ਸਿੱਖਿਆ ਮੰਤਰਾਲਾ
azadi ka amrit mahotsav

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਕੱਲ੍ਹ ਭੁਵਨੇਸ਼ਵਰ ਵਿੱਚ 13ਵੀਂ ਬ੍ਰਿਕਸ ਸਿੱਖਿਆ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ


ਭਾਰਤ ਦੀ ਬ੍ਰਿਕਸ 2026 ਪ੍ਰਧਾਨਗੀ ਦੇ ਤਹਿਤ ਬ੍ਰਿਕਸ ਦੇ ਸੀਨੀਅਰ ਸਿੱਖਿਆ ਅਧਿਕਾਰੀਆਂ ਦੀ ਤੀਜੀ ਮੀਟਿੰਗ ਆਯੋਜਿਤ

ਸਿੱਖਿਆ ਮੰਤਰੀਆਂ ਦੀ ਮੀਟਿੰਗ ਵਿੱਚ ਵਿਚਾਰ ਅਤੇ ਮਨਜ਼ੂਰੀ ਲਈ ਪੇਸ਼ ਕੀਤੇ ਜਾਣ ਵਾਲੇ ਅਹਿਮ ਮੁੱਦਿਆਂ ‘ਤੇ ਆਮ ਸਹਿਮਤੀ ਬਣਾਉਣ ‘ਤੇ ਚਰਚਾ

Posted On: 06 AUG 2026 8:32PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਕੱਲ੍ਹ ਓਡੀਸ਼ਾ ਦੇ ਭੁਵਨੇਸ਼ਵਰ ਵਿੱਚ ਹੋਣ ਵਾਲੀ 13ਵੀਂ ਬ੍ਰਿਕਸ ਸਿੱਖਿਆ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣਗੇ। ਇਸ ਮੀਟਿੰਗ ਵਿੱਚ ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ (ਈਸੀਸੀਈ), ਕੌਸ਼ਲ ਵਿਕਾਸ, ਖੋਜ ਅਤੇ ਨਵੀਨਤਾ, ਯੋਗਤਾ ਦੀ ਆਪਸੀ ਮਾਨਤਾ ਅਤੇ ਅਕਾਦਮਿਕ ਅਗਵਾਈ ਜਿਹੀਆਂ ਅਹਿਮ ਤਰਜੀਹਾਂ ‘ਤੇ ਚਰਚਾ ਕੀਤੀ ਜਾਵੇਗੀ।

ਸਿੱਖਿਆ ਮੰਤਰਾਲੇ ਨੇ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਦੇ ਤਹਿਤ 5 ਅਗਸਤ, 2026 ਨੂੰ ਭੁਵਨੇਸ਼ਵਰ ਵਿੱਚ ਤੀਜੀ ਬ੍ਰਿਕਸ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ (ਐੱਸਓਐੱਮ) ਆਯੋਜਿਤ ਕੀਤੀ। ਇਸ ਮੀਟਿੰਗ ਵਿੱਚ ਬ੍ਰਿਕਸ ਮੈਂਬਰ ਦੇਸ਼ਾਂ-ਬ੍ਰਾਜ਼ੀਲ, ਰੂਸ, ਚੀਨ, ਦੱਖਣੀ ਅਫਰੀਕਾ, ਇੰਡੋਨੇਸ਼ੀਆ, ਈਰਾਨ, ਇਥੋਪੀਆ ਅਤੇ ਸੰਯੁਕਤ ਅਰਬ ਅਮੀਰਾਤ, ਦੇ ਸੀਨੀਅਰ ਅਧਿਕਾਰੀ ਅਤੇ ਪ੍ਰਤੀਨਿਧੀ ਸ਼ਾਮਲ ਹੋਏ, ਤਾਂ ਜੋ ਬ੍ਰਿਕਸ ਦੇਸ਼ਾਂ ਦਰਮਿਆਨ ਸਿੱਖਿਆ ਦੇ ਸਬੰਧ ਵਿੱਚ ਸਹਿਯੋਗ ਨੂੰ ਅੱਗੇ ਵਧਾਇਆ ਜਾ ਸਕੇ।

ਇਸ ਮੀਟਿੰਗ ਵਿੱਚ ਬ੍ਰਿਕਸ ਸਿੱਖਿਆ ਮੰਤਰੀਆਂ ਦੇ ਘੋਸ਼ਣਾ-ਪੱਤਰ ‘ਤੇ ਵਿਸਤਾਰ ਨਾਲ ਚਰਚਾ ਕਰਨ ਲਈ ਇੱਕ ਪਲੈਟਫਾਰਮ ਮਿਲਿਆ। ਬ੍ਰਿਕਸ ਮੈਂਬਰ ਦੇਸ਼ਾਂ ਦੇ ਅਧਿਕਾਰੀਆਂ ਨੇ ਘੋਸ਼ਣਾ-ਪੱਤਰ ਦੇ ਪ੍ਰਸਤਾਵਿਤ ਮਸੌਦੇ ਦੀ ਸਮੀਖਿਆ ਕੀਤੀ, ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕੀਤੇ ਅਤੇ ਸਿੱਖਿਆ ਮੰਤਰੀਆਂ ਦੀ ਮੀਟਿੰਗ ਦੌਰਾਨ ਵਿਚਾਰ ਅਤੇ ਮਨਜ਼ੂਰੀ ਲਈ ਪੇਸ਼ ਕੀਤੇ ਜਾਣ ਵਾਲੇ ਮੁੱਖ ਬਿੰਦੂਆਂ ‘ਤੇ ਆਮ ਸਹਿਮਤੀ ਬਣਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ।

ਗੱਲਬਾਤ ਮੁੱਖ ਤੌਰ ‘ਤੇ ਬ੍ਰਿਕਸ ਦੇਸ਼ਾਂ ਦਰਮਿਆਨ ਸਿੱਖਿਆ ਖੇਤਰ ਦੇ ਤਹਿਤ ਪਛਾਣੇ ਗਏ ਅਹਿਮ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਕੇਂਦ੍ਰਿਤ ਸੀ, ਜਿਸ ਵਿੱਚ ਈਸੀਸੀਈ, ਤਕਨੀਕੀ ਅਤੇ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ (ਟੀਵੀਈਟੀ), ਮਿਲ ਕੇ ਖੋਜ ਅਤੇ ਨਵੀਨਤਾ ਕਰਨਾ, ਯੋਗਤਾ ਨੂੰ ਆਪਸੀ ਮਾਨਤਾ ਦੇਣਾ, ਅਕਾਦਮਿਕ ਅਗਵਾਈ ਅਤੇ ਰਵਾਇਤੀ ਅਤੇ ਸਥਾਨਕ ਗਿਆਨ ਪ੍ਰਣਾਲੀਆਂ ‘ਤੇ ਬ੍ਰਿਕਸ ਦੇ ਦਿਸ਼ਾ-ਨਿਰਦੇਸ਼ ਸ਼ਾਮਲ ਸਨ। ਵਫ਼ਦ ਨੇ ਘੋਸ਼ਣਾ ਪੱਤਰ ਨੂੰ ਹੋਰ ਬਿਹਤਰ ਬਣਾਉਣ ਅਤੇ ਇਹ ਯਕੀਨੀ ਬਣਾਉਣ ਲਈ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕੀਤੇ ਕਿ ਇਸ ਵਿੱਚ ਬ੍ਰਿਕਸ ਮੈਂਬਰ ਦੇਸ਼ਾਂ ਦੀ ਸਮੂਹਿਕ ਉਮੀਦਾਂ ਅਤੇ ਤਰਜੀਹਾਂ ਝਲਕਣ।

ਗੱਲਬਾਤ ਵਿੱਚ ਸੰਸਥਾਗਤ ਵਿਧੀ ਨੂੰ ਮਜ਼ਬੂਤ ਕਰਨ, ਅਕਾਦਮਿਕ ਅਤੇ ਖੋਜ ਸਹਿਯੋਗ ਨੂੰ ਹੁਲਾਰਾ ਦੇਣ, ਬਿਹਤਰੀਨ ਤਰੀਕਿਆਂ ਦੇ ਅਦਾਨ-ਪ੍ਰਦਾਨ ਨੂੰ ਅਸਾਨ ਬਣਾਉਣ ਅਤੇ ਬ੍ਰਿਕਸ ਦੇਸ਼ਾਂ ਦਰਮਿਆਨ ਸਮਰੱਥਾ-ਨਿਰਮਾਣ ਦੀਆਂ ਪਹਿਲਕਦਮੀਆਂ ਨੂੰ ਵਧਾਉਣ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ ਗਿਆ। ਚਰਚਾਵਾਂ ਨੇ ਜ਼ਿਆਦਾ ਸਹਿਯੋਗ, ਨਵੀਨਤਾ ਅਤੇ ਗਿਆਨ ਦੇ ਅਦਾਨ-ਪ੍ਰਦਾਨ ਦੇ ਜ਼ਰੀਏ ਸਮਾਵੇਸ਼ੀ, ਮਜ਼ਬੂਤ ਅਤੇ ਭਵਿੱਖ ਦੇ ਲਈ ਤਿਆਰ ਸਿੱਖਿਆ ਪ੍ਰਣਾਲੀਆਂ ਨੂੰ ਅੱਗੇ ਵਧਾਉਣ ਦੇ ਪ੍ਰਤੀ ਮੈਂਬਰ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਨੂੰ ਮੁੜ ਤੋਂ ਦੁਹਰਾਇਆ।

ਮੀਟਿੰਗ ਦੀ ਸਮਾਪਤੀ ਬ੍ਰਿਕਸ ਸਿੱਖਿਆ ਮੰਤਰੀਆਂ ਦੇ ਘੋਸ਼ਣਾਪੱਤਰ ਦੇ ਪ੍ਰਸਤਾਵਿਤ ਨਤੀਜਿਆਂ ਨੂੰ ਅੰਤਿਮ ਰੂਪ ਦੇਣ ਦੇ ਨਾਲ ਹੋਈ। ਸੀਨੀਅਰ ਸਿੱਖਿਆ ਅਧਿਕਾਰੀਆਂ ਦੀ ਮੀਟਿੰਗ ਦੀ ਸਫ਼ਲ ਸਮਾਪਤੀ ਭਾਰਤ ਦੀ ਬ੍ਰਿਕਸ ਪ੍ਰਧਾਨਗੀ 2026 ਦੀਆਂ ਤਰਜੀਹਾਂ ਨੂੰ ਅੱਗੇ ਵਧਾਉਣ ਅਤੇ ਬ੍ਰਿਕਸ ਮੈਂਬਰ ਦੇਸ਼ਾਂ ਦਰਮਿਆਨ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਮੀਲ ਪੱਥਰ ਹੈ।

************

ਆਰਆਰਟੀਐੱਨ/ਬਲਜੀਤ


(Release ID: 2295961) ਵਿਜ਼ੀਟਰ ਕਾਊਂਟਰ : 48