ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਨੈਸ਼ਨਲ ਜ਼ੂਲੌਜਿਕਲ ਪਾਰਕ ਨੇ ਦਿੱਲੀ ਚਿੜੀਆਘਰ ਵਿੱਚ ਦੂਸਰਾ ‘ਟ੍ਰੀ ਵੌਕ’ ਅਤੇ 11ਵਾਂ ‘ਸੰਡੇ ਬਰਡ ਵੌਕ’ ਦਾ ਆਯੋਜਨ ਕੀਤਾ ਗਿਆ
ਐੱਨਜ਼ੈੱਡਪੀ ਪਾਰਕ ਵਿਖੇ ਕੁਦਰਤ ਦੀ ਸੈਰ (ਕੁਦਰਤ ਦਾ ਨਜ਼ਾਰਾ) ਲੈਣ ਦੌਰਾਨ 42 ਪੰਛੀਆਂ ਦੀਆਂ ਪ੍ਰਜਾਤੀਆਂ ਅਤੇ 40 ਰੁੱਖਾਂ ਦੀਆਂ ਪ੍ਰਜਾਤੀਆਂ ਦਾ ਦਸਤਾਵੇਜ਼ੀਕਰਣ ਕੀਤਾ ਗਿਆ
Posted On:
23 AUG 2026 8:48PM by PIB Chandigarh
ਨਵੀਂ ਦਿੱਲੀ ਸਥਿਤ ਨੈਸ਼ਨਲ ਜ਼ੂਲੌਜਿਕਲ ਪਾਰਕ ਨੇ 23 ਅਗਸਤ 2026 ਨੂੰ ਆਪਣੇ 11ਵੇਂ ਸੰਡੇ ਬਰਡ ਵੌਕ ਨਾਲ Tree Walk @ NZP’ (‘ਟ੍ਰੀ ਵੌਕ @ ਐੱਨਜ਼ੈੱਡਪੀ’’) ਦੇ ਦੂਜੇ ਐਡੀਸ਼ਨ ਦਾ ਸਫਲਤਾਪੂਰਵਕ ਆਯੋਜਨ ਕੀਤਾ। ਇਹ ਪ੍ਰੋਗਰਾਮ ਚਿੜੀਆਘਰ ਦੀ ਚੱਲ ਰਹੀ ਨਾਗਰਿਕ ਵਿਗਿਆਨ ਪਹਿਲਕਦਮੀ ਦੇ ਹਿੱਸੇ ਵਜੋਂ ਆਯੋਜਿਤ ਕੀਤਾ ਗਿਆ ਸੀ, ਜਿਸ ਦਾ ਉਦੇਸ਼ ਜੈਵ-ਵਿਭਿੰਨਤਾ ਦੇ ਦਸਤਾਵੇਜ਼ੀਕਰਣ, ਨਿਗਰਾਨੀ ਅਤੇ ਸੰਭਾਲ ਜਾਗਰੂਕਤਾ ਵਿੱਚ ਜਨਤਾ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ ਹੈ।
ਟ੍ਰੀ ਵੌਕ ਪ੍ਰੋਗਰਾਮ ਸਵੇਰੇ 7 ਵਜੇ ਤੋਂ 10 ਵਜੇ ਤੱਕ ਡਾ. ਸੀ.ਆਰ. ਮਗੇਸ਼ (ਵਿਗਿਆਨਕ –ਡੀ) ਦੇ ਕੁਸ਼ਲ ਮਾਰਗਦਰਸ਼ਨ ਹੇਠ ਆਯੋਜਿਤ ਕੀਤਾ ਗਿਆ, ਜਦਕਿ ਬਰਡ ਵੌਕ ਪ੍ਰੋਗਰਾਮ ਪੰਛੀ ਵਿਗਿਆਨ ਮਾਹਰ ਡਾ. ਪਾਰਿਤੋਸ਼ ਅਹਿਮਦ ਦੇ ਮਾਰਗਦਰਸ਼ਨ ਹੇਠ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਕੁਦਰਤ ਪ੍ਰੇਮੀਆਂ, ਵਿਦਿਆਰਥੀਆਂ, ਜੰਗਲੀ ਜੀਵ ਫੋਟੋਗ੍ਰਾਫਰਾਂ, ਜੈਵ ਵਿਭਿੰਨਤਾ ਖੋਜਕਰਤਾਵਾਂ, ਐੱਨਜ਼ੈੱਡਪੀ ਇਨਟਰਨਸ ਅਤੇ ਵਲੰਟੀਅਰਜ਼ ਦੇ ਨਾਲ –ਨਾਲ ਕੁਦਰਤ ਅਤੇ ਸੰਭਾਲ ਵਿੱਚ ਦਿਲਚਸਪੀ ਰੱਖਣ ਵਾਲੇ ਨਾਗਰਿਕਾਂ ਵੱਲੋਂ ਉਤਸ਼ਾਹਪੂਰਨ ਪ੍ਰਤੀਕਿਰਿਆ ਮਿਲੀ। ਕੁੱਲ 25 ਉਮੀਦਵਾਰਾਂ ਨੇ ਇਨ੍ਹਾਂ ਵੌਕ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਪ੍ਰੋਗਰਾਮ ਵਿੱਚ ਨੈਸ਼ਨਲ ਜ਼ੂਲੌਜਿਕਲ ਪਾਰਕ ਦੇ ਡਾਇਰੈਕਟਰ, ਚਿੜੀਆਘਰ ਦੇ ਅਧਿਕਾਰੀ, ਇਨਟਰਨਸ, ਵਲੰਟੀਅਰਜ਼ ਅਤੇ ਸੰਸਾਧਨ ਮਾਹਰ ਮੌਜੂਦ ਸਨ, ਜਿਨ੍ਹਾਂ ਨੇ ਗਤੀਵਿਧੀਆਂ ਦੌਰਾਨ ਉਮੀਦਵਾਰਾਂ ਦਾ ਮਾਰਗਦਰਸ਼ਨ ਅਤੇ ਸਮਰਥਨ ਕੀਤਾ।
ਪੈਦਲ ਯਾਤਰਾਵਾਂ ਦੌਰਾਨ, ਭਾਗੀਦਾਰਾਂ ਨੇ 42 ਪੰਛੀਆਂ ਦੀਆਂ ਪ੍ਰਜਾਤੀਆਂ ਦਾ ਦਸਤਾਵੇਜ਼ੀਕਰਣ ਕੀਤਾ, ਜਿਨ੍ਹਾਂ ਵਿੱਚ 300 ਤੋਂ ਵੱਧ ਵਿਅਕਤੀਗਤ ਪੰਛੀਆਂ ਦਾ ਨਿਰੀਖਣ ਸ਼ਾਮਲ ਸੀ, ਨਾਲ ਹੀ ਪੈਦਲ ਯਾਤਰਾ ਖੇਤਰ ਵਿੱਚ 40 ਰੁੱਖਾਂ ਦੀਆਂ ਪ੍ਰਜਾਤੀਆਂ ਦਾ ਵੀ ਨਿਰੀਖਣ ਕੀਤਾ ਗਿਆ। ਬਰਡ ਵੌਕ ਦਾ ਇੱਕ ਜ਼ਿਕਰਯੋਗ ਆਕਰਸ਼ਣ 150 ਤੋਂ ਵੱਧ ਪੇਂਟਿਡ ਸਟੌਰਕ ਦੀ ਮੌਜੂਦਗੀ ਸੀ, ਜੋ ਕਿ ਅਗਸਤ ਦੇ ਦੂਜੇ ਹਫਤੇ ਨੈਸ਼ਨਲ ਜ਼ੂਲੌਜਿਕਲ ਪਾਰਕ ਵਿੱਚ ਪਹੁੰਚੇ ਅਤੇ ਤਲਾਬ ਅੰਦਰ ਅਤੇ ਆਲੇ-ਦੁਆਲੇ ਦੇ ਰੁੱਖਾਂ ‘ਤੇ ਆਲ੍ਹਣਾ ਬਣਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਆਉਣਾ-ਜਾਣਾ ਅਤੇ ਆਲ੍ਹਣਾ ਬਣਾਉਣਾ ਚਿੜੀਆਘਰ ਦੇ ਵੈੱਟਲੈਂਡ ਅਤੇ ਰੁੱਖ ਆਵਾਸਾਂ ਦੇ ਈਕੋਸਿਸਟਮ ਦੇ ਮਹੱਤਵ ਦੇ ਉਤਸ਼ਾਹਨਜਕ ਸੰਕੇਤ ਹਨ। ਆਲ੍ਹਣਾ ਬਣਾਉਣ ਦੀ ਇਹ ਗਤੀਵਿਧੀ ਵਿਜ਼ੀਟਰਾਂ, ਇਨਟਰਨਸ, ਵਲੰਟੀਅਰਾਂ ਅਤੇ ਨਾਗਰਿਕ ਵਿਗਿਆਨੀਆਂ ਨੂੰ ਪੰਛੀਆਂ ਦੇ ਕੁਦਰਤੀ ਵਿਵਹਾਰ ਅਤੇ ਪ੍ਰਜਨਨ ਵਾਤਾਵਰਣ ਦਾ ਨਿਰੀਖਣ ਕਰਨ ਅਤੇ ਸਮਝਣ ਦਾ ਇੱਕ ਮਹੱਤਵਪੂਰਨ ਮੌਕਾ ਵੀ ਪ੍ਰਦਾਨ ਕਰਦੀ ਹੈ।
ਪ੍ਰੋਗਰਾਮ ਦੌਰਾਨ, ਡਾ. ਪਾਰਿਤੋਸ਼ ਨੇ ‘ਰਿੰਗੋ’ ਨਾਮ ਦੇ ਇੱਕ ਮੇਲ ਪੇਂਟਿਡ ਸਟੌਰਕ ਬਾਰੇ ਇੱਕ ਦਿਲਚਸਪ ਜਾਣਕਾਰੀ ਸਾਂਝੀ ਕੀਤੀ, ਜਿਸ ਨੂੰ ਪਿਛਲੇ ਚਾਰ ਵਰ੍ਹਿਆਂ ਤੋਂ ਉਸੇ ਖੇਤਰ ਵਿੱਚ ਆਲ੍ਹਣਾ ਬਣਾਉਂਦੇ ਹੋਏ ਦੇਖਿਆ ਗਿਆ ਹੈ। ਚਿੜੀਆਘਰ ਦੇ ਇਨਟਰਨਸ ਇਸ ਪੰਛੀ ਦਾ ਅੱਗੇ ਨਿਰੀਖਣ ਅਤੇ ਅਧਿਐਨ ਕਰ ਰਹੇ ਹਨ। ਟ੍ਰੀ ਵੌਕ ਜਿਹੀਆਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਕੇ ਰੁੱਖਾਂ ਦੀ ਪਛਾਣ ਕਰਨ ਲਈ ਵਿਵਹਾਰਕ ਮਾਰਗਦਰਸ਼ਨ ਪ੍ਰਦਾਨ ਕੀਤਾ। ਉਮੀਦਵਾਰਾਂ ਨੂੰ ਰੁੱਖਾਂ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀਆਂ ਕੀਮਤੀ ਵਾਤਾਵਰਣ-ਅਧਾਰਿਤ ਸੇਵਾਵਾਂ ਬਾਰੇ ਵੀ ਜਾਣਕਾਰੀ ਮਿਲੀ, ਜਿਨ੍ਹਾਂ ਵਿੱਚ ਕਾਰਬਨ ਜ਼ਬਤ ਕਰਨਾ, ਹਵਾ ਦਾ ਸ਼ੁੱਧੀਕਰਣ, ਤਾਪਮਾਨ ਨਿਯੰਤਰਣ, ਮਿੱਟੀ ਦੀ ਸੰਭਾਲ ਅਤੇ ਵਿਭਿੰਨ ਬਨਸਪਤੀਆਂ ਅਤੇ ਜੀਵ-ਜੰਤੂਆਂ ਲਈ ਨਿਵਾਸ ਸਥਾਨਾਂ ਦਾ ਨਿਰਮਾਣ ਸ਼ਾਮਲ ਹੈ।
ਇਸ ਪ੍ਰੋਗਰਾਮ ਨੇ ਭਾਗੀਦਾਰਾਂ ਨੂੰ ਸ਼ਹਿਰੀ ਵਾਤਾਵਰਣ ਵਿਧੀ ਨੂੰ ਸਿਹਤਮੰਦ ਰੱਖਣ ਵਿੱਚ ਰੁੱਖਾਂ ਦੀ ਮਹੱਤਵਪੂਰਨ ਭੂਮਿਕਾ ਪ੍ਰਤੀ ਡੂੰਘੀ ਸਮਝ ਵਿਕਸਿਤ ਕਰਦੇ ਹੋਏ, ਆਪਣੇ ਨਿਰੀਖਣਾਂ ਨੂੰ ਯੋਜਨਾਬੱਧ ਢੰਗ ਨਾਲ ਦਰਜ ਕਰਨ ਲਈ ਉਤਸ਼ਾਹਿਤ ਕੀਤਾ। ਇਸ ਨੇ ਚਿੜੀਆਘਰ ਅੰਦਰ ਰੁੱਖਾਂ ਅਤੇ ਪੰਛੀਆਂ ਦੀ ਵਿਭਿੰਨਤਾ ਦਾ ਪਤਾ ਲਗਾਉਣ ਅਤੇ ਉਸ ਨੂੰ ਦਰਜ ਕਰਨ ਦਾ ਮੌਕਾ ਵੀ ਪ੍ਰਦਾਨ ਕੀਤਾ, ਨਾਲ ਹੀ ਨਿਰੀਖਣ, ਪ੍ਰਜਾਤੀ ਪਛਾਣ ਅਤੇ ਜੈਵ ਵਿਭਿੰਨਤਾ, ਡੇਟਾ ਰਿਕਾਰਡਿੰਗ ਦੀਆਂ ਵਿਗਿਆਨਕ ਵਿਧੀਆਂ ਨੂੰ ਸਿੱਖਣ ਦਾ ਮੌਕਾ ਵੀ ਦਿੱਤਾ।
ਇਸ ਮੌਕੇ ‘ਤੇ ਬੋਲਦੇ ਹੋਏ, ਨੈਸ਼ਨਲ ਜ਼ੂਲੌਜਿਕਲ ਪਾਰਕ ਦੇ ਡਾਇਰੈਕਟਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਰੁੱਖ ਅਣਗਿਣਤ ਪ੍ਰਜਾਤੀਆਂ ਨੂੰ ਸਹਾਰਾ ਦੇ ਕੇ ਅਤੇ ਵਡਮੁੱਲੀਆਂ ਵਾਤਾਵਰਣ-ਅਧਾਰਿਤ ਸੇਵਾਵਾਂ ਪ੍ਰਦਾਨ ਕਰਕੇ ਸਿਹਤਮੰਤ ਵਾਤਾਵਰਣ ਵਿਧੀ ਦੀ ਨੀਂਹ ਬਣਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਨੇਚਰ ਵੌਕਸ @ NZP ਜਨਤਕ ਜਾਗਰੂਕਤਾ ਨੂੰ ਮਜ਼ਬੂਤ ਕਰਦਾ ਹੈ, ਜੈਵ ਵਿਭਿੰਨਤਾ ਦਸਤਾਵੇਜ਼ੀਕਰਣ ਵਿੱਚ ਨਾਗਰਿਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਸ਼ਹਿਰੀ ਜੰਗਲਾਂ ਅਤੇ ਗ੍ਰੀਨ ਲੈਂਡਸਕੇਪਸ ਦੀ ਸੰਭਾਲ ਪ੍ਰਤੀ ਵਧੇਰੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਪ੍ਰੇਰਿਤ ਕਰਦਾ ਹੈ।
ਪ੍ਰੋਗਰਾਮ ਦੀ ਸਮਾਪਤੀ ਇੱਕ ਸੰਵਾਦਾਤਮਕ ਚਰਚਾ ਅਤੇ ਪ੍ਰਤੀਕਿਰਿਆ ਸੈਸ਼ਨ ਨਾਲ ਹੋਈ, ਜਿਸ ਤੋਂ ਬਾਅਦ ਭਾਗੀਦਾਰਾਂ, ਮਾਹਿਰਾਂ ਅਤੇ ਚਿੜੀਆਘਰ ਦੇ ਅਧਿਕਾਰੀਆਂ ਦੀ ਇੱਕ ਸਮੂਹਿਕ ਤਸਵੀਰ ਲਈ ਗਈ। ਸਾਰਥਕ ਅਤੇ ਗੁਣਵੱਤਾਪੂਰਨ ਸਿਖਲਾਈ ਅਨੁਭਵ ਯਕੀਨੀ ਬਣਾਉਣ ਲਈ ਹਰੇਕ ਐਤਵਾਰ ਨੂੰ ਆਯੋਜਿਤ ਹੋਣ ਵਾਲੀ ਕੁਦਰਤ ਦੀ ਸੈਰ ਵਿੱਚ ਵੱਧ ਤੋਂ ਵੱਧ 20-25 ਭਾਗੀਦਾਰ ਹੀ ਸ਼ਾਮਲ ਹੋ ਸਕਦੇ ਹਨ।
ਪਹਿਲਾਂ ਰਜਿਸਟ੍ਰੇਸ਼ਨ ਲਾਜ਼ਮੀ ਹੈ ਅਤੇ ਪਹਿਲਾਂ ਆਓ, ਪਹਿਲਾਂ ਪਾਓ ਦੇ ਅਧਾਰ ‘ਤੇ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਚਾਹਵਾਨ ਭਾਗੀਦਾਰ ਨਿਰਧਾਰਿਤ ਗੂਗਲ ਫਾਰਮ ਰਾਹੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ, ਜੋ ਕਿ ਹਰੇਕ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਖੁੱਲ੍ਹਾ ਰਹਿੰਦਾ ਹੈ। ਰਜਿਸਟ੍ਰੇਸ਼ਨ ਲਿੰਕ ਨੈਸ਼ਨਲ ਜ਼ੂਲੌਜਿਕਲ ਪਾਰਕ, ਨਵੀਂ ਦਿੱਲੀ ਦੀ ਅਧਿਕਾਰਤ ਵੈੱਬਸਾਈਟ ਅਤੇ ‘ਐੱਨਜ਼ੈੱਡਪੀ ਸਾਥੀ’ ਮੋਬਾਈਲ ਐਪਲੀਕੇਸ਼ਨ ‘ਤੇ ਉਪਲਬਧ ਹੈ।
ਅਗਲੀ ਕੁਦਰਤ ਦੀ ਸੈਰ- ‘'ਸੰਡੇ ਰੈਪਟਾਇਲ, ਐਂਫੀਬੀਅਨਜ਼ ਐਂਡ ਮੋਲਸਕ ਵੌਕ' ਅਤੇ 'ਸੰਡੇ ਬਰਡ ਵੌਕ' - 30 ਅਗਸਤ, 2026 (ਐਤਵਾਰ) ਨੂੰ ਆਯੋਜਿਤ ਹੋਣ ਵਾਲੀਆਂ ਹਨ।
*****
ਵੀਐੱਮ/ਐੱਸਕੇ/ਏਕੇ
(Release ID: 2302999)
ਵਿਜ਼ੀਟਰ ਕਾਊਂਟਰ : 9