ਸਿੱਖਿਆ ਮੰਤਰਾਲਾ
ਉੱਭਰ ਰਹੀਆਂ ਤਕਨਾਲੋਜੀਆਂ ਲਈ ਉੱਚ ਸਿੱਖਿਆ ਨੂੰ ਸਸ਼ਕਤ ਬਣਾਉਣਾ
प्रविष्टि तिथि:
03 AUG 2026 7:34PM by PIB Chandigarh
ਭਾਰਤ ਸਰਕਾਰ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਉਦੇਸ਼ ਨਾਲ ਰਾਸ਼ਟਰੀ ਸਿੱਖਿਆ ਨੀਤੀ (NEP) 2020 ਤਿਆਰ ਕੀਤੀ ਹੈ। ਐੱਨਈਪੀ 2020 ਬਹੁ-ਵਿਸ਼ਾ, ਕਲਪਨਾਸ਼ੀਲ ਅਤੇ ਲਚਕਦਾਰ ਪਾਠਕ੍ਰਮ ਢਾਂਚਿਆਂ, ਹੁਨਰਾਂ ਦੇ ਏਕੀਕਰਣ 'ਤੇ ਜ਼ੋਰ ਦਿੰਦੀ ਹੈ ਅਤੇ ਇਹ ਸਿਫਾਰਸ਼ ਕਰਦੀ ਹੈ ਕਿ ਸਿੱਖਿਆ ਪ੍ਰਣਾਲੀ ਨੂੰ ਅਨੁਭਵੀ, ਪੁੱਛ-ਗਿੱਛ ਅਧਾਰਿਤ, ਖੋਜ-ਅਧਾਰਿਤ ਅਤੇ ਵਿਦਿਆਰਥੀ –ਕੇਂਦ੍ਰਿਤ ਬਣਾਉਣ ਲਈ ਵਿਦਿਅਕ ਪ੍ਰਣਾਲੀ ਵਿੱਚ ਬਦਲਾਅ ਹੋਣਾ ਚਾਹੀਦਾ ਹੈ।
ਐੱਨਈਪੀ 2020 ਦੇ ਵਿਜ਼ਨ ਅਨੁਸਾਰ, ਸਰਕਾਰ ਨੇ ਭਵਿੱਖ ਲਈ ਤਿਆਰ ਪ੍ਰਤਿਭਾਵਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪਾਠਕ੍ਰਮ, ਸਿੱਖਿਆ ਸ਼ਾਸਤਰ ਨੂੰ ਅਪਗ੍ਰੇਡ ਕਰਨ ਅਤੇ ਡਿਜੀਟਲ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਕਈ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਕਈ ਪਹਿਲਕਦਮੀਆਂ ਕੀਤੀਆਂ ਹਨ।
ਉੱਚ ਸਿੱਖਿਆ ਦੇ ਪਾਠਕ੍ਰਮ ਨੂੰ ਅਪਗ੍ਰੇਡ ਕਰਨ ਲਈ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (AICTE) ਨੇ ਉਦਯੋਗ ਮਾਹਰਾਂ ਤੋਂ ਪ੍ਰਾਪਤ ਸੁਝਾਵਾਂ ਨੂੰ ਸ਼ਾਮਲ ਕਰਦੇ ਹੋਏ ਆਪਣੇ ਮਾਡਲ ਪਾਠਕ੍ਰਮ ਵਿੱਚ ਸੋਧ ਕੀਤੀ ਹੈ।
ਤਕਨੀਕੀ ਸਿੱਖਿਆ ਦੇ ਵੱਖ-ਵੱਖ ਵਿਸ਼ਿਆਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ), ਡੇਟਾ ਵਿਗਿਆਨ (ਡੀਐੱਸ), ਮਸ਼ੀਨ ਲਰਨਿੰਗ (ਐੱਮਐੱਲ), ਸਾਈਬਰ ਸੁਰੱਖਿਆ, ਰੋਬੋਟਿਕਸ, ਕੁਆਂਟਮ ਕੰਪਿਊਟਿੰਗ ਅਤੇ ਹੋਰ ਉੱਭਰ ਰਹੀਆਂ ਤਕਨਾਲੋਜੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਵਰ੍ਹੇ 2025-26 ਦੌਰਾਨ, ਏਆਈਸੀਟੀਈ ਦੁਆਰਾ ਮਨਜ਼ੂਰ 2100 ਤੋਂ ਵੱਧ ਸੰਸਥਾਵਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਹੋਰ ਉਭਰ ਰਹੇ ਖੇਤਰਾਂ ਵਿੱਚ ਪਾਠਕ੍ਰਮ ਪੇਸ਼ ਕੀਤੇ, ਜਿਨ੍ਹਾਂ ਵਿੱਚ 2.80 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਦਾਖਲੇ ਦੀ ਪ੍ਰਵਾਨਗੀ ਦੀ ਸਮਰੱਥਾ ਸੀ।
ਵਿਦਿਆਰਥੀਆਂ ਦੀ ਰੁਜ਼ਗਾਰ ਸਮਰੱਥਾ ਵਧਾਉਣ ਅਤੇ ਐੱਨਈਪੀ 2020 ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਨੈਸ਼ਨਲ ਕ੍ਰੈਡਿਟ ਫ੍ਰੇਮਵਰਕ (NCrF) ਜਾਰੀ ਕੀਤਾ ਗਿਆ ਹੈ, ਜਿਸ ਨਾਲ ਕੌਸ਼ਲ ਸਿੱਖਿਆ ਨੂੰ ਅਕਾਦਮਿਕ ਖੇਤਰ ਵਿੱਚ ਏਕੀਕ੍ਰਿਤ ਕੀਤਾ ਜਾ ਸਕੇ। NCrF ਵਿੱਚ ਕੁੱਲ ਲੋੜੀਂਦੇ ਕ੍ਰੈਡਿਟ ਦਾ ਵੱਧ ਤੋਂ ਵੱਧ 50% ਕੌਸ਼ਲ-ਅਧਾਰਿਤ ਪਾਠਕ੍ਰਮਾਂ ਰਾਹੀਂ ਹਾਸਲ ਕਰਨ ਦਾ ਪ੍ਰਬੰਧ ਹੈ।
ਇਸ ਤੋਂ ਇਲਾਵਾ, ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ‘ਭਾਰਤੀ ਯੂਨੀਵਰਸਿਟੀਆਂ ਲਈ ਟਿਕਾਊ ਅਤੇ ਸਸ਼ਕਤ ਯੂਨੀਵਰਸਿਟੀ-ਉਦਯੋਗ ਸਬੰਧਿਤ ਪ੍ਰਣਾਲੀ ਸਬੰਧੀ ਦਿਸ਼ਾ ਨਿਰੇਦਸ਼’ ਜਾਰੀ ਕੀਤੇ ਹਨ। ਇਸ ਦਾ ਉਦੇਸ਼ ਖੋਜ ਅਤੇ ਵਿਕਾਸ ਨੂੰ ਹੁਲਾਰਾ ਦੇਣਾ, ਵਿਦਿਆਰਥੀਆਂ ਵਿੱਚ ਕੌਸ਼ਲ ਵਿਕਸਿਤ ਕਰਨਾ ਅਤੇ ਉਨ੍ਹਾਂ ਨੂੰ ਉਦਯੋਗ ਦੀਆਂ ਲੋੜਾਂ ਦੇ ਅਨੁਸਾਰ ਤਿਆਰ ਕਰਨਾ ਹੈ। ਇਸ ਤੋਂ ਇਲਾਵਾ, ਏਆਈਸੀਟੀਈ ਦੀ ਅਪਰੂਵਲ ਪ੍ਰੋਸੈੱਸ ਹੈਂਡਬੁੱਕ 2024-25 ਤੋਂ 2026-27 ਵਿੱਚ ‘ਤਕਨੀਕੀ ਸੰਸਥਾਵਾਂ ਲਈ ਜ਼ਰੂਰੀ ਅਤੇ ਲੋੜੀਂਦੀਆਂ ਜ਼ਰੂਰਤਾਂ’ ਸ਼ਾਮਲ ਹਨ, ਜਿਨ੍ਹਾਂ ਵਿੱਚ ਸੰਸਥਾ- ਇੰਡਸਟਰੀ ਸੈੱਲ, ਸੰਸਥਾ ਦੀ ਨਵੀਨਤਾ ਕੌਂਸਲ ਦੀ ਸਥਾਪਨਾ ਅਤੇ ਅਖੀਰਲੇ ਵਰ੍ਹੇ ਦੇ ਵਿਦਿਆਰਥੀਆਂ ਲਈ ਲਾਜ਼ਮੀ ਇੰਟਰਨਸ਼ਿਪ ਨੂੰ ਪ੍ਰਵਾਨਗੀ ਦੇਣ ਲਈ ਲਾਜ਼ਮੀ ਸ਼ਰਤਾਂ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਗ੍ਰੈਜੂਏਟਸ ਵਿਦਿਆਰਥੀਆਂ ਲਈ ਰੁਜ਼ਗਾਰ ਸਮਰੱਥਾ ਵਧਾਉਣ, ਖੋਜ ਵਿੱਚ ਦਿਲਚਸਪੀ ਵਿਕਸਿਤ ਕਰਨ ਅਤੇ ਉਭਰ ਰਹੀਆਂ ਤਕਨਾਲੋਜੀਆਂ ਨਾਲ ਜਾਣੂ ਕਰਵਾਉਣ ਦੇ ਉਦੇਸ਼ ਨਾਲ, ਯੂਜੀਸੀ ਨੇ ‘ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਲਈ ਇੰਟਰਨਸ਼ਿਪ/ਰਿਸਰਚ ਇੰਟਰਨਸ਼ਿਪ ਲਈ ਦਿਸ਼ਾ-ਨਿਰਦੇਸ਼’ ਜਾਰੀ ਕੀਤੇ ਹਨ। ਨਾਲ ਹੀ, ਯੂਜੀਸੀ ਨੇ ਯੂਨੀਵਰਸਿਟੀ ਦੇ ਪਾਠਕ੍ਰਮ ਵਿੱਚ ਉਦਯੋਗ ਦੁਆਰਾ ਜ਼ਰੂਰੀ ਕੁਸ਼ਲਤਾਵਾਂ ਨੂੰ ਸ਼ਾਮਲ ਕਰਨ ਲਈ ‘ਉੱਚ ਸਿੱਖਿਆ ਸੰਸਥਾਵਾਂ ਲਈ ਅਪ੍ਰੈਂਟਿਸਸ਼ਿਪ –ਅਧਾਰਿਤ ਡਿਗਰੀ ਪ੍ਰੋਗਰਾਮ (ਏਈਡੀਪੀ) ਸਬੰਧੀ ਯੂਜੀਸੀ ਦਿਸ਼ਾ-ਨਿਰਦੇਸ਼’ ਵੀ ਤਿਆਰ ਕੀਤੇ ਹਨ।
ਸਿੱਖਿਆ ਮੰਤਰਾਲਾ ਨੌਜਵਾਨਾਂ ਦੀ ਰੁਜ਼ਗਾਰ ਸਮਰੱਥਾ ਵਧਾਉਣ ਦੇ ਉਦੇਸ਼ ਨਾਲ ਉਦਯੋਗ ਜਗਤ ਦੇ ਸਹਿਯੋਗ ਨਾਲ ਨੈਸ਼ਨਲ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਸਕੀਮ (NATS) ਲਾਗੂ ਕਰਦਾ ਹੈ, ਜਿਸ ਅਧੀਨ ਉਨ੍ਹਾਂ ਨੂੰ ਕੰਮ ਵਾਲੀ ਥਾਂ ‘ਤੇ ਟ੍ਰੇਨਿੰਗ ਦਿੱਤੀ ਜਾਂਦੀ ਹੈ। ਏਆਈ ਖੇਤਰ ਵਿੱਚ ਵਧਦੀ ਪ੍ਰਤਿਭਾ ਦੀ ਮੰਗ ਨੂੰ ਪੂਰਾ ਕਰਨ ਲਈ ਮੰਤਰਾਲੇ ਨੇ ਐੱਨਏਟੀਐੱਸ ਦੇ ਤਹਿਤ ਏਆਈ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਪਹਿਲ ਦਾ ਉਦੇਸ਼ ਗ੍ਰੈਜੂਏਟਸ, ਡਿਪਲੋਮਾ ਹੋਲਡਰਾਂ ਅਤੇ ਏਆਈਡੀਪੀ ਵਿਦਿਆਰਥੀਆਂ ਨੂੰ ਡੇਟਾ ਸਾਇੰਸ, ਮਸ਼ੀਨ ਲਰਨਿੰਗ, ਐਪਲੀਕੇਸ਼ਨ, ਡਿਵੈਲਪਮੈਂਟ, ਪ੍ਰੌਮਪਟ ਇੰਜੀਨੀਅਰਿੰਗ ਆਦਿ ਵੱਖ-ਵੱਖ ਖੇਤਰਾਂ ਵਿੱਚ ਮੁਹਾਰਤ ਪ੍ਰਦਾਨ ਕਰਨਾ ਹੈ। ਹੁਣ ਤੱਕ 75000 ਤੋਂ ਵੱਧ ਸਿਖਿਆਰਥੀ ਏਆਈ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਤੋਂ ਲਾਭ ਲੈ ਚੁੱਕੇ ਹਨ।
ਸੂਚਨਾ ਅਤੇ ਸੰਚਾਰ ਤਕਨਾਲੋਜੀ (ICT) ਦੀ ਸਮਰੱਥਾ ਦਾ ਲਾਭ ਲੈਣ ਲਈ, ਸਿੱਖਿਆ ਮੰਤਰਾਲਾ ICT ਰਾਹੀਂ ਸਿੱਖਿਆ 'ਤੇ ਰਾਸ਼ਟਰੀ ਮਿਸ਼ਨ (NMEICT) ਨੂੰ ਲਾਗੂ ਕਰ ਰਿਹਾ ਹੈ। NMEICT ਸਕੀਮ ਦੇ ਤਹਿਤ, 'ਸਟਡੀ ਵੇਬਸ ਆਫ ਐਕਟਿਵ ਲਰਨਿੰਗ ਫਾਰ ਯੰਗ ਐਸਪਾਇਰਿੰਗ ਮਾਈਂਡਸ' (SWAYAM) ਪਲੈਟਫਾਰਮ ਲਾਂਚ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਪ੍ਰਮੁੱਖ ਸੰਸਥਾਵਾਂ ਦੁਆਰਾ ਪੇਸ਼ ਕੀਤੇ ਜਾਂਦੇ ਮੁਫਤ ਕੋਰਸਾਂ ਰਾਹੀਂ ਜੀਵਨ ਭਰ ਸਿੱਖਣ ਨੂੰ ਉਤਸ਼ਾਹਿਤ ਕਰਨਾ ਹੈ। ਉਭਰਦੀਆਂ ਤਕਨਾਲੋਜੀਆਂ ਵਿੱਚ ਸਿਖਿਆਰਥੀਆਂ ਦੀ ਮੁਹਾਰਤ ਨੂੰ ਮਜ਼ਬੂਤ ਕਰਨ ਲਈ, SWAYAM ਪਲੈਟਫਾਰਮ ਨੇ 140 ਤੋਂ ਵੱਧ AI-ਸਬੰਧਿਤ ਕੋਰਸ ਸ਼ੁਰੂ ਕੀਤੇ ਹਨ, ਜਿਸ ਵਿੱਚ ਹੁਣ ਤੱਕ 5 ਲੱਖ ਤੋਂ ਵੱਧ ਦਾਖਲੇ ਹੋ ਚੁੱਕੇ ਹਨ। ਪ੍ਰੋਜੈਕਟ-ਅਧਾਰਿਤ ਅਤੇ ਅਨੁਭਵੀ ਸਿਖਲਾਈ ਨੂੰ ਹੋਰ ਉਤਸ਼ਾਹਿਤ ਕਰਨ ਲਈ, NMEICT ਦੇ ਅਧੀਨ ਈ-ਯੰਤਰਾ ਪ੍ਰੋਜੈਕਟ ਰੋਬੋਟਿਕਸ-ਅਧਾਰਿਤ ਟੂਲ ਅਤੇ ਸਿਖਲਾਈ ਪ੍ਰਦਾਨ ਕਰਕੇ ਇੰਜੀਨੀਅਰਿੰਗ ਸਿੱਖਿਆ ਵਿੱਚ ਆਟੋਮੇਸ਼ਨ ਅਤੇ ਰੋਬੋਟਿਕਸ ਨੂੰ ਏਕੀਕ੍ਰਿਤ ਕਰਦੀ ਹੈ। ਹੁਣ ਤੱਕ, ਈ-ਯੰਤਰਾ ਨੇ 70,000 ਤੋਂ ਵੱਧ ਸਿਖਿਆਰਥੀਆਂ ਨੂੰ ਵਿਵਹਾਰਕ ਸਿਖਲਾਈ ਦਿੱਤੀ ਹੈ।
ਇਸ ਤੋਂ ਇਲਾਵਾ, ਉਦਯੋਗ-ਅਕਾਦਮਿਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਸਿਖਿਆਰਥੀਆਂ ਦੀ ਰੁਜ਼ਗਾਰ ਦੀ ਸਮਰੱਥਾ ਵਧਾਉਣ ਲਈ, ਸਿੱਖਿਆ ਮੰਤਰਾਲੇ ਨੇ ਉੱਘੇ ਉਦਯੋਗ ਭਾਈਵਾਲਾਂ ਦੇ ਸਹਿਯੋਗ ਨਾਲ ਇੱਕ ਪਹਿਲ ਵੀ ਸ਼ੁਰੂ ਕੀਤੀ ਹੈ।
ਸਵਯਮ ਪਲੱਸ ਪਲੈਟਫਾਰਮ। ਇਹ ਪਲੈਟਫਾਰਮ ਰੁਜ਼ਗਾਰਮੁਖੀ ਕੌਸ਼ਲ ਵਿਕਸਿਤ ਕਰਨ ਵਾਲੇ 500 ਤੋਂ ਵੱਧ ਪਾਠਕ੍ਰਮ ਪ੍ਰਦਾਨ ਕਰਦਾ ਹੈ। ਇਹ ਪਾਠਕ੍ਰਮ ਸੂਚਨਾ ਤਕਨਾਲੋਜੀ, ਆਰਟੀਫਿਸ਼ੀਅਲ ਇੰਟੈਲੀਜੈਂਸ, ਸੈਮੀਕੰਡਕਟਰ ਮੈਨੂਫੈਕਚਰਿੰਗ ਅਤੇ ਐਡਵਾਂਸਡ ਮੈਨੂਫੈਕਚਰਿੰਗ ਆਦਿ ਸਮੇਤ 15 ਖੇਤਰਾਂ ਦੇ 80 ਤੋਂ ਵੱਧ ਉਦਯੋਗ ਭਾਈਵਾਲਾਂ ਤੋਂ ਇਕੱਠੇ ਕੀਤੇ ਗਏ ਹਨ। ਸਵਯਮ ਪਲੱਸ ਪਲੈਟਫਾਰਮ ‘ਤੇ 6 ਲੱਖ ਤੋਂ ਵੱਧ ਸਿਖਿਆਰਥੀ ਆਪਣੇ ਕੌਸ਼ਲ ਸੰਵਰਧਨ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ।
ਇਸ ਤੋਂ ਇਲਾਵਾ, ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਉਭਰ ਰਹੀਆਂ ਤਕਨਾਲੋਜੀਆਂ ਵਿੱਚ ਸਿਖਿਆਰਥੀਆਂ ਦੇ ਕੌਸ਼ਲ ਵਿਕਾਸ ਲਈ ‘ਫਿਊਚਰ ਸਕਿੱਲਸ ਪ੍ਰਾਈਮ’ ਪ੍ਰੋਗਰਾਮ ਸ਼ੁਰੂ ਕੀਤਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ, ਬਿਗ ਡੇਟਾ ਐਨਾਲਿਟਿਕਸ (ਏਆਈ/ਬੀਡੀਏ) ਆਦਿ ਵਰਗੀਆਂ ਉਭਰ ਰਹੀਆਂ ਤਕਨਾਲੋਜੀਆਂ ਵਿੱਚ ਪਾਠਕ੍ਰਮ ਉਪਲਬਧ ਹਨ। ਇਹ ਪਾਠਕ੍ਰਮ ਉਦਯੋਗ ਜਗਤ ਦੇ ਮਸ਼ਵਰੇ ਨਾਲ ਵਿਕਸਿਤ ਕੀਤੇ ਗਏ ਹਨ ਤਾਂ ਜੋ ਰੁਜ਼ਗਾਰ ਦੀਆਂ ਅਸਲ ਜ਼ਰੂਰਤਾਂ ਦੇ ਅਨੁਸਾਰ ਹੋਣ। ਹੁਣ ਤੱਕ ਪੋਰਟਲ ‘ਤੇ 34 ਲੱਖ ਤੋਂ ਵੱਧ ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ, ਜਿਨ੍ਹਾਂ ਵਿੱਚ ਏਆਈ/ਬੀਡੀਏ ਤਕਨਾਲੋਜੀ ਵਿੱਚ 95 ਲੱਖ ਤੋਂ ਵੱਧ ਉਮੀਦਵਾਰ ਸ਼ਾਮਲ ਹਨ।
ਇਹ ਜਾਣਕਾਰੀ ਸਿੱਖਿਆ ਰਾਜ ਮੰਤਰੀ ਡਾ. ਸੁਕਾਂਤਾ ਮਜੂਮਦਾਰ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
*****
ਆਰਆਰਟੀਐੱਨ/ਬਲਜੀਤ ਸਿੰਘ
(रिलीज़ आईडी: 2294382)
आगंतुक पटल : 4