ਰੇਲ ਮੰਤਰਾਲਾ
ਰੇਲ ਮੰਤਰੀ ਨੇ ਆਨੰਦ ਵਿਹਾਰ ਅਤੇ ਉਧਨਾ ਸਟੇਸ਼ਨਾਂ ’ਤੇ ਯਾਤਰੀ ਹੋਲਡਿੰਗ ਏਰੀਆ ਦੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ
ਤਿਉਹਾਰਾਂ ਦੌਰਾਨ ਭੀੜ ਪ੍ਰਬੰਧਨ ਅਤੇ ਯਾਤਰੀਆਂ ਦੀ ਵਧੇਰੇ ਸੁਰੱਖਿਅਤ ਅਤੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣਗੇ ਯਾਤਰੀ ਸੁਵਿਧਾ ਕੇਂਦਰ
प्रविष्टि तिथि:
14 AUG 2026 6:11PM by PIB Chandigarh
ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਨਵੀਂ ਦਿੱਲੀ ਸਥਿਤ ਰੇਲ ਭਵਨ ਤੋਂ ਆਨੰਦ ਵਿਹਾਰ ਟਰਮੀਨਲ ਅਤੇ ਉਧਨਾ ਰੇਲਵੇ ਸਟੇਸ਼ਨ ’ਤੇ ਯਾਤਰੀ ਹੋਲਡਿੰਗ ਏਰੀਆ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਰੇਲ ਰਾਜ ਮੰਤਰੀ ਸ਼੍ਰੀ ਵੀ. ਸੋਮੰਨਾ ਵੀ ਹਾਜ਼ਰ ਸਨ। ਇਸ ਸਮੀਖਿਆ ਵਿੱਚ ਚੱਲ ਰਹੇ ਕੰਮਾਂ ਵਿੱਚ ਤੇਜ਼ੀ ਲਿਆਉਣ, ਸਾਈਟ ਨਾਲ ਸਬੰਧਿਤ ਚੁਣੌਤੀਆਂ ਦਾ ਹੱਲ ਕਰਨ ਅਤੇ ਸਹੂਲਤਾਂ ਨੂੰ ਸਮੇਂ ਸਿਰ ਪੂਰਾ ਕਰਨ ’ਤੇ ਜ਼ੋਰ ਦਿੱਤਾ ਗਿਆ। ਇਸ ਵਿੱਚ ਸਿਵਲ ਕੰਮ, ਰੁਕਾਵਟਾਂ ਨੂੰ ਹਟਾਉਣਾ, ਉਪਯੋਗਤਾ ਕੰਮਾਂ ਨੂੰ ਤਬਦੀਲ ਕਰਨਾ, ਢਾਂਚਾਗਤ ਕੰਮ, ਯਾਤਰੀ ਸੁਵਿਧਾ ਅਤੇ ਹੋਰ ਸੰਬੰਧਿਤ ਸਹੂਲਤਾਂ ਵੀ ਸ਼ਾਮਲ ਸਨ। ਆਉਣ ਵਾਲੇ ਮੁੱਖ ਤਿਉਹਾਰਾਂ ਦੀ ਭੀੜ ਤੋਂ ਪਹਿਲਾਂ ਯਾਤਰੀ ਸੁਵਿਧਾ ਕੇਂਦਰ ਨੂੰ ਪੂਰਾ ਕੀਤਾ ਜਾਣਾ ਹੈ ਤਾਂ ਜੋ ਯਾਤਰੀਆਂ ਲਈ ਸੁਰੱਖਿਅਤ, ਵਧੇਰੇ ਸੰਗਠਿਤ ਅਤੇ ਸੁਵਿਧਾਜਨਕ ਪ੍ਰਬੰਧ ਕੀਤੇ ਜਾ ਸਕਣ।
ਯਾਤਰੀ ਸੁਵਿਧਾ ਕੇਂਦਰ (ਪੈਸੰਜਰ ਹੋਲਡਿੰਗ ਏਰੀਆ) ਉਨ੍ਹਾਂ ਯਾਤਰੀਆਂ ਲਈ ਵਿਸ਼ੇਸ਼ ਥਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਵਿਕਸਤ ਕੀਤੇ ਜਾ ਰਹੇ ਹਨ ਜਿਨ੍ਹਾਂ ਕੋਲ ਟਿਕਟ ਨਹੀਂ ਹੈ ਅਤੇ ਜੋ ਉਡੀਕ ਕਰ ਰਹੇ ਹਨ। ਇਸ ਨਾਲ ਭੀੜ-ਭੜੱਕੇ ਵਾਲੇ ਸਮੇਂ ਵਿੱਚ ਸਟੇਸ਼ਨ ਪਲੇਟਫ਼ਾਰਮ, ਆਵਾਜਾਈ ਖੇਤਰਾਂ ਅਤੇ ਸਟੇਸ਼ਨ ਦੇ ਐਂਟਰੀ ਗੇਟ ’ਤੇ ਭੀੜ ਘਟਾਉਣ ਵਿੱਚ ਮਦਦ ਮਿਲੇਗੀ। ਇਹਨਾਂ ਸਹੂਲਤਾਂ ਦਾ ਉਦੇਸ਼ ਯਾਤਰੀਆਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣਾ ਅਤੇ ਸਟੇਸ਼ਨ/ਪਲੇਟਫ਼ਾਰਮ ਖੇਤਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਇੱਕ ਆਰਾਮਦਾਇਕ ਉਡੀਕ ਵਾਤਾਵਰਨ ਪ੍ਰਦਾਨ ਕਰਨਾ ਹੈ।
ਇਹਨਾਂ ਕੇਂਦਰਾਂ ਵਿੱਚ ਢੁਕਵੀਂ ਜਗ੍ਹਾ ਵਾਲੇ ਢਕੇ ਹੋਏ ਉਡੀਕ ਘਰ (ਵੇਟਿੰਗ ਏਰੀਆ) ਅਤੇ ਬੈਠਣ ਦਾ ਪ੍ਰਬੰਧ, ਵੱਖ-ਵੱਖ ਟਿਕਟ ਕਾਊਂਟਰ, ਮਰਦਾਂ ਅਤੇ ਔਰਤਾਂ ਲਈ ਟਾਇਲਟ ਤੇ ਵਾਸ਼ਰੂਮ, ਪੀਣ ਵਾਲਾ ਪਾਣੀ ਅਤੇ ਹੋਰ ਲੋੜੀਂਦੀਆਂ ਯਾਤਰੀ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ, ਪਬਲਿਕ ਐਡਰੈੱਸ ਅਤੇ ਯਾਤਰੀ ਸੂਚਨਾ ਪ੍ਰਣਾਲੀ, ਸੀ.ਸੀ.ਟੀ.ਵੀ. ਨਿਗਰਾਨੀ ਅਤੇ ਸੁਰੱਖਿਆ ਪ੍ਰਬੰਧ, ਢੁਕਵੀਂ ਰੋਸ਼ਨੀ ਦਾ ਪ੍ਰਬੰਧ, ਬਿਜਲੀ ਅਤੇ ਵਿਗਿਆਨ ਤੇ ਤਕਨਾਲੋਜੀ ਸਹੂਲਤਾਂ, ਡਿਸਪਲੇ ਬੋਰਡ, ਸਾਈਨ ਬੋਰਡ, ਯਾਤਰੀਆਂ ਲਈ ਸੁਚਾਰੂ ਆਵਾਜਾਈ ਅਤੇ ਫਰਨੀਚਰ ਵੀ ਉਪਲਬਧ ਕਰਵਾਇਆ ਜਾ ਰਿਹਾ ਹੈ।
ਆਨੰਦ ਵਿਹਾਰ ਟਰਮੀਨਲ
ਆਨੰਦ ਵਿਹਾਰ ਟਰਮੀਨਲ ’ਤੇ ਯਾਤਰੀ ਸੁਵਿਧਾ ਕੇਂਦਰ ਦਾ ਵਿਕਾਸ ਦੋ ਪੜਾਵਾਂ ਵਿੱਚ ਕੀਤਾ ਜਾ ਰਿਹਾ ਹੈ। ਪਹਿਲੇ ਪੜਾਅ ਵਿੱਚ ਲਗਭਗ 4,000 ਯਾਤਰੀਆਂ ਲਈ ਸੰਗਠਿਤ ਜਗ੍ਹਾ ਮੁਹੱਈਆ ਕਰਵਾਈ ਜਾਵੇਗੀ। ਇਸ ਦੀ ਨੀਂਹ, ਪਲਿੰਥ ਬੀਮ, ਢਾਂਚਾਗਤ ਸਟੀਲ ਨਿਰਮਾਣ ਅਤੇ ਹੋਰ ਸੰਬੰਧਿਤ ਕੰਮ ਤੇਜ਼ੀ ਨਾਲ ਪ੍ਰਗਤੀ ’ਤੇ ਹਨ।

(ਪ੍ਰਸਤਾਵਿਤ)
ਦੂਜੇ ਪੜਾਅ ਨਾਲ ਸੁਵਿਧਾ ਦੀ ਯਾਤਰੀ-ਸੰਚਾਲਨ ਸਮਰੱਥਾ ਹੋਰ ਮਜ਼ਬੂਤ ਹੋਵੇਗੀ, ਜਿਸ ਦੇ ਪੂਰਾ ਹੋਣ ’ਤੇ ਇਹ ਲਗਭਗ 7,000 ਯਾਤਰੀਆਂ ਨੂੰ ਐਡਜਸਟ ਕਰਨ ਦੇ ਯੋਗ ਹੋ ਜਾਵੇਗੀ।

(ਪ੍ਰਸਤਾਵਿਤ)
ਉਧਨਾ ਰੇਲਵੇ ਸਟੇਸ਼ਨ
ਉਧਨਾ ਰੇਲਵੇ ਸਟੇਸ਼ਨ ’ਤੇ ਯਾਤਰੀ ਸਹੂਲਤ ਕੇਂਦਰ ਵਿੱਚ ਇੱਕ ਸਮੇਂ ’ਚ ਲਗਭਗ 15,000 ਯਾਤਰੀਆਂ ਨੂੰ ਰੱਖਣ ਦੀ ਯੋਜਨਾ ਹੈ। ਇਸ ਦਿਸ਼ਾ ਵਿੱਚ ਮਹੱਤਵਪੂਰਨ ਤਰੱਕੀ ਪਹਿਲਾਂ ਹੀ ਹਾਸਲ ਕੀਤੀ ਜਾ ਚੁੱਕੀ ਹੈ।

(ਪ੍ਰਸਤਾਵਿਤ)
ਪੂਰਾ ਹੋਣ ਤੋਂ ਬਾਅਦ, ਉਧਨਾ ਸਟੇਸ਼ਨ ਹੋਲਡਿੰਗ ਏਰੀਆ ਅਤੇ ਪਲੇਟਫ਼ਾਰਮ ਦੇ ਵਿਚਕਾਰ ਬਿਹਤਰ ਸੰਪਰਕ ਪ੍ਰਦਾਨ ਕਰੇਗਾ, ਜਿਸ ਨਾਲ ਯਾਤਰੀਆਂ ਦੀ ਸੁਚੱਜੀ ਆਵਾਜਾਈ ਅਤੇ ਸਟੇਸ਼ਨ ਪਰਿਸਰ ( ਕੰਪਲੈਕਸ )ਵਿੱਚ ਯਾਤਰੀਆਂ ਦੀ ਭੀੜ ਦਾ ਬਿਹਤਰ ਪ੍ਰਬੰਧ ਹੋ ਸਕੇਗਾ।

(ਪ੍ਰਸਤਾਵਿਤ)
ਆਨੰਦ ਵਿਹਾਰ ਟਰਮੀਨਲ ਅਤੇ ਉਧਨਾ ਰੇਲਵੇ ਸਟੇਸ਼ਨ ’ਤੇ ਬਣੇ ‘ਯਾਤਰੀ ਸੁਵਿਧਾ ਕੇਂਦਰ’ ਭਾਰਤੀ ਰੇਲਵੇ ਦੀ ਉਸ ਸਮਰੱਥਾ ਨੂੰ ਮਜ਼ਬੂਤ ਕਰਨਗੇ ਜਿਸ ਨਾਲ ਯਾਤਰੀਆਂ ਦੀ ਭਾਰੀ ਭੀੜ ਨੂੰ ਸੁਰੱਖਿਅਤ, ਆਰਾਮਦਾਇਕ ਅਤੇ ਸੁਚੱਜੇ ਢੰਗ ਨਾਲ ਸੰਭਾਲਿਆ ਜਾ ਸਕੇ। ਨਾਲ ਹੀ, ਇਸ ਨਾਲ ਯਾਤਰਾ ਦੇ ਰੁਝੇਵੇਂ ਵਾਲੇ ਸਮੇਂ (ਪੀਕ ਸੀਜ਼ਨ) ਵਿੱਚ ਭੀੜ-ਭੜੱਕਾ ਘੱਟ ਹੋਵੇਗਾ ਅਤੇ ਯਾਤਰੀਆਂ ਦੀ ਆਵਾਜਾਈ ਬਿਹਤਰ ਹੋਵੇਗੀ।
ਇਹ ਪਹਿਲਕਦਮੀਆਂ ਬਿਹਤਰ ਸਹੂਲਤਾਂ, ਤਕਨਾਲੋਜੀ ਅਤੇ ਸੁਚੱਜੇ ਯਾਤਰੀ ਪ੍ਰਬੰਧ ਰਾਹੀਂ ਮੁੱਖ ਸਟੇਸ਼ਨਾਂ ’ਤੇ ਯਾਤਰੀ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ’ਤੇ ਭਾਰਤੀ ਰੇਲਵੇ ਦੇ ਨਿਰੰਤਰ ਧਿਆਨ ਨੂੰ ਦਰਸਾਉਂਦੀਆਂ ਹਨ, ਜਿਸ ਨਾਲ ਹਰ ਰੋਜ਼ ਰੇਲਵੇ ਨੈੱਟਵਰਕ ’ਤੇ ਨਿਰਭਰ ਲੱਖਾਂ ਯਾਤਰੀਆਂ ਲਈ ਵਧੇਰੇ ਸੁਚਾਰੂ ਯਾਤਰਾ ਤਜਰਬਾ (ਅਨੁਭਵ) ਯਕੀਨੀ ਹੁੰਦਾ ਹੈ।
*****
ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਰਿਤੂ ਰਾਜ/ਵੰਸ਼ਿਤਾ ਜੈਸਵਾਲ
(रिलीज़ आईडी: 2300316)
आगंतुक पटल : 3