PIB Backgrounder
azadi ka amrit mahotsav

ਸੈਰ-ਸਪਾਟਾ ਕੇਂਦਰ ਵਜੋਂ ਭਾਰਤ


ਵਿਸ਼ਵ ਪੱਧਰ ’ਤੇ ਮੁਕਾਬਲੇਬਾਜ਼, ਸਮਾਵੇਸ਼ੀ ਅਤੇ ਟਿਕਾਊ ਸੈਰ-ਸਪਾਟਾ ਅਰਥਵਿਵਸਥਾ ਦਾ ਨਿਰਮਾਣ

Posted On: 31 JUL 2026 5:51PM by PIB Chandigarh

  

ਭਾਰਤ ਇੱਕ ਮੁੱਖ ਸੈਰ-ਸਪਾਟਾ ਕੇਂਦਰ ਵਜੋਂ ਉੱਭਰ ਰਿਹਾ ਹੈ ਦੇਸ਼ ਦੀ ਸੱਭਿਅਤਾਗਤ ਵਿਰਾਸਤ, ਕੁਦਰਤੀ ਵਿਭਿੰਨਤਾ, ਅਧਿਆਤਮਿਕ ਆਕਰਸ਼ਣ ਅਤੇ ਵਿਸਤਾਰ ਲੈਂਦੀ ਸੈਰ-ਸਪਾਟਾ ਅਰਥਵਿਵਸਥਾ ਇਸ ਵਿੱਚ ਮਦਦਗਾਰ ਹੈ ਮਜ਼ਬੂਤ ਬੁਨਿਆਦੀ ਢਾਂਚੇ, ਆਵਾਜਾਈ ਵਿੱਚ ਸੁਧਾਰ, ਡਿਜੀਟਲ ਪਲੇਟਫ਼ਾਰਮਾਂ ਦੀ ਮੌਜੂਦਗੀ, ਯਾਤਰਾ ਸੁਵਿਧਾ ਅਤੇ ਵਿਸ਼ਵ ਪੱਧਰੀ ਪ੍ਰਚਾਰ ਦੀ ਬਦੌਲਤ ਇਹ ਖੇਤਰ ਉੱਚ-ਮੁੱਲ ਸੈਰ-ਸਪਾਟਾ ਤਜਰਬੇ ਦੀ ਦਿਸ਼ਾ ਵਿੱਚ ਵਧ ਰਿਹਾ ਹੈ ਖੇਤਰ ਦੇ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸੈਰ-ਸਪਾਟਾ ਸਥਾਨਕ ਰੋਜ਼ੀ-ਰੋਟੀ, ਭਾਈਚਾਰਕ ਭਾਗੀਦਾਰੀ, ਵਿਰਾਸਤ ਦੀ ਸੰਭਾਲ ਅਤੇ ਵਿਸ਼ਵ ਪੱਧਰੀ ਮੰਜ਼ਿਲ ਵਜੋਂ ਭਾਰਤ ਦੀ ਲੰਬੇ ਸਮੇਂ ਦੀ ਮੁਕਾਬਲੇਬਾਜ਼ੀ ਨੂੰ ਯਕੀਨੀ ਬਣਾ ਸਕੇ

 

 

 

 

 

 

 

ਰਾਸ਼ਟਰੀ ਵਿਕਾਸ ਦੇ ਇੰਜਣ ਵਜੋਂ ਸੈਰ-ਸਪਾਟਾ

ਸੈਰ-ਸਪਾਟਾ ਭਾਰਤ ਦੀ ਆਰਥਿਕ ਤਰੱਕੀ ਅਤੇ ਰੁਜ਼ਗਾਰ ਤੇ ਖੇਤਰੀ ਵਿਕਾਸ ਦੇ ਮੁੱਖ ਉਤਪ੍ਰੇਰਕ ਵਜੋਂ ਉੱਭਰਿਆ ਹੈ ਇਹ ਸਿਰਫ਼ ਯਾਤਰਾ ਉਦਯੋਗ ਨਹੀਂ ਹੈ ਇਹ ਪ੍ਰਾਹੁਣਚਾਰੀ, ਆਵਾਜਾਈ, ਹਸਤਸ਼ਿਲਪ, ਖਾਣ-ਪੀਣ ਦੀਆਂ ਸੇਵਾਵਾਂ, ਅਰੋਗਤਾ, ਸੱਭਿਆਚਾਰ ਅਤੇ ਸਥਾਨਕ ਉੱਦਮ ਦੇ ਵਿਆਪਕ ਈਕੋਸਿਸਟਮ ਦੀ ਸਹਾਇਤਾ ਕਰਦਾ ਹੈ ਇਸ ਤਰ੍ਹਾਂ ਇਹ ਸ਼ਹਿਰੀ ਅਤੇ ਗ੍ਰਾਮੀਣ, ਦੋਵਾਂ ਖੇਤਰਾਂ ਵਿੱਚ ਆਜੀਵਿਕਾ ਦੇ ਮੌਕੇ ਪੈਦਾ ਕਰ ਰਿਹਾ ਹੈ ਸਵਦੇਸ਼ੀ ਯਾਤਰਾ ਰਿਕਾਰਡ ਪੱਧਰ ਤੇ ਪਹੁੰਚਣ ਦੇ ਨਾਲ ਹੀ ਅੰਤਰਰਾਸ਼ਟਰੀ ਆਮਦ ਵੀ ਮਜ਼ਬੂਤੀ ਨਾਲ ਉੱਭਰ ਰਹੀ ਹੈ ਸੈਰ-ਸਪਾਟਾ ਖੇਤਰ ਵਿਸ਼ਵ ਨੂੰ ਭਾਰਤ ਦੀ ਖ਼ੁਸ਼ਹਾਲ ਸਭਿਆਚਾਰਕ ਅਤੇ ਕੁਦਰਤੀ ਵਿਰਾਸਤ ਦੇ ਦੀਦਾਰ ਕਰਵਾਉਣ ਦੇ ਨਾਲ-ਨਾਲ ਸਥਾਨਕ ਅਰਥਵਿਵਸਥਾਵਾਂ ਨੂੰ ਮਜ਼ਬੂਤ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ

ਹੇਠਾਂ ਦਿੱਤੇ ਗਏ ਕੁਝ ਅੰਕੜੇ ਵਰਤਮਾਨ ਵਿੱਚ ਇਸ ਖੇਤਰ ਦੇ ਵਿਸਥਾਰ, ਅਤੇ ਗਤੀ, ਦੋਵਾਂ ਨੂੰ ਦਰਸਾਉਂਦੇ ਹਨ:

  • 2024 ਵਿੱਚ 2.9 ਅਰਬ ਸਵਦੇਸ਼ੀ ਸੈਲਾਨੀਆਂ ਨੇ ਯਾਤਰਾਵਾਂ ਕੀਤੀਆਂ ਇਹ ਗਿਣਤੀ ਵਿਸ਼ਵ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਵੀ ਵੱਧ ਹੈ
  • 2025 ਵਿੱਚ ਲਗਭਗ 2.02 ਕਰੋੜ ਅੰਤਰਰਾਸ਼ਟਰੀ ਸੈਲਾਨੀ ਭਾਰਤ ਆਏ
  • ਸੈਰ-ਸਪਾਟਾ ਉਦਯੋਗ ਨੇ ਵਿੱਤੀ ਸਾਲ 2023-24 ਵਿੱਚ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ 15.73 ਲੱਖ ਕਰੋੜ ਰੁਪਏ ਦਾ ਯੋਗਦਾਨ ਪਾਇਆ, ਜੋ ਕੁੱਲ ਅਰਥਵਿਵਸਥਾ ਦਾ 5.22 ਪ੍ਰਤੀਸ਼ਤ ਹੈ

 

  • ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਖੇਤਰ 2023-24 ਵਿੱਚ 8.46 ਕਰੋੜ ਰੁਜ਼ਗਾਰਾਂ ਵਿੱਚ ਸਹਾਇਕ ਬਣਿਆ
  • 2025 ਵਿੱਚ ਅੰਤਰਰਾਸ਼ਟਰੀ ਸੈਰ-ਸਪਾਟੇ ਤੋਂ ਲਗਭਗ 31.7 ਅਰਬ ਅਮਰੀਕੀ ਡਾਲਰ ਦੀ ਰਾਸ਼ੀ ਪ੍ਰਾਪਤ ਹੋਈ

 

ਭਾਰਤੀ ਸੈਰ-ਸਪਾਟੇ ਦੀ ਵਿਕਾਸ ਗਾਥਾ ਸਿਰਫ਼ ਸੈਲਾਨੀਆਂ ਦੀ ਵਧਦੀ ਗਿਣਤੀ ਨਾਲ ਹੀ ਸਬੰਧਿਤ ਨਹੀਂ ਹੈ ਦੇਸ਼ ਦੀ ਬੇਮਿਸਾਲ ਸਭਿਆਚਾਰਕ ਵਿਰਾਸਤ, ਵਿਭਿੰਨਤਾਪੂਰਨ ਕੁਦਰਤੀ ਸੁੰਦਰਤਾ, ਅਧਿਆਤਮਿਕਤਾ, ਅਰੋਗਤਾ ਪਰੰਪਰਾਵਾਂ ਅਤੇ ਤਜਰਬੇ-ਅਧਾਰਿਤ ਪੇਸ਼ਕਸ਼ਾਂ ਭਾਰਤ ਦੇ ਮੁੱਖ ਵਿਸ਼ਵ ਸੈਰ-ਸਪਾਟਾ ਕੇਂਦਰ ਵਜੋਂ ਉੱਭਰਨ ਲਈ ਮਜ਼ਬੂਤ ਬੁਨਿਆਦ ਮੁਹੱਈਆ ਕਰਵਾਉਂਦੀਆਂ ਹਨ

ਭਾਰਤ ਵਿੱਚ ਸੈਰ-ਸਪਾਟੇ ਦੀ ਮਜ਼ਬੂਤ ਸਥਿਤੀ: ਵਿਭਿੰਨਤਾ, ਮੰਗ ਅਤੇ ਸਾਫ਼ਟ ਪਾਵਰ

ਭਾਰਤ ਵਿੱਚ ਸੈਰ-ਸਪਾਟੇ ਦੀ ਸਭ ਤੋਂ ਵੱਡੀ ਤਾਕਤ ਇੱਥੇ ਮਿਲਣ ਵਾਲੇ ਵੱਖ-ਵੱਖ ਤਰ੍ਹਾਂ ਦੇ ਵਿਲੱਖਣ ਤਜਰਬੇ ਹਨ ਇੱਕੋ ਦੇਸ਼ ਦੇ ਅੰਦਰ, ਸੈਲਾਨੀ ਪ੍ਰਾਚੀਨ ਸਭਿਅਤਾ, ਜੀਵਿਤ ਸਭਿਆਚਾਰਕ ਪਰੰਪਰਾਵਾਂ, ਪਵਿੱਤਰ ਤੀਰਥ ਅਸਥਾਨਾਂ, ਵਿਭਿੰਨ ਜੰਗਲੀ ਜੀਵਾਂ ਨਾਲ ਭਰੇ ਪ੍ਰਾਚੀਨ ਜੰਗਲਾਂ, ਬਰਫ਼ ਨਾਲ ਢਕੇ ਪਹਾੜਾਂ, ਜੀਵਿਤ ਤਿਉਹਾਰਾਂ, ਵੰਨ-ਸੁਵੰਨੇ ਪਕਵਾਨਾਂ ਅਤੇ ਵਿਸ਼ਵ ਪ੍ਰਸਿੱਧ ਅਰੋਗਤਾ ਪੱਧਤੀਆਂ ਦਾ ਤਜਰਬਾ ਕਰ ਸਕਦੇ ਹਨ ਮੂਰਤ ਅਤੇ ਅਮੂਰਤ ਵਿਰਾਸਤ ਦਾ ਇਹ ਵਿਲੱਖਣ ਸੁਮੇਲ ਸਾਡੇ ਦੇਸ਼ ਨੂੰ ਪੂਰੇ ਸਾਲ ਵੱਖ-ਵੱਖ ਤਰ੍ਹਾਂ ਦੇ ਸੈਲਾਨੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਸਮਰੱਥ ਬਣਾਉਂਦਾ ਹੈ

ਭਾਰਤ ਦੇ ਸੈਰ-ਸਪਾਟਾ ਸਰੋਤਾਂ ਵਿੱਚ ਸ਼ਾਮਲ ਹਨ:

 

  • 44 ਯੂਨੈਸਕੋ ਵਿਸ਼ਵ ਵਿਰਾਸਤੀ ਸਥਾਨ, ਜੋ ਦੇਸ਼ ਦੀ ਖ਼ੁਸ਼ਹਾਲ ਸਭਿਆਚਾਰਕ ਅਤੇ ਕੁਦਰਤੀ ਵਿਰਾਸਤ ਨੂੰ ਦਰਸਾਉਂਦੇ ਹਨ
  • 106 ਰਾਸ਼ਟਰੀ ਪਾਰਕ ਅਤੇ 18 ਬਾਇਓਸਫੀਅਰ ਰਿਜ਼ਰਵ, ਜੋ ਜੰਗਲੀ ਜੀਵ ਅਤੇ ਕੁਦਰਤ-ਅਧਾਰਿਤ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਦੇ ਹਨ
  • ਤੀਰਥ ਅਸਥਾਨਾਂ, ਇਤਿਹਾਸਕ ਸਮਾਰਕਾਂ, ਅਜਾਇਬ ਘਰਾਂ, ਸੁਰੱਖਿਅਤ ਜੰਗਲਾਂ, ਸਮੁੰਦਰੀ ਤੱਟਾਂ, ਟਾਪੂਆਂ ਅਤੇ ਸਭਿਆਚਾਰਕ ਪਰਿਦ੍ਰਿਸ਼ਾਂ ਦਾ ਇੱਕ ਵਿਸ਼ਾਲ ਨੈੱਟਵਰਕ
  • ਹਸਤਸ਼ਿਲਪ, ਖਾਣ-ਪੀਣ, ਤਿਉਹਾਰਾਂ, ਪ੍ਰਦਰਸ਼ਨ ਕਲਾਵਾਂ, ਯੋਗ ਅਤੇ ਆਯੁਰਵੇਦ ਦੀਆਂ ਖ਼ੁਸ਼ਹਾਲ ਪਰੰਪਰਾਵਾਂ, ਜੋ ਦੁਨੀਆ ਭਰ ਤੋਂ ਸੈਲਾਨੀਆਂ ਨੂੰ ਆਕਰਸ਼ਿਤ ਕਰਦੀਆਂ ਰਹਿੰਦੀਆਂ ਹਨ

 

ਸੈਰ-ਸਪਾਟੇ ਦੇ ਮੁੱਖ ਖੇਤਰ

ਭਾਰਤ ਵਿੱਚ ਸੈਰ-ਸਪਾਟੇ ਦੀਆਂ ਕਈ ਅਜਿਹੀਆਂ ਸ਼੍ਰੇਣੀਆਂ ਹਨ ਜਿਨ੍ਹਾਂ ਵਿੱਚ ਵਿਕਾਸ ਦੀਆਂ ਅਥਾਹ ਸੰਭਾਵਨਾਵਾਂ ਹਨ ਇਸ ਨਾਲ ਸੈਰ-ਸਪਾਟਾ ਸਥਾਨਾਂ ਨੂੰ ਸੈਲਾਨੀਆਂ ਦੀਆਂ ਵੱਖ-ਵੱਖ ਰੁਚੀਆਂ ਦੇ ਅਨੁਕੂਲ ਸੇਵਾਵਾਂ ਦੇਣ ਅਤੇ ਸਾਲ ਭਰ ਸੈਰ-ਸਪਾਟੇ ਦੀ ਮੰਗ ਬਣਾਏ ਰੱਖਣ ਵਿੱਚ ਮਦਦ ਮਿਲਦੀ ਹੈ

ਅਧਿਆਤਮਿਕ ਅਤੇ ਤੀਰਥ ਸੈਰ-ਸਪਾਟਾ

ਹਿੰਦੂ, ਬੁੱਧ, ਜੈਨ ਅਤੇ ਸਿੱਖ ਧਰਮਾਂ ਦੀ ਜਨਮ-ਭੂਮੀ ਹੋਣ ਦੇ ਨਾਤੇ, ਭਾਰਤ ਦੁਨੀਆ ਦੇ ਕੁਝ ਸਭ ਤੋਂ ਮਹੱਤਵਪੂਰਨ ਤੀਰਥ ਅਸਥਾਨਾਂ ਦਾ ਕੇਂਦਰ ਹੈ ਚਾਰ ਧਾਮ, ਕਾਸ਼ੀ ਅਤੇ ਅਯੋਧਿਆ ਦੇ ਪਵਿੱਤਰ ਤੀਰਥ ਅਸਥਾਨਾਂ ਤੋਂ ਲੈ ਕੇ ਬੋਧਗਯਾ, ਅੰਮ੍ਰਿਤਸਰ, ਤਿਰੂਪਤੀ ਅਤੇ ਪੁਰੀ ਵਰਗੇ ਪਵਿੱਤਰ ਅਸਥਾਨ, ਹਰ ਸਾਲ ਲੱਖਾਂ ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਨੂੰ ਅਧਿਆਤਮਿਕ ਸੈਰ-ਸਪਾਟੇ ਲਈ ਆਕਰਸ਼ਿਤ ਕਰਦੇ ਹਨ ਕਨੈਕਟੀਵਿਟੀ, ਬੁਨਿਆਦੀ ਢਾਂਚੇ ਅਤੇ ਸੈਲਾਨੀਆਂ ਦੀਆਂ ਸੁਵਿਧਾਵਾਂ ਵਿੱਚ ਲਗਾਤਾਰ ਨਿਵੇਸ਼ ਨਾਲ ਵਿਸ਼ਵ ਅਧਿਆਤਮਿਕ ਸੈਰ-ਸਪਾਟਾ ਕੇਂਦਰ ਵਜੋਂ ਭਾਰਤ ਦੀ ਸਥਿਤੀ ਮਜ਼ਬੂਤ ਹੋ ਰਹੀ ਹੈ

ਬੌਧ ਸਰਕਟ ਅਤੇ ਅੰਤਰਰਾਸ਼ਟਰੀ ਸਭਿਆਚਾਰਕ ਸੰਬੰਧ

ਭਾਰਤ ਦੀ ਬੌਧ ਵਿਰਾਸਤ ਦੁਨੀਆ ਭਰ ਤੋਂ, ਵਿਸ਼ੇਸ਼ ਤੌਰ ਤੇ ਪੂਰੇ ਏਸ਼ੀਆ ਤੋਂ, ਤੀਰਥ ਯਾਤਰੀਆਂ ਅਤੇ ਵਿਦਵਾਨਾਂ ਨੂੰ ਆਕਰਸ਼ਿਤ ਕਰਦੀ ਹੈ ਭਗਵਾਨ ਬੁੱਧ ਦੇ ਜੀਵਨ ਨਾਲ ਜੁੜੇ ਅਸਥਾਨ, ਹੋਰ ਸਾਂਝੇ ਸੱਭਿਅਤਾਗਤ ਅਤੇ ਸਭਿਆਚਾਰਕ ਸਬੰਧ, ਮਿਲ ਕੇ, ਧਾਰਮਿਕ ਅਤੇ ਸਭਿਆਚਾਰਕ ਸੈਰ-ਸਪਾਟੇ ਦੇ ਇੱਕ ਮਹੱਤਵਪੂਰਨ ਕੇਂਦਰ ਵਜੋਂ ਸਾਡੇ ਦੇਸ਼ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ

ਵਿਰਾਸਤ ਅਤੇ ਸਭਿਆਚਾਰਕ ਸੈਰ-ਸਪਾਟਾ

ਭਾਰਤ ਦੀ ਖ਼ੁਸ਼ਹਾਲ ਸੱਭਿਅਤਾਗਤ ਵਿਰਾਸਤ ਇੱਥੋਂ ਦੇ ਕਿਲ੍ਹਿਆਂ, ਮਹਿਲਾਂ, ਮੰਦਰਾਂ, ਪੁਰਾਤੱਤਵ ਸਥਾਨਾਂ, ਅਜਾਇਬ ਘਰਾਂ ਅਤੇ ਇਤਿਹਾਸਕ ਸ਼ਹਿਰਾਂ ਵਿੱਚ ਝਲਕਦੀ ਹੈ ਇਨ੍ਹਾਂ ਮੂਰਤ ਧਰੋਹਰਾਂ ਦੇ ਨਾਲ-ਨਾਲ ਦੇਸ਼ ਦੀਆਂ ਜੀਵਿਤ ਪਰੰਪਰਾਵਾਂ ਜਿਵੇਂ ਸ਼ਾਸਤਰੀ ਨ੍ਰਿਤ, ਸੰਗੀਤ, ਤਿਉਹਾਰ, ਹਸਤਸ਼ਿਲਪ ਅਤੇ ਖੇਤਰੀ ਪਕਵਾਨ ਇੱਕ ਨਵਾਂ ਅਯਾਮ ਜੋੜਦੀਆਂ ਹਨ, ਜੋ ਸੈਲਾਨੀਆਂ ਨੂੰ ਇੱਕ ਯਾਦਗਾਰੀ ਤਜਰਬਾ ਪ੍ਰਦਾਨ ਕਰਦੀਆਂ ਹਨ

 

 

ਵਿਰੂਪਾਕਸ਼ ਮੰਦਰ, ਹੰਪੀ, ਕਰਨਾਟਕ

ਅਰੋਗਤਾ, ਯੋਗ ਅਤੇ ਚਿਕਿਤਸਾ ਸੈਰ-ਸਪਾਟਾ

ਭਾਰਤ ਚਿਕਿਤਸਾ ਸੈਰ-ਸਪਾਟੇ ਲਈ ਇੱਕ ਮੁੱਖ ਮੰਜ਼ਿਲ ਵਜੋਂ ਉੱਭਰਿਆ ਹੈ, ਜੋ ਸੰਪੂਰਨ ਸਿਹਤ ਅਤੇ ਅਰੋਗਤਾ ਦੀ ਭਾਲ ਵਿੱਚ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰ ਰਿਹਾ ਹੈ ਦੁਨੀਆ ਭਰ ਵਿੱਚ ਯੋਗ ਨੂੰ ਭਾਰਤ ਦੀ ਦੇਣ ਮੰਨਿਆ ਜਾਂਦਾ ਹੈ, ਜੋ ਆਯੁਰਵੇਦ, ਕੁਦਰਤੀ ਇਲਾਜ ਅਤੇ ਪਰੰਪਰਾਗਤ ਇਲਾਜ ਪ੍ਰਣਾਲੀਆਂ ਨਾਲ ਮਿਲ ਕੇ ਇਸ ਖੇਤਰ ਨੂੰ ਮਜ਼ਬੂਤ ਅਧਾਰ ਪ੍ਰਦਾਨ ਕਰਦਾ ਹੈ ਇਨ੍ਹਾਂ ਸੇਵਾਵਾਂ ਦੇ ਨਾਲ-ਨਾਲ ਵਿਸ਼ਵ ਪੱਧਰੀ ਸਿਹਤ ਸੁਵਿਧਾਵਾਂ ਅਤੇ ਉੱਚ ਗੁਣਵੱਤਾ ਵਾਲਾ ਕਿਫ਼ਾਇਤੀ ਇਲਾਜ ਭਾਰਤ ਨੂੰ ਚਿਕਿਤਸਾ ਸੈਰ-ਸਪਾਟੇ ਲਈ ਇੱਕ ਪਸੰਦੀਦਾ ਮੰਜ਼ਿਲ ਵਜੋਂ ਸਥਾਪਿਤ ਕਰਦਾ ਹੈ

 

 

ਈਕੋ-ਸੈਰ-ਸਪਾਟਾ ਅਤੇ ਜੰਗਲੀ ਜੀਵ ਸੈਰ-ਸਪਾਟਾ

ਭਾਰਤ ਦੇ ਵਿਭਿੰਨ ਈਕੋਸਿਸਟਮ ਕੁਦਰਤ-ਅਧਾਰਿਤ ਸੈਰ-ਸਪਾਟਾ ਤਜਰਬਿਆਂ ਦਾ ਇੱਕ ਕੀਮਤੀ ਮੌਕਾ ਪ੍ਰਦਾਨ ਕਰਦੇ ਹਨ ਰਾਸ਼ਟਰੀ ਪਾਰਕ, ਟਾਈਗਰ ਰਿਜ਼ਰਵ, ਜਲਗਾਹਾਂ (ਵੇਟਲੈਂਡਜ਼), ਮੈਂਗਰੋਵ, ਬਾਇਓਸਫੀਅਰ ਰਿਜ਼ਰਵ ਅਤੇ ਹਿਮਾਲਿਆ ਦੇ ਕੁਦਰਤੀ ਦ੍ਰਿਸ਼ ਜੰਗਲੀ ਜੀਵ ਸਫ਼ਾਰੀ, ਪੰਛੀ ਨਿਰੀਖਣ, ਟ੍ਰੈਕਿੰਗ, ਕੱਛੂਕੁੰਮਾ ਸੰਭਾਲ ਮਾਰਗ, ਕੁਦਰਤ ਨੂੰ ਦੇਖਣ ਅਤੇ ਸਮਝਣ ਵਰਗੇ ਕਈ ਮੌਕੇ ਦਿੰਦੇ ਹਨ ਇਸ ਦੇ ਨਾਲ ਹੀ, ਜ਼ਿੰਮੇਵਾਰ ਈਕੋ-ਸੈਰ ਸਪਾਟਾ ਕੁਦਰਤੀ ਨਿਵਾਸ ਅਸਥਾਨਾਂ ਦੀ ਸੰਭਾਲ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਦੇ ਹੋਏ ਸਥਾਨਕ ਭਾਈਚਾਰਿਆਂ ਲਈ ਟਿਕਾਊ ਆਜੀਵਿਕਾ ਦੇ ਮੌਕੇ ਵੀ ਪੈਦਾ ਕਰ ਰਿਹਾ ਹੈ

 

 

ਰੁੱਖਾਂ ਦੀਆਂ ਜੜ੍ਹਾਂ ਨਾਲ ਬਣੇ ਪੁਲ, ਚੇਰਾਪੂੰਜੀ, ਮੇਘਾਲਿਆ

ਗ੍ਰਾਮੀਣ, ਹੋਮਸਟੇ ਅਤੇ ਭਾਈਚਾਰਾ-ਅਧਾਰਿਤ ਸੈਰ-ਸਪਾਟਾ

 

ਹਿਮਾਚਲ ਪ੍ਰਦੇਸ਼ ਵਿੱਚ ਹੋਮਸਟੇ

ਜਾਣੇ-ਪਛਾਣੇ ਮੁੱਖ ਸਥਾਨਾਂ ਤੋਂ ਇਲਾਵਾ, ਗ੍ਰਾਮੀਣ ਸੈਰ-ਸਪਾਟਾ, ਸੈਲਾਨੀਆਂ ਨੂੰ ਭਾਰਤ ਦੇ ਪਿੰਡਾਂ, ਸਥਾਨਕ ਪਰੰਪਰਾਵਾਂ ਅਤੇ ਸਵਦੇਸ਼ੀ ਗਿਆਨ ਪ੍ਰਣਾਲੀਆਂ ਦੇ ਨੇੜੇ ਲਿਆ ਰਿਹਾ ਹੈ ਹੋਮਸਟੇ, ਪਿੰਡ ਦੀ ਸੈਰ, ਪਰੰਪਰਾਗਤ ਪਕਵਾਨ, ਹਸਤਸ਼ਿਲਪ, ਖੇਤੀਬਾੜੀ ਤਜਰਬੇ ਅਤੇ ਸਾਰਥਕ ਸਭਿਆਚਾਰਕ ਸੰਵਾਦ ਯਾਤਰੀਆਂ ਨੂੰ ਅਸਲੀ ਸਥਾਨਕ ਜੀਵਨ ਦਾ ਤਜਰਬਾ ਕਰਨ ਦੇ ਸਮਰੱਥ ਬਣਾਉਂਦੇ ਹਨ, ਨਾਲ ਹੀ ਗ੍ਰਾਮੀਣ ਪਰਿਵਾਰਾਂ, ਕਾਰੀਗਰਾਂ ਅਤੇ ਭਾਈਚਾਰਕ ਉੱਦਮਾਂ ਲਈ ਟਿਕਾਊ ਆਜੀਵਿਕਾ ਅਤੇ ਪ੍ਰਤੱਖ ਆਮਦਨ ਕਮਾਉਣ ਦੇ ਮੌਕੇ ਦਿੰਦੇ ਹਨ

'ਮਾਈਸ' ਸੈਰ-ਸਪਾਟਾ

ਮੀਟਿੰਗਾਂ, ਉਤਸ਼ਾਹਜਨਕ ਯਾਤਰਾਵਾਂ, ਸੰਮੇਲਨਾਂ ਅਤੇ ਪ੍ਰਦਰਸ਼ਨੀਆਂ ਯਾਨੀ 'ਮਾਈਸ' ਸੈਰ-ਸਪਾਟੇ (ਐੱਮਆਈਸੀਈ) ਲਈ ਭਾਰਤ ਇੱਕ ਮੁੱਖ ਮੰਜ਼ਿਲ ਵਜੋਂ ਉੱਭਰ ਰਿਹਾ ਹੈ ਇਸ ਦੇ ਪਿੱਛੇ ਸੰਮੇਲਨ ਨਾਲ ਜੁੜੀਆਂ ਸੁਵਿਧਾਵਾਂ ਅਤੇ ਵੱਡੇ ਅੰਤਰਰਾਸ਼ਟਰੀ ਆਯੋਜਨਾਂ ਨੂੰ ਆਯੋਜਿਤ ਕਰਨ ਦਾ ਸ਼ਾਨਦਾਰ ਤਜਰਬਾ ਹੈ ਆਧੁਨਿਕ ਕਨਵੈਨਸ਼ਨ ਸੈਂਟਰ, ਬਿਹਤਰ ਕਨੈਕਟੀਵਿਟੀ ਅਤੇ ਮੰਜ਼ਿਲ-ਅਧਾਰਿਤ ਵਪਾਰਕ ਆਯੋਜਨ ਦੇਸ਼ ਵਿੱਚ ਸੈਰ-ਸਪਾਟੇ ਨੂੰ ਸਿਰਫ਼ ਘੁੰਮਣ-ਫਿਰਨ ਤੋਂ ਅੱਗੇ ਲੈ ਕੇ ਵਿਭਿੰਨਤਾ ਭਰਪੂਰ ਤਜਰਬਾ ਦਿੰਦੇ ਹਨ, ਨਾਲ ਹੀ ਪੂਰੇ ਸਾਲ ਆਰਥਿਕ ਗਤੀਵਿਧੀਆਂ ਨੂੰ ਵੀ ਉਤਸ਼ਾਹਿਤ ਕਰ ਰਹੇ ਹਨ

 

 

ਭਾਰਤ ਮੰਡਪਮ, ਨਵੀਂ ਦਿੱਲੀ

ਜੀ-20: ਦੁਨੀਆ ਸਾਹਮਣੇ ਭਾਰਤ ਦੀ ਸੈਰ-ਸਪਾਟਾ ਸਮਰੱਥਾ ਦਾ ਪ੍ਰਦਰਸ਼ਨ

ਭਾਰਤ ਦੀ ਜੀ-20 ਦੀ ਪ੍ਰਧਾਨਗੀ ਨੇ ਵਿਸ਼ਵ ਪੱਧਰ ਤੇ ਦੇਸ਼ ਦੀ ਸੈਰ-ਸਪਾਟਾ ਵਿਭਿੰਨਤਾ ਨੂੰ ਦਰਸਾਉਣ ਦਾ ਇੱਕ ਸ਼ਾਨਦਾਰ ਮੌਕਾ ਪ੍ਰਦਾਨ ਕੀਤਾ

  • 200 ਤੋਂ ਵੱਧ ਜੀ-20 ਮੀਟਿੰਗਾਂ 60 ਤੋਂ ਵੱਧ ਸ਼ਹਿਰਾਂ ਵਿੱਚ ਆਯੋਜਿਤ ਕੀਤੀਆਂ ਗਈਆਂ, ਇਨ੍ਹਾਂ ਮੀਟਿੰਗਾਂ ਵਿੱਚ ਅੰਤਰਰਾਸ਼ਟਰੀ ਪ੍ਰਤੀਨਿਧੀਆਂ ਨੂੰ ਮਹਾਨਗਰਾਂ ਤੋਂ ਅੱਗੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਜਾਣ ਦਾ ਮੌਕਾ ਮਿਲਿਆ
  • ਇਨ੍ਹਾਂ ਆਯੋਜਨਾਂ ਨੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਭਾਰਤ ਦੇ ਇਤਿਹਾਸਕ ਸਮਾਰਕਾਂ, ਸਥਾਨਕ ਸ਼ਿਲਪ, ਖੇਤਰੀ ਪਕਵਾਨਾਂ, ਸਭਿਆਚਾਰਕ ਪੇਸ਼ਕਾਰੀਆਂ ਅਤੇ ਸੈਰ-ਸਪਾਟਾ ਤਜਰਬਿਆਂ ਨੂੰ ਉਜਾਗਰ ਕੀਤਾ
  • ਬਹੁ-ਨਗਰੀ ਦ੍ਰਿਸ਼ਟੀਕੋਣ ਨੇ ਮੰਜ਼ਿਲ ਬ੍ਰਾਂਡਿੰਗ ਨੂੰ ਮਜ਼ਬੂਤ ਕੀਤਾ, ਘੱਟ ਪ੍ਰਸਿੱਧ ਸਥਾਨਾਂ ਨੂੰ ਉਤਸ਼ਾਹਿਤ ਕੀਤਾ ਅਤੇ ਵਿਸ਼ਵ ਪੱਧਰੀ ਅੰਤਰਰਾਸ਼ਟਰੀ ਆਯੋਜਨਾਂ ਦੀ ਮੇਜ਼ਬਾਨੀ ਕਰਨ ਦੀ ਭਾਰਤ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ
  • ਇਸ ਤਜਰਬੇ ਨੇ ਵਿਸ਼ਵ ਵਿੱਚ ਭਾਰਤ ਦੀ 'ਸਾਫ਼ਟ ਪਾਵਰ' ਨੂੰ ਦਰਸਾਉਣ ਦੇ ਨਾਲ-ਨਾਲ 'ਮਾਈਸ' ਸੈਰ-ਸਪਾਟੇ ਦੀ ਮੰਜ਼ਿਲ ਵਜੋਂ ਭਾਰਤ ਦੀ ਵਧਦੀ ਸਮਰੱਥਾ ਨੂੰ ਵੀ ਮਜ਼ਬੂਤ ਕੀਤਾ ਹੈ

ਤੱਟਵਰਤੀ, ਕਰੂਜ਼, ਸਾਹਸੀ ਅਤੇ ਤਜਰਬੇ-ਅਧਾਰਿਤ ਸੈਰ-ਸਪਾਟਾ

 

7,500 ਕਿੱਲੋਮੀਟਰ ਤੋਂ ਵੱਧ ਲੰਬੀ ਤੱਟ-ਰੇਖਾ, ਟਾਪੂ ਖੇਤਰਾਂ, ਨਦੀਆਂ, ਵਿਸ਼ਾਲ ਮਾਰੂਥਲਾਂ ਅਤੇ ਪਹਾੜੀ ਨਜ਼ਾਰਿਆਂ ਦੇ ਨਾਲ, ਭਾਰਤ ਸੈਰ-ਸਪਾਟੇ ਦੇ ਤਜਰਬਿਆਂ ਦੀ ਇੱਕ ਖ਼ੁਸ਼ਹਾਲ ਵਿਭਿੰਨਤਾ ਪ੍ਰਦਾਨ ਕਰਦਾ ਹੈ ਤੱਟਵਰਤੀ ਅਤੇ ਕਰੂਜ਼ ਸੈਰ-ਸਪਾਟੇ ਤੋਂ ਲੈ ਕੇ ਵਾਟਰ ਸਪੋਰਟਸ, ਟ੍ਰੈਕਿੰਗ, ਪਰਬਤਾਰੋਹਣ, ਰਿਵਰ ਰਾਫ਼ਟਿੰਗ, ਡੈਜ਼ਰਟ ਸਫ਼ਾਰੀ, ਫ਼ਿਲਮ ਟੂਰਿਜ਼ਮ ਅਤੇ ਹੋਰ ਤਜਰਬੇ-ਅਧਾਰਿਤ ਯਾਤਰਾ ਪੇਸ਼ਕਸ਼ਾਂ ਤੱਕ ਸਾਡਾ ਦੇਸ਼ ਸੈਲਾਨੀਆਂ ਦੀਆਂ ਵੱਖ-ਵੱਖ ਰੁਚੀਆਂ ਨੂੰ ਪੂਰਾ ਕਰਦਾ ਹੈ ਇਹ ਵੱਖ-ਵੱਖ ਰੁਚੀਆਂ ਸੈਲਾਨੀਆਂ ਦੇ ਵਿਕਲਪਾਂ ਦਾ ਵਿਸਤਾਰ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਮੰਜ਼ਿਲਾਂ ਤੇ ਵਧੇਰੇ ਸਮਾਂ ਬਿਤਾਉਣ ਲਈ ਉਤਸ਼ਾਹਿਤ ਕਰ ਰਹੀਆਂ ਹਨ

ਬੁਨਿਆਦੀ ਢਾਂਚੇ ਤੇ ਅਧਾਰਿਤ ਮੰਜ਼ਿਲ ਵਿਕਾਸ

ਭਾਰਤ ਦੀ ਸੈਰ-ਸਪਾਟਾ ਵਿਕਾਸ ਰਣਨੀਤੀ ਵੱਖ-ਵੱਖ ਆਕਰਸ਼ਣਾਂ ਵਿੱਚ ਸੁਧਾਰ ਕਰਨ ਤੋਂ ਅੱਗੇ ਵਧ ਕੇ ਇੱਕਜੁੱਟ ਮੰਜ਼ਿਲ ਈਕੋਸਿਸਟਮ ਬਣਾਉਣ ਵੱਲ ਕ੍ਰਮਵਾਰ ਬਦਲੀ ਹੈ ਹੁਣ ਸਿਰਫ਼ ਸਮਾਰਕਾਂ ਅਤੇ ਵਿਰਾਸਤੀ ਸਥਾਨਾਂ ਦੇ ਵਿਕਾਸ ਦੀ ਥਾਂ ਨਿਰਵਿਘਨ ਕਨੈਕਟੀਵਿਟੀ, ਉੱਚ ਗੁਣਵੱਤਾ ਵਾਲੇ ਸੈਰ-ਸਪਾਟਾ ਬੁਨਿਆਦੀ ਢਾਂਚੇ ਅਤੇ ਡੂੰਘੇ ਤਜਰਬਿਆਂ ਵਾਲੀਆਂ ਸਮੁੱਚੀਆਂ ਸੈਰ-ਸਪਾਟਾ ਮੰਜ਼ਿਲਾਂ ਦੇ ਨਿਰਮਾਣ ਤੇ ਧਿਆਨ ਕੇਂਦ੍ਰਿਤ ਹੋ ਗਿਆ ਹੈ ਇਸ ਦ੍ਰਿਸ਼ਟੀਕੋਣ ਦਾ ਉਦੇਸ਼ ਪੂਰੀ ਸੈਰ-ਸਪਾਟਾ ਯਾਤਰਾ ਦੇ ਤਜਰਬੇ ਨੂੰ ਬਿਹਤਰ ਬਣਾਉਣਾ ਹੈ, ਨਾਲ ਹੀ ਇਹ ਯਕੀਨੀ ਬਣਾਉਣਾ ਹੈ ਕਿ ਸੈਰ-ਸਪਾਟੇ ਤੋਂ ਸਥਾਨਕ ਭਾਈਚਾਰਿਆਂ ਲਈ ਨਿਰੰਤਰ ਆਰਥਿਕ ਅਤੇ ਲੰਮੇ ਸਮੇਂ ਦੇ ਮੌਕੇ ਪੈਦਾ ਹੋਣ

ਮੰਜ਼ਿਲ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਦੇਣਾ

ਕਈ ਮੁੱਖ ਯੋਜਨਾਵਾਂ ਅਤੇ ਪਹਿਲਕਦਮੀਆਂ ਦੇਸ਼ ਭਰ ਵਿੱਚ ਇਸ ਬਦਲਾਅ ਨੂੰ ਗਤੀ ਦੇ ਰਹੀਆਂ ਹਨ ਇਹ ਨਿਵੇਸ਼ ਭਾਰਤ ਦੇ ਸੈਰ-ਸਪਾਟਾ ਮਾਡਲ ਨੂੰ ਗਿਣੇ-ਚੁਣੇ ਆਕਰਸ਼ਣਾਂ ਤੋਂ ਇੱਕਜੁੱਟ ਮੰਜ਼ਿਲਾਂ ਵਿੱਚ ਬਦਲ ਰਿਹਾ ਹੈ, ਜੋ ਸੈਲਾਨੀਆਂ ਨੂੰ ਵਧੇਰੇ ਸਮਾਂ ਠਹਿਰਨ, ਉੱਥੇ ਵਧੇਰੇ ਖ਼ਰਚ ਕਰਨ ਅਤੇ ਸੈਰ-ਸਪਾਟੇ ਦੇ ਬਿਹਤਰ ਤਜਰਬੇ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ

 

  • 'ਸਵਦੇਸ਼ ਦਰਸ਼ਨ' ਯੋਜਨਾ ਤਹਿਤ 14 ਥੀਮ-ਅਧਾਰਿਤ ਸੈਰ-ਸਪਾਟਾ ਸਰਕਟਾਂ ਵਿੱਚ 5,295.24 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ 76 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਇਨ੍ਹਾਂ ਵਿੱਚੋਂ 75 ਪ੍ਰੋਜੈਕਟਾਂ ਦਾ ਕੰਮ ਪੂਰਾ ਹੋ ਚੁੱਕਿਆ ਹੈ ਇਸ ਪ੍ਰੋਗਰਾਮ ਨੇ ਬੌਧ, ਤੱਟਵਰਤੀ, ਮਾਰੂਥਲ, ਈਕੋ, ਹਿਮਾਲਿਆਈ, ਉੱਤਰ-ਪੂਰਬ, ਰਾਮਾਇਣ, ਗ੍ਰਾਮੀਣ, ਅਧਿਆਤਮਿਕ, ਕਬਾਇਲੀ ਅਤੇ ਹੋਰ ਥੀਮ-ਅਧਾਰਿਤ ਸਰਕਟਾਂ ਵਿੱਚ ਬੁਨਿਆਦੀ ਢਾਂਚਾ ਵਿਕਸਤ ਕੀਤਾ ਹੈ
  • ਇਸੇ ਦਿਸ਼ਾ ਵਿੱਚ ਅੱਗੇ ਵਧਦੇ ਹੋਏ, 'ਸਵਦੇਸ਼ ਦਰਸ਼ਨ' 2.0 ਟਿਕਾਊ ਅਤੇ ਤਜਰਬੇ-ਅਧਾਰਿਤ ਸੈਰ-ਸਪਾਟੇ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਮੰਜ਼ਿਲ-ਕੇਂਦ੍ਰਿਤ ਦ੍ਰਿਸ਼ਟੀਕੋਣ ਨੂੰ ਅਪਣਾਉਂਦਾ ਹੈ ਬਿਹਤਰ ਯੋਜਨਾਬੰਦੀ, ਬੁਨਿਆਦੀ ਢਾਂਚੇ ਅਤੇ ਸੈਲਾਨੀਆਂ ਦੇ ਤਜਰਬੇ ਦੇ ਮਾਧਿਅਮ ਨਾਲ ਸੈਰ-ਸਪਾਟਾ ਸਥਾਨਾਂ ਨੂੰ ਵਿਕਸਤ ਕਰਨ ਲਈ 2,207.08 ਕਰੋੜ ਰੁਪਏ ਦੇ 53 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ
  • 'ਪ੍ਰਸ਼ਾਦ' ਯੋਜਨਾ ਤਹਿਤ ਮੁੱਖ ਤੀਰਥ ਅਤੇ ਵਿਰਾਸਤੀ ਸਥਾਨਾਂ ਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ 1,726.24 ਕਰੋੜ ਰੁਪਏ ਤੋਂ ਵੱਧ ਦੇ 54 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਤਾਂ ਜੋ ਤੀਰਥ ਯਾਤਰੀਆਂ ਲਈ ਸੁਵਿਧਾਵਾਂ ਵਿੱਚ ਸੁਧਾਰ ਦੇ ਨਾਲ-ਨਾਲ ਉਨ੍ਹਾਂ ਦੇ ਸਭਿਆਚਾਰਕ ਅਤੇ ਅਧਿਆਤਮਿਕ ਮਹੱਤਵ ਨੂੰ ਵੀ ਬਣਾਏ ਰੱਖਿਆ ਜਾ ਸਕੇ
  • ਰਾਜਾਂ ਨੂੰ ਪੂੰਜੀਗਤ ਨਿਵੇਸ਼ ਲਈ ਵਿਸ਼ੇਸ਼ ਸਹਾਇਤਾ (ਐੱਸਏਐੱਸਸੀਆਈ) ਦੇ ਮਾਧਿਅਮ ਨਾਲ, ਪ੍ਰਸਿੱਧ ਸੈਰ-ਸਪਾਟਾ ਕੇਂਦਰਾਂ ਦੇ ਵਿਕਾਸ ਅਤੇ ਉਨ੍ਹਾਂ ਨੂੰ ਵਿਸ਼ਵ ਪੱਧਰੀ ਮਾਪਦੰਡਾਂ ਦੇ ਅਨੁਕੂਲ ਬਦਲਣ ਲਈ 23 ਰਾਜਾਂ ਵਿੱਚ 3,295.76 ਕਰੋੜ ਰੁਪਏ ਦੀ ਲਾਗਤ ਨਾਲ 40 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ
  • ਚੁਣੌਤੀ-ਅਧਾਰਿਤ ਮੰਜ਼ਿਲ ਵਿਕਾਸ (ਸੀਬੀਡੀਡੀ) ਪਹਿਲਕਦਮੀ ਤਹਿਤ 687.99 ਕਰੋੜ ਰੁਪਏ ਦੇ 37 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਇਸ ਦਾ ਉਦੇਸ਼ ਅਧਿਆਤਮਿਕ ਅਤੇ ਈਕੋ-ਸੈਰ ਸਪਾਟਾ ਸ਼੍ਰੇਣੀਆਂ ਦੇ ਅੰਤਰਗਤ ਉੱਚ ਸੈਰ-ਸਪਾਟਾ ਸਮਰੱਥਾ ਵਾਲੇ ਸੈਰ-ਸਪਾਟਾ ਸਥਾਨਾਂ ਤੇ ਧਿਆਨ ਕੇਂਦ੍ਰਿਤ ਕਰਨਾ ਹੈ

 

ਸੈਰ-ਸਪਾਟਾ ਬੁਨਿਆਦੀ ਢਾਂਚੇ ਦੇ ਰੂਪ ਵਿੱਚ ਕਨੈਕਟੀਵਿਟੀ

ਸੈਰ-ਸਪਾਟਾ ਬੁਨਿਆਦੀ ਢਾਂਚਾ ਸਿਰਫ਼ ਮੰਜ਼ਿਲ ਤੱਕ ਹੀ ਸੀਮਤ ਨਹੀਂ ਹੈ, ਸਗੋਂ ਉਸ ਤੋਂ ਕਿਤੇ ਅੱਗੇ ਤੱਕ ਫੈਲਿਆ ਹੋਇਆ ਹੈ ਮੰਜ਼ਿਲਾਂ ਦੇ ਵਿਕਾਸ ਅਤੇ ਉਨ੍ਹਾਂ ਦੀ ਤਰੱਕੀ ਵਿੱਚ ਬਿਹਤਰ ਕਨੈਕਟੀਵਿਟੀ ਦਾ ਹੋਣਾ ਹੁਣ ਇੱਕ ਬਹੁਤ ਹੀ ਮਹੱਤਵਪੂਰਨ ਅੰਗ ਬਣ ਗਿਆ ਹੈ

ਰਾਸ਼ਟਰੀ ਰਾਜਮਾਰਗ ਨੈੱਟਵਰਕ ਦਾ ਵਿਸਤਾਰ, ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ, ਵੰਦੇ ਭਾਰਤ ਟ੍ਰੇਨਾਂ ਦੀ ਸ਼ੁਰੂਆਤ, 'ਉਡਾਨ' ਯੋਜਨਾ ਦੇ ਮਾਧਿਅਮ ਨਾਲ ਖੇਤਰੀ ਹਵਾਈ ਕਨੈਕਟੀਵਿਟੀ ਵਿੱਚ ਸੁਧਾਰ, ਹਵਾਈ ਅੱਡਿਆਂ ਦਾ ਵਿਕਾਸ, ਆਖਰੀ ਮੀਲ ਤੱਕ ਬਿਹਤਰ ਕਨੈਕਟੀਵਿਟੀ, -ਬੱਸਾਂ ਅਤੇ ਬਿਹਤਰ ਜਨਤਕ ਸੁਵਿਧਾਵਾਂ ਸੈਰ-ਸਪਾਟਾ ਸਥਾਨਾਂ ਨੂੰ ਵਧੇਰੇ ਪਹੁੰਚਯੋਗ ਬਣਾ ਰਹੀਆਂ ਹਨ ਅਤੇ ਯਾਤਰਾ ਦੇ ਸਮੇਂ ਨੂੰ ਘੱਟ ਕਰ ਰਹੀਆਂ ਹਨ 28,840 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਖੇਤਰੀ ਕਨੈਕਟੀਵਿਟੀ ਦਾ ਅਗਲਾ ਪੜਾਅ, 'ਵਿਕਸਤ ਉਡਾਨ', 100 ਤੋਂ ਵੱਧ ਨਵੇਂ ਐਰੋਡ੍ਰੋਮ ਅਤੇ 200 ਤੋਂ ਵੱਧ ਹੈਲੀਪੈਡਾਂ ਦੇ ਵਿਕਾਸ ਦੇ ਮਾਧਿਅਮ ਨਾਲ ਟਾਇਰ-2 ਅਤੇ ਟਾਇਰ-3 ਸ਼ਹਿਰਾਂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਹਵਾਈ ਯਾਤਰਾ ਨੂੰ ਹੋਰ ਬਿਹਤਰ ਕਰਨ ਦੀ ਉਮੀਦ ਹੈ ਇਹ ਨਿਵੇਸ਼ ਸੈਰ-ਸਪਾਟਾ ਸਰਕਟਾਂ ਨੂੰ ਵੱਖ-ਵੱਖ ਆਕਰਸ਼ਣਾਂ ਦੇ ਰੂਪ ਵਿੱਚ ਰੱਖਣ ਦੀ ਥਾਂ ਉਨ੍ਹਾਂ ਨੂੰ ਆਪਸ ਵਿੱਚ ਜੋੜਨ ਵਿੱਚ ਮਦਦ ਕਰ ਰਹੇ ਹਨ, ਜਿਸ ਨਾਲ ਸੈਲਾਨੀ ਇੱਕੋ ਖੇਤਰ ਦੇ ਅੰਦਰ ਕਈ ਸੈਰ-ਸਪਾਟਾ ਸਥਾਨਾਂ ਦੀ ਯਾਤਰਾ ਕਰ ਸਕਣ

ਯਾਤਰਾ ਦੀ ਆਸਾਨੀ, ਡਿਜੀਟਲ ਸੈਰ-ਸਪਾਟਾ ਅਤੇ ਵਿਸ਼ਵ ਬਾਜ਼ਾਰ ਤੱਕ ਪਹੁੰਚ

ਵਧਦੀ ਮੁਕਾਬਲੇਬਾਜ਼ੀ ਵਾਲੇ ਸੈਰ-ਸਪਾਟਾ ਦ੍ਰਿਸ਼ ਵਿੱਚ, ਮੰਜ਼ਿਲਾਂ ਦਾ ਮੁਲਾਂਕਣ ਸਿਰਫ਼ ਇਸ ਅਧਾਰ ਤੇ ਨਹੀਂ ਕੀਤਾ ਜਾਂਦਾ ਕਿ ਉਹ ਕੀ ਪੇਸ਼ ਕਰਦੀਆਂ ਹਨ, ਸਗੋਂ ਇਸ ਅਧਾਰ ਤੇ ਵੀ ਕੀਤਾ ਜਾਂਦਾ ਹੈ ਕਿ ਉਨ੍ਹਾਂ ਤੱਕ ਪਹੁੰਚਣਾ, ਉਨ੍ਹਾਂ ਨੂੰ ਖੋਜਣਾ ਅਤੇ ਉਨ੍ਹਾਂ ਦਾ ਤਜਰਬਾ ਕਰਨਾ ਕਿੰਨਾ ਆਸਾਨ ਹੈ ਵੀਜ਼ਾ ਸੁਵਿਧਾ ਅਤੇ ਡਿਜੀਟਲ ਸੇਵਾਵਾਂ ਤੋਂ ਲੈ ਕੇ ਮੰਜ਼ਿਲ ਦੇ ਪ੍ਰਚਾਰ ਅਤੇ ਤਕਨਾਲੋਜੀ-ਸੰਚਾਲਿਤ ਨਵੀਨਤਾ ਤੱਕ, ਭਾਰਤ ਵਿਸ਼ਵ ਸੈਰ-ਸਪਾਟੇ ਦੇ ਖੇਤਰ ਵਿੱਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰਦੇ ਹੋਏ ਸੈਲਾਨੀਆਂ ਦੀ ਯਾਤਰਾ ਨੂੰ ਨਿਰਵਿਘਨ ਬਣਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ

 

 

ਯਾਤਰਾ ਨੂੰ ਆਸਾਨ ਬਣਾਉਣਾ

ਆਸਾਨ ਯਾਤਰਾ ਅੰਤਰਰਾਸ਼ਟਰੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਵਾਲਾ ਇੱਕ ਮੁੱਖ ਕਾਰਕ ਬਣ ਗਿਆ ਹੈ ਭਾਰਤ ਨੇ -ਟੂਰਿਸਟ ਵੀਜ਼ਾ ਪ੍ਰਣਾਲੀ ਦੇ ਮਾਧਿਅਮ ਨਾਲ ਦਾਖਲਾ ਪ੍ਰਕਿਰਿਆਵਾਂ ਨੂੰ ਲਗਾਤਾਰ ਸਰਲ ਬਣਾਇਆ ਹੈ, ਜਿਸ ਨਾਲ ਅੰਤਰਰਾਸ਼ਟਰੀ ਸੈਲਾਨੀਆਂ ਲਈ ਯਾਤਰਾ ਹੋਰ ਸੁਵਿਧਾਜਨਕ ਹੋ ਗਈ ਹੈ

ਮੁੱਖ ਪਹਿਲਕਦਮੀਆਂ ਵਿੱਚ ਸ਼ਾਮਲ ਹਨ:

  • 175 ਦੇਸ਼ਾਂ ਦੇ ਨਾਗਰਿਕਾਂ ਲਈ -ਟੂਰਿਸਟ ਵੀਜ਼ਾ ਸੁਵਿਧਾ ਵਧਾਈ ਗਈ
  • 33 ਨਿਰਧਾਰਿਤ ਹਵਾਈ ਅੱਡਿਆਂ, 19 ਸਮੁੰਦਰੀ ਬੰਦਰਗਾਹਾਂ ਅਤੇ 4 ਜ਼ਮੀਨੀ ਪੱਤਣਾਂ (ਲੈਂਡ ਪੋਰਟਾਂ) ਤੋਂ ਦਾਖਲੇ ਦੀ ਇਜਾਜ਼ਤ
  • -ਵੀਜ਼ਾ ਫ੍ਰੇਮਵਰਕ ਤਹਿਤ ਵੀਜ਼ਾ ਕੈਟਾਗਰੀ ਅਤੇ ਦਾਖਲੇ ਦੀਆਂ ਨਿਰਧਾਰਿਤ ਬੰਦਰਗਾਹਾਂ ਦਾ ਵਿਸਤਾਰ
  • ਉੱਚ-ਸਮਰੱਥਾ ਵਾਲੇ ਬਾਜ਼ਾਰਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਸਰਲ ਦਸਤਾਵੇਜ਼ੀਕਰਨ, ਡਿਜੀਟਲ ਅਧਿਕਾਰਤਤਾ ਅਤੇ ਆਸਾਨ ਯਾਤਰਾ ਪ੍ਰਕਿਰਿਆਵਾਂ ਦੀ ਦਿਸ਼ਾ ਵਿੱਚ ਲਗਾਤਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ

 

ਇੱਕ ਡਿਜੀਟਲ ਸੈਰ-ਸਪਾਟਾ ਈਕੋਸਿਸਟਮ ਦਾ ਨਿਰਮਾਣ

ਡਿਜੀਟਲ ਪਲੇਟਫ਼ਾਰਮ ਸੈਲਾਨੀਆਂ ਦੇ ਤਜਰਬੇ ਅਤੇ ਸੈਰ-ਸਪਾਟਾ ਪ੍ਰਸ਼ਾਸਨ ਦੋਵਾਂ ਲਈ ਮਹੱਤਵਪੂਰਨ ਬਣਦੇ ਜਾ ਰਹੇ ਹਨ

ਪ੍ਰਾਹੁਣਚਾਰੀ ਉਦਯੋਗ ਦੇ ਰਾਸ਼ਟਰੀ ਏਕੀਕ੍ਰਿਤ ਡੇਟਾਬੇਸ (ਨਿਧੀ+) ਨੂੰ ਸੈਰ-ਸਪਾਟਾ ਸੇਵਾ ਪ੍ਰਦਾਤਾਵਾਂ ਦੀ ਰਜਿਸਟ੍ਰੇਸ਼ਨ, ਮਾਨਤਾ ਅਤੇ ਵਰਗੀਕਰਨ ਲਈ ਇੱਕ ਏਕੀਕ੍ਰਿਤ ਡਿਜੀਟਲ ਪਲੇਟਫ਼ਾਰਮ ਵਜੋਂ ਵਿਕਸਤ ਕੀਤਾ ਗਿਆ ਹੈ ਇਹ ਵਪਾਰ ਨੂੰ ਆਸਾਨ ਬਣਾਉਣ ਵਿੱਚ ਸੁਧਾਰ ਕਰਦੇ ਹੋਏ ਪੂਰੀ ਪ੍ਰਕਿਰਿਆ ਨੂੰ ਔਨਲਾਈਨ, ਏਕੀਕ੍ਰਿਤ ਭੁਗਤਾਨ ਸੁਵਿਧਾਵਾਂ ਅਤੇ ਪਾਰਦਰਸ਼ੀ ਪ੍ਰਵਾਨਗੀਆਂ ਦਿੰਦਾ ਹੈ

 

 

ਨਵੀਨਤਾ ਨਾਲ ਸੈਰ-ਸਪਾਟੇ ਨੂੰ ਮਿਲਦੀ ਗਤੀ

ਨਵੀਨਤਾ ਅਤੇ ਉੱਦਮਤਾ ਸੈਰ-ਸਪਾਟਾ ਖੇਤਰ ਦੇ ਵਿਕਾਸ ਦੇ ਮਹੱਤਵਪੂਰਨ ਕਾਰਕਾਂ ਵਜੋਂ ਉੱਭਰ ਰਹੇ ਹਨ ਯਾਤਰਾ ਅਤੇ ਸੈਰ-ਸਪਾਟਾ ਖੇਤਰ ਵਿੱਚ 262 ਜ਼ਿਲ੍ਹਿਆਂ ਦੇ ਅੰਦਰ 1,497 ਉਦਯੋਗ ਅਤੇ ਆਂਤਰਿਕ ਵਪਾਰ ਪ੍ਰੋਤਸਾਹਨ ਵਿਭਾਗ-ਮਾਨਤਾ ਪ੍ਰਾਪਤ ਸਟਾਰਟਅੱਪ ਹਨ (17 ਅਪ੍ਰੈਲ 2023 ਤੱਕ), ਜੋ ਲਗਭਗ 13,919 ਲੋਕਾਂ ਲਈ ਰੁਜ਼ਗਾਰ ਪੈਦਾ ਕਰ ਰਹੇ ਹਨ ਵਿਸ਼ੇਸ਼ ਤੌਰ ਤੇ, ਇਨ੍ਹਾਂ ਵਿੱਚੋਂ 58% ਸਟਾਰਟਅੱਪ ਟਾਇਰ-2 ਅਤੇ ਟਾਇਰ-3 ਸ਼ਹਿਰਾਂ ਵਿੱਚ ਸਥਿਤ ਹਨ, ਜੋ ਮੁੱਖ ਸ਼ਹਿਰੀ ਕੇਂਦਰਾਂ ਤੋਂ ਪਰ੍ਹੇ ਸੈਰ-ਸਪਾਟਾ ਉੱਦਮਤਾ ਦੇ ਵਧਦੇ ਵਿਸਤਾਰ ਨੂੰ ਦਰਸਾਉਂਦੇ ਹਨ

ਇਹ ਸਟਾਰਟਅੱਪਸ ਟ੍ਰੈਵਲ-ਟੈੱਕ (ਯਾਤਰਾ ਤਕਨਾਲੋਜੀ), ਔਨਲਾਈਨ ਬੁਕਿੰਗ, ਹੋਮਸਟੇ, ਗ੍ਰਾਮੀਣ ਅਤੇ ਤਜਰਬੇ-ਅਧਾਰਿਤ ਸੈਰ-ਸਪਾਟਾ, ਸਮਾਰਟ ਮੋਬਿਲਿਟੀ ਅਤੇ ਏਆਈ-ਸੰਚਾਲਿਤ ਯਾਤਰਾ ਯੋਜਨਾ ਵਰਗੇ ਵੱਖ-ਵੱਖ ਖੇਤਰਾਂ ਵਿੱਚ ਨਵੇਂ-ਨਵੇਂ ਹੱਲ ਵਿਕਸਤ ਕਰ ਰਹੇ ਹਨ ਉਦਾਹਰਨ ਦੇ ਤੌਰ ਤੇ 'ਹਾਈਵੇ ਡਿਲਾਇਟ' ਨੇ ਰਾਜਮਾਰਗ ਸੁਵਿਧਾਵਾਂ ਦਾ ਇੱਕ ਡਿਜੀਟਲ ਕਨੈਕਟਡ ਨੈੱਟਵਰਕ ਤਿਆਰ ਕੀਤਾ ਹੈ; 'ਵਿਲੋਟੇਲ' ਹੋਮਸਟੇ ਅਤੇ ਭਾਈਚਾਰਾ-ਅਧਾਰਿਤ ਤਜਰਬਿਆਂ ਦੇ ਜ਼ਰੀਏ ਗ੍ਰਾਮੀਣ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਦਾ ਹੈ; ਅਤੇ 'ਉੜਚਲੋ' ਡਿਜੀਟਲ ਪਲੇਟਫ਼ਾਰਮ 70 ਤੋਂ ਵੱਧ ਬੁਕਿੰਗ ਦਫ਼ਤਰਾਂ ਦੇ ਨੈੱਟਵਰਕ ਦੇ ਜ਼ਰੀਏ 28 ਲੱਖ ਤੋਂ ਵੱਧ ਰੱਖਿਆ ਕਰਮਚਾਰੀਆਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਤਕਨਾਲੋਜੀ-ਸੰਚਾਲਿਤ ਯਾਤਰਾ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ

 

ਟਿਕਾਊ ਅਤੇ ਸਮਾਵੇਸ਼ੀ ਸੈਰ-ਸਪਾਟਾ: ਲੰਮੇ ਸਮੇਂ ਦਾ ਮਾਡਲ

ਜਿਵੇਂ-ਜਿਵੇਂ ਭਾਰਤ ਇੱਕ ਵਿਸ਼ਵ-ਵਿਆਪੀ ਸੈਰ-ਸਪਾਟਾ ਕੇਂਦਰ ਦੇ ਰੂਪ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਰਿਹਾ ਹੈ, ਟਿਕਾਊਤਾ ਸੈਰ-ਸਪਾਟਾ ਵਿਕਾਸ ਦੇ ਇੱਕ ਮੁੱਖ ਸਿਧਾਂਤ ਵਜੋਂ ਉੱਭਰ ਰਹੀ ਹੈ ਹੁਣ ਧਿਆਨ ਤੇਜ਼ੀ ਨਾਲ ਅਜਿਹੀਆਂ ਮੰਜ਼ਿਲਾਂ ਦੇ ਨਿਰਮਾਣ ਤੇ ਕੇਂਦ੍ਰਿਤ ਹੋ ਰਿਹਾ ਹੈ ਜੋ ਵਾਤਾਵਰਣ ਪ੍ਰਤੀ ਜਵਾਬਦੇਹ ਹੋਣ, ਆਰਥਿਕ ਤੌਰ ਤੇ ਸਮਾਵੇਸ਼ੀ ਹੋਣ ਅਤੇ ਉੱਚ ਗੁਣਵੱਤਾ ਵਾਲੇ ਸੈਰ-ਸਪਾਟਾ ਤਜਰਬੇ ਪ੍ਰਦਾਨ ਕਰਨ ਦੇ ਸਮਰੱਥ ਹੋਣ ਬੁਨਿਆਦੀ ਢਾਂਚੇ, ਕਨੈਕਟੀਵਿਟੀ ਅਤੇ ਡਿਜੀਟਲ ਪਰਿਵਰਤਨ ਵਿੱਚ ਨਿਵੇਸ਼ ਦੇ ਨਾਲ-ਨਾਲ, ਸੈਰ-ਸਪਾਟਾ ਨੀਤੀਆਂ ਜ਼ਿੰਮੇਵਾਰ ਯਾਤਰਾ, ਭਾਈਚਾਰਕ ਭਾਗੀਦਾਰੀ, ਹੁਨਰ ਵਿਕਾਸ ਅਤੇ ਲੰਮੇ ਸਮੇਂ ਦੇ ਮੰਜ਼ਿਲ ਪ੍ਰਬੰਧਨ ਤੇ ਵਧੇਰੇ ਜ਼ੋਰ ਦੇ ਰਹੀਆਂ ਹਨ

ਟਿਕਾਊ ਸਥਾਨ

ਭਾਰਤ 'ਟ੍ਰੈਵਲ ਫ਼ਾਰ ਲਾਈਫ਼' (Travel for LiFE) ਅਤੇ ਸੈਲਾਨੀਆਂ ਦੇ ਜ਼ਿੰਮੇਵਾਰ ਵਿਵਹਾਰ ਨੂੰ ਉਤਸ਼ਾਹਿਤ ਕਰਕੇ ਸੈਰ-ਸਪਾਟੇ ਦਾ ਇੱਕ ਵਧੇਰੇ ਸੰਤੁਲਿਤ ਮਾਡਲ ਬਣਾ ਰਿਹਾ ਹੈ ਟ੍ਰੈਕਿੰਗ, ਪੰਛੀ ਨਿਰੀਖਣ, ਕੱਛੂਕੁੰਮਾ ਸੰਭਾਲ ਮਾਰਗ ਅਤੇ ਹੋਰ ਕੁਦਰਤੀ-ਅਧਾਰਿਤ ਤਜਰਬਿਆਂ ਦੇ ਮਾਧਿਅਮ ਨਾਲ ਵਿਭਿੰਨਤਾ ਤੇ ਵੀ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਨਾਲ ਅੱਤ ਦੀ ਭੀੜ-ਭਾੜ ਵਾਲੀਆਂ ਮੰਜ਼ਿਲਾਂ ਤੇ ਦਬਾਅ ਘੱਟ ਕਰਨ ਅਤੇ ਸੈਲਾਨੀਆਂ ਨੂੰ ਵੱਖ-ਵੱਖ ਸਥਾਨਾਂ ਵੱਲ ਭੇਜਣ ਵਿੱਚ ਮਦਦ ਮਿਲਦੀ ਹੈ ਇਸ ਦੇ ਨਾਲ ਹੀ ਇਹ ਸੰਭਾਲ ਅਤੇ ਸਥਾਨਕ ਆਜੀਵਿਕਾ ਵਿੱਚ ਵੀ ਸਹਾਇਤਾ ਕਰਦਾ ਹੈ ਟਿਕਾਊ ਸੈਰ-ਸਪਾਟਾ ਸਮਾਵੇਸ਼ੀ ਆਰਥਿਕ ਵਿਕਾਸ, ਰੁਜ਼ਗਾਰ, ਸਭਿਆਚਾਰਕ ਸੰਭਾਲ ਅਤੇ ਵਾਤਾਵਰਣ ਸੁਰੱਖਿਆ ਨੂੰ ਉਤਸ਼ਾਹਿਤ ਕਰਕੇ ਟਿਕਾਊ ਵਿਕਾਸ ਟੀਚਿਆਂ ਦੀ ਪ੍ਰਾਪਤੀ ਵਿੱਚ ਸਿੱਧਾ ਯੋਗਦਾਨ ਪਾਉਂਦਾ ਹੈ

  • ਟਿਕਾਊ ਵਿਕਾਸ ਟੀਚਾ 8.9 ਟਿਕਾਊ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਤੇ ਧਿਆਨ ਕੇਂਦ੍ਰਿਤ ਕਰਦਾ ਹੈ ਜਿਸ ਨਾਲ ਰੁਜ਼ਗਾਰ ਵਧਦੇ ਹਨ ਅਤੇ ਸਥਾਨਕ ਸੱਭਿਆਚਾਰ ਤੇ ਸਥਾਨਕ ਉਤਪਾਦਾਂ ਨੂੰ ਉਤਸ਼ਾਹ ਮਿਲਦਾ ਹੈ
  • ਟਿਕਾਊ ਵਿਕਾਸ ਟੀਚਾ 12.ਬੀ ਟਿਕਾਊ ਸੈਰ-ਸਪਾਟੇ ਦੇ ਪ੍ਰਭਾਵਾਂ ਦੀ ਨਿਗਰਾਨੀ ਲਈ ਸਾਧਨ/ਟੂਲਜ਼ ਵਿਕਸਤ ਕਰਨ ਤੇ ਜ਼ੋਰ ਦਿੰਦਾ ਹੈ
  • ਟਿਕਾਊ ਵਿਕਾਸ ਟੀਚਾ 14.7 ਸੈਰ-ਸਪਾਟੇ ਸਮੇਤ ਸਮੁੰਦਰੀ ਸਰੋਤਾਂ ਦੀ ਟਿਕਾਊ ਵਰਤੋਂ ਦੇ ਮਾਧਿਅਮ ਨਾਲ ਛੋਟੇ ਟਾਪੂ ਵਾਲੇ ਵਿਕਾਸਸ਼ੀਲ ਦੇਸ਼ਾਂ ਅਤੇ ਸਭ ਤੋਂ ਘੱਟ ਵਿਕਸਤ ਦੇਸ਼ਾਂ ਨੂੰ ਮਿਲਣ ਵਾਲੇ ਆਰਥਿਕ ਲਾਭਾਂ ਨੂੰ ਵਧਾਉਣ ਤੇ ਬਲ ਦਿੰਦਾ ਹੈ

ਅੱਗੇ ਦਾ ਰਾਹ

ਭਾਰਤ ਦਾ ਸੈਰ-ਸਪਾਟਾ ਦ੍ਰਿਸ਼ਟੀਕੋਣ ਸਿਰਫ਼ ਸੈਲਾਨੀਆਂ ਦੀ ਗਿਣਤੀ ਵਧਾਉਣ ਤੱਕ ਸੀਮਤ ਨਹੀਂ ਹੈ, ਸਗੋਂ ਇੱਕ ਮਜ਼ਬੂਤ ਅਤੇ ਉੱਚ-ਮੁੱਲ ਵਾਲੇ ਸੈਰ-ਸਪਾਟਾ ਈਕੋਸਿਸਟਮ ਦੇ ਨਿਰਮਾਣ ਤੱਕ ਫੈਲਿਆ ਹੋਇਆ ਹੈ ਮੰਜ਼ਿਲ ਬੁਨਿਆਦੀ ਢਾਂਚੇ, ਬਿਹਤਰ ਕਨੈਕਟੀਵਿਟੀ, ਡਿਜੀਟਲ ਪਰਿਵਰਤਨ, ਯਾਤਰਾ ਦੀ ਆਸਾਨੀ, ਹੁਨਰ ਵਿਕਾਸ ਅਤੇ ਟਿਕਾਊ ਮੰਜ਼ਿਲ ਪ੍ਰਬੰਧਨ ਵਿੱਚ ਕੀਤਾ ਜਾ ਰਿਹਾ ਨਿਵੇਸ਼, ਵਿਸ਼ਵ-ਵਿਆਪੀ ਸੈਰ-ਸਪਾਟਾ ਸਥਾਨ ਵਜੋਂ ਭਾਰਤ ਦੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰ ਰਿਹਾ ਹੈ, ਨਾਲ ਹੀ ਇਹ ਵੀ ਯਕੀਨੀ ਬਣਾ ਰਿਹਾ ਹੈ ਕਿ ਵਿਕਾਸ ਸਮਾਵੇਸ਼ੀ ਬਣਿਆ ਰਹੇ ਆਰਥਿਕ ਵਿਕਾਸ ਨੂੰ ਵਾਤਾਵਰਣ ਸਬੰਧੀ ਜ਼ਿੰਮੇਵਾਰੀ ਅਤੇ ਭਾਈਚਾਰਕ ਭਾਗੀਦਾਰੀ ਨਾਲ ਸੰਤੁਲਿਤ ਕਰਦੇ ਹੋਏ, ਸਰਕਾਰ ਇੱਕ ਅਜਿਹੇ ਸੈਰ-ਸਪਾਟਾ ਖੇਤਰ ਦਾ ਨਿਰਮਾਣ ਕਰ ਰਹੀ ਹੈ ਜੋ ਸੈਲਾਨੀਆਂ ਨੂੰ ਵਧੇਰੇ ਖ਼ਰਚ ਕਰਨ ਲਈ ਉਤਸ਼ਾਹਿਤ ਕਰਦਾ ਹੈ, ਮਿਆਰੀ ਰੁਜ਼ਗਾਰ ਪੈਦਾ ਕਰਦਾ ਹੈ ਅਤੇ ਮੰਜ਼ਿਲਾਂ ਤੇ ਸਥਾਨਕ ਭਾਈਚਾਰਿਆਂ ਲਈ ਲੰਮੇ ਸਮੇਂ ਦੇ ਆਰਥਿਕ ਅਤੇ ਸਮਾਜਿਕ ਲਾਭ ਪ੍ਰਦਾਨ ਕਰਦਾ ਹੈ

 

ਹਵਾਲਾ

ਪੱਤਰ ਸੂਚਨਾ ਦਫ਼ਤਰ (ਪੀਆਈਬੀ)

https://www.pib.gov.in/PressReleasePage.aspx?PRID=2277629&reg=48&lang=2&utm

https://www.pib.gov.in/PressReleasePage.aspx?PRID=2226966&utm&reg=48&lang=2

https://www.pib.gov.in/PressReleasePage.aspx?PRID=2240649&reg=3&lang=1&utm

 

https://www.pib.gov.in/FactsheetDetails.aspx?Id=149085&reg=48&lang=2

https://www.pib.gov.in/PressReleasePage.aspx?PRID=2232011&reg=48&lang=2

ਸੈਰ-ਸਪਾਟਾ ਮੰਤਰਾਲਾ

https://www.tourism.gov.in/

https://data.tourism.gov.in/mrd/Uploads/annual-reports/Ministry%20of%20Tourism%20Annual%20Report_2025-26_english_0.pdf

https://nidhi.tourism.gov.in/home/

https://www.tourism.gov.in/static/uploads/2025/07/a7720ca5f98221c4be071b932d2186e4.pdf

https://master-tourism.digifootprint.gov.in/static/uploads/2025/06/21e6726f1430d5deb423df9514ac5c47.pdf

https://master-tourism.digifootprint.gov.in/static/uploads/2025/06/8ac294b0518dd85d090b65906f8fd498.pdf

https://master-tourism.digifootprint.gov.in/static/uploads/2026/02/cab327af634c9575e187fb271602ac88.pdf

ਨੀਤੀ ਆਯੋਗ

https://niti.gov.in/sites/default/files/2026-07/Unlocking-Growth-in-Tourism-and-Hospitality-Sector.pdf

Photos

ਤਸਵੀਰਾਂ

https://www.incredibleindia.gov.in/en

Others

ਹੋਰ

https://whc.unesco.org/en/statesparties/in

https://static.investindia.gov.in/s3fs-public/2022-10/Draft%20Tourism%20Policy%20ver%203%20Nov%2021%20updated.pdf?utm

https://newsonair.gov.in/pm-modi-launches-next-phase-of-viksit-udan-to-give-fillip-to-air-travel-in-tier-2-and-tier-3-cities/

https://www.startupindia.gov.in/content/sih/en/bloglist/blogs/TourismSector.html?utm

https://sdgs.un.org/topics/sustainable-tourism

 ਸੈਰ-ਸਪਾਟਾ ਕੇਂਦਰ ਵਜੋਂ ਭਾਰਤ

******

   ਪੀਆਈਬੀ ਰਿਸਰਚ
  


(Release ID: 2298723) ਵਿਜ਼ੀਟਰ ਕਾਊਂਟਰ : 23