ਰੱਖਿਆ ਮੰਤਰਾਲਾ
ਲੋਕਾਯਾਨ 2026- ਭਾਰਤੀ ਜਲ ਸੈਨਾ ਦਾ ਜਹਾਜ਼ 'ਸੁਦਰਸ਼ਿਨੀ' ਤਿੰਨ ਦਿਨਾਂ ਦੀ ਪੋਰਟ ਕਾਲ ਤੋਂ ਬਾਅਦ ਲਿਸਬਨ ਤੋਂ ਰਵਾਨਾ ਹੋਇਆ
Posted On:
26 AUG 2026 2:00PM by PIB Chandigarh
ਭਾਰਤੀ ਜਲ ਸੈਨਾ ਦੇ ਸੇਲ ਟ੍ਰੇਨਿੰਗ ਸ਼ਿਪ, ਆਈਐੱਨਐੱਸ ਸੁਦਰਸ਼ਿਨੀ ਨੇ 25 ਅਗਸਤ, 2026 ਨੂੰ ਪੁਰਤਗਾਲ ਦੇ ਲਿਸਬਨ ਵਿੱਚ ਤਿੰਨ ਦਿਨਾਂ ਦੀ ਪੋਰਟ ਕਾਲ ਪੂਰੀ ਕੀਤੀ, ਜੋ ਕਿ ਇਸ ਦੀ ਮੌਜੂਦਾ ਸਮੇਂ ਜਾਰੀ 'ਲੋਕਾਯਾਣ 26' ਸਮੁੰਦਰੀ ਮੁਹਿੰਮ ਦਾ ਹਿੱਸਾ ਸੀ।
ਪੋਰਟ ਕਾਲ ਦੌਰਾਨ, ਆਈਐੱਨਐੱਸ ਸੁਦਰਸ਼ਿਨੀ ਦੇ ਕਮਾਂਡਿੰਗ ਅਫਸਰ ਨੇ ਪੁਰਤਗਾਲੀ ਜਲ ਸੈਨਾ ਅਕੈਡਮੀ ਦੇ ਕਮਾਂਡੈਂਟ ਰੀਅਰ ਐਡਮਿਰਲ ਮਿਗੁਏਲ ਬੇਸਾ ਪਾਚੇਕੋ ਅਤੇ ਪੁਰਤਗਾਲੀ ਜਲ ਸੈਨਾ ਦੇ ਡਿਪਟੀ ਫਲੀਟ ਕਮਾਂਡਰ ਰੀਅਰ ਐਡਮਿਰਲ ਜੋਆਓ ਪਾਓਲੋ ਸਿਲਵਾ ਪਰੇਰਾ ਨਾਲ ਮੁਲਾਕਾਤ ਕੀਤੀ। ਇਨ੍ਹਾਂ ਮੀਟਿੰਗਾਂ ਨਾਲ ਦੋਵੇਂ ਜਲ ਸੈਨਾਵਾਂ ਵਿਚਕਾਰ ਸੰਸਥਾਗਤ ਸਬੰਧਾਂ ਅਤੇ ਆਪਸੀ ਸਮਝ ਨੂੰ ਮਜ਼ਬੂਤੀ ਮਿਲੀ। ਪੇਸ਼ੇਵਰ ਗਤੀਵਿਧੀਆਂ ਦੇ ਹਿੱਸੇ ਵਜੋਂ, ਭਾਰਤੀ ਜਲ ਸੈਨਾ ਦੇ ਸਮੁੰਦਰੀ ਸਿਖਿਆਰਥੀਆਂ ਨੇ ਪੁਰਤਗਾਲੀ ਜਲ ਸੈਨਾ ਅਕੈਡਮੀ (ਐਸਕੋਲਾ ਨੇਵਲ) ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਆਪਣੇ ਪੁਰਤਗਾਲੀ ਹਮਰੁਤਬਾ ਨਾਲ ਗੱਲਬਾਤ ਕੀਤੀ, ਇਤਿਹਾਸਕ ਕੈਂਪਸ ਅਤੇ ਸਿਖਲਾਈ ਸਹੂਲਤਾਂ ਦਾ ਦੌਰਾ ਕੀਤਾ ਅਤੇ ਸਮੁੰਦਰੀ ਹੁਨਰਾਂ ਅਤੇ 'ਟੌਲ ਸ਼ਿਪ' ਦਾ ਪਾਲ ਟ੍ਰੇਨਿੰਗ (ਟੌਲ-ਸ਼ਿਪ-ਸੇਲ) 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਯਾਤਰਾ ਦੌਰਾਨ ਜਹਾਜ਼ 'ਤੇ ਇੱਕ ਡੈੱਕ ਰਿਸੈਪਸ਼ਨ ਵੀ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਪੁਰਤਗਾਲ ਦੇ ਸੀਨੀਅਰ ਫੌਜੀ ਅਧਿਕਾਰੀਆਂ, ਡਿਪਲੋਮੈਟਿਕ ਕੋਰ ਦੇ ਮੈਂਬਰਾਂ ਅਤੇ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ।
ਆਈਐੱਨਐੱਸ ਸੁਦਰਸ਼ਿਨੀ ਦੀ ਪੁਰਤਗਾਲ ਵਿੱਚ ਪੋਂਟਾ ਡੇਲਗਾਡਾ ਅਤੇ ਲਿਸਬਨ ਬੰਦਰਗਾਹਾਂ ਦੀ ਯਾਤਰਾ, ਦੋਵੇਂ ਦੇਸ਼ਾਂ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਸਮੁੰਦਰੀ ਸਹਿਯੋਗ ਅਤੇ ਭਾਈਵਾਲੀ ਨੂੰ ਉਜਾਗਰ ਕਰਦੀ ਹੈ।
_20260826135654_fdd50b.jpeg)
_20260826135714_80ab3f.jpeg)
_20260826135732_1c7180.jpeg)
_20260826135804_b330e6.jpeg)
*********
ਵੀਐੱਮ/ਏਐੱਸ/ਏਕੇ
(Release ID: 2303852)
ਵਿਜ਼ੀਟਰ ਕਾਊਂਟਰ : 7