ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 27 ਅਗਸਤ ਨੂੰ 'ਖੇਲੋ ਇੰਡੀਆ ਡਾਇਲਾਗ' 'ਚ ਨੌਜਵਾਨਾਂ ਨੂੰ ਸੰਬੋਧਨ ਕਰਨਗੇ


ਖੇਲੋ ਇੰਡੀਆ ਡਾਇਲਾਗ ਖੇਡਾਂ, ਨੌਜਵਾਨ ਅਗਵਾਈ, ਨਾਗਰਿਕ ਜ਼ੁੰਮੇਵਾਰੀ, ਸਵੈ-ਸੇਵਾ, ਫਿੱਟਨੈੱਸ ਅਤੇ ਰਾਸ਼ਟਰ ਨਿਰਮਾਣ ਨੂੰ ਇੱਕ ਸਾਂਝੇ ਮੰਚ ’ਤੇ ਲਿਆਏਗਾ

ਖੇਲੋ ਇੰਡੀਆ ਡਾਇਲਾਗ ਤਹਿਤ ਯੁਵਾ ਸੰਵਾਦ ਪੰਜ ਮੁੱਖ ਵਿਸ਼ਿਆਂ ’ਤੇ ਕੇਂਦ੍ਰਿਤ ਹੋਵੇਗਾ: ਖੇਡਾਂ, ਓਲੰਪਿਕਸ ਦੀਆਂ ਆਸਾਂ, ਨੌਜਵਾਨ ਅਗਵਾਈ, ਵਿਕਸਿਤ ਭਾਰਤ ਅਤੇ ਨਸ਼ਾ ਮੁਕਤ ਨੌਜਵਾਨ

Posted On: 26 AUG 2026 10:22AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਅਗਸਤ ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਖੇਲੋ ਇੰਡੀਆ ਡਾਇਲਾਗ ਨੂੰ ਸੰਬੋਧਨ ਕਰਨਗੇ। ਇਸ ਪ੍ਰੋਗਰਾਮ ਦਾ ਮੰਤਵ ਨੌਜਵਾਨਾਂ ਨੂੰ ਭਾਰਤ ਦੀ ਖੇਡ ਯਾਤਰਾ ਨਾਲ ਜੁੜਨ, ਆਪਣੀਆਂ ਆਸਾਂ-ਉਮੀਦਾਂ ਸਾਂਝੀਆਂ ਕਰਨ ਅਤੇ ਨੌਜਵਾਨਾਂ ਦੀ ਅਗਵਾਈ ਵਾਲੇ ਇੱਕ ਮਜ਼ਬੂਤ ਵਿਕਸਿਤ ਭਾਰਤ ਲਈ ਆਪਣੇ ਵਿਚਾਰ ਦੇਣ ਦਾ ਮੌਕਾ ਪ੍ਰਦਾਨ ਕਰਨਾ ਹੈ।

ਮਾਈ ਯੁਵਾ ਭਾਰਤ (ਮਾਈ ਭਾਰਤ) ਵੱਲੋਂ ਰਾਸ਼ਟਰੀ ਖੇਡ ਦਿਵਸ 2026 ਦੇ ਜਸ਼ਨਾਂ ਦੇ ਹਿੱਸੇ ਵਜੋਂ ਆਯੋਜਿਤ ਇਹ ਪ੍ਰੋਗਰਾਮ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹਰ ਜ਼ਿਲ੍ਹੇ ਦੇ ਦੋ ਕਾਲਜਾਂ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਨਾਲ ਦੇਸ਼ ਭਰ ਵਿੱਚ ਕਰਵਾਇਆ ਜਾਵੇਗਾ। ਇਹ ਪ੍ਰੋਗਰਾਮ ਇੱਕ ਤੰਦਰੁਸਤ, ਅਨੁਸ਼ਾਸਿਤ ਅਤੇ ਖੇਡ-ਪ੍ਰੇਮੀ ਰਾਸ਼ਟਰ ਦੇ ਨਿਰਮਾਣ ਅਤੇ ਰਾਸ਼ਟਰੀ ਵਿਕਾਸ ਦੇ ਏਜੰਡੇ ਦੇ ਕੇਂਦਰ ਵਿੱਚ ਨੌਜਵਾਨਾਂ ਦੀਆਂ ਆਸਾਂ ਨੂੰ ਰੱਖਣ ਸਬੰਧੀ ਪ੍ਰਧਾਨ ਮੰਤਰੀ ਦੀ ਸੋਚ ਦੇ ਅਨੁਸਾਰ ਕਰਵਾਇਆ ਜਾ ਰਿਹਾ ਹੈ।

ਦੇਸ਼-ਵਿਆਪੀ ਖੇਲੋ ਇੰਡੀਆ ਡਾਇਲਾਗ ਖੇਡਾਂ, ਨੌਜਵਾਨ ਅਗਵਾਈ, ਨਾਗਰਿਕ ਜ਼ੁੰਮੇਵਾਰੀ, ਸਵੈ-ਸੇਵਾ, ਫਿੱਟਨੈੱਸ ਅਤੇ ਰਾਸ਼ਟਰ ਨਿਰਮਾਣ ਨੂੰ ਇੱਕ ਸਾਂਝੇ ਮੰਚ ’ਤੇ ਲਿਆਏਗਾ। ਇਹ ਨੌਜਵਾਨਾਂ ਨੂੰ ਦੇਸ਼ ਦੀਆਂ ਖੇਡ ਸਬੰਧੀ ਖਾਹਿਸ਼ਾਂ ਨਾਲ ਸਿੱਧੇ ਤੌਰ ’ਤੇ ਜੁੜਨ ਲਈ ਇੱਕ ਸਿੱਧਾ ਮੰਚ ਪ੍ਰਦਾਨ ਕਰੇਗਾ ਅਤੇ ਇਹ ਵੀ ਯਕੀਨੀ ਬਣਾਏਗਾ ਕਿ ਉਨ੍ਹਾਂ ਦੇ ਵਿਚਾਰ ਅਤੇ ਦ੍ਰਿਸ਼ਟੀਕੋਣ ਨੌਜਵਾਨਾਂ ਅਤੇ ਖੇਡਾਂ ਦੇ ਈਕੋਸਿਸਟਮ ਬਾਰੇ ਜਾਰੀ ਸੰਵਾਦ ਦਾ ਹਿੱਸਾ ਬਣਨ।

ਰਾਸ਼ਟਰੀ ਪ੍ਰੋਗਰਾਮ ਤੋਂ ਬਾਅਦ ਸਥਾਨਕ ਪੱਧਰ ’ਤੇ ਨੌਜਵਾਨ ਭਾਗੀਦਾਰਾਂ, ਮਾਈ ਭਾਰਤ ਵਲੰਟੀਅਰਾਂ, ਸਥਾਨਕ ਖਿਡਾਰੀਆਂ ਅਤੇ ਜਨਤਕ ਨੁਮਾਇੰਦਿਆਂ ਦਰਮਿਆਨ ਗੱਲਬਾਤ ਹੋਵੇਗੀ। ਇਸ ਪਹਿਲ ਦੀ ਇੱਕ ਮੁੱਖ ਵਿਸ਼ੇਸ਼ਤਾ ਖੇਡਾਂ ਵਿੱਚ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ ਦੀ ਪ੍ਰਮੁੱਖ ਭਾਰਤੀ ਖਿਡਾਰੀਆਂ ਅਤੇ ਤਮਗਾ ਜੇਤੂਆਂ ਨਾਲ ਸਿੱਧੀ ਗੱਲਬਾਤ ਹੋਵੇਗੀ। ਪ੍ਰੋਗਰਾਮ ਦਾ ਇੱਕ ਕੇਂਦਰੀ ਹਿੱਸਾ ਯੁਵਾ ਸੰਵਾਦ ਹੋਵੇਗਾ, ਜਿਸ ਵਿੱਚ ਨੌਜਵਾਨ ਭਾਗੀਦਾਰਾਂ ਨੂੰ ਆਪਣੇ ਵਿਚਾਰ, ਦ੍ਰਿਸ਼ਟੀਕੋਣ ਅਤੇ ਆਸਾਂ-ਉਮੀਦਾਂ ਪ੍ਰਗਟ ਕਰਨ ਲਈ ਸੱਦਾ ਦਿੱਤਾ ਜਾਵੇਗਾ। ਸੰਵਾਦ ਨੂੰ ਪੰਜ ਵਿਸ਼ਿਆਂ ਦੇ ਆਲੇ-ਦੁਆਲੇ ਢਾਂਚਾਗਤ ਕੀਤਾ ਜਾਵੇਗਾ:

  • ਬਿਹਤਰ ਸਹੂਲਤਾਂ, ਕੋਚਿੰਗ, ਖੇਡ ਵਿਗਿਆਨ ਅਤੇ ਸੰਮਲਿਤ ਭਾਗੀਦਾਰੀ ਰਾਹੀਂ ਭਾਰਤ ਦੇ ਖੇਡ ਈਕੋਸਿਸਟਮ ਵਿੱਚ ਸੁਧਾਰ ਕਰਨਾ;

  • ਵਿਗਿਆਨਕ ਪ੍ਰਤਿਭਾ ਪਛਾਣ, ਪਾਰਦਰਸ਼ੀ ਚੋਣ ਅਤੇ ਲੰਬੇ ਸਮੇਂ ਦੇ ਖਿਡਾਰੀ ਵਿਕਾਸ ਰਾਹੀਂ 2036 ਓਲੰਪਿਕਸ ਲਈ ਪ੍ਰਤਿਭਾ ਨੂੰ ਨਿਖਾਰਨਾ;

  • ਸ਼ਾਸਨ ਦੇ ਮੰਚਾਂ ਅਤੇ ਮਾਈ ਭਾਰਤ ਦੀ ਅਗਵਾਈ ਵਾਲੀ ਸਵੈ-ਸੇਵਾ ਰਾਹੀਂ ਨੌਜਵਾਨ ਆਗੂ ਤਿਆਰ ਕਰਨਾ;

  • ਨਾਗਰਿਕ ਚੇਤਨਾ, ਭਵਿੱਖ ਲਈ ਤਿਆਰ ਹੁਨਰ ਅਤੇ ਸੁਚੱਜੀ ਸਵੈ-ਸੇਵਾ ਨੂੰ ਉਤਸ਼ਾਹਿਤ ਕਰਕੇ ਨੌਜਵਾਨਾਂ ਨੂੰ ਵਿਕਸਿਤ ਭਾਰਤ ਲਈ ਸਸ਼ਕਤ ਬਣਾਉਣਾ;

  • ਖੇਡਾਂ ਅਤੇ ਸਾਥੀਆਂ ਦੇ ਨੈੱਟਵਰਕ ਦੀ ਵਰਤੋਂ ਕਰਕੇ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਲੜਾਈ ਲਈ ਨਸ਼ਾ ਮੁਕਤ ਯੁਵਾ ਅੰਦੋਲਨ ਨੂੰ ਉਤਸ਼ਾਹਿਤ ਕਰਨਾ ਤਾਂ ਜੋ 2 ਅਗਸਤ, 2026 ਨੂੰ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਦੀ 100 ਹਫ਼ਤਿਆਂ ਦੀ ਦੇਸ਼-ਵਿਆਪੀ ਮੁਹਿੰਮ ਤਹਿਤ ਹਫ਼ਤਾਵਾਰੀ ਜਨ ਭਾਗੀਦਾਰੀ ਗਤੀਵਿਧੀਆਂ ਰਾਹੀਂ ਇਸ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

***********

ਐਮਜੇਪੀਐਸ/ਐਸਐਸ/ਵੀਜੇ/ਐਸਟੀ 


(Release ID: 2303739) ਵਿਜ਼ੀਟਰ ਕਾਊਂਟਰ : 21