ਰੱਖਿਆ ਮੰਤਰਾਲਾ
azadi ka amrit mahotsav

ਅੰਬੇਡਕਰ ਸਟੇਡੀਅਮ ਵਿਖੇ ਇੱਕ ਸ਼ਾਨਦਾਰ ਸਮਾਰੋਹ ਨਾਲ 65ਵੇਂ ਸੁਬਰੋਤੋ ਕੱਪ ਅੰਤਰਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਦੀ ਸ਼ੂਰੂਆਤ

Posted On: 19 AUG 2026 7:21PM by PIB Chandigarh

65ਵੇਂ ਸੁਬਰੋਤੋ ਕੱਪ ਅੰਤਰਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਦੀ ਸ਼ੁਰਆਤ 18 ਅਗਸਤ, 2026 ਨੂੰ ਨਵੀਂ ਦਿੱਲੀ ਦੇ ਡਾ. ਬੀ.ਆਰ. ਅੰਬੇਡਕਰ ਸਟੇਡੀਅਮ ਵਿਖੇ ਹੋਈ । ਉਦਘਾਟਨ ਦਿਵਸ ‘ਤੇ ਜੂਨੀਅਰ ਲੜਕੀਆਂ (ਅੰਡਰ-17) ਵਰਗ ਵਿਚਕਾਰ ਇੱਕ ਰੋਮਾਂਚਕ ਮੁਕਾਬਲਾ ਖੇਡਿਆ ਗਿਆ, ਜਿਸ ਵਿੱਚ ਮੁੱਖ ਮੁਕਾਬਲੇ ਵਿੱਚ ਮੇਘਾਲਿਆ ਨੇ ਚੰਡੀਗੜ੍ਹ ‘ਤੇ ਜਿੱਤ ਦਰਜ ਕੀਤੀ । ਮੇਘਾਲਿਆ ਵੱਲੋਂ ਖਿਡਾਰਣਾਂ ਜੇਨੇਫਾ ਅਤੇ ਵਾਂਡਾਰੀ ਨੇ ਗੋਲ ਕੀਤੇ।

ਉਦਘਾਟਨੀ ਸਮਾਰੋਹ ਤੋਂ ਬਾਅਦ ਟੂਰਨਾਮੈਂਟ ਦੀ ਰਸਮੀ ਸ਼ੁਰੂਆਤ ਕੀਤੀ ਗਈ। ਸਮਾਰੋਹ ਵਿੱਚ ਏਅਰ ਮਾਰਸ਼ਲ ਐੱਸ. ਸ਼ਿਵਕੁਮਾਰ, ਏਅਰ ਅਫਸਰ-ਇਨ-ਚਾਰਜ ਪ੍ਰਸ਼ਾਸਨ ਅਤੇ ਸੁਬਰੋਤੋ ਮੁਖਰਜੀ ਸਪੋਰਟਸ ਐਜੂਕੇਸ਼ਨ ਸੋਸਾਇਟੀ ਦੇ ਉਪ-ਪ੍ਰਧਾਨ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਭਾਰਤ ਦੀ ਪੁਰਸ਼ ਰਾਸ਼ਟਰੀ ਵੇਟਲਿਫਟਿੰਗ ਟੀਮ ਦੇ ਸਟਾਰ ਐਥਲੀਟ ਲਵਪ੍ਰੀਤ ਸਿੰਘ, ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ ।

ਉਦਘਾਟਨੀ ਸਮਾਰੋਹ ਵਿੱਚ ਵੱਖ-ਵੱਖ ਰੰਗੀਨ ਪ੍ਰਦਰਸ਼ਨਾਂ ਨੇ ਆਯੋਜਨ ਵਿੱਚ ਰੰਗ ਅਤੇ ਉਤਸ਼ਾਹ ਭਰ ਦਿੱਤਾ । ਇਸ ਵਿੱਚ ਏਅਰ ਵੌਰੀਅਰਜ਼ ਡ੍ਰਿਲ ਟੀਮ ਦੀ ਪੇਸ਼ਕਾਰੀ ਅਤੇ ਏਅਰ ਫੋਰਸ ਗੋਲਡਨ ਜੁਬਲੀ ਇੰਸਟਿਊਟ ਦੇ ਵਿਦਿਆਰਥੀਆਂ ਦੁਆਰਾ ਇੱਕ ਸੱਭਿਆਚਾਰਕ ਪੇਸ਼ਕਾਰੀ ਪ੍ਰਮੁੱਖ ਰਹੀ।

ਸਭਾ ਨੂੰ ਸੰਬੋਧਨ ਕਰਦੇ ਹੋਏ, ਏਅਰ ਮਾਰਸ਼ਲ ਐੱਸ. ਸ਼ਿਵਕੁਮਾਰ ਨੇ ਕਿਹਾ, "65ਵਾਂ ਸੁਬਰੋਤੋ ਕੱਪ ਭਾਰਤ ਵਿੱਚ ਫੁੱਟਬਾਲ ਦੀ ਸਥਾਈ ਭਾਵਨਾ ਦਾ ਪ੍ਰਮਾਣ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਟੂਰਨਾਮੈਂਟ ਨਾ ਸਿਰਫ਼ ਇਨ੍ਹਾਂ ਨੌਜਵਾਨ ਖਿਡਾਰੀਆਂ ਦੇ ਹੁਨਰ ਨੂੰ ਪ੍ਰਦਰਸ਼ਿਤ ਕਰੇਗਾ ਬਲਕਿ ਕਈ ਹੋਰ ਨੌਜਵਾਨਾਂ ਨੂੰ ਇਸ ਖੇਡ ਨੂੰ ਅਪਣਾਉਣ ਲਈ ਪ੍ਰੇਰਿਤ ਕਰੇਗਾ। ਮੈਂ ਟੂਰਨਾਮੈਂਟ ਲਈ ਕੁਆਲੀਫਾਈ ਕਰਨ ਵਾਲੀਆਂ ਸਾਰੀਆਂ ਟੀਮਾਂ ਨੂੰ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਉਹ ਸੱਚੀ ਖੇਡ ਭਾਵਨਾ ਨਾਲ ਖੇਡਣ।"

ਤਿੰਨ ਵਰਗਾਂ - ਜੂਨੀਅਰ ਲੜਕੀਆਂ (ਅੰਡਰ-17), ਜੂਨੀਅਰ ਲੜਕੇ (ਅੰਡਰ-17) ਅਤੇ ਸਬ-ਜੂਨੀਅਰ ਲੜਕੇ (ਅੰਡਰ-15)- ਵਿੱਚ ਕੁੱਲ 108 ਟੀਮਾਂ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀਆਂ ਹਨ । ਹਰੇਕ ਵਰਗ ਟੂਰਨਾਮੈਂਟ ਨੂੰ ਅੱਠ ਸਮੂਹਾਂ ਵਿੱਚ ਵੰਡਿਆ ਗਿਆ ਹੈ। ਹਰੇਕ ਸਮੂਹ ਦੀਆਂ ਜੇਤੂ ਟੀਮਾਂ ਨੌਕਆਊਟ ਪੜਾਅ ਵਿੱਚ ਜਾਣਗੀਆਂ, ਜਿਸਦੀ ਸਮਾਪਤੀ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਦੇ ਨਾਲ ਹੋਵੇਗੀ ।

65ਵਾਂ ਸੁਬਰੋਤੋ ਕੱਪ ਜ਼ਮੀਨੀ ਪੱਧਰ 'ਤੇ ਫੁੱਟਬਾਲ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨ ਖਿਡਾਰੀਆਂ ਨੂੰ ਖੇਡ ਵਿੱਚ ਮੁਕਾਬਲਾ ਕਰਨ, ਆਪਣੀ ਪ੍ਰਤਿਭਾ ਨੂੰ ਵਿਕਸਿਤ ਕਰਨ ਅਤੇ ਉੱਚ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਆਕਾਂਖਿਆ ਰੱਖਣ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਨ ਦੀ ਆਪਣੀ ਨਿਰੰਤਰ ਵਚਨਬੱਧਤਾ ਨੂੰ ਰੇਖਾਂਕਿਤ ਕਰਦਾ ਹੈ।

 

************

ਜੇਐਸ/ਵੀਕੇ/ਐਸਐਮ /ਏਕੇ


(Release ID: 2302005) ਵਿਜ਼ੀਟਰ ਕਾਊਂਟਰ : 31