ਫਾਰਮਾਸਿਊਟੀਕਲਸ ਵਿਭਾਗ
azadi ka amrit mahotsav

ਹਿਮਾਚਲ ਪ੍ਰਦੇਸ਼ ਵਿੱਚ ਬਲਕ ਡਰੱਗ ਪਾਰਕ (ਵਿਸ਼ੇਸ਼ ਉਦਯੋਗਿਕ ਖੇਤਰ) ਦੀ ਸਥਿਤੀ

Posted On: 04 AUG 2026 2:18PM by PIB Chandigarh

ਨਿਰਮਾਣ ਅਧੀਨ ਪ੍ਰਮੁੱਖ ਆਮ ਬੁਨਿਆਦੀ ਢਾਂਚਾ ਸੁਵਿਧਾਵਾਂ ਵਿੱਚ ਜਲ ਸਪਲਾਈ ਪ੍ਰਣਾਲੀ, ਬਿਜਲੀ ਬੁਨਿਆਦੀ ਢਾਂਚਾ, ਜ਼ੀਰੋ ਤਰਲ ਡਿਸਚਾਰਜ (ZLD) ਵਾਲਾ ਕੌਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ (CETP),  ਭਾਫ਼ ਉਤਪਾਦਨ ਪ੍ਰਣਾਲੀ, ਗੋਦਾਮ, ਸੈਂਟਰ ਆਫ਼ ਐਕਸੀਲੈਂਸ, ਸੌਲਵੈਂਟ ਰਿਕਵਰੀ ਸਿਸਟਮ, ਐਮਰਜੈਂਸੀ ਪ੍ਰਤੀਕਿਰਿਆ ਕੇਂਦਰ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਸਹੂਲਤਾਂ ਸ਼ਾਮਲ ਹਨ।

(ਬਲਕ ਡਰੱਗ ਪਾਰਕ – ਇੱਕ ਅਜਿਹਾ ਵਿਸ਼ੇਸ਼ ਉਦਯੋਗਿਕ ਜ਼ੋਨ ਜਿੱਥੇ ਦਵਾਈਆਂ ਦਾ ਇਸਤੇਮਾਲ ਹੋਣ ਵਾਲੇ ਮੁੱਖ ਕੱਚੇ ਮਾਲ ਯਾਨੀ ਐਕਟਿਵ ਫਾਰਮਾਸਿਊਟੀਕਲ ਇੰਗ੍ਰੀਡੀਐਂਟਸ (API) ਦਾ ਵੱਡੇ ਪੱਧਰ 'ਤੇ ਉਤਪਾਦਨ ਕੀਤਾ ਜਾਂਦਾ ਹੈ।)

ਹਿਮਾਚਲ ਪ੍ਰਦੇਸ਼ ਬਲਕ ਡਰੱਗ ਪਾਰਕ ਦੀ ਭੌਤਿਕ ਅਤੇ ਵਿੱਤੀ ਪ੍ਰਗਤੀ ਦੀ ਮੌਜੂਦਾ ਸਥਿਤੀ ਕੰਪੋਨੈਂਟ-ਵਾਈਸ ਇਸ ਪ੍ਰਕਾਰ ਹੈ:

ਲੜੀ ਨੰਬਰ

ਆਮ ਬੁਨਿਆਦੀ ਢਾਂਚਾ ਸੁਵਿਧਾ ਕੇਂਦਰ

ਮਨਜ਼ੂਰ ਲਾਗਤ (ਕਰੋੜ ਰੁਪਏ ਵਿੱਚ)

ਖਰਚ ਹੋਇਆ (ਕਰੋੜ ਰੁਪਏ ਵਿੱਚ)

ਸਥਿਤੀ

1

ਕੌਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ (CETP), ਠੋਸ ਰਹਿੰਦ-ਖੂੰਹਦ ਪ੍ਰਬੰਧਨ

49.73

-

ਟੈਂਡਰ ਜਾਰੀ ਹੋ ਚੁੱਕਾ ਹੈ।

2

ਇਨਸਿਨਰੇਟਰ ਦੀ ਲਾਗਤ

18.00

-

ਟੈਂਡਰ ਤਿਆਰ ਅਧੀਨ ਹੈ

3

ਸੰਗ੍ਰਹਿ ਅਤੇ ਲੈਂਡਫਿਲ ਸਾਈਟ ਦੀ ਲਾਗਤ

37.00

-

ਟੈਂਡਰ ਤਿਆਰੀ ਅਧੀਨ ਹੈ

4

ਸਟੋਰਮ ਵਾਟਰ ਡਰੇਨ ਨੈੱਟਵਰਕ

86.71

9.68

12% ਕੰਮ ਪੂਰਾ ਹੋਇਆ

5

ਕੌਮਨ ਸੌਲਵੈਂਟ ਸਟੋਰੇਜ ਸਿਸਟਮ, ਸੌਲਵੈਂਟ ਰਿਕਵਰੀ ਅਤੇ ਡਿਸਟਿਲੇਸ਼ਨ

30.00

-

ਟੈਂਡਰ ਤਿਆਰੀ ਅਧੀਨ ਹੈ

6

ਕਾਮਨ ਵੇਅਰਹਾਊਸ

 

60.71

-

ਟੈਂਡਰ ਤਿਆਰੀ ਅਧੀਨ ਹੈ

7

ਪਾਰਕ ਦੇ ਅੰਦਰ ਅੰਦਰੂਨੀ ਬਿਜਲੀ ਵੰਡ ਨੈੱਟਵਰਕ

65.00

14.26

ਟੈਂਡਰ ਤਿਆਰੀ ਅਧੀਨ ਹੈ

8

ਇੰਟਰਨਲ ਰੋਡ ਨੈੱਟਵਰਕ, ਕੰਪਾਉਂਡ ਵਾਲ

149.44

15.03

10% ਕੰਮ ਪੂਰਾ ਹੋਇਆ

9

ਕੱਚਾ, ਪੀਣ ਯੋਗ ਅਤੇ ਡੀਮੀਨਰਲਾਈਜ਼ਡ ਪਾਣੀ

141.95

55.6

60% ਕੰਮ ਪੂਰਾ ਹੋਇਆ

10

ਭਾਫ਼ ਉਤਪਾਦਨ ਅਤੇ ਵੰਡ ਪ੍ਰਣਾਲੀ

312.30

-

ਟੈਂਡਰ ਜਾਰੀ ਹੋ ਚੁੱਕਾ ਹੈ।

11

ਐਡਵਾਂਸਡ ਲੈਬਾਰਟਰੀ ਟੈਸਟਿੰਗ ਸੈਂਟਰ

22.73

-

ਟੈਂਡਰ ਤਿਆਰੀ ਅਧੀਨ ਹੈ

12

ਐਮਰਜੈਂਸੀ ਰਿਸਪਾਂਸ ਸੈਂਟਰ

20.17

-

ਟੈਂਡਰ ਤਿਆਰੀ ਅਧੀਨ ਹੈ

13

ਸੁਰੱਖਿਆ/ਖਤਰਨਾਕ ਕਾਰਜ ਆਡਿਟ ਸੈਂਟਰ

14.43

-

ਟੈਂਡਰ ਤਿਆਰੀ ਅਧੀਨ ਹੈ

14

ਸੈਂਟਰ ਆਫ਼ ਐਕਸੀਲੈਂਸ

110.29

-

Tender under preparation

ਟੈਂਡਰ ਤਿਆਰੀ ਅਧੀਨ ਹੈ

ਭਾਰਤ ਸਰਕਾਰ ਦੇ ਫਾਰਮਾਸਿਊਟੀਕਲ ਵਿਭਾਗ (DoP) ਨੇ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਹਾਰੋਲੀ ਵਿੱਚ ‘ਬਲਕ ਡਰੱਗ ਪਾਰਕ ਪ੍ਰਮੋਸ਼ਨ ਸਕੀਮ’ ਦੇ ਤਹਿਤ ਬਲਕ ਡਰੱਗ ਪਾਰਕ ਦੇ ਵਿਕਾਸ ਲਈ 11.10. 2022 ਨੂੰ 1000 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਸੀ, ਜਿਸ ਵਿੱਚੋਂ 20.02.2023 ਨੂੰ 225 ਕਰੋੜ ਜਾਰੀ ਕੀਤੇ ਗਏ ਸਨ। ਰਾਜ ਸਰਕਾਰ ਨੇ ਵੀ ਸਾਂਝੇ ਬੁਨਿਆਦੀ ਢਾਂਚੇ ਦੀਆਂ ਸੁਵਿਧਾਵਾਂ (ਸੀਆਈਐੱਫ) ਦੇ ਵਿਕਾਸ ਲਈ ਵਿੱਤੀ ਸਾਲ 22-23 ਵਿੱਚ 118.46 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਹੈ ਅਤੇ ਰਾਜ ਦੇ ਹਿੱਸੇ ਵਜੋਂ 35.53 ਕਰੋੜ ਰੁਪਏ ਜਾਰੀ ਕੀਤੇ ਹਨ।

ਸਬੰਧਿਤ ਰਾਜ ਸਰਕਾਰਾਂ ਤੋਂ ਪ੍ਰਾਪਤ ਪ੍ਰਤੀਨਿਧਤਾਵਾਂ, ਪ੍ਰੋਜੈਕਟਾਂ ਦੀ ਸਥਿਤੀ, ਫੰਡ ਵਰਤੋਂ ਦੇ ਪੱਧਰ ਅਤੇ ਵਿੱਤੀ ਸਾਲ 2026-27 ਵਿੱਚ ਪ੍ਰੋਜੈਕਟਾਂ ਦੇ ਪੂਰਾ ਹੋਣ ਦੇ ਅਧਾਰ ‘ਤੇ ਯੋਜਨਾ ਦੀ ਮਿਆਦ ਵਿੱਤੀ ਸਾਲ 2026-27 ਤੱਕ ਵਧਾ ਦਿੱਤੀ ਗਈ ਹੈ।

ਹਿਮਾਚਲ ਪ੍ਰਦੇਸ਼ ਵਿੱਚ ਵਿਕਸਿਤ ਕੀਤੇ ਜਾ ਰਹੇ ਬਲਕ ਡਰੱਗ ਪਾਰਕ ਦੀ ਪ੍ਰਗਤੀ ਦੀ ਸਮੀਖਿਆ ਨਿਯਮਿਤ ਤੌਰ 'ਤੇ "ਬਲਕ ਡਰੱਗ ਪਾਰਕ ਪ੍ਰਮੋਸ਼ਨ" ਯੋਜਨਾ ਦੀ ਸਟੀਅਰਿੰਗ ਕਮੇਟੀ, ਫਾਰਮਾਸਿਊਟੀਕਲ ਵਿਭਾਗ ਦੇ ਸਕੱਤਰ ਅਤੇ ਸੰਯੁਕਤ ਸਕੱਤਰ ਅਤੇ ਹਿਮਾਚਲ ਪ੍ਰਦੇਸ਼ ਦੇ ਉਦਯੋਗ ਮੰਤਰੀ ਦੀ ਪ੍ਰਧਾਨਗੀ ਵਾਲੀ ਉੱਚ-ਅਧਿਕਾਰਤ ਕਮੇਟੀ ਦੁਆਰਾ ਕੀਤੀ ਜਾਂਦੀ ਹੈ। ਦੇਰੀ ਦੇ ਮੁੱਖ ਕਾਰਨਾਂ ਵਿੱਚ ਵਾਤਾਵਰਣ ਪ੍ਰਵਾਨਗੀ ਦਾ ਮਿਲਣਾ ਹੈ, ਜੋ 25.09. 2025 ਨੂੰ ਦਿੱਤੀ ਗਈ ਸੀ, ਨਾਲ ਹੀ ਰੁੱਖਾਂ ਦੀ ਕਟਾਈ ਦੀ ਇਜਾਜ਼ਤ ਅਤੇ ਖ਼ਰੀਦ ਸਬੰਧਿਤ ਬੋਲੀਆਂ ਨਾਲ ਸਬੰਧਿਤ ਪ੍ਰਕਿਰਿਆਤਮਕ ਜ਼ਰੂਰਤਾਂ ਵੀ ਲੰਬਿਤ ਹਨ। ਰਾਜ ਸਰਕਾਰ ਅਤੇ ਲਾਗੂ ਕਰਨ ਵਾਲੀਆਂ ਏਜੰਸੀਆਂ ਪ੍ਰੋਜੈਕਟ ਐਗਜ਼ੀਕਿਊਸ਼ਨ ਦੀ ਨੇੜਿਓਂ ਨਿਗਰਾਨੀ ਕਰ ਰਹੀਆਂ ਹਨ ਅਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਕੰਪੋਨੈਂਟਾਂ ਲਈ ਕਾਨੂੰਨੀ ਪ੍ਰਵਾਨਗੀਆਂ, ਟੈਂਡਰਾਂ ਅਤੇ ਠੇਕਿਆਂ ਦੀ ਵੰਡ ਵਿੱਚ ਤੇਜ਼ੀ ਲਿਆ ਰਹੀ ਹੈ। ਵਾਤਾਵਰਣ ਪ੍ਰਵਾਨਗੀ ਮਿਲਣ ਤੋਂ ਬਾਅਦ ਪ੍ਰੋਜੈਕਟ ਗਤੀਵਿਧੀਆਂ ਵਿੱਚ ਤੇਜ਼ੀ ਆਈ ਹੈ ਅਤੇ ਬਲਕ ਡਰੱਗ ਪਾਰਕ ਦੇ ਸਮੇਂ ਸਿਰ ਮੁਕੰਮਲ ਹੋਣ ਅਤੇ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਕਈ ਬੁਨਿਆਦੀ ਢਾਂਚਾ ਪੈਕੇਜ ਲਾਗੂ ਕਰਨ ਦੇ ਅਧੀਨ ਹਨ ਜਾਂ ਖਰੀਦ ਦੇ ਉੱਨਤ ਪੜਾਵਾਂ ਵਿੱਚ ਹਨ।

ਇਹ ਜਾਣਕਾਰੀ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ। 

*****

ਪੀਸੀ/ਪੀਐੱਮ/ਸ਼ੀਨਮ ਜੈਨ


(Release ID: 2294379) ਵਿਜ਼ੀਟਰ ਕਾਊਂਟਰ : 43