹੇ ਖੇਤਰਾਂ ਨੂੰ ਸ਼ਾਮਿਲ ਕਰਦੇ ਹੋਏ ਸੱਤ ਮੌਡਿਊਲਾਂ ਵਿੱਚ ਢਾਂਚਾਗਤ ਹੈ ।
ਆਈਸੀਪੀਸੀਐਸਆਰ ਬੈਚ 11 ਦੇ ਉਦਘਾਟਨੀ ਸੈਸ਼ਨ ਨੇ ਭਾਰਤ ਦੇ ਵਿਆਪਕ ਸੀਐਸਆਰ ਈਕੋਸਿਸਟਮ ਦੇ ਸਮਰਥਨ ਵਿੱਚ ਪਾਰਦਰਸ਼ੀ, ਜਵਾਬਦੇਹ ਅਤੇ ਨਤੀਜਾ-ਮੁਖੀ ਦਖਲਅੰਦਾਜ਼ੀ ਨੂੰ ਡਿਜ਼ਾਈਨ ਕਰਨ ਦੇ ਸਮਰੱਥ ਸੀਐਸਆਰ ਪੇਸ਼ੇਵਰਾਂ ਦਾ ਇੱਕ ਮਜ਼ਬੂਤ ਭਾਈਚਾਰਾ ਬਣਾਉਣ ਲਈ ਆਈਆਈਸੀਏ ਦੇ ਨਿਰੰਤਰ ਯਤਨਾਂ ਦੀ ਪੁਸ਼ਟੀ ਕੀਤੀ।
*****
ਐਸਆਰ/ਓਐਨਪੀ /ਬਲਜੀਤ ਸਿੰਘ
(Release ID: 2304956)
ਵਿਜ਼ੀਟਰ ਕਾਊਂਟਰ : 7