ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਕੇਂਦਰੀ ਕੈਬਨਿਟ ਨੇ ਬਿਹਾਰ ਵਿੱਚ NH-22 ਦੇ ਮੁਜ਼ੱਫਰਪੁਰ-ਸੀਤਾਮੜ੍ਹੀ –ਸੋਨਬਰਸਾ ਸੈਕਸ਼ਨ ਨੂੰ ਫੋਰ-ਲੇਨ ਸਟੈਂਡਰਡ ਵਿੱਚ ਅੱਪਗ੍ਰੇਡ ਕਰਨ ਦੀ ਪ੍ਰਵਾਨਗੀ ਦਿੱਤੀ; ਇਸ ਪ੍ਰੋਜੈਕਟ ਦਾ ਵਿਕਾਸ ਹਾਈਬ੍ਰਿਡ ਐਨੂਇਟੀ ਮੋਡ ਦੇ ਤਹਿਤ ਕੀਤਾ ਜਾਵੇਗਾ ਅਤੇ ਇਸ ਦੀ ਕੁੱਲ ਪੂੰਜੀ ਲਾਗਤ 3590.73 ਕਰੋੜ ਰੁਪਏ ਹੋਵੇਗੀ

प्रविष्टि तिथि: 19 AUG 2026 3:25PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਧਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਅੱਜ ਬਿਹਾਰ ਵਿੱਚ NH-22 (ਐੱਨਐੱਚ-22) ਦੇ ਮੁਜ਼ੱਫਰਪੁਰ-ਸੀਤਾਮੜ੍ਹੀ-ਸੋਨਬਰਸਾ ਸੈਕਸ਼ਨ ਨੂੰ ਫੋਰ ਲੇਨ ਸਟੈਂਡਰਡ ਵਿੱਚ ਅੱਪਗ੍ਰੇਡ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਇਸ ਪ੍ਰੋਜੈਕਟ ਦਾ ਵਿਕਾਸ ਹਾਈਬ੍ਰਿਡ ਐਨੂਇਟੀ ਮੋਡ (HAM) ਦੇ ਤਹਿਤ ਕੀਤਾ ਜਾਵੇਗਾ। ਇਸ ਦੀ ਕੁੱਲ ਪੂੰਜੀ ਲਾਗਤ 3590.73 ਕਰੋੜ ਰੁਪਏ ਹੋਵੇਗੀ ਅਤੇ ਇਸ ਦੀ ਕੁੱਲ ਲੰਬਾਈ 82.578 ਕਿਲੋਮੀਟਰ ਹੈ।

ਪ੍ਰਸਤਾਵਿਤ ਪ੍ਰੋਜੈਕਟ ਬਿਹਾਰ ਦੇ ਵਿਸਤ੍ਰਿਤ ਨੈਸ਼ਨਲ ਹਾਈਵੇਅ ਨੈੱਟਵਰਕ ਨਾਲ ਏਕੀਕਰਣ ਦੇ ਕਾਰਨ ਮਹੱਤਵਪੂਰਨ ਰਣਨੀਤਿਕ ਅਤੇ ਆਰਥਿਕ ਮਹੱਤਤਾ ਰੱਖਦੀ ਹੈ। ਇਹ ਇੱਕ ਮੁੱਖ ਫੀਡਰ ਕੌਰੀਡੋਰ ਵਜੋਂ ਸੋਨਬਰਸਾ ਸਥਿਤ ਭਾਰਤ-ਨੇਪਾਲ ਸਰਹੱਦ ਨੂੰ ਐੱਨਐੱਚ-27 (ਪੂਰਬ-ਪੱਛਮ ਕੌਰੀਡੋਰ) ਵਿਖੇ ਸਥਿਤ ਮੁਜ਼ੱਫਰਪੁਰ ਵਰਗੇ ਆਰਥਿਕ ਕੇਂਦਰਾਂ ਨਾਲ ਜੋੜੇਗਾ। ਪ੍ਰੋਜੈਕਟ ਤੋਂ ਮੁਜ਼ੱਫਰਪੁਰ, ਮੁਕੱਸੁਦਪੁਰ, ਰੂੰਨੀ ਸੈਦਪੁਰ, ਥੁੰਮਾ, ਦੁਮਰਾ, ਭੁਤਹੀ ਅਤੇ ਸੋਨਬਰਸਾ ਦੇ ਸੰਘਣੇ ਆਬਾਦੀ ਵਾਲੇ ਖੇਤਰਾਂ ਵਿੱਚ ਆਵਾਜਾਈ ਦੀ ਭੀੜ ਨੂੰ ਘਟਾਉਣ ਵਿੱਚ ਮਦਦ ਮਿਲੇਗੀ। 

ਇਸ ਪ੍ਰੋਜੈਕਟ ਨਾਲ ਯਾਤਰੀਆਂ ਅਤੇ ਮਾਲ ਦੀ ਤੇਜ਼ ਅਤੇ ਸੁਰੱਖਿਅਤ ਆਵਾਜਾਈ, ਯਾਤਰਾ ਕੁਸ਼ਲਤਾ ਵਿੱਚ ਸੁਧਾਰ ਹੋਵੇਗਾ ਅਤੇ ਖੇਤਰੀ ਸੰਪਰਕ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ। ਇਸ ਨੂੰ 100 ਕਿਲੋਮੀਟਰ ਪ੍ਰਤੀ ਘੰਟਾ ਅਤੇ 80 ਕਿਲੋਮੀਟਰ ਪ੍ਰਤੀ ਘੰਟਾ ਦੀ ਔਸਤ ਗਤੀ ਅਨੁਸਾਰ ਡਿਜ਼ਾਈਨ ਕੀਤਾ ਗਿਆ ਹੈ। ਇਸ ਵਿੱਚ ਸੜਕ ਦੇ ਵਿਚਕਾਰ ਸਮਤਲ-ਪੱਧਰੀ ਕੋਈ ਵੀ ਖੁੱਲ੍ਹਾ ਮਾਰਗ ਨਹੀਂ ਹੋਵੇਗਾ, ਜਿਸ ਨਾਲ ਤੇਜ਼ ਅਤੇ ਸੁਰੱਖਿਅਤ ਯਾਤਰਾ ਯਕੀਨੀ ਬਣੇਗੀ।

ਪ੍ਰਧਾਨ ਮੰਤਰੀ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੇ ਸਿਧਾਂਤਾਂ ਦੇ ਅਨੁਸਾਰ ਨਿਯੋਜਿਤ ਇਹ ਪ੍ਰੋਜੈਕਟ ਉਦਯੋਗਿਕ ਖੇਤਰਾਂ ਅਤੇ ਮੁੱਖ ਰੇਲਵੇ ਸਟੇਸ਼ਨਾਂ ਸਮੇਤ ਪ੍ਰਮੁੱਖ ਆਰਥਿਕ, ਸਮਾਜਿਕ ਅਤੇ ਲੌਜਿਸਟਕਸ ਸੈਂਟਰਾਂ ਨਾਲ ਸੰਪਰਕ ਵਿੱਚ ਸੁਧਾਰ ਕਰਕੇ ਮਲਟੀ-ਮਾਡਲ ਏਕੀਕਰਣ ਨੂੰ ਵਧਾਏਗਾ। ਬਿਹਤਰ ਸੰਪਰਕ ਨਾਲ ਮਾਲ ਅਤੇ ਖੇਤਬਾੜੀ ਸਪਲਾਈ ਚੇਨਾਂ ਦੀ ਕੁਸ਼ਲ ਆਵਾਜਾਈ ਪਹੁੰਚਯੋਗ ਹੋਵੇਗੀ, ਖੇਤਰੀ ਆਰਥਿਕ ਵਿਕਾਸ ਨੂੰ ਸਮਰਥਨ ਮਿਲੇਗਾ ਅਤੇ ਬੁੱਧ ਸਰਕਟ ਅਤੇ ਸੀਤਾਮੜ੍ਹੀ ਸਥਿਤ ਇਤਿਹਾਸਕ ਜਾਨਕੀ ਪੁਨੌਰਾ ਧਾਮ ਮੰਦਿਰ ਵਰਗੇ ਮੱਹਤਵਪੂਰਨ ਸੱਭਿਆਚਾਰਕ ਅਤੇ ਧਾਰਮਿਕ ਸਥਾਨਾਂ ਤੱਕ ਬਿਹਤਰ ਪਹੁੰਚ ਉਪਲਬਧ ਹੋਵੇਗੀ।

NH-22 ਦਾ ਮੁਜ਼ੱਫਰੁਪਰ-ਸੀਤਾਮੜ੍ਹੀ-ਸੋਨਬਰਸਾ ਸੈਕਸ਼ਨ ਰਣਨੀਤਕ ਅਤੇ ਆਰਥਿਕ ਪੱਖੋਂ ਬਹੁਤ ਮਹੱਤਵਪੂਰਨ ਹੈ, ਜੋ ਰਾਸ਼ਟਰੀ ਮਾਲ ਢੁਆਈ ਗਰਿੱਡ ਤੋਂ ਨਿਰਵਿਘਨ ਸੰਪਰਕ ਨੂੰ ਯਕੀਨੀ ਬਣਾਉਂਦਾ ਹੈ। ਇਹ NH-31 ਅਤੇ NH-122 ਵਰਗੇ ਮੌਜੂਦਾ ਕੌਰੀਡੋਰਸ ਨਾਲ ਤਾਲਮੇਲ ਬਣਾ ਕੇ ਬਰੌਨੀ ਵਰਗੇ ਉਦਯੋਗਿਕ ਖੇਤਰਾਂ ਅਤੇ ਗੰਗਾ ਨਦੀ ਦੇ ਕੰਢੇ ‘ਤੇ ਲੌਜਿਸਟਿਕਸ ਕੇਂਦਰਾਂ ਨਾਲ ਬਿਹਤਰ ਸੰਪਰਕ ਸਥਾਪਿਤ ਕਰਦਾ ਹੈ। ਨਾਲ ਹੀ, ਇਹ ਭਿਟਾਮੋਰ ਸਥਿਤ ਨੇੜਲੇ ਲੈਂਡ ਪੋਰਟ ਰਾਹੀਂ ਸਰਹੱਦ ਪਾਰ ਯਾਤਰੀ ਅਤੇ ਮਾਲ ਦੀ ਆਵਾਜਾਈ ਨੂੰ ਵੀ ਉਤਸ਼ਾਹਿਤ ਕਰਦਾ ਹੈ। 

ਇਸ ਤੋਂ ਇਲਾਵਾ, ਇਸ ਪ੍ਰੋਜੈਕਟ ਵਿੱਚ ਸੁਚਾਰੂ ਆਵਾਜਾਈ ਪ੍ਰਵਾਹ ਨੂੰ ਬਣਾਈ ਰੱਖਣ ਅਤੇ ਸੁਰੱਖਿਅਤ, ਉੱਚ ਗਤੀ ਵਾਲੀ ਯਾਤਰਾ ਨੂੰ ਯਕੀਨੀ ਬਣਾਉਣ ਲਈ ਸੱਤ ਪ੍ਰਮੁੱਖ ਪੁਲਾਂ (ਜਿਨ੍ਹਾਂ ਵਿੱਚ ਸਦਾਬਹਾਰ ਬਾਗਮਤੀ ਨਦੀ ‘ਤੇ 340 ਮੀਟਰ ਲੰਬਾ ਇੱਕ ਮੁੱਖ ਪੁਲ ਸ਼ਾਮਲ ਹੈ), ਤਿੰਨ ਰੇਲਵੇ ਓਵਰਬ੍ਰਿਜ (ਆਰਓਬੀ) ਅਤੇ ਦੋ ਫਲਾਈਓਵਰ (1170 ਮੀਟਰ ਅਤੇ 270 ਮੀਟਰ) ਦਾ ਪ੍ਰਬੰਧ ਹੈ।

ਇਸ ਪ੍ਰੋਜੈਕਟ ਨਾਲ ਔਸਤ ਯਾਤਰਾ ਗਤੀ ਵਿੱਚ ਵਾਧਾ, ਯਾਤਰਾ ਦੇ ਸਮੇਂ ਵਿੱਚ ਕਮੀ ਅਤੇ ਸੰਪੂਰਨ ਸੜਕ ਸੁਰੱਖਿਆ, ਈਂਧਣ ਕੁਸ਼ਲਤਾ ਅਤੇ ਵਾਹਨਾਂ ਦੀ ਸੰਚਾਲਨ ਲਾਗਤ ਵਿੱਚ ਸੁਧਾਰ ਹੋਵੇਗਾ। ਇਸ ਨਾਲ ਖੇਤਰੀ ਆਵਾਜਾਈ ਅਤੇ ਸਮਾਜਿਕ-ਆਰਥਿਕ ਵਿਕਾਸ ਨੂੰ ਉਤਸ਼ਾਹ ਮਿਲੇਗਾ।

ਇਹ ਪ੍ਰੋਜੈਕਟ ਬਿਹਾਰ ਦੇ ਪ੍ਰਮੁੱਖ ਆਰਥਿਕ, ਸਮਾਜਿਕ ਅਤੇ ਲੌਜਿਸਟਿਕਸ ਕੇਂਦਰਾਂ ਨੂੰ ਨਿਰਵਿਘਨ ਸੰਪਰਕ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ, ਅਪਗ੍ਰੇਡਿਡ ਕੌਰੀਡੋਰ ਨਾਲ ਪੀਐੱਮ ਗਤੀ-ਸ਼ਕਤੀ ਦੇ ਪੰਜ ਆਰਥਿਕ ਕੇਂਦਰਾਂ (ਚਾਰ ਉਦਯੋਗਿਕ ਅਸਟੇਟ ਅਤੇ ਇੱਕ ਮੈਗਾ ਫੂਡ ਪਾਰਕ), ਚਾਰ ਸਮਾਜਿਕ ਕੇਂਦਰਾਂ (ਬਾਬਾ ਗ਼ਰੀਬਨਾਥ ਮੰਦਿਰ, ਮਾਤਾ ਜਾਨਕੀ ਮੰਦਿਰ, ਪੁਨੌਰਾ ਧਾਮ, ਮੁਜ਼ੱਫਰਪੁਰ ਅਤੇ ਸੀਤਾਮੜ੍ਹੀ ਖਾਹਿਸ਼ੀ ਜ਼ਿਲ੍ਹੇ) ਅਤੇ ਦੋ ਲੌਜਿਸਟਿਕਸ ਕੇਂਦਰਾਂ (ਮੁਜ਼ੱਫਰਪੁਰ ਅਤੇ ਸੀਤਾਮੜ੍ਹੀ ਰੇਲਵੇ ਸਟੇਸ਼ਨ) ਲਈ ਸੰਪਰਕ ਵਿੱਚ ਸੁਧਾਰ ਹੋਵੇਗਾ। ਇਸ ਨਾਲ ਇਸ ਪੂਰੇ ਖੇਤਰ ਵਿੱਚ ਮਾਲ ਅਤੇ ਯਾਤਰੀਆਂ ਦੀ ਤੇਜ਼ ਆਵਾਜਾਈ ਅਸਾਨ ਹੋਵੇਗੀ।

*********

ਐੱਮਜੇਪੀਐੱਸ/ਏਕੇ


(रिलीज़ आईडी: 2301280) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी , Marathi , Gujarati , Tamil , Kannada , Malayalam