PIB Backgrounder
ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ (ਪੀਐੱਮ-ਵੀਬੀਆਰਵਾਈ)
ਰਸਮੀ ਰੋਜ਼ਗਾਰ ਦਾ ਵਿਸਤਾਰ, ਭਾਰਤ ਦੇ ਵਰਕਫੋਰਸ ਨੂੰ ਸੁਰੱਖਿਆ
Posted On:
01 AUG 2026 11:12AM by PIB Chandigarh
ਭਾਰਤ ਦਾ ਵਰਕਫੋਰਸ (ਕਾਰਜਬਲ) ਵਿਕਸਿਤ ਭਾਰਤ 2047 ਦੀ ਯਾਤਰਾ ਦਾ ਇੱਕ ਮੁੱਖ ਪ੍ਰੇਰਕ ਹੈ। ਗੁਣਵੱਤਾਪੂਰਨ ਰੋਜ਼ਗਾਰ ਸਮਾਵੇਸ਼ੀ ਵਿਕਾਸ ਦਾ ਆਧਾਰ ਹੈ। ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ (ਪੀਐੱਮ-ਵੀਬੀਆਰਵਾਈ) ਇਸ ਵਿਜ਼ਨ ਨੂੰ ਪੂਰਾ ਕਰਨ ਲਈ ਪਹਿਲੀ ਵਾਰ ਰੋਜ਼ਗਾਰ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਨਿਯੋਜਕਾਂ (ਮਾਲਕਾਂ) ਨੂੰ ਨਵੇਂ ਰਸਮੀ ਰੋਜ਼ਗਾਰ ਪੈਦਾ ਕਰਨ ਲਈ ਹੱਲਾਸ਼ੇਰੀ ਪ੍ਰਦਾਨ ਕਰਦੀ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨਾਲ ਜੁੜੇ, ਤਕਨਾਲੋਜੀ-ਸੰਚਾਲਿਤ ਢਾਂਚੇ ਦੇ ਮਾਧਿਅਮ ਨਾਲ ਇਹ ਯੋਜਨਾ ਕਾਰਜਬਲ ਦੇ ਰਸਮੀਕਰਨ ਨੂੰ ਉਤਸ਼ਾਹ ਦਿੰਦੀ ਹੈ, ਸਮਾਜਿਕ ਸੁਰੱਖਿਆ ਦੇ ਦਾਇਰੇ ਦਾ ਵਿਸਤਾਰ ਕਰਦੀ ਹੈ ਅਤੇ ਮਜ਼ਦੂਰਾਂ ਦੀ ਵਿੱਤੀ ਸੁਰੱਖਿਆ ਨੂੰ ਮਜ਼ਬੂਤ ਬਣਾਉਂਦੀ ਹੈ। ਰੋਜ਼ਗਾਰ ਸਿਰਜਣ, ਵਿੱਤੀ ਸਮਾਵੇਸ਼ਨ ਅਤੇ ਪਾਰਦਰਸ਼ੀ ਲਾਗੂਕਰਨ ਨੂੰ ਇਕੱਠੇ ਜੋੜਦੇ ਹੋਏ ਪੀਐੱਮ-ਵੀਬੀਆਰਵਾਈ ਯੋਜਨਾ ਭਾਰਤ ਦੇ ਲੰਬੇ ਸਮੇਂ ਦੇ ਆਰਥਿਕ ਵਿਕਾਸ ਨੂੰ ਗਤੀ ਦੇਣ ਲਈ ਇੱਕ ਕੁਸ਼ਲ, ਸੁਰੱਖਿਅਤ ਅਤੇ ਭਵਿੱਖ ਲਈ ਤਿਆਰ ਕਾਰਜਬਲ ਵਿਕਸਿਤ ਕਰ ਰਹੀ ਹੈ।
ਭਾਰਤ ਦੇ ਜਨਸੰਖਿਆ ਲਾਭਅੰਸ਼ ਦੀਆਂ ਸੰਭਾਵਨਾਵਾਂ
ਭਾਰਤ ਦਾ ਨੌਜਵਾਨ ਅਤੇ ਗਤੀਸ਼ੀਲ ਕਾਰਜਬਲ ਉਸ ਦੀਆਂ ਸਭ ਤੋਂ ਵੱਡੀਆਂ ਤਾਕਤਾਂ ਵਿੱਚੋਂ ਇੱਕ ਹੈ। ਇਹ ਆਰਥਿਕ ਵਿਕਾਸ ਨੂੰ ਗਤੀ ਦੇਣ ਅਤੇ 'ਵਿਕਸਿਤ ਭਾਰਤ 2047' ਦੇ ਵਿਜ਼ਨ ਨੂੰ ਪੂਰਾ ਕਰਨ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਦਾ ਹੈ। ਹਰ ਸਾਲ ਲੱਖਾਂ ਨੌਜਵਾਨ ਰੋਜ਼ਗਾਰ ਬਾਜ਼ਾਰ ਵਿੱਚ ਦਾਖ਼ਲ ਹੁੰਦੇ ਹਨ। ਇਸ ਜਨਸੰਖਿਆ ਲਾਭਅੰਸ਼ ਨੂੰ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਵਿੱਚ ਬਦਲਣ ਲਈ ਸਮਾਜਿਕ ਸੁਰੱਖਿਆ ਸਮੇਤ ਰਸਮੀ ਰੋਜ਼ਗਾਰ ਦਾ ਵਿਸਤਾਰ ਕਰਨਾ ਬਹੁਤ ਜ਼ਰੂਰੀ ਹੈ।
ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ (ਪੀਐੱਮ-ਵੀਬੀਆਰਵਾਈ) ਪਹਿਲੀ ਵਾਰ ਰੋਜ਼ਗਾਰ ਪ੍ਰਾਪਤ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਕੇ ਅਤੇ ਰੋਜ਼ਗਾਰ ਸਿਰਜਣ ਨੂੰ ਹੁਲਾਰਾ ਦੇ ਕੇ ਇਸ ਰਾਸ਼ਟਰੀ ਤਰਜੀਹ ਨੂੰ ਮਜ਼ਬੂਤ ਕਰਦੀ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਵੱਲੋਂ ਸੰਚਾਲਿਤ ਇੱਕ ਪਾਰਦਰਸ਼ੀ ਢਾਂਚੇ ਦੇ ਮਾਧਿਅਮ ਨਾਲ ਇਹ ਯੋਜਨਾ ਕਾਰਜਬਲ ਦੇ ਰਸਮੀਕਰਨ ਨੂੰ ਸ਼ਕਤੀਸ਼ਾਲੀ ਬਣਾਉਂਦੇ ਹੋਏ ਕਰਮਚਾਰੀਆਂ ਅਤੇ ਮਾਲਕਾਂ, ਦੋਵਾਂ ਲਈ ਮੌਕੇ ਪੈਦਾ ਕਰਦੀ ਹੈ। य
ਮੌਕਿਆਂ ਨੂੰ ਰੋਜ਼ਗਾਰ ਵਿੱਚ ਬਦਲਣਾ
ਅਗਸਤ, 2025 ਵਿੱਚ ਐਲਾਨੀ ਗਈ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ (ਪੀਐੱਮ-ਵੀਬੀਆਰਵਾਈ) ਦਾ ਲਾਗੂਕਰਨ 1 ਅਗਸਤ, 2025 ਤੋਂ 31 ਜੁਲਾਈ, 2027 ਤੱਕ, ਦੋ ਸਾਲਾਂ ਦੀ ਮਿਆਦ ਵਿੱਚ ₹99,446 ਕਰੋੜ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। 1 ਅਗਸਤ, 2026 ਨੂੰ ਇਹ ਯੋਜਨਾ ਆਪਣੇ ਲਾਗੂਕਰਨ ਦਾ ਇੱਕ ਸਾਲ ਪੂਰਾ ਕਰ ਰਹੀ ਹੈ, ਜੋ ਭਾਰਤ ਵਿੱਚ ਰਸਮੀ ਰੋਜ਼ਗਾਰ ਅਤੇ ਸਮਾਜਿਕ ਸੁਰੱਖਿਆ ਦੇ ਦਾਇਰੇ ਦੇ ਵਿਸਤਾਰ ਦੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ।
ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ (ਪੀਐੱਮ-ਵੀਬੀਆਰਵਾਈ) ਦਾ ਉਦੇਸ਼ 3.5 ਕਰੋੜ ਤੋਂ ਵੱਧ ਲੋਕਾਂ ਲਈ ਰੋਜ਼ਗਾਰ ਪੈਦਾ ਕਰਨਾ ਹੈ, ਜਿਨ੍ਹਾਂ ਵਿੱਚ 1.92 ਕਰੋੜ ਪਹਿਲੀ ਵਾਰ ਰੋਜ਼ਗਾਰ ਪ੍ਰਾਪਤ ਕਰਨ ਵਾਲੇ ਕਰਮਚਾਰੀ ਸ਼ਾਮਲ ਹਨ। ਇਹ ਯੋਜਨਾ ਨੌਜਵਾਨਾਂ ਨੂੰ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਵਿੱਚ ਰਜਿਸਟ੍ਰੇਸ਼ਨ ਦੇ ਮਾਧਿਅਮ ਨਾਲ ਸੰਗਠਿਤ ਕਾਰਜਬਲ ਵਿੱਚ ਪ੍ਰਵੇਸ਼ ਕਰਨ ਲਈ ਉਤਸ਼ਾਹਿਤ ਕਰਦੀ ਹੈ। ਨਾਲ ਹੀ, ਇਹ ਵੱਖ-ਵੱਖ ਖੇਤਰਾਂ, ਵਿਸ਼ੇਸ਼ ਤੌਰ 'ਤੇ ਮਜ਼ਦੂਰ-ਪ੍ਰਧਾਨ ਉਤਪਾਦਨ ਖੇਤਰ ਵਿੱਚ ਸਮਾਜਿਕ ਸੁਰੱਖਿਆ ਦੇ ਦਾਇਰੇ ਦਾ ਵਿਸਤਾਰ ਕਰਦੀ ਹੈ। ਇਹ ਯੋਜਨਾ ਨਵੇਂ ਅਤੇ ਵਿਸਤਾਰਸ਼ੀਲ ਉਦਯੋਗਾਂ ਵਿੱਚ ਰੋਜ਼ਗਾਰ ਨੂੰ ਹੁਲਾਰਾ ਦਿੰਦੀ ਹੈ, ਇਸ ਲਈ ਇਹ ਰਾਸ਼ਟਰੀ ਉਤਪਾਦਨ ਮਿਸ਼ਨ ਦੀ ਵੀ ਪੂਰਕ ਹੈ।

ਕਰਮਚਾਰੀ ਅਤੇ ਮਾਲਕਾਂ, ਦੋਵਾਂ ਲਈ ਲਾਭਕਾਰੀ ਯੋਜਨਾ
ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ (ਪੀਐੱਮ-ਵੀਬੀਆਰਵਾਈ) ਦਾ ਮੂਲ ਆਧਾਰ ਦੋ-ਭਾਗੀ ਪ੍ਰੋਤਸਾਹਨ ਢਾਂਚਾ ਹੈ, ਜਿਸ ਵਿੱਚ ਕਰਮਚਾਰੀਆਂ ਅਤੇ ਮਾਲਕਾਂ ਲਈ ਵੱਖ-ਵੱਖ ਪ੍ਰਬੰਧ ਕੀਤੇ ਗਏ ਹਨ।
ਭਾਗ ਏ: ਪਹਿਲੀ ਵਾਰ ਰੋਜ਼ਗਾਰ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਲਈ ਪ੍ਰੋਤਸਾਹਨ
- ₹1,00,000 ਪ੍ਰਤੀ ਮਹੀਨਾ ਤੱਕ ਦੀ ਤਨਖ਼ਾਹ ਲੈਣ ਵਾਲੇ ਪਹਿਲੀ ਵਾਰ ਰੋਜ਼ਗਾਰ ਪ੍ਰਾਪਤ ਕਰਨ ਵਾਲੇ ਕਰਮਚਾਰੀ ਇਸ ਭਾਗ ਦੇ ਅਧੀਨ ਯੋਗ ਹਨ।
- ਉਨ੍ਹਾਂ ਨੂੰ ਇੱਕ ਮਹੀਨੇ ਦੀ ਈ.ਪੀ.ਐੱਫ. (EPF) ਤਨਖ਼ਾਹ ਦੇ ਬਰਾਬਰ ਇੱਕਮੁਸ਼ਤ ਉਤਸ਼ਾਹਨ ਰਕਮ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਦੀ ਵੱਧ ਤੋਂ ਵੱਧ ਹੱਦ ₹15,000 ਹੈ।
- ਉਤਸ਼ਾਹਨ ਰਾਸ਼ੀ ਦਾ ਭੁਗਤਾਨ ਦੋ ਕਿਸ਼ਤਾਂ ਵਿੱਚ ਕੀਤਾ ਜਾਂਦਾ ਹੈ। ਪਹਿਲੀ ਕਿਸ਼ਤ ਛੇ ਮਹੀਨੇ ਦੀ ਸੇਵਾ ਪੂਰੀ ਹੋਣ ਤੋਂ ਬਾਅਦ ਅਤੇ ਦੂਜੀ ਕਿਸ਼ਤ ਵਿੱਤੀ ਸਾਖਰਤਾ ਪ੍ਰੋਗਰਾਮ ਪੂਰਾ ਕਰਨ ਤੋਂ ਉਪਰੰਤ ਬਾਰ੍ਹਾਂ ਮਹੀਨੇ ਦੀ ਲਗਾਤਾਰ ਸੇਵਾ ਪੂਰੀ ਹੋਣ ਤੋਂ ਬਾਅਦ ਦਿੱਤੀ ਜਾਂਦੀ ਹੈ।
- ਉਤਸ਼ਾਹਨ ਰਾਸ਼ੀ ਦਾ ਇੱਕ ਹਿੱਸਾ ਵਿੱਤੀ ਸੁਰੱਖਿਆ ਅਤੇ ਬੱਚਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਕ ਨਾਮਜ਼ਦ ਬੱਚਤ ਸਾਧਨ ਵਿੱਚ ਨਿਵੇਸ਼ ਕੀਤਾ ਜਾਂਦਾ ਹੈ। ਕਰਮਚਾਰੀ ਇਸ ਨੂੰ ਬਾਅਦ ਵਿੱਚ ਕਿਸੇ ਵੀ ਮਿਤੀ 'ਤੇ ਕਢਵਾ ਸਕਦਾ ਹੈ।
ਭਾਗ ਬੀ: ਮਾਲਕਾਂ (ਕੰਮ ਦੇਣ ਵਾਲੇ) ਨੂੰ ਸਹਾਇਤਾ
- ਮਾਲਕ ₹1,00,000 ਪ੍ਰਤੀ ਮਹੀਨਾ ਤੱਕ ਤਨਖ਼ਾਹ ਲੈਣ ਵਾਲੇ ਕਰਮਚਾਰੀਆਂ ਲਈ ਪ੍ਰੋਤਸਾਹਨ ਪ੍ਰਾਪਤ ਕਰਨ ਦੇ ਯੋਗ ਹਨ।
- ਮਾਲਕਾਂ ਨੂੰ ਘੱਟੋ-ਘੱਟ ਛੇ ਮਹੀਨਿਆਂ ਤੱਕ ਕੰਮ ਕਰਨ ਵਾਲੇ ਹਰੇਕ ਯੋਗ ਵਾਧੂ ਕਰਮਚਾਰੀ ਲਈ ਦੋ ਸਾਲਾਂ ਤੱਕ ਪ੍ਰਤੀ ਮਹੀਨਾ ₹3,000 ਤੱਕ ਦਾ ਪ੍ਰੋਤਸਾਹਨ ਪ੍ਰਦਾਨ ਕੀਤਾ ਜਾਂਦਾ ਹੈ।
- ਇਹ ਸਹਾਇਤਾ ਨਿਯੁਕਤੀ ਦੀ ਲਾਗਤ ਨੂੰ ਘੱਟ ਕਰਦੀ ਹੈ ਅਤੇ ਟਿਕਾਊ ਰੋਜ਼ਗਾਰ ਸਿਰਜਣ ਨੂੰ ਉਤਸ਼ਾਹਿਤ ਕਰਦੀ ਹੈ।
- ਉਤਪਾਦਨ ਖੇਤਰ ਵਿੱਚ ਰੋਜ਼ਗਾਰ ਸਿਰਜਣ ਦੀ ਉੱਚ ਸਮਰੱਥਾ ਨੂੰ ਦੇਖਦੇ ਹੋਏ ਪ੍ਰੋਤਸਾਹਨ ਤੀਜੇ ਅਤੇ ਚੌਥੇ ਸਾਲ ਤੱਕ ਵੀ ਪ੍ਰਦਾਨ ਕੀਤਾ ਜਾਂਦਾ ਹੈ।

ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ (ਪੀਐੱਮ-ਵੀਬੀਆਰਵਾਈ) ਦਾ ਪ੍ਰਭਾਵ
ਆਪਣੇ ਪਹਿਲੇ ਸਾਲ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ (ਪੀਐੱਮ-ਵੀਬੀਆਰਵਾਈ) ਨੇ ਪਹਿਲੀ ਨਿਯੁਕਤੀ ਨੂੰ ਉਤਸ਼ਾਹਿਤ ਕਰਕੇ ਅਤੇ ਸਮਾਜਿਕ ਸੁਰੱਖਿਆ ਦੇ ਦਾਇਰੇ ਦਾ ਵਿਸਤਾਰ ਕਰਕੇ ਕਾਰਜਬਲ ਦੇ ਰਸਮੀਕਰਨ ਨੂੰ ਮਜ਼ਬੂਤ ਕੀਤਾ ਹੈ। ਇਹ ਯੋਜਨਾ ਵੱਧ ਤੋਂ ਵੱਧ ਮਜ਼ਦੂਰਾਂ ਨੂੰ ਸੰਗਠਿਤ ਖੇਤਰ ਨਾਲ ਜੋੜਨ ਦੇ ਨਾਲ-ਨਾਲ, ਵੱਖ-ਵੱਖ ਉਦਯੋਗਾਂ ਵਿੱਚ ਰੋਜ਼ਗਾਰਦਾਤਾਵਾਂ ਨੂੰ ਨਵੇਂ ਰੋਜ਼ਗਾਰ ਪੈਦਾ ਕਰਨ ਲਈ ਵੀ ਉਤਸ਼ਾਹਿਤ ਕਰ ਰਹੀ ਹੈ।
- ਅਗਸਤ, 2025 ਤੋਂ ਹੁਣ ਤੱਕ 72 ਲੱਖ ਤੋਂ ਵੱਧ ਪਹਿਲੀ ਵਾਰ ਰੋਜ਼ਗਾਰ ਪ੍ਰਾਪਤ ਕਰਨ ਵਾਲੇ ਕਰਮਚਾਰੀ ਰਸਮੀ ਕਾਰਜਬਲ ਨਾਲ ਜੁੜੇ ਹਨ।
- ਲਾਭਪਾਤਰੀਆਂ ਵਿੱਚ ਲਗਭਗ 30 ਫੀਸਦ ਔਰਤਾਂ ਹਨ, ਜਿਸ ਨਾਲ ਰਸਮੀ ਰੋਜ਼ਗਾਰ ਵਿੱਚ ਔਰਤਾਂ ਦੀ ਵੱਧ ਭਾਗੀਦਾਰੀ ਨੂੰ ਹੁਲਾਰਾ ਮਿਲ ਰਿਹਾ ਹੈ।
- ਯੋਜਨਾ ਦੇ ਅਧੀਨ 15 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਰੋਜ਼ਗਾਰ-ਸੰਬੰਧਿਤ ਪ੍ਰੋਤਸਾਹਨ ਰਾਸ਼ੀ (ਇਨਸੈਂਟਿਵ) ਪ੍ਰਦਾਨ ਕੀਤੀ ਜਾ ਚੁੱਕੀ ਹੈ।
- ਰੋਜ਼ਗਾਰ ਨੂੰ ਈ.ਪੀ.ਐੱਫ.ਓ. ਰਜਿਸਟ੍ਰੇਸ਼ਨ ਅਤੇ ਪ੍ਰਤੱਖ ਲਾਭ ਤਬਾਦਲੇ (ਡੀਬੀਟੀ) ਨਾਲ ਜੋੜ ਕੇ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ (ਪੀਐੱਮ-ਵੀਬੀਆਰਵਾਈ) ਭਾਰਤ ਦੇ ਸੰਗਠਿਤ ਲੇਬਰ ਮਾਰਕਿਟ ਨੂੰ ਮਜ਼ਬੂਤ ਬਣਾ ਰਹੀ ਹੈ ਅਤੇ ਇੱਕ ਵੱਧ ਸੁਰੱਖਿਅਤ ਕਾਰਜਬਲ ਦਾ ਨਿਰਮਾਣ ਕਰ ਰਹੀ ਹੈ।

ਪੀਐੱਮ-ਵੀਬੀਆਰਵਾਈ ਦਾ ਡਿਜੀਟਲ ਪ੍ਰਸ਼ਾਸਨ ਅਤੇ ਪ੍ਰਭਾਵਸ਼ਾਲੀ ਲਾਗੂਕਰਨ
ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ (ਪੀਐੱਮ-ਵੀਬੀਆਰਵਾਈ) ਪਾਰਦਰਸ਼ੀ, ਪ੍ਰਭਾਵਸ਼ਾਲੀ ਅਤੇ ਜਵਾਬਦੇਹ ਲਾਗੂਕਰਨ ਯਕੀਨੀ ਕਰਨ ਲਈ ਡਿਜੀਟਲ ਤਕਨਾਲੋਜੀਆਂ ਦੀ ਵਰਤੋਂ ਕਰਦੀ ਹੈ। ਇਹ ਯੋਜਨਾ ਨਿਰਵਿਘਨ ਤਸਦੀਕ, ਲਾਭ ਤਬਾਦਲੇ ਅਤੇ ਰੀਅਲ-ਟਾਈਮ ਨਿਗਰਾਨੀ ਦੀ ਸਹੂਲਤ ਪ੍ਰਦਾਨ ਕਰਦੀ ਹੈ।
- ਇਸ ਯੋਜਨਾ ਦਾ ਲਾਗੂਕਰਨ ਪੂਰੀ ਤਰ੍ਹਾਂ ਡਿਜੀਟਲ, ਈ.ਪੀ.ਐੱਫ.ਓ. ਨਾਲ ਜੁੜੇ ਮੰਚ ਦੇ ਮਾਧਿਅਮ ਨਾਲ ਕੀਤਾ ਜਾਂਦਾ ਹੈ, ਜਿਸ ਨਾਲ ਨਿਰਵਿਘਨ ਤਸਦੀਕ ਅਤੇ ਲਾਭਾਂ ਦੀ ਪ੍ਰਭਾਵਸ਼ਾਲੀ ਵੰਡ ਯਕੀਨੀ ਹੁੰਦੀ ਹੈ।
- ਯੋਜਨਾ ਵਿੱਚ ਆਧਾਰ-ਆਧਾਰਿਤ ਪ੍ਰਮਾਣੀਕਰਨ, ਯੂਨੀਵਰਸਲ ਅਕਾਊਂਟ ਨੰਬਰ (ਯੂਏਐੱਨ) ਅਤੇ ਨਿਯਮਿਤ ਇਲੈਕਟ੍ਰਾਨਿਕ ਚਾਲਾਨ-ਸਮੇਤ-ਰਿਟਰਨ (ਈਸੀਆਰ) ਫਾਈਲਿੰਗ ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰੋਤਸਾਹਨ ਉਦੋਂ ਹੀ ਉਪਲਬਧ ਹੁੰਦਾ ਹੈ ਜਦੋਂ ਯੂਏਐੱਨ ਦਾ ਪ੍ਰਮਾਣੀਕਰਨ ਉਮੰਗ (UMANG) ਐਪ 'ਤੇ ਫੇਸ ਆਥੈਂਟੀਕੇਸ਼ਨ (ਚਿਹਰਾ ਪ੍ਰਮਾਣੀਕਰਨ) ਤਕਨਾਲੋਜੀ ਦੇ ਮਾਧਿਅਮ ਨਾਲ ਕੀਤਾ ਜਾਂਦਾ ਹੈ। ਇਸ ਨਾਲ ਪਾਲਣਾ ਯਕੀਨੀ ਹੋਣ ਦੇ ਨਾਲ-ਨਾਲ ਸਮਾਜਿਕ ਸੁਰੱਖਿਆ ਦੇ ਦਾਇਰੇ ਦਾ ਵੀ ਵਿਸਤਾਰ ਹੁੰਦਾ ਹੈ।
- ਪ੍ਰੋਤਸਾਹਨ ਰਾਸ਼ੀ ਪ੍ਰਤੱਖ ਲਾਭ ਤਬਾਦਲੇ (ਡੀਬੀਟੀ) ਦੇ ਮਾਧਿਅਮ ਨਾਲ ਆਧਾਰ ਨਾਲ ਜੁੜੇ ਬੈਂਕ ਖਾਤਿਆਂ ਵਿੱਚ ਸਿੱਧੀ ਤਬਦੀਲ ਕੀਤੀ ਜਾਂਦੀ ਹੈ, ਜਿਸ ਨਾਲ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਹੁੰਦੀ ਹੈ।
- ਪੀਐੱਮ-ਵੀਬੀਆਰਵਾਈ ਪੋਰਟਲ ਯੋਜਨਾ ਦੇ ਸਮੁੱਚੇ ਲਾਗੂਕਰਨ ਨੂੰ ਸੁਖਾਲਾ ਬਣਾਉਂਦਾ ਹੈ ਅਤੇ ਲਾਭਪਾਤਰੀਆਂ ਤੇ ਵੱਖ-ਵੱਖ ਖੇਤਰਾਂ ਦੀ ਪ੍ਰਗਤੀ ਦੀ ਰੀਅਲ-ਟਾਈਮ ਵਿੱਚ ਨਿਗਰਾਨੀ ਦੀ ਸਹੂਲਤ ਪ੍ਰਦਾਨ ਕਰਦਾ ਹੈ।
- ਦੇਸ਼ ਭਰ ਵਿੱਚ ਵਿਆਪਕ ਜਨਤਕ-ਜਾਗਰੂਕਤਾ ਯਤਨਾਂ ਦੇ ਮਾਧਿਅਮ ਨਾਲ ਯੋਜਨਾ ਅਤੇ ਇਸ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਾ ਪ੍ਰਸਾਰ ਕੀਤਾ ਜਾਂਦਾ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ), ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਅਤੇ ਮੁੱਖ ਕਿਰਤ ਕਮਿਸ਼ਨਰ (ਸੀਐੱਲਸੀ) ਦੇ ਅਧਿਕਾਰੀਆਂ ਦੀਆਂ ਬਣੀਆਂ ਕ੍ਰਾਸ-ਫੰਕਸ਼ਨਲ ਟੀਮਾਂ ਜ਼ਮੀਨੀ ਪੱਧਰ 'ਤੇ ਭਾਗੀਦਾਰੀ ਵਧਾ ਕੇ ਇਹਨਾਂ ਯਤਨਾਂ ਨੂੰ ਸਮਰਥਨ ਪ੍ਰਦਾਨ ਕਰਦੀਆਂ ਹਨ।
ਭਾਰਤ ਦੇ ਕਾਰਜਬਲ ਨੂੰ ਸ਼ਕਤੀਸ਼ਾਲੀ ਬਣਾਉਣਾ
ਜਿਵੇਂ-ਜਿਵੇਂ ਭਾਰਤ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ, ਗੁਣਵੱਤਾਪੂਰਨ ਰੋਜ਼ਗਾਰ ਆਜੀਵਿਕਾ (ਰੋਜ਼ੀ-ਰੋਟੀ) ਵਿੱਚ ਸੁਧਾਰ ਅਤੇ ਆਰਥਿਕ ਮਜ਼ਬੂਤੀ ਦਾ ਮੁੱਖ ਆਧਾਰ ਬਣਿਆ ਰਹੇਗਾ। ਪਹਿਲੀ ਵਾਰ ਰੋਜ਼ਗਾਰ ਪ੍ਰਾਪਤ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਨ ਅਤੇ ਰੁਜ਼ਗਾਰ ਸਿਰਜਣ ਨੂੰ ਉਤਸ਼ਾਹਿਤ ਕਰਨ ਦੇ ਮਾਧਿਅਮ ਨਾਲ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ (ਪੀਐੱਮ-ਵੀਬੀਆਰਵਾਈ) ਭਾਰਤ ਦੇ ਰਸਮੀ ਰੋਜ਼ਗਾਰ ਈਕੋਸਿਸਟਮ ਨੂੰ ਮਜ਼ਬੂਤ ਕਰ ਰਹੀ ਹੈ ਅਤੇ ਸਮਾਜਿਕ ਸੁਰੱਖਿਆ ਦੇ ਦਾਇਰੇ ਦਾ ਵਿਸਤਾਰ ਕਰ ਰਹੀ ਹੈ। ਯੋਜਨਾ ਦੇ ਪਹਿਲੇ ਸਾਲ ਦੇ ਪੂਰਾ ਹੋਣ ਦੇ ਨਾਲ ਹੀ ਇਹ ਭਾਰਤ ਦੀ ਜਨਸੰਖਿਅਕ ਲਾਭ ਅੰਸ਼ ਦੀ ਪੂਰੀ ਸਮਰੱਥਾ ਨੂੰ ਸਾਕਾਰ ਕਰਨ ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੀ ਮੁੜ ਪੁਸ਼ਟੀ ਕਰਦੀ ਹੈ।
ਹਵਾਲੇ
ਕਿਰਤ ਅਤੇ ਰੁਜ਼ਗਾਰ ਮੰਤਰਾਲਾ
https://pmvbry.epfindia.gov.in/
https://pmvbry.epfindia.gov.in/pmvbry-scheme/
https://pmvbry.epfindia.gov.in/wp-content/themes/epfo-child/assets/images/PMVBRY-Final.pdf
https://sansad.in/getFile/annex/270/AU1536_GzvOyc.pdf?source=pqars
https://sansad.in/getFile/loksabhaquestions/annex/187/AU1392_4I7wJ2.pdf?source=pqals
https://www.pib.gov.in/PressReleasePage.aspx?PRID=2275419®=48&lang=2
https://www.pib.gov.in/PressReleasePage.aspx?PRID=2148270®=48&lang=2
https://www.pib.gov.in/PressReleasePage.aspx?PRID=2275547®=48&lang=2
ਹੋਰ
http://pmindia.gov.in/hi/news_updates/%E0%A4%AA%E0%A5%8D%E0%A4%B0%E0%A4%A7%E0%A4%BE%E0%A4%A8%E0%A4%AE%E0%A4%82%E0%A4%A4%E0%A5%8D%E0%A4%B0%E0%A5%80-%E0%A4%B6%E0%A5%8D%E0%A4%B0%E0%A5%80-%E0%A4%A8%E0%A4%B0%E0%A5%87%E0%A4%A8%E0%A5%8D-1154/
https://www.youtube.com/shorts/UMSneQm7H90
https://www.youtube.com/watch?v=GQt75TsuzBI&list=PLNLJCvbS5aqS4h_BsqW9UboJ2N9a5RGKk&index=11
PDF ਵਿੱਚ ਦੇਖਣ ਲਈ ਇੱਥੇ ਕਲਿੱਕ ਕਰੋ।
https://static.pib.gov.in/WriteReadData/specificdocs/documents/2026/aug/doc202681940401.pdf
****
ਪੀਆਈਬੀ ਰਿਸਰਚ
(Release ID: 2295975)
ਵਿਜ਼ੀਟਰ ਕਾਊਂਟਰ : 56