ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਈਆਈਟੀ ਦਿੱਲੀ ਦੇ 57ਵੇਂ ਡਿਗਰੀ ਵੰਡ ਸਮਾਗਮ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
Posted On:
08 AUG 2026 8:57PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਈਆਈਟੀ ਦਿੱਲੀ ਦੇ 57ਵੇਂ ਡਿਗਰੀ ਵੰਡ ਸਮਾਗਮ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਸਮਾਗਮ ਦੇ ਡੂੰਘੇ ਭਾਵਨਾਤਮਕ ਮਾਹੌਲ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕੈਂਪਸ ਦੇ ਜੀਵੰਤ ਅਤੇ ਸੁਪਨਮਈ ਵਾਤਾਵਰਣ ’ਤੇ ਚਾਨਣਾ ਪਾਇਆ। ਕੋਵਿਡ ਮਹਾਮਾਰੀ ਦੌਰਾਨ ਵਰਚੁਅਲ ਮਾਧਿਅਮ ਰਾਹੀਂ ਆਪਣੀ ਮੌਜੂਦਗੀ ਯਾਦ ਕਰਦਿਆਂ, ਉਨ੍ਹਾਂ ਨੇ ਗ੍ਰੈਜੂਏਟ ਹੋ ਰਹੇ ਵਿਦਿਆਰਥੀਆਂ ਵਿਚਾਲੇ ਖੁਦ ਮੌਜੂਦ ਹੋਣ ’ਤੇ ਡੂੰਘੀ ਖ਼ੁਸ਼ੀ ਪ੍ਰਗਟਾਈ। ਸ਼੍ਰੀ ਮੋਦੀ ਨੇ ਕਿਹਾ, “ਅੱਜ ਇਸ ਕੈਂਪਸ ਵਿੱਚ ਤੁਹਾਡੇ ਨਾਲ ਇਸ ਸ਼ਾਨਦਾਰ ਤਜ਼ਰਬੇ ਨੂੰ ਸਾਂਝਾ ਕਰਨਾ ਮੇਰੇ ਲਈ ਵੀ ਬਹੁਤ ਖਾਸ ਹੈ।”
ਸ਼੍ਰੀ ਮੋਦੀ ਨੇ ਐੱਕਸ ’ਤੇ ਪੋਸਟਾਂ ਦੀ ਇੱਕ ਲੜੀ ਰਾਹੀਂ ਝਲਕੀਆਂ ਸਾਂਝੀਆਂ ਕਰਦਿਆਂ ਲਿਖਿਆ:
“ਆਈਆਈਟੀ ਦਿੱਲੀ ਦੇ ਡਿਗਰੀ ਵੰਡ ਸਮਾਗਮ ਵਿੱਚ ਸ਼ਾਮਲ ਹੋ ਕੇ ਬਹੁਤ ਖ਼ੁਸ਼ੀ ਹੋਈ। ਆਪਣੀ ਜ਼ਿੰਦਗੀ ਦੇ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਕਰ ਰਹੇ ਸਾਰੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਮੇਰੀਆਂ ਦਿਲੋਂ ਸ਼ੁਭਕਾਮਨਾਵਾਂ। ਉਹ ਵੱਡੇ ਸੁਪਨੇ ਦੇਖਣ, ਚੁਣੌਤੀਆਂ ਨੂੰ ਸਵੀਕਾਰ ਕਰਨ ਅਤੇ “ਵਿਕਸਿਤ ਭਾਰਤ” ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ।
@iitdelhi”
https://x.com/narendramodi/status/2086078095086473276
“ਆਈਆਈਟੀ ਦਿੱਲੀ ਵਿੱਚ ਓਰੀਐਂਟੇਸ਼ਨ ਤੋਂ ਲੈ ਕੇ ਡਿਗਰੀ ਵੰਡ ਸਮਾਗਮ ਤੱਕ ਦੇ ਇਸ ਖਾਸ ਸਫ਼ਰ ਬਾਰੇ ਗੱਲ ਕੀਤੀ। ਹੋਸਟਲ ਦੀਆਂ ਯਾਦਾਂ, ਦੋਸਤੀ ਅਤੇ ਕੈਂਪਸ ਦੇ ਪਸੰਦੀਦਾ ਟਿਕਾਣਿਆਂ ਤੱਕ—ਇਹ ਅਜਿਹੇ ਪਲ ਹਨ ਜੋ ਉਮਰ ਭਰ ਯਾਦ ਰਹਿਣਗੇ।
ਜਿਵੇਂ-ਜਿਵੇਂ ਸਾਡੇ ਨੌਜਵਾਨ ਗ੍ਰੈਜੂਏਟ ਜ਼ਿੰਦਗੀ ਦੇ ਇੱਕ ਨਵੇਂ ਪੜਾਅ ਵਿੱਚ ਕਦਮ ਰੱਖ ਰਹੇ ਹਨ, ਮੈਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਸਾਰੇ ਲੋਕਾਂ ਨੂੰ ਯਾਦ ਰੱਖਣ ਜੋ ਇਸ ਸਫ਼ਰ ਦਾ ਹਿੱਸਾ ਰਹੇ ਹਨ... ਉਨ੍ਹਾਂ ਦੇ ਦੋਸਤ, ਅਧਿਆਪਕ, ਮੈਂਟਰ ਅਤੇ ਸਪੋਰਟ ਸਟਾਫ। ਜ਼ਿੰਦਗੀ ਉਨ੍ਹਾਂ ਨੂੰ ਭਾਵੇਂ ਕਿਸੇ ਵੀ ਮੁਕਾਮ ’ਤੇ ਲੈ ਜਾਵੇ, ਉਹ ਹਮੇਸ਼ਾ ਆਪਣੇ ‘ਇੰਸਟੀਟਿਊਟ’ ਨਾਲ ਜੁੜੇ ਰਹਿਣ।
@iitdelhi”
https://x.com/narendramodi/status/2086079428560298116
“ਤੇਜ਼ੀ ਨਾਲ ਬਦਲ ਰਹੀ ਦੁਨੀਆ ਮੁਤਾਬਕ ਖੁਦ ਨੂੰ ਢਾਲਣਾ ਬਹੁਤ ਜ਼ਰੂਰੀ ਹੈ। ਤਕਨੀਕ ਅੱਜ ਸਾਡੀਆਂ ਸਨਅਤਾਂ, ਪੇਸ਼ਿਆਂ ਅਤੇ ਜ਼ਿੰਦਗੀ ਦੇ ਹਰ ਪਹਿਲੂ ਨੂੰ ਪੂਰੀ ਤਰ੍ਹਾਂ ਬਦਲ ਰਹੀ ਹੈ।
ਚੁਣੌਤੀਆਂ ਤਾਂ ਆਉਣਗੀਆਂ ਹੀ, ਪਰ ਜਿਨ੍ਹਾਂ ਵਿੱਚ ਨਵੇਂ ਹੱਲ ਲੱਭਣ ਦੀ ਹਿੰਮਤ ਹੁੰਦੀ ਹੈ, ਉਹ ਹਰ ਚੁਣੌਤੀ ਨੂੰ ਇੱਕ ਮੌਕੇ ਵਿੱਚ ਬਦਲ ਦਿੰਦੇ ਹਨ!”
https://x.com/narendramodi/status/2086079712435343723
“ਮੈਂ ਆਈਆਈਟੀ ਦਿੱਲੀ ਦੇ ਨੌਜਵਾਨਾਂ ਨਾਲ ਸਾਂਝਾ ਕੀਤਾ ਕਿ ਪ੍ਰੀਖਿਆਵਾਂ ਦਾ ਸਿਲੇਬਸ ਹੁੰਦਾ ਹੈ, ਪਰ ਜ਼ਿੰਦਗੀ ਦਾ ਕੋਈ ਸਿਲੇਬਸ ਨਹੀਂ ਹੁੰਦਾ। ਜ਼ਿੰਦਗੀ ਅਕਸਰ ਸਾਡੇ ਤੈਅ ਸਿਲੇਬਸ ਤੋਂ ਬਿਲਕੁਲ ਬਾਹਰ ਨਿਕਲ ਆਉਂਦੀ ਹੈ!
@iitdelhi”
https://x.com/narendramodi/status/2086079987908804678
“ਇੱਕ ਦੌਰ ਸੀ ਜਦੋਂ ਸਾਡੀ ਪੁਰਾਣੀ ਪੀੜ੍ਹੀ ਨੇ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਆਪਣਾ ਸਭ ਕੁਝ ਸਮਰਪਿਤ ਕਰ ਦਿੱਤਾ ਸੀ। ਅੱਜ ਦੇ ਨੌਜਵਾਨਾਂ ਦੇ ਮੋਢਿਆਂ ’ਤੇ ਜ਼ਿੰਮੇਵਾਰੀ ਭਾਵੇਂ ਵੱਖਰੀ ਹੋਵੇ, ਪਰ ਇਸ ਦੀ ਅਹਿਮੀਅਤ ਰਤਾ ਵੀ ਘੱਟ ਨਹੀਂ ਹੈ। ਆਰਥਿਕ ਅਤੇ ਤਕਨੀਕੀ ਆਤਮ-ਨਿਰਭਰਤਾ ਤੋਂ ਲੈ ਕੇ ਸਨਅਤੀ ਸਮਰੱਥਾ ਤੱਕ—‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਸਾਡੇ ਨੌਜਵਾਨਾਂ ਦੀ ਭੂਮਿਕਾ ਬਹੁਤ ਹੀ ਫੈਸਲਾਕੁੰਨ ਹੈ।”
https://x.com/narendramodi/status/2086080286706860356
“ਕਈ ਨੌਜਵਾਨ ਕਹਿ ਰਹੇ ਹਨ... ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਇਤਿਹਾਸ ਵਿੱਚ ਉਹ ਰਾਕੇਟ, ਚਿੱਪ ਅਤੇ ਡਰੋਨ ਬਣਾਉਣ ਵਾਲੇ ਪਹਿਲੇ ਵਿਅਕਤੀ ਹਨ!”
https://x.com/narendramodi/status/2086080564038398260
***************
ਐੱਮਜੇਪੀਐੱਸ/ਐੱਸਐੱਸ/ਵੀਜੇ
(Release ID: 2296849)
ਵਿਜ਼ੀਟਰ ਕਾਊਂਟਰ : 36
Read this release in:
English
,
Urdu
,
Marathi
,
हिन्दी
,
Assamese
,
Manipuri
,
Bengali
,
Bengali-TR
,
Gujarati
,
Odia
,
Tamil
,
Telugu
,
Kannada
,
Malayalam