ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਨੱਡਾ ਨੇ ‘ਟੀਬੀ ਮੁਕਤ ਭਾਰਤ’ ਦੇ ਯਤਨਾਂ ਨੂੰ ਮਜ਼ਬੂਤ ਕਰਨ ਲਈ ਝਾਰਖੰਡ ਅਤੇ ਓਡੀਸ਼ਾ ਦੇ ਸਾਂਸਦਾਂ ਦੇ ਨਾਲ ਮੀਟਿੰਗ ਕੀਤੀ
ਸਾਂਸਦਾਂ ਨੇ ਟੀਬੀ ਦੇ ਖਾਤਮੇ ਲਈ ਜਾਗਰੂਕਤਾ ਅਭਿਆਨ ਤੇਜ਼ ਕਰਨ, ਨਿਗਰਾਨੀ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਭਾਈਚਾਰਿਆਂ ਨੂੰ ਇਕਜੁੱਟ ਕਰਨ ਦਾ ਸੰਕਲਪ ਲਿਆ
ਸ਼੍ਰੀ ਨੱਡਾ ਨੇ ਟੀਬੀ ਦੇ ਖਾਤਮੇ ਵਿੱਚ ਤੇਜ਼ੀ ਲਿਆਉਣ ਲਈ ਨਿਰੰਤਰ ਸੰਸਦੀ ਸ਼ਮੂਲੀਅਤ ਅਤੇ ਜ਼ਿਲ੍ਹਾ ਪੱਧਰ ‘ਤੇ ਨਿਗਰਾਨੀ ਦੀ ਮੰਗ ਕੀਤੀ
ਝਾਰਖੰਡ ਅਤੇ ਓਡੀਸ਼ਾ ਦੇ ਸਾਂਸਦ ਟੀਬੀ ਨਾਲ ਜੁੜੀਆਂ ਸੇਵਾਵਾਂ ਨੂੰ ਅੰਤਿਮ ਸਿਰ੍ਹੇ ਤੱਕ ਮਜ਼ਬੂਤ ਕਰਨ ਲਈ ਇਕਜੁੱਟ ਹੋਏ
प्रविष्टि तिथि:
12 AUG 2026 8:15PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਝਾਰਖੰਡ ਅਤੇ ਓਡੀਸ਼ਾ ਦੇ ਸਾਂਸਦਾਂ ਦੇ ਨਾਲ ਮੀਟਿੰਗ ਕੀਤੀ। ਇਹ ਗੱਲਬਾਤ ‘ਟੀਬੀ ਮੁਕਤ ਭਾਰਤ’ ਦੀ ਦਿਸ਼ਾ ਵਿੱਚ ਯਤਨਾਂ ਨੂੰ ਤੇਜ਼ ਕਰਨ ਲਈ ਸਾਂਸਦਾਂ ਦੇ ਨਾਲ ਸਰਕਾਰ ਦੇ ਨਿਰੰਤਰ ਸੰਵਾਦ ਦੇ ਤਹਿਤ ਆਯੋਜਿਤ ਕੀਤੀ ਗਈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ ਅਤੇ ਕੇਦਰੀ ਰੱਖਿਆ ਮੰਤਰੀ ਸ਼੍ਰੀ ਸੰਜੈ ਸੇਠ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ।

“ਟੀਬੀ ਮੁਕਤ ਭਾਰਤ ਲਈ ਸਾਂਸਦਾਂ ਦੀ ਵਚਨਬੱਧਤਾ” ਵਿਸ਼ੇ ਦੇ ਤਹਿਤ ਆਯੋਜਿਤ ਇਸ ਮੀਟਿੰਗ ਵਿੱਚ ਦੋਹਾਂ ਰਾਜਾਂ ਦੇ ਲੋਕ ਸਭਾ ਅਤੇ ਰਾਜ ਸਭਾ ਸਾਂਸਦਾਂ ਨੇ ਪਾਰਟੀ ਸੀਮਾਵਾਂ ਤੋਂ ਉਪਰ ਉਠ ਕੇ ਹਿੱਸਾ ਲਿਆ। ਇਹ ਮੀਟਿੰਗ ਰਾਜਨੀਤਕ ਅਗਵਾਈ, ਭਾਈਚਾਰਕ ਭਾਗੀਦਾਰੀ ਅਤੇ ਸੇਵਾਵਾਂ ਦੀ ਅੰਤਿਮ ਸਿਰ੍ਹੇ ਤੱਕ ਪਹੁੰਚ ਨੂੰ ਯਕੀਨੀ ਬਣਾ ਕੇ ਟੀਬੀ ਦੀ ਬਿਮਾਰੀ ਦੇ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਸ ਸੰਵਾਦ ਦੌਰਾਨ ਹਾਲ ਹੀ ਵਿੱਚ ਸੰਪੰਨ 1000-ਦਿਨਾਂ ਟੀਬੀ ਮੁਕਤ ਭਾਰਤ ਅਭਿਆਨ ਦੇ ਤਹਿਤ ਹੋਈ ਤਰੱਕੀ ਦੀ ਸਮੀਖਿਆ ਕੀਤੀ ਗਈ। ਟੀਬੀ ਦੇ ਖਾਤਮੇ ਦੇ ਯਤਨਾਂ ਵਿੱਚ ਤੇਜ਼ੀ ਲਿਆਉਣ ਲਈ ਇਸ ਅਭਿਆਨ ਨੂੰ ਦੋ ਪੜਾਵਾਂ ਵਿੱਚ ਲਾਗੂ ਕੀਤਾ ਗਿਆ ਸੀ। 24 ਮਾਰਚ 2026 ਨੂੰ ਸ਼ੂਰੂ ਕੀਤੇ ਗਏ ਦੂਜੇ ਪੜਾਅ ਵਿੱਚ ਦੇਸ਼ ਭਰ ਦੇ ਲਗਭਗ 1.58 ਲੱਖ ਉੱਚ ਜੋਖਮ ਵਾਲੇ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਇਹ ਪੜਾਅ ਜੁਲਾਈ 2026 ਵਿੱਚ ਪੂਰਾ ਹੋਇਆ।
ਇਸ ਅਭਿਆਨ ਦੌਰਾਨ 2.2 ਕਰੋੜ ਤੋਂ ਵੱਧ ਸੰਵੇਦਨਸ਼ੀਲ ਵਿਅਕਤੀਆਂ ਦੀ ਜਾਂਚ ਕੀਤੀ ਗਈ, 7 ਲੱਖ ਤੋਂ ਵੱਧ ਨਵੇਂ ਟੀਬੀ ਮਾਮਲਿਆਂ ਦਾ ਪਤਾ ਲਗਾਇਆ ਗਿਆ ਅਤੇ 1.97 ਲੱਖ ਬਿਨਾਂ ਲੱਛਣ ਵਾਲੇ ਟੀਬੀ ਮਾਮਲਿਆਂ ਦੀ ਪਛਾਣ ਕੀਤੀ ਗਈ, ਜੋ ਹੋਰ ਜਾਂਚ ਤੋਂ ਛੁੱਟ ਸਕਦੇ ਸਨ। ਮਾਮਲਿਆਂ ਦੀ ਸਰਗਰਮੀ ਨਾਲ ਪਛਾਣ ਕਰਨ ਦੀ ਇਸ ਰਣਨੀਤੀ ਨੇ ਵਿਸ਼ੇਸ਼ ਤੌਰ ‘ਤੇ ਸੰਵੇਦਨਸ਼ੀਲ ਅਤੇ ਉੱਚ ਜੋਖਮ ਵਾਲੀ ਆਬਾਦੀ ਦਰਮਿਆਨ ਸਰਗਰਮ ਜਾਂਚ ਦੇ ਮਹੱਤਵ ਨੂੰ ਦਰਸਾਇਆ ਹੈ।

ਡਬਲਿਊਐੱਚਓ ਦੀ ਗਲੋਬਲ ਟੀਬੀ ਰਿਪੋਰਟ 2025 ਦੇ ਅਨੁਸਾਰ, ਭਾਰਤ ਨੇ ਟੀਬੀ ਦੇ ਖਾਤਮੇ ਦੀ ਦਿਸ਼ਾ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। ਵਰ੍ਹੇ 2015 ਤੋ 2024 ਦਰਮਿਆਨ ਟੀਬੀ ਦੀਆਂ ਘਟਨਾਵਾਂ ਵਿੱਚ 21% ਦੀ ਕਮੀ ਦਰਜ ਕੀਤੀ ਗਈ, ਜੋ ਗਲੋਬਲ ਪੱਧਰ ਦੀ ਤੁਲਨਾ ਵਿੱਚ ਲਗਭਗ ਦੁੱਗਣੀ ਗਤੀ ਹੈ। ਇਸ ਦੇ ਨਾਲ ਹੀ, 92% ਦੀ ਇਲਾਜ ਸਫ਼ਲਤਾ ਦਰ ਵੀ ਦਰਜ ਕੀਤੀ ਗਈ ਹੈ। ਇਸ ਤਰੱਕੀ ਨੂੰ ਬਣਾਏ ਰੱਖਣ ਲਈ ਬਿਮਾਰੀ ਦਾ ਜਲਦੀ ਪਤਾ ਲਗਾਉਣ, ਇਲਾਜ ਅਤੇ ਮਰੀਜ਼ਾਂ ਨੂੰ ਸਹਾਇਤਾ ਪ੍ਰਦਾਨ ਕਰਨ ‘ਤੇ ਵਿਸ਼ੇਸ਼ ਧਿਆਨ ਦੇਣਾ ਮਹੱਤਵਪੂਰਨ ਹੈ।
ਝਾਰਖੰਡ ਅਤੇ ਓਡੀਸ਼ਾ ਵਿੱਚ ਟੀਬੀ ਦੇ ਕਈ ਜੋਖਮ ਕਾਰਕਾਂ ਦੀ ਮੌਜੂਦਗੀ ਨੂੰ ਦੇਖਦੇ ਹੋਏ ਇਹ ਰਾਜ ਮਹੱਤਵਪੂਰਨ ਫੋਕਸ ਵਾਲੇ ਰਾਜ ਬਣੇ ਹੋਏ ਹਨ। ਇਨ੍ਹਾਂ ਵਿੱਚ ਮਾਈਨਿੰਗ ਅਤੇ ਉਦਯੋਗਿਕ ਖੇਤਰ, ਕੰਮ ਦੌਰਾਨ ਧੂੜ ਦੇ ਸੰਪਰਕ ਵਿੱਚ ਆਉਣਾ, ਪ੍ਰਵਾਸੀ ਅਤੇ ਕਬਾਇਲੀ ਆਬਾਦੀ, ਕੁਪੋਸ਼ਣ, ਸ਼ਹਿਰੀ ਝੁੱਗੀ-ਬਸਤੀਆਂ, ਸਹਿ-ਰੋਗ, ਤੰਬਾਕੂ ਅਤੇ ਸ਼ਰਾਬ ਦਾ ਸੇਵਨ ਅਤੇ ਗੈਰ-ਰਸਮੀ ਅਤੇ ਮਜ਼ਦੂਰ ਬਸਤੀਆਂ ਸ਼ਾਮਲ ਹਨ।
100-ਦਿਨਾਂ ਦੇ ਅਭਿਆਨ ਦੌਰਾਨ, ਝਾਰਖੰਡ ਵਿੱਚ 16,754 ਟੀਬੀ ਮਰੀਜ਼ਾਂ ਨੂੰ ਨੋਟੀਫਾਈਡ ਕੀਤਾ ਗਿਆ, ਜਿਨ੍ਹਾਂ ਵਿੱਚ 4,574 ਬਿਨਾਂ ਲੱਛਣ ਵਾਲੇ ਮਾਮਲੇ ਸ਼ਾਮਲ ਸਨ। ਉੱਥੇ ਹੀ, ਓਡੀਸ਼ਾ ਵਿੱਚ 15,268 ਮਰੀਜ਼ਾਂ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਵਿੱਚ 3,514 ਬਿਨਾਂ ਲੱਛਣ ਵਾਲੇ ਮਾਮਲੇ ਸ਼ਾਮਲ ਸਨ।

ਰਾਜਾਂ ਨੇ ਸੰਵੇਦਨਸ਼ੀਲ ਆਬਾਦੀ ਤੱਕ ਜਾਂਚ ਅਤੇ ਦੇਖਭਾਲ ਦੀਆਂ ਸੇਵਾਵਾਂ ਪਹੁੰਚਾਉਣ ਲਈ ਲਕਸ਼ਿਤ ਰਣਨੀਤੀਆਂ ਅਪਣਾਈਆਂ। ਇਸ ਦੇ ਤਹਿਤ ਸ਼ਹਿਰੀ ਝੁੱਗੀ-ਬਸਤੀਆਂ, ਨਿਰਮਾਣ ਸਥਾਨਾਂ, ਪ੍ਰਵਾਸੀ ਆਬਾਦੀ ਵਾਲੇ ਖੇਤਰਾਂ ਅਤੇ ਖਣਨ ਖੇਤਰਾਂ ਵਿੱਚ ਆਯੁਸ਼ਮਾਨ ਆਰੋਗਯ ਕੈਂਪਸ ਰਾਹੀਂ ਜਾਂਚ ਅਤੇ ਸਿਹਤ ਸੰਭਾਲ ਸੇਵਾਵਾਂ ਲੋਕਾਂ ਦੇ ਹੋਰ ਕਰੀਬ ਪਹੁੰਚਾਈਆਂ ਗਈਆਂ।
ਭਾਰਤ ਦੇ ਟੀਬੀ ਪ੍ਰੋਗਰਾਮ ਦੇ ਤਕਨੀਕੀ ਵਿਸਥਾਰ ਨੇ ਇਨ੍ਹਾਂ ਯਤਨਾਂ ਨੂੰ ਹੋਰ ਮਜ਼ਬੂਤ ਕੀਤਾ ਹੈ। ਮੌਲੀਕਿਊਲਰ ਜਾਂਚ ਦੀ ਸਮਰੱਥਾ ਇੱਕ ਦਹਾਕਾ ਪਹਿਲਾਂ ਕੁਝ ਸੌ ਮਸ਼ੀਨਾਂ ਤੋਂ ਵਧ ਕੇ ਹੁਣ 9,000 ਤੋਂ ਵੱਧ ਮਸ਼ੀਨਾਂ ਤੱਕ ਪਹੁੰਚ ਗਈ ਹੈ। ਉੱਥੇ ਹੀ, ਲਗਭਗ 3,000 ਏਆਈ-ਸਮਰੱਥ ਹੈਂਡਹੈਲਡ ਐਕਸ-ਰੇਅ ਯੂਨਿਟ ਹੁਣ ਖੇਤਰ ਵਿੱਚ ਸਰਗਰਮ ਰੂਪ ਵਿੱਚ ਟੀਬੀ ਦੇ ਮਾਮਲਿਆਂ ਦੀ ਪਛਾਣ ਕਰਨ ਵਿੱਚ ਮਦਦ ਕਰ ਰਹੇ ਹਨ।
ਸ੍ਰੀ ਨੱਡਾ ਨੇ ਟੀਬੀ ਮੁਕਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਨਿਰੰਤਰ ਰਾਜਨੀਤੀ ਅਤੇ ਪ੍ਰਸ਼ਾਸਨਿਕ ਸ਼ਮੂਲੀਅਤ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮਾਮਲਿਆਂ ਦੀ ਪਛਾਣ ਲਈ ਨਵੀਨਤਾਕਾਰੀ ਰਣਨੀਤੀਆਂ, ਜਲਦ ਨਿਦਾਨ, ਮਰੀਜ਼-ਕੇਂਦ੍ਰਿਤ ਦੇਖਭਾਲ ਅਤੇ ਭਾਈਚਾਰਕ ਭਾਗੀਦਾਰੀ ਨੂੰ ਭਾਰਤ ਦੀ ਤੇਜ਼ ਗਤੀ ਵਾਲੀ ਟੀਬੀ ਖਾਤਮਾ ਰਣਨੀਤੀ ਦਾ ਅਹਿਮ ਥੰਮ੍ਹ ਦੱਸਿਆ।

ਉਨ੍ਹਾਂ ਨੇ ਸਾਂਸਦਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਚੋਣ ਖੇਤਰਾਂ ਵਿੱਚ ਜ਼ਿਲ੍ਹਾ ਅਧਿਕਾਰੀਆਂ ਅਤੇ ਸਿਹਤ ਸੰਸਥਾਵਾਂ ਨਾਲ ਤਾਲਮੇਲ ਕਾਇਮ ਕਰਕੇ, ਟੀਬੀ ਸੇਵਾਵਾਂ ਦੀ ਉਪਲਬਧਤਾ ਅਤੇ ਗੁਣਵੱਤਾ ਦੀ ਸਮੀਖਿਆ ਕਰਕੇ ਅਤੇ ਜਲਦ ਨਿਦਾਨ ਅਤੇ ਇਲਾਜ ਦੇ ਯਤਨਾਂ ਵਿੱਚ ਸਹਿਯੋਗ ਦੇ ਕੇ ਸਰਗਰਮ ਭੂਮਿਕਾ ਨਿਭਾਉਣ। ਉਨ੍ਹਾਂ ਨੇ ਜ਼ੋਰ ਦਿੰਦਿਆਂ ਇਹ ਵੀ ਕਿਹਾ ਕਿ ਟੀਬੀ ਦੇ ਖਾਤਮੇ ਨੂੰ ਇੱਕ ਟਿਕਾਊ ਜਨ ਅੰਦੋਲਨ ਬਣਾਉਣ ਲਈ ਲਗਾਤਾਰ ਜਨਤਕ ਭਾਗੀਦਾਰੀ ਅਤੇ ਸਮਾਜਿਕ ਲਾਮਬੰਦੀ ਜ਼ਰੂਰੀ ਹੈ।
ਝਾਰਖੰਡ ਅਤੇ ਓਡੀਸ਼ਾ ਦੇ ਹਿੱਸਾ ਲੈਣ ਵਾਲੇ ਸਾਂਸਦਾਂ ਨੇ ਜਾਗਰੂਕਤਾ ਵਧਾਉਣ ਅਤੇ ਟੀਬੀ ਨਾਲ ਜੁੜੇ ਕਲੰਕ ਨੂੰ ਘਟਾਉਣ ਵਾਲੇ ਅਭਿਆਨਾਂ ਨੂੰ ਤੇਜ਼ ਕਰਨ, ਵਿਸ਼ੇਸ਼ ਤੌਰ ‘ਤੇ ਸੰਵੇਦਨਸ਼ੀਲ ਆਬਾਦੀ ਦੇ ਦਰਮਿਆਨ ਜਲਦ ਪਛਾਣ ਲਈ ‘ਨਿਕਸ਼ੇ’ (Ni-kshay) ਕੈਂਪਾਂ ਨੂੰ ਉਤਸ਼ਾਹਿਤ ਕਰਨ ਅਤੇ ਜ਼ਿਲ੍ਹਾ ਅਤੇ ਬਲੌਕ ਪੱਧਰ ‘ਤੇ ਟੀਬੀ ਸੇਵਾਵਾਂ ਦੀ ਸਹਾਇਕ ਨਿਗਰਾਨੀ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ।
ਸਾਂਸਦਾਂ ਨੇ ਟੀਬੀ ਤੋਂ ਪ੍ਰਭਾਵਿਤ ਲੋਕਾਂ ਨੂੰ ਪੋਸ਼ਣ ਸਬੰਧੀ, ਮਨੋਸਮਾਜਿਕ ਅਤੇ ਆਜੀਵਿਕਾ ਸਬੰਧੀ ਸਹਾਇਤਾ ਪ੍ਰਦਾਨ ਕਰਨ ਲਈ ਭਾਈਚਾਰਿਆਂ ਅਤੇ ਸੰਗਠਨਾਂ ਨੂੰ ਸੰਗਠਿਤ ਕਰਨ ਦੀ ਵੀ ਵਚਨਬੱਧਤਾ ਪ੍ਰਗਟਾਈ। ਇਸ ਨਾਲ ਟੀਬੀ ਦੇਖਭਾਲ ਦੇ ਮਰੀਜ਼-ਕੇਂਦ੍ਰਿਤ ਦ੍ਰਿਸ਼ਟੀਕੋਣ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇਗਾ।
ਇਹ ਮੀਟਿੰਗ ਵੱਖ-ਵੱਖ ਰਾਜਾਂ ਦੇ ਸਾਂਸਦਾਂ ਨਾਲ ਕੇਂਦਰੀ ਸਿਹਤ ਮੰਤਰੀ ਵੱਲੋਂ ਕੀਤੀਆਂ ਜਾ ਰਹੀਆਂ ਸਲਾਹ-ਮਸ਼ਵਰਾ ਮੀਟਿੰਗਾਂ ਦੀ ਲੜੀ ਦਾ ਹਿੱਸਾ ਹੈ। ਇਸ ਦਾ ਉਦੇਸ਼ ਟੀਬੀ ਮੁਕਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਂਝੀ ਜ਼ਿੰਮੇਵਾਰੀ ਅਤੇ ਸਮੁੱਚੀ ਸਰਕਾਰੀ ਪਹੁੰਚ ਨੂੰ ਮਜ਼ਬੂਤ ਕਰਨਾ ਹੈ।

ਸ਼੍ਰੀ ਨੱਡਾ ਨੇ ਭਰੋਸਾ ਪ੍ਰਗਟਾਇਆ ਕਿ ਸਾਂਸਦਾਂ, ਰਾਜ ਅਤੇ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਕਰਮਚਾਰੀਆਂ ਅਤੇ ਭਾਈਚਾਰਿਆਂ ਦੀ ਨਿਰੰਤਰ ਭਾਗੀਦਾਰੀ ਨਾਲ ਟੀਬੀ ਖਾਤਮੇ ਦੀ ਦਿਸ਼ਾ ਵਿੱਚ ਪ੍ਰਗਤੀ ਨੂੰ ਹੋਰ ਤੇਜ਼ ਕੀਤਾ ਜਾ ਸਕੇਗਾ। ਉਨ੍ਹਾਂ ਨੇ ਕਿਹਾ ਕਿ 100-ਦਿਨਾਂ ਦੇ ਇਸ ਅਭਿਆਨ ਦੀ ਸਮਾਪਤੀ ਜ਼ਮੀਨੀ ਪੱਧਰ ‘ਤੇ ਵਧੇਰੇ ਗੰਭੀਰ ਅਤੇ ਨਿਰੰਤਰ ਕਾਰਵਾਈ ਲਈ ਇੱਕ ਮੰਚ ਵਜੋਂ ਕੰਮ ਕਰੇਗਾ।
ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲਿਲਾ ਸ੍ਰੀਵਾਸਤਵ ਨੇ ਝਾਰਖੰਡ ਅਤੇ ਓਡੀਸ਼ਾ ਵਿੱਚ ਸੰਵੇਦਨਸ਼ੀਲ ਅਤੇ ਪ੍ਰਾਥਮਿਕਤਾ ਵਾਲੀ ਆਬਾਦੀ ਦੇ ਦਰਮਿਆਨ ਟੀਬੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਕੇਂਦ੍ਰਿਤ ਯਤਨਾਂ ‘ਤੇ ਚਾਨਣਾ ਪਾਇਆ। ਇਨ੍ਹਾਂ ਵਿੱਚ ਮਾਈਨਿੰਗ ਅਤੇ ਉਦਯੋਗਿਕ ਖੇਤਰਾਂ ਵਿੱਚ ਰਹਿਣ ਵਾਲੇ ਭਾਈਚਾਰੇ, ਪ੍ਰਵਾਸੀ ਅਤੇ ਆਦਿਵਾਸੀ ਆਬਾਦੀ, ਸ਼ਹਿਰੀ ਬਸਤੀਆਂ ਅਤੇ ਕੁਪੋਸ਼ਨ ਅਤੇ ਹੋਰ ਬੀਮਾਰੀਆਂ ਵਰਗੇ ਕਾਰਕਾਂ ਕਰਕੇ ਵਾਧੂ ਸਹਾਇਤਾ ਦੀ ਜ਼ਰੂਰਤ ਵਾਲੇ ਸਮੂਹ ਸ਼ਾਮਲ ਹਨ।
ਉਨ੍ਹਾਂ ਨੇ ਦੋਵਾਂ ਰਾਜਾਂ ਵਿੱਚ ਟੀਬੀ ਦੇ ਖਾਤਮੇ ਦੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਲਈ ਲਕਸ਼ਿਤ ਜਾਂਚ , ਜਲਦ ਪਛਾਣ ਅਤੇ ਸੁਲਭ ਮਰੀਜ਼-ਕੇਂਦ੍ਰਿਤ ਦੇਖਭਾਲ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ 100-ਦਿਨਾਂ ਦੇ ਇਸ ਅਭਿਆਨ ਦੌਰਾਨ ਝਾਰਖੰਡ ਵਿੱਚ 16,754 ਟੀਬੀ ਮਰੀਜ਼ਾਂ ਨੂੰ ਨੋਟੀਫਾਈ ਕੀਤਾ ਗਿਆ, ਜਿਨ੍ਹਾਂ ਵਿੱਚ 4,574 ਬਿਨਾਂ ਲੱਛਣਾਂ ਵਾਲੇ ਮਾਮਲੇ ਸ਼ਾਮਲ ਸਨ, ਜਦੋਂ ਕਿ ਓਡੀਸ਼ਾ ਵਿੱਚ 15,268 ਮਰੀਜ਼ਾਂ ਨੂੰ ਨੋਟੀਫਾਈ ਕੀਤਾ ਗਿਆ, ਜਿਨ੍ਹਾਂ ਵਿੱਚ 3,514 ਬਿਨਾਂ ਲੱਛਣਾਂ ਵਾਲੇ ਮਾਮਲੇ ਸ਼ਾਮਲ ਸਨ। ਉਨ੍ਹਾਂ ਨੇ ਟੀਬੀ ਦੇ ਖਾਤਮੇ ਦੀ ਦਿਸ਼ਾ ਵਿੱਚ ਗਤੀ ਬਣਾਏ ਰੱਖਣ ਲਈ ਸੰਵੇਦਨਸ਼ੀਲ ਆਬਾਦੀ ਵਿੱਚ ਲਗਾਤਾਰ ਸੰਘਣੀ ਜਾਂਚ ਅਤੇ ਲਕਸ਼ਿਤ ਕਾਰਵਾਈਆਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਵਧੀਕ ਸਕੱਤਰ ਸ਼੍ਰੀਮਤੀ ਆਰਾਧਨਾ ਪਟਨਾਇਕ ਨੇ ਭਾਰਤ ਵਿੱਚ ਟੀਬੀ ਦੇ ਮਾਮਲਿਆਂ ਦੀ ਸੰਘਣੀ ਪਛਾਣ ਦੇ ਯਤਨਾਂ ਨੂੰ ਮਜ਼ਬੂਤ ਕਰਨ ਵਾਲੇ ਤਕਨੀਕੀ ਬੁਨਿਆਦੀ ਢਾਂਚੇ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਦੱਸਿਆ ਕਿ ਭਾਰਤ ਨੇ ਮੌਲੀਕਿਊਲਰ ਜਾਂਚ ਦੀ ਸਮਰੱਥਾ ਨੂੰ ਇੱਕ ਦਹਾਕਾ ਪਹਿਲਾਂ ਦੀਆਂ ਕੁਝ ਸੌ ਮਸ਼ੀਨਾਂ ਤੋਂ ਵਧਾ ਕੇ 9,000 ਤੋਂ ਵੱਧ ਮਸ਼ੀਨਾਂ ਤੱਕ ਪਹੁੰਚਾਇਆ ਹੈ। ਇਸ ਦੇ ਨਾਲ ਹੀ, ਖੇਤਰ ਵਿੱਚ ਤਾਇਨਾਤ ਲਗਭਗ 3,000 ਏਆਈ-ਸਮਰੱਥ ਹੈਂਡਹੈਲਡ ਐਕਸ-ਰੇਅ ਯੂਨਿਟ ਇਨ੍ਹਾਂ ਯਤਨਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰ ਰਹੇ ਹਨ।
ਉਨ੍ਹਾਂ ਨੇ ਝਾਰਖੰਡ ਅਤੇ ਓਡੀਸ਼ਾ ਦੇ ਪ੍ਰਦਰਸ਼ਨ ਦਾ ਵੇਰਵਾ ਵੀ ਪੇਸ਼ ਕੀਤਾ, ਜਿਸ ਵਿੱਚ ਟੀਬੀ ਦੇ ਮਾਮਲਿਆਂ ਦੀ ਨੋਟੀਫਿਕੇਸ਼ਨ , ਇਲਾਜ ਦੀ ਸਫਲਤਾ, ਬਚਾਅ ਵਾਲੇ ਇਲਾਜ ਦੀ ਕਵਰੇਜ ਅਤੇ ਰਾਸ਼ਟਰੀ ਟੀਬੀ ਖਾਤਮਾ ਮਾਪਦੰਡਾਂ ਦੇ ਅਨੁਸਾਰ ਪ੍ਰਗਤੀ ਵਰਗੇ ਮੁੱਖ ਸੰਕੇਤਕ ਸ਼ਾਮਲ ਸਨ।
ਸ਼੍ਰੀਮਤੀ ਪਟਨਾਇਕ ਨੇ ਦੱਸਿਆ ਕਿ 100-ਦਿਨਾਂ ਦੇ ਇਸ ਅਭਿਆਨ ਦੌਰਾਨ ਦੋਵਾਂ ਰਾਜਾਂ ਨੇ ਸੰਵੇਦਨਸ਼ੀਲ ਆਬਾਦੀ ਤੱਕ ਜਾਂਚ ਅਤੇ ਦੇਖਭਾਲ ਦੀਆਂ ਸੇਵਾਵਾਂ ਪਹੁੰਚਾਉਣ ਲਈ ਲਕਸ਼ਿਤ ਰਣਨੀਤੀਆਂ ਅਪਣਾਈਆਂ। ਇਸ ਦੇ ਤਹਿਤ ਸ਼ਹਿਰੀ ਝੁੱਗੀ-ਝੌਂਪੜੀਆਂ, ਨਿਰਮਾਣ ਸਥਾਨਾਂ, ਪ੍ਰਵਾਸੀ ਆਬਾਦੀ ਵਾਲੇ ਖੇਤਰਾਂ ਅਤੇ ਮਾਈਨਿੰਗ ਖੇਤਰਾਂ ਵਿੱਚ ਆਯੁਸ਼ਮਾਨ ਆਰੋਗਯ ਕੈਂਪਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਯਤਨਾਂ ਨਾਲ ਸਰਗਰਮ ਰੂਪ ਵਿੱਚ ਟੀਬੀ ਦੇ ਮਾਮਲਿਆਂ ਦੀ ਪਛਾਣ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਭਾਈਚਾਰਿਆਂ ਤੱਕ ਟੀਬੀ ਸੇਵਾਵਾਂ ਪਹੁੰਚਾਉਣ ਵਿੱਚ ਮਦਦ ਮਿਲੀ, ਜਿਨ੍ਹਾਂ ਨੂੰ ਨਹੀਂ ਤਾਂ ਨਿਦਾਨ ਅਤੇ ਇਲਾਜ ਤੱਕ ਪਹੁੰਚਣ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ।
ਸਾਂਸਦਾਂ, ਰਾਜ ਅਤੇ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਕਰਮਚਾਰੀਆਂ ਅਤੇ ਭਾਈਚਾਰਿਆਂ ਦੀ ਸਾਂਝੀ ਵਚਨਬੱਧਤਾ ਨਾਲ ਟੀਬੀ ਮੁਕਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਰਾਸ਼ਟਰੀ ਸੰਕਲਪ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਹੈ।
*****
ਐੱਸਆਰ/ਬਲਜੀਤ
(रिलीज़ आईडी: 2298939)
आगंतुक पटल : 4