ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
NTEP ਬਾਰੇ ਅੱਪਡੇਟ
ICMR ਦੇ ਅਧਿਐਨ ਵਿੱਚ ਪਾਇਆ ਗਿਆ ਕਿ ਡਰੋਨ ਦੀ ਮਦਦ ਨਾਲ ਟੀਬੀ ਰੋਗ ਦੇ ਨਮੂਨਿਆਂ ਦੇ ਟਰਾਂਸਪੋਰਟ ਨਾਲ ਨਿਦਾਨ ਪ੍ਰਕਿਰਿਆ ਦਾ ਸਮਾਂ 15 ਦਿਨਾਂ ਤੋਂ ਘੱਟ ਕੇ 5 ਦਿਨ ਹੋ ਗਿਆ ਅਤੇ ਮਰੀਜ਼ਾਂ ਦਾ ਖ਼ਰਚ 9,451 ਰੁਪਏ ਤੋਂ ਘੱਟ ਕੇ 91 ਰੁਪਏ ਹੋ ਗਿਆ
ICMR ਦੀ i-DRONE ਪਹਿਲਕਦਮੀ ਨਾਲ ਟੀਬੀ ਰੋਗ ਦੇ ਨਿਦਾਨ ਪ੍ਰਕਿਰਿਆ ਦਾ ਸਮਾਂ ਦੋ-ਤਿਹਾਈ ਘੱਟ ਹੋਇਆ ਅਤੇ ਮਰੀਜ਼ਾਂ ਦਾ ਖਰਚ 99 ਪ੍ਰਤੀਸ਼ਤ ਤੋਂ ਵੱਧ ਘਟ ਗਿਆ
प्रविष्टि तिथि:
04 AUG 2026 4:08PM by PIB Chandigarh
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੀ i-DRONE ਪਹਿਲਕਦਮੀ ਅਧੀਨ ਕੀਤੇ ਗਏ ਇੱਕ ਨਵੇਂ ਅਧਿਐਨ ਦੇ ਅਨੁਸਾਰ, ਡਰੋਨ ਦੀ ਸਹਾਇਤਾ ਨਾਲ ਟੀਬੀ ਰੋਗ ਨਾਲ ਸਬੰਧਿਤ ਬਲਗਮ ਦੇ ਨਮੂਨਿਆਂ ਨੂੰ ਲੈ ਜਾਣ ਨਾਲ ਦੂਰ-ਦੁਰਾਡੇ ਅਤੇ ਪਹੁੰਚ ਤੋਂ ਬਾਹਰਲੇ ਖੇਤਰਾਂ ਵਿੱਚ ਟੀਬੀ ਡਾਇਗਨੌਸਟਿਕ ਨਾਲ ਜੁੜੀਆਂ ਪ੍ਰਕਿਰਿਆ ਵਿੱਚ ਲੱਗਣ ਵਾਲਾ ਸਮਾਂ ਅਤੇ ਖ਼ਰਚ ਵਿੱਚ ਕਾਫੀ ਕਮੀ ਆਈ ਹੈ। ਇਹ ਅਧਿਐਨ ਤੇਲੰਗਾਨਾ ਦੇ ਯਦਾਦਰੀ-ਭੁਵਨਗਿਰੀ ਜ਼ਿਲ੍ਹੇ ਵਿੱਚ ਏਮਜ਼ ਬੀਬੀਨਗਰ ਅਤੇ ਰਾਸ਼ਟਰੀ ਟੀਬੀ ਦੇ ਖਾਤਮੇ ਸਬੰਧੀ ਪ੍ਰੋਗਰਾਮ (NTEP) ਨਾਲ ਮਿਲ ਕੇ ਕੀਤਾ ਗਿਆ। ਇਸ ਤੋਂ ਪਤਾ ਲੱਗਿਆ ਕਿ ਟੀਬੀ ਡਾਇਗਨੌਸਟਿਕ ਪ੍ਰਕਿਰਿਆ ਦਾ ਔਸਤ ਸਮਾਂ 15 ਦਿਨਾਂ ਤੋਂ ਘਟ ਕੇ 5 ਦਿਨ ਹੋ ਗਿਆ, ਜਦੋਂ ਕਿ ਮਰੀਜ਼ਾਂ ਦਾ ਆਪਣਾ ਜੇਬ ਤੋਂ ਹੋਣ ਵਾਲਾ ਔਸਤਨ ਖਰਚ ਲਗਭਗ 9,451 ਰੁਪਏ ਤੋਂ ਘਟ ਕੇ 91 ਰੁਪਏ ਹੋ ਗਿਆ ਜਿਸ ਨਾਲ ਟੀਬੀ ਡਾਇਗਨੌਸਟਿਕ ਸੇਵਾਵਾਂ ਤੱਕ ਸਮੇਂ ‘ਤੇ ਪਹੁੰਚ ਬਿਹਤਰ ਹੋਈ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
*******
ਐੱਸਆਰ/ਸ਼ੀਨਮ ਜੈਨ
(रिलीज़ आईडी: 2294751)
आगंतुक पटल : 4