ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਪੀਐਮ ਸਵਨਿਧੀ ਯੋਜਨਾ ਦੇ ਅੰਤਰਗਤ ਪ੍ਰਾਪਤੀਆਂ ਅਤੇ ਸਮਾਜਿਕ-ਆਰਥਿਕ ਪ੍ਰਭਾਵ
प्रविष्टि तिथि:
10 AUG 2026 6:12PM by PIB Chandigarh
ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰ ਆਤਮਨਿਰਭਰ ਨਿਧੀ (ਪੀਐਮ ਸਵਨਿਧੀ) ਯੋਜਨਾ 1 ਜੂਨ, 2020 ਨੂੰ ਸ਼ਹਿਰੀ ਸਟ੍ਰੀਟ ਵੈਂਡਰਾਂ ਨੂੰ ਬਿਨਾ ਗਾਰੰਟੀ ਕਾਰਜਸ਼ੀਲ ਪੂੰਜੀ ਕਰਜ਼ੇ ਪ੍ਰਦਾਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ । ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ 12 ਜੁਲਾਈ, 2026 ਤੱਕ, 76.95 ਲੱਖ ਸਟ੍ਰੀਟ ਵੈਂਡਰਾਂ ਨੇ ₹18,475 ਕਰੋੜ ਤੋਂ ਵੱਧ ਦੇ 1.15 ਕਰੋੜ ਤੋਂ ਵੱਧ ਬਿਨਾ ਗਾਰੰਟੀ ਕਰਜ਼ੇ ਦਾ ਲਾਭ ਲਿਆ ਹੈ।
ਇਸ ਯੋਜਨਾ ਨੇ ਸ਼ਹਿਰੀ ਸਟ੍ਰੀਟ ਵੈਂਡਰਾਂ ਨੂੰ ਸੰਸਥਾਗਤ ਕਰਜ਼ਾ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਉਪਲਬਧੀਆਂ ਹਾਸਿਲ ਕੀਤੀਆਂ ਹਨ। ਇਸ ਯੋਜਨਾ ਦੇ ਪ੍ਰਭਾਵ ਦਾ ਮੁਲਾਂਕਣ ਹੈਦਰਾਬਾਦ ਸਥਿਤ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐੱਸਬੀ) ਦੁਆਰਾ 2023 ਅਤੇ 2025 ਵਿੱਚ ਕੀਤੇ ਗਏ ਅਧਿਐਨਾਂ ਦੁਆਰਾ ਕੀਤਾ ਗਿਆ ਹੈ।
2023 ਦੇ ਅਧਿਐਨ ਦੇਸ਼ ਭਰ ਦੇ 100 ਸ਼ਹਿਰੀ ਸਥਾਨਕ ਸੰਸਥਾਵਾਂ (ਯੂਐਲਬੀਸ) ਵਿੱਚ 5,000 ਤੋਂ ਵੱਧ ਲਾਭਪਾਤਰੀਆਂ ਨੂੰ ਸ਼ਾਮਲ ਕਰਦੇ ਹੋਏ ਕੀਤਾ ਗਿਆ ਸੀ ਅਤੇ ਸਿ ਵਿੱਚ ਪਾਇਆ ਕਿ 95% ਲਾਭਪਾਤਰੀਆਂ ਲਈ, ਪੀਐਮ ਸਵਨਿਧੀ ਬੈਂਕ ਤੋਂ ਲਿਆ ਗਿਆ ਪਹਿਲਾ ਕਰਜ਼ਾ ਸੀ ਅਤੇ ਉਨ੍ਹਾਂ ਨੇ ਇਸ ਕਰਜ਼ੇ ਦੀ ਵਰਤੋਂ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਕੀਤੀ। 2025 ਦੇ ਅਧਿਐਨ, ਜੋ ਕਿ ਦੇਸ਼ ਭਰ ਦੇ 99 ਸ਼ਹਿਰੀ ਸਥਾਨਕ ਸੰਸਥਾਵਾਂ (ਯੂਐਲਬੀਸ) ਵਿੱਚ 5,000 ਤੋਂ ਵੱਧ ਲਾਭਪਾਤਰੀਆਂ ਨੂੰ ਸ਼ਾਮਿਲ ਕਰਦੇ ਹੋਏ ਕੀਤਾ ਗਿਆ ਸੀ (ਜਿਨ੍ਹਾਂ ਵਿੱਚੋਂ ਲਗਭਗ 60% ਉੱਤਰਦਾਤਾ 2023 ਦੇ ਅਧਿਐਨ ਨਮੂਨੇ ਦਾ ਹਿੱਸਾ ਸਨ) ਅਤੇ ਇਸ ਵਿੱਚ ਪਾਇਆ ਗਿਆ ਕਿ ਪੀਐਮ ਸਵਨਿਧੀ ਕਰਜ਼ਾ ਲੈਣ ਵਾਲਿਆਂ ਦੀ ਔਸਤ ਸਾਲਾਨਾ ਵਪਾਰਕ ਆਮਦਨ 2023 ਅਤੇ 2025 ਦੇ ਵਿਚਕਾਰ ਲਗਭਗ 20 ਪ੍ਰਤੀਸ਼ਤ ਵਧੀ ।
ਸਾਰੇ ਪੜਾਵਾਂ ਵਿੱਚ ਲਗਭਗ 30 ਪ੍ਰਤੀਸ਼ਤ ਉਧਾਰ ਲੈਣ ਵਾਲਿਆਂ ਨੇ ਪ੍ਰਧਾਨ ਪੀਐਮ ਸਵਨਿਧੀ ਕਰਜ਼ਿਆਂ ਤੋਂ ਇਲਾਵਾ ਹੋਰ ਕਰਜ਼ੇ ਹੋਣ ਦੀ ਰਿਪੋਰਟ ਕੀਤੀ, ਜੋ ਕਿ ਪਹਿਲਾਂ ਰਸਮੀ ਕ੍ਰੈਡਿਟ ਤੱਕ ਬਹੁਤ ਘੱਟ ਜਾਂ ਬਿਲਕੁੱਲ ਵੀ ਕੋਈ ਪਹੁੰਚ ਨਾਲ ਰੱਖਣ ਵਿਕਰੇਤਾਵਾਂ ਲਈ ਕ੍ਰੈਡਿਟ ਇਤਿਹਾਸ ਬਣਾਉਣ ਵਿੱਚ ਯੋਜਨਾ ਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ। ਇਸ ਤੋਂ ਇਲਾਵਾ, ਅਧਿਐਨ ਵਿੱਚ ਪਾਇਆ ਗਿਆ ਕਿ 2023 ਅਤੇ 2025 ਦੇ ਵਿਚਕਾਰ, ਸਟ੍ਰੀਟ ਵੈਂਡਰਾਂ ਵਿੱਚ ਡਿਜੀਟਲ ਭੁਗਤਾਨ ਅਪਣਾਉਣ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ।
ਅਧਿਐਨ ਵਿੱਚ ਇਹ ਵੀ ਪਾਇਆ ਗਿਆ ਕਿ ਯੋਜਨਾ ਦਾ ਪ੍ਰਭਾਵ ਕਾਰੋਬਾਰੀ ਸੁਧਾਰਾਂ ਤੱਕ ਸੀਮਿਤ ਨਹੀਂ ਹੈ। ਕ੍ਰੈਡਿਟ ਸਬੰਧੀ ਸੀਮਾਵਾਂ ਨੂੰ ਘਟਾ ਕੇ ਅਤੇ ਪਰਿਵਾਰਾਂ ਦੇ ਨਕਦੀ ਪ੍ਰਵਾਹ ਨੂੰ ਸਥਿਰ ਕਰਕੇ, ਇਸ ਯੋਜਨਾ ਨੇ ਵਿਕਰੇਤਾ ਪਰਿਵਾਰਾਂ ਨੂੰ ਆਪਣੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ, ਭੋਜਨ ਸੁਰੱਖਿਆ ਨੂੰ ਮਜ਼ਬੂਤ ਕਰਨ, ਸਿਹਤ ਸੰਭਾਲ ਤੱਕ ਪਹੁੰਚ ਵਧਾਉਣ ਅਤੇ ਬੱਚਿਆਂ ਦੀ ਸਿੱਖਿਆ ਵਿੱਚ ਸਹਾਇਤਾ ਕਰਨ ਦੇ ਯੋਗ ਬਣਾਇਆ ਹੈ।
ਪੀਐਮ ਸਵਨਿਧੀ ਯੋਜਨਾ ਦੇ ਤਹਿਤ, ਕਰਜ਼ੇ ਦੀ ਅਦਾਇਗੀ ਚੁਕਾਉਣ ਵਿੱਚ ਸਟ੍ਰੀਟ ਵੈਂਡਰਾਂ ਨੂੰ ਉੱਚ ਕਰਜ਼ੇ ਦੀਆਂ ਕਿਸ਼ਤਾਂ ਵਿੱਚ ਭੁਗਤਾਨ ਕਰਨ ਦਾ ਮੌਕਾ ਮਿਲਦਾ ਹੈ, ਜੋ ਕਿ ਉਨ੍ਹਾਂ ਦੇ ਬਿਹਤਰ ਵਿੱਤੀ ਵਿਕਾਸ ਨੂੰ ਦਰਸਾਉਂਦਾ ਹੈ। 12 ਜੁਲਾਈ, 2026 ਤੱਕ, 29.71 ਲੱਖ ਵਿਕਰੇਤਾਵਾਂ ਨੇ ਕਰਜ਼ੇ ਦੀ ਦੂਜੀ ਕਿਸ਼ਤ ਅਤੇ 8.49 ਲੱਖ ਵਿਕਰੇਤਾਵਾਂ ਨੇ ਤੀਜੀ ਕਿਸ਼ਤ ਦਾ ਲਾਭ ਉਠਾਇਆ ਹੈ।
ਪੀਐਮ ਸਵਨਿਧੀ ਯੋਜਨਾ ਦੇ ਤਹਿਤ, ਡਿਜੀਟਲ ਤਕਨੀਕ ਨੂੰ ਉਤਸ਼ਾਹਿਤ ਕਰਨ ਲਈ, ਸਟ੍ਰੀਟ ਵੈਂਡਰ ਲਾਭਪਾਤਰੀਆਂ ਨੂੰ 12 ਮਹੀਨਿਆਂ ਦੀ ਮਿਆਦ ਲਈ ਪ੍ਰਤੀ ਮਹੀਨਾ ₹100 ਤੱਕ ਦਾ ਕੈਸ਼ਬੈਕ ਦਿੱਤਾ ਜਾਂਦਾ ਹੈ (ਵੱਧ ਤੋਂ ਵੱਧ ₹1200 ਪ੍ਰਤੀ ਸਾਲ ਡਿਜੀਟਲ ਪ੍ਰੋਤਸਾਹਨ)। ਸਟ੍ਰੀਟ ਵੈਂਡਰ ਨੂੰ ਦਿੱਤੇ ਗਏ ਕਰਜ਼ੇ ਦੀ ਹਰੇਕ ਕਿਸ਼ਤ 'ਤੇ । ਇਸ ਤੋਂ ਇਲਾਵਾ, ਪੁਨਰਗਠਿਤ ਯੋਜਨਾ ਦੇ ਤਹਿਤ, ਸਟ੍ਰੀਟ ਵੈਂਡਰ ਲਾਭਪਾਤਰੀਆਂ ਨੂੰ ਘੱਟੋ-ਘੱਟ ₹2,000 ਦੀ ਥੋਕ ਖਰੀਦਦਾਰੀ 'ਤੇ ਡਿਜੀਟਲ ਲੈਣ-ਦੇਣ ਕਰਨ ਲਈ 4 ਤਿਮਾਹੀਆਂ ਤੱਕ ਪ੍ਰਤੀ ਤਿਮਾਹੀ ₹100 ਤੱਕ ਦਾ ਕੈਸ਼ਬੈਕ ਦੇਣ ਦਾ ਪ੍ਰਾਵਧਾਨ ਹੈ।
ਇਸ ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਮਈ 2026 ਤੱਕ, 875 ਕਰੋੜ ਤੋਂ ਵੱਧ ਡਿਜੀਟਲ ਲੈਣ-ਦੇਣ ਕੀਤੇ ਗਏ ਹਨ ਅਤੇ ਇਸ ਯੋਜਨਾ ਦੇ ਤਹਿਤ ਸਟ੍ਰੀਟ ਵੈਂਡਰ ਲਾਭਪਾਤਰੀਆਂ ਨੂੰ ਕੈਸ਼ਬੈਕ ਪ੍ਰੋਤਸਾਹਨ ਵਜੋਂ ₹412 ਕਰੋੜ ਦੀ ਰਕਮ ਜਾਰੀ ਕੀਤੀ ਗਈ ਹੈ।
ਲਾਭਪਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਇੱਕ ਸਮਾਜਿਕ ਸੁਰੱਖਿਆ ਜਾਲ ਬਣਾਉਣ ਲਈ, ਪੀਐਮ ਸਵਨਿਧੀ ਯੋਜਨਾ ਦੇ ਤਹਿਤ "ਸਵਨਿਧੀ ਸੇ ਸਮ੍ਰਿੱਧੀ" ਭਾਗ 4 ਜਨਵਰੀ, 2021 ਨੂੰ ਲਾਂਚ ਕੀਤਾ ਗਿਆ ਸੀ। ਇਹ ਕੇਂਦਰ ਸਰਕਾਰ ਦੀਆਂ ਅੱਠ ਚੁਣੀਆਂ ਗਈਆਂ ਭਲਾਈ ਸਕੀਮਾਂ ਨੂੰ ਜੋੜਨ ਦੀ ਸਹੂਲਤ ਪ੍ਰਦਾਨ ਕਰਦਾ ਹੈ। ਇਹ ਅੱਠ ਸਕੀਮਾਂ ਹਨ (i) ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ii) ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (iii) ਪ੍ਰਧਾਨ ਮੰਤਰੀ ਜਨ ਧਨ ਯੋਜਨਾ (iv) ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ (ਰੁਜ਼ਗਾਰ ਅਤੇ ਸੇਵਾ ਦੀਆਂ ਸ਼ਰਤਾਂ ਦਾ ਰੈਗੂਲੇਸ਼ਨ) ਐਕਟ (ਬੀਓਸੀਡਬਲਿਊ) ਦੇ ਤਹਿਤ ਰਜਿਸਟ੍ਰੇਸ਼ਨ, (v) ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ , (vi) ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ (ਐਨਐੱਫਐੱਸਏ) ਪੋਰਟੇਬਿਲਟੀ ਲਾਭ - ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ (ਓਐਨਓਆਰਸੀ, (vii) ਪ੍ਰਧਾਨ ਮੰਤਰੀ ਜਨਨੀ ਸੁਰੱਖਿਆ ਯੋਜਨਾ ਅਤੇ (viii) ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ (ਪੀਐਮਐਮਵੀਵਾਈ)।
12 ਜੁਲਾਈ, 2026 ਤੱਕ, ਪੀਐਮ ਸਵਨਿਧੀ ਯੋਜਨਾ ਦੇ 50.63 ਲੱਖ ਲਾਭਪਾਤਰੀਆਂ ਦੀ ਸਮਾਜਿਕ-ਆਰਥਿਕ ਪ੍ਰੋਫਾਈਲਿੰਗ ਪੂਰੀ ਹੋ ਚੁੱਕੀ ਹੈ, ਅਤੇ ਉਨ੍ਹਾਂ ਨੂੰ ਕੁੱਲ 1.56 ਕਰੋੜ ਯੋਜਨਾਵਾਂ ਦੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ।
ਇਹ ਜਾਣਕਾਰੀ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਤੋਖਨ ਸਾਹੂ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
************
ਐੱਸਕੇ/ਬਲਜੀਤ
(रिलीज़ आईडी: 2298360)
आगंतुक पटल : 5