ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

MeitY ਨੇ ਪੀਐੱਮ ਗਤੀਸ਼ਕਤੀ ਨੂੰ ਗ੍ਰੇਨੂਲਰ ਡੇਟਾ ਇੰਟੈਲੀਜੈਂਸ ਨਾਲ ਮਜ਼ਬੂਤ ਕਰਨ ਲਈ PhonePe ਨਾਲ ਭਾਈਵਾਲੀ ਕੀਤੀ

प्रविष्टि तिथि: 20 AUG 2026 7:32PM by PIB Chandigarh

ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ((MeitY) ਨੇ ਅੱਜ PhonePe ਨਾਲ ਇੱਕ ਸਹਿਮਤੀ ਪੱਤਰ (MoU) ਹਸਤਾਖਰ ਕੀਤੇ। ਇਸ ਦਾ ਉਦੇਸ਼ ਰਾਸ਼ਟਰੀ ਬੁਨਿਆਦੀ ਢਾਂਚੇ ਨਾਲ ਸਬੰਧਿਤ ਯੋਜਨਾ ਨਿਰਮਾਣ, ਆਰਥਿਕ ਵਿਸ਼ਲੇਸ਼ਣ ਅਤੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਸੰਪੂਰਨ ਵਿਕਾਸ ਲਈ PhonePe PulsePro, ਜੋ ਇੱਕ ਐਂਟਰਪ੍ਰਾਈਜ਼ ਡੇਟਾ ਇੰਟੈਲੀਜੈਂਸ ਪਲੈਟਫਾਰਮ ਹੈ, ਤੋਂ ਪ੍ਰਾਪਤ ਜਾਣਕਾਰੀ ਦੀ ਵਰਤੋਂ ਕਰਕੇ ਪੀਐੱਮ ਗਤੀਸ਼ਕਤੀ ਮਿਸ਼ਨ ਨੂੰ ਸਮਰਥਨ ਪ੍ਰਦਾਨ ਕਰਨਾ ਹੈ।

ਇਸ ਸਹਿਮਤੀ ਪੱਤਰ (ਐੱਮਓਯੂ) ਅਧੀਨ, PhonePe PulsePro ਦੇ ਮੈਟ੍ਰਿਕਸ ਨੂੰ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਪੋਰਟਲ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਪੋਰਟਲ ਨੂੰ ਭਾਸਕਰਚਾਰਿਆ ਨੈਸ਼ਨਲ ਇੰਸਟੀਟਿਊਟ ਫੌਰ ਸਪੇਸ ਐਪਲੀਕੇਸ਼ਨ ਐਂਡ ਜੀਓ-ਇਨਫੌਰਮੈਟਿਕਸ (Bhaskaracharya National Institute for Space Applications and Geo-informatics (ਬੀਆਈਐੱਸਏਜੀ-ਐੱਨ) ਨਾਲ ਮਿਲ ਕੇ ਪ੍ਰਬੰਧ ਕੀਤਾ ਜਾਂਦਾ ਹੈ। ਇਸ ਨਾਲ ਸਰਕਾਰੀ ਯੋਜਨਾਕਾਰਾਂ ਨੂੰ PhonePe ਦੇ ਵਿਆਪਕ ਡਿਜੀਟਲ ਲੈਣ-ਦੇਣ ਈਕੋਸਿਸਟਮ ਤੋਂ ਪ੍ਰਾਪਤ ਸੂਖਮ ਅਤੇ ਸਥਾਨਕ ਪੱਧਰ ਦੇ ਲੈਣ-ਦੇਣ ਨਾਲ ਸਬੰਧਿਤ ਜਾਣਕਾਰੀ ਪ੍ਰਾਪਤ ਹੋ ਸਕੇਗੀ। ਇਹ ਜਾਣਕਾਰੀ ਮੌਜੂਦਾ ਡੇਟਾਸੈੱਟ ਨੂੰ ਹੋਰ ਬਿਹਤਰ ਬਣਾਏਗੀ ਅਤੇ ਰਾਸ਼ਟਰੀ ਵਿਕਾਸ ਨਾਲ ਸਬੰਧਿਤ ਯੋਜਨਾ ਨਿਰਮਾਣ ਲਈ ਸਮਾਰਟ ਅਤੇ ਡੇਟਾ-ਅਧਾਰਿਤ ਫੈਸਲੇ ਲੈਣ ਵਿੱਚ ਸਹਾਇਕ ਹੋਵੇਗੀ।

ਇਸ ਸਮਝੌਤੇ ਪੱਤਰ ਬਾਰੇ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ, ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਦੇ ਸਕੱਤਰ ਸ਼੍ਰੀ ਐੱਸ. ਕ੍ਰਿਸ਼ਣਨ ਨੇ ਕਿਹਾ, "ਡੇਟਾ-ਡ੍ਰਿਵਨ ਇੰਟੈਲੀਜੈਂਸ ਬਿਹਤਰ ਜਾਣਕਾਰੀ ਨਾਲ ਯੋਜਨਾ ਨਿਰਮਾਣ ਅਤੇ ਫੈਸਲੇ ਲੈਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ। PhonePe PulsePro ਤੋਂ ਮਿਲਣ ਵਾਲੀ ਸੂਖਮ ਅਤੇ ਸਥਾਨਕ ਪੱਧਰ ਦੀ ਜਾਣਕਾਰੀ ਮੌਜੂਦਾ ਡੇਟਾਸੈੱਟ ਨੂੰ ਬਿਹਤਰ ਬਣਾ ਸਕਦੀ ਹੈ ਅਤੇ ਵੱਖ-ਵੱਖ ਬਜ਼ਾਰਾਂ ਅਤੇ ਖੇਤਰਾਂ ਵਿੱਚ ਉਭਰ ਰਹੇ ਰੁਝਾਨਾਂ ਬਾਰੇ ਵਧੇਰੇ ਜਾਣਕਾਰੀ ਦੇ ਸਕਦੀ ਹੈ। ਅਸੀਂ ਪੀਐੱਮ ਗਤੀਸ਼ਕਤੀ ਫ੍ਰੇਮਵਰਕ ਰਾਹੀਂ ਇਹ ਜਾਣਕਾਰੀਆਂ ਮੁਹੱਈਆ ਕਰਵਾਉਣ ਦੀ PhonePe ਦੀ ਪਹਿਲਕਦਮੀ ਦਾ ਸੁਆਗਤ ਕਰਦੇ ਹਾਂ ਅਤੇ ਵਿਕਸਿਤ ਭਾਰਤ ਦੀ ਦਿਸ਼ਾ ਵੱਲ ਭਾਰਤ ਦੀ ਯਾਤਰਾ ਵਿੱਚ ਸਹਿਯੋਗ ਕਰਦੇ ਹਨ।"

PhonePe PulsePro ਇਕੱਠੇ ਕੀਤੇ ਗਏ ਅਤੇ ਗੁੰਮਨਾਮ ਲੈਣ-ਦੇਣ ਨਾਲ ਸਬੰਧਿਤ ਡੇਟਾ ਨੂੰ ਅਤਿ-ਸਥਾਨਕ ਜਾਣਕਾਰੀ (hyperlocal insights) ਵਿੱਚ ਬਦਲਦਾ ਹੈ। ਇਹ ਵੱਖ-ਵੱਖ ਖੇਤਰਾਂ, ਸ਼੍ਰੇਣੀਆਂ ਅਤੇ ਬਜ਼ਾਰਾਂ ਵਿੱਚ ਮੌਜੂਦ ਰੁਝਾਨਾਂ ਦੀ ਸੂਖਮ ਜਾਣਕਾਰੀ ਦਿੰਦਾ ਹੈ ਅਤੇ ਸੰਗਠਨਾਂ ਨੂੰ ਉਭਰ ਰਹੇ ਰੁਝਾਨਾਂ ਦੀ ਪਛਾਣ ਕਰਨ ਅਤੇ ਅਸਲ ਦੁਨੀਆ ਦੀਆਂ ਗਤੀਵਿਧੀਆਂ ਦੁਆਰਾ ਕੰਮ ਦੀ ਜਾਣਕਾਰੀ ਹਾਸਲ ਕਰਨ ਵਿੱਚ ਮਦਦ ਕਰਦਾ ਹੈ।

ਇਸ ਸਹਿਮਤੀ ਪੱਤਰ ਬਾਰੇ ਗੱਲ ਕਰਦੇ ਹੋਏ, PhonePe ਦੇ ਰਣਨੀਤੀ ਪ੍ਰਮੁੱਖ ਹੈੱਡ, ਕਾਤ੍ਰਿਕ ਰਘੁਪਤੀ ਨੇ ਕਿਹਾ, "PhonePe Pulse ਦੇ ਲਾਂਚ ਤੋਂ ਬਾਅਦ ਅਸੀਂ ਦੇਖਿਆ ਹੈ ਕਿ ਲੈਣ-ਦੇਣ ਤੋਂ ਮਿਲਣ ਵਾਲੀ ਜਾਣਕਾਰੀ ਬਜ਼ਾਰ ਅਤੇ ਉਭਰ ਰਹੇ ਰੁਝਾਨਾਂ ਦੀ ਬਿਹਤਰ ਸਮਝ ਬਣਾਉਣ ਵਿੱਚ ਕਿਵੇਂ ਮਦਦ ਕਰ ਸਕਦੀ ਹੈ। PhonePe PulsePro ਸੂਖਮ, ਅਤਿ-ਸਥਾਨਕ (hyperlocal) ਅਤੇ ਲਗਭਗ ਅਸਲ ਸਮੇਂ ਵਿੱਚ ਬਜ਼ਾਰ ਸਬੰਧੀ ਸੰਕੇਤਾਂ ਰਾਹੀਂ ਇਸ ਜਾਣਕਾਰੀ ਨੂੰ ਅੱਗੇ ਲੈ ਜਾਂਦਾ ਹੈ। MeitY ਨੂੰ ਇਹ ਜਾਣਕਾਰੀਆਂ ਮੁਹੱਈਆ ਕਰਵਾ ਕੇ, ਅਸੀਂ ਇੱਕ ਮਜ਼ਬੂਤ ਡੇਟਾ ਈਕੋਸਿਸਟਮ ਬਣਾਉਣ ਅਤੇ ਬਿਹਤਰ ਜਾਣਕਾਰੀ ਅਤੇ ਸਬੂਤਾਂ ‘ਤੇ ਅਧਾਰਿਤ ਢਾਂਚੇ ਨਾਲ ਸਬੰਧਿਤ ਯੋਜਨਾ ਨਿਰਮਾਣ ਵਿੱਚ ਯੋਗਦਾਨ ਦੇਣ ਦੀ ਉਮੀਦ ਕਰਦੇ ਹਨ। ਸਾਨੂੰ ਖੁਸ਼ੀ ਹੈ ਕਿ ਅਸੀਂ ਵਿਆਪਕ ਜਨਹਿਤ ਲਈ ਡੇਟਾ ਦੀ ਵਰਤੋਂ ਨੂੰ ਸੰਭਵ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹਾਂ।"

PhonePe ਲਿਮਿਟੇਡ (ਪਹਿਲਾਂ PhonePe ਪ੍ਰਾਈਵੇਟ ਲਿਮਿਟੇਡ) ਇੱਕ ਅਜਿਹੀ ਤਕਨੀਕੀ ਕੰਪਨੀ ਹੈ ਜੋ ਭੁਗਤਾਨ, ਡਿਜੀਟਲ ਪਲੈਟਫਾਰਮ ਫੋਰ ਪੇਮੈਂਟਸ ਅਤੇ ਵਿੱਤੀ ਸੇਵਾਵਾਂ ਲਈ ਡਿਜੀਟਲ ਪਲੈਟਫਾਰਮ ਬਣਾਉਂਦੀ ਹੈ।

**********

ਵਿਨੋਦ ਕੁਮਾਰ/ ਕਨਿਸ਼ਕ ਸ਼ਰਮਾ /ਬਲਜੀਤ ਸਿੰਘ


(रिलीज़ आईडी: 2301929) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी , Assamese