ਸਿੱਖਿਆ ਮੰਤਰਾਲਾ
ਪੀਐੱਮ ਪੋਸ਼ਣ ਦੇ ਤਹਿਤ ਵਿਕਲਪਾਂ ਵਿੱਚ ਪੋਸ਼ਣ ਦੀ ਸਮਾਨਤਾ
प्रविष्टि तिथि:
03 AUG 2026 7:34PM by PIB Chandigarh
ਸਿੱਖਿਆ ਸੰਵਿਧਾਨ ਦੀ ਸਮਕਾਲੀ ਸੂਚੀ ਦਾ ਹਿੱਸਾ ਹੈ ਅਤੇ ਜ਼ਿਆਦਾਤਰ ਸਰਕਾਰੀ ਸਕੂਲ ਅਤੇ ਸਕੂਲ ਬੋਰਡ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸਾਂ (ਯੂਟੀ) ਪ੍ਰਸ਼ਾਸਨ ਦੇ ਅਧੀਨ ਆਉਂਦੇ ਹਨ। ਪੀਐੱਮ ਪੋਸ਼ਣ ਯੋਜਨਾ ਨੂੰ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨ ਦੀ ਭਾਈਵਾਲੀ ਨਾਲ ਮਿਲ ਕੇ ਲਾਗੂ ਕੀਤੀ ਜਾਂਦੀ ਹੈ। ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਬਾਲ ਵਾਟਿਕਾ (ਪਹਿਲੀ ਕਲਾਸ ਤੋਂ ਠੀਕ ਪਹਿਲਾਂ) ਅਤੇ ਕਲਾਸ ਪਹਿਲੀ ਤੋਂ ਅੱਠਵੀਂ ਤੱਕ ਪੜ੍ਹ ਰਹੇ ਸਾਰੇ ਬੱਚਿਆਂ ਨੂੰ ਗਰਮ ਅਤੇ ਪੌਸ਼ਟਿਕ ਭੋਜਨ ਪ੍ਰਦਾਨ ਕਰਨ ਦੀ ਸਮੁੱਚੀ ਜ਼ਿੰਮੇਵਾਰੀ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨ ਦੀ ਹੈ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਨਿਰਧਾਰਿਤ ਪੋਸ਼ਣ ਅਤੇ ਭੋਜਨ ਦੇ ਨਿਯਮਾਂ ਦੇ ਅੰਦਰ ਰਹਿੰਦੇ ਹੋਏ ਸਥਾਨਕ ਸਥਿਤੀਆਂ ਦੇ ਅਨੁਕੂਲ ਮੈਨਿਊ ਤੈਅ ਕਰਨ ਅਤੇ ਸਥਾਨਕ ਪੱਧਰ 'ਤੇ ਉਗਾਈਆਂ ਗਈਆਂ ਖਾਣ-ਪੀਣ ਦੀਆਂ ਚੀਜ਼ਾਂ ਜਿਵੇਂ ਕਿ ਮੋਟੇ ਅਨਾਜ, ਸਬਜ਼ੀਆਂ, ਮਸਾਲੇ ਆਦਿ ਖਰੀਦਣ।
ਪੀਐੱਮ ਪੋਸ਼ਣ ਯੋਜਨਾ ਦੇ ਤਹਿਤ ਸਾਰੇ ਯੋਗ ਬੱਚਿਆਂ ਨੂੰ ਸਕੂਲ ਦੇ ਹਰੇਕ ਕੰਮ ਵਾਲੇ ਦਿਨ ਇੱਕ ਵਾਰ ਗਰਮ ਪੱਕਿਆ ਹੋਇਆ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ। ਰਾਸ਼ਟਰੀ ਭੋਜਨ ਸੁਰੱਖਿਆ ਐਕਟ 2013 ਅਤੇ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯੋਜਨਾ ਦੇ ਤਹਿਤ ਨਿਰਧਾਰਿਤ ਪੋਸ਼ਣ ਅਤੇ ਭੋਜਨ ਮਿਆਰ ਹੇਠ ਦਿੱਤੇ ਅਨੁਸਾਰ ਹਨ:
|
ਆਈਟਮਾਂ
|
ਪ੍ਰਾਇਮਰੀ ਕਲਾਸ ਦੇ ਬੱਚਿਆਂ ਲਈ
|
ਉੱਚ ਪ੍ਰਾਇਮਰੀ ਕਲਾਸਾਂ ਦੇ ਬੱਚਿਆਂ ਲਈ
|
|
ਏ) ਪੋਸ਼ਣ ਸਬੰਧੀ ਮਿਆਰ (ਪ੍ਰਤੀ ਬੱਚਾ ਪ੍ਰਤੀ ਦਿਨ)
|
|
ਕੈਲੋਰੀ
|
450
|
700
|
|
ਪ੍ਰੋਟੀਨ
|
12 ਗ੍ਰਾਮ
|
20 ਗ੍ਰਾਮ
|
|
ਬੀ) ਭੋਜਨ ਦੇ ਮਿਆਰਾਂ ਦੀ ਮਾਤਰਾ (ਪ੍ਰਤੀ ਬੱਚਾ ਪ੍ਰਤੀ ਦਿਨ)
|
|
|
100 ਗ੍ਰਾਮ
|
150 ਗ੍ਰਾਮ
|
|
|
20 ਗ੍ਰਾਮ
|
30 ਗ੍ਰਾਮ
|
|
|
50 ਗ੍ਰਾਮ
|
75 ਗ੍ਰਾਮ
|
|
|
5 ਗ੍ਰਾਮ
|
7.5 ਗ੍ਰਾਮ
|
|
|
ਲੋੜ ਮੁਤਾਬਕ
|
ਲੋੜ ਮੁਤਾਬਕ
|
ਇਸ ਤੋਂ ਇਲਾਵਾ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਸਕੂਲ ਪੋਸ਼ਣ ਵਾਟਿਕਾਵਾਂ (SNGs) ਸਥਾਪਿਤ ਕਰਨ ਅਤੇ ਚਿੰਨ੍ਹਿਤ ਕੀਤੇ ਜ਼ਿਲ੍ਹਿਆਂ ਵਿੱਚ ਪੂਰਕ ਪੋਸ਼ਣ ਸਬੰਧੀ ਦਖਲਅੰਦਾਜੀਆਂ ਲਈ ਕੁੱਲ ਰੈਕਰਿੰਗ ਬਜਟ ਦਾ 5 ਫੀਸਦੀ ਫਲੈਕਸੀ ਕੰਪੋਨੈਂਟ (ਲਚਕਦਾਰ ਬਜਟੀ ਪ੍ਰਾਵਧਾਨ) ਵਜੋਂ ਵਰਤੋਂ ਕਰਨ ਦਾ ਉਪਬੰਧ ਹੈ। ਕਈ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਥਾਨਕ ਖਾਣ-ਪੀਣ ਦੀਆਂ ਆਦਤਾਂ, ਸੱਭਿਆਚਾਰਕ ਤਰਜੀਹਾਂ, ਉਪਬਲਧਤਾ ਅਤੇ ਆਹਾਰ ਸਬੰਧੀ ਵਿਵਹਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਧੂ ਪੂਰਕ ਪੋਸ਼ਣ ਵੀ ਉਪਲਬਧ ਕਰਵਾਉਂਦੇ ਹਨ।
ਇਹ ਜਾਣਕਾਰੀ ਸਿੱਖਿਆ ਰਾਜ ਮੰਤਰੀ ਸ਼੍ਰੀ ਜਯੰਤ ਚੌਧਰੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਆਰਆਰਟੀਐੱਨ/ਬੀਐੱਸ
(रिलीज़ आईडी: 2294328)
आगंतुक पटल : 2