ਸਿੱਖਿਆ ਮੰਤਰਾਲਾ
azadi ka amrit mahotsav

ਨਿਪੁਣ ਭਾਰਤ ਮਿਸ਼ਨ ਅਤੇ ਬੁਨਿਆਦੀ ਸਾਖਰਤਾ ਅਤੇ ਨਿਊਮੇਰੇਸੀ

Posted On: 29 JUL 2026 7:21PM by PIB Chandigarh

ਸਿੱਖਿਆ ਮੰਤਰਾਲੇ ਦੇ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ (ਡੀਓਐੱਸਈਐਂਡਐੱਲ) ਨੇ 5 ਜੁਲਾਈ, 2021 ਨੂੰ “ਸਮਝ ਅਤੇ ਨਿਊਮੇਰੇਸੀ ਦੇ ਨਾਲ ਪੜ੍ਹਨ ਵਿੱਚ ਪ੍ਰੋਫੀਸ਼ੈਂਸੀ ਲਈ ਰਾਸ਼ਟਰੀ ਪਹਿਲ (ਨਿਪੁਣ ਭਾਰਤ ਮਿਸ਼ਨ (ਐੱਨਬੀਐੱਮ))” ਨਾਮਕ ਇੱਕ ਰਾਸ਼ਟਰੀ ਮਿਸ਼ਨ ਦੀ ਸ਼ੁਰੂਆਤ ਕੀਤੀ, ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇ ਕਿ ਦੇਸ਼ ਦਾ ਹਰੇਕ ਬੱਚਾ ਕਲਾਸ 2 ਦੇ ਅੰਤ ਤੱਕ ਲਾਜ਼ਮੀ ਤੌਰ ‘ਤੇ ਬੁਨਿਆਦੀ ਸਾਖਰਤਾ ਅਤੇ ਨਿਊਮੇਰੇਸੀ (ਐੱਫਐੱਲਐੱਨ) ਪ੍ਰਾਪਤ ਕਰ ਲਵੇ।

ਇਹ ਮਿਸ਼ਨ ਜੋ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਸਾਰ ਹੈ, ਸਮੁੱਚੀ ਸਿੱਖਿਆ ਦੀ ਕੇਂਦਰੀ ਸਪਾਂਸਰ ਸਕੀਮ- ਸਕੂਲੀ ਸਿੱਖਿਆ ਲਈ ਇੱਕ ਏਕੀਕ੍ਰਿਤ ਯੋਜਨਾ ਦੀ ਅਗਵਾਈ ਹੇਠ ਲਾਂਚ ਕੀਤਾ ਗਿਆ ਹੈ। ਸਾਰੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਨਿਪੁਣ ਭਾਰਤ ਮਿਸ਼ਨ ਦਾ ਲਾਗੂਕਰਨ ਕਰ ਰਹੇ ਹਨ। ਇਹ ਪਹਿਲੀ ਵਾਰ ਹੈ ਕਿ 3-6 ਸਾਲ ਦੇ ਉਮਰ ਵਰਗ ਨੂੰ 5+3+3+4 ਢਾਂਚੇ ਦੇ ਸ਼ੁਰੂਆਤੀ ਪੜਾਅ ਵਿੱਚ, ਜਿਸ ਵਿੱਚ 3 ਸਾਲ ਦੀ ਬਾਲਵਾਟਿਕਾ ਅਤੇ ਗ੍ਰੇਡ 1 ਅਤੇ 2 ਸ਼ਾਮਲ ਹਨ, ਸਕੂਲੀ ਵਿਵਸਥਾ ਦਾ ਹਿੱਸਾ ਬਣਾਇਆ ਗਿਆ ਹੈ। ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਸ਼ੁਰੂਆਤੀ ਪੜਾਅ ਲਈ ਰਾਜ-ਵਾਰ ਨਾਮਾਂਕਣ ਦੇ ਵੇਰਵੇ ਅਨੁਬੰਧ 1 ਵਿੱਚ ਦਿੱਤਾ ਗਿਆ ਹੈ।

ਸਮ੍ਰਗ ਸ਼ਿਕਸ਼ਾ ਦੇ ਤਹਿਤ ਨਿਪੁਣ ਭਾਰਤ ਮਿਸ਼ਨ ਸਮੇਤ, ਵੱਖ-ਵੱਖ ਦਖਲਅੰਦਾਜ਼ੀਆਂ ਦੇ ਲਾਗੂਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਤਰਜੀਹਾਂ ਦੇ ਅਧਾਰ ‘ਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸਾਂ ਦੁਆਰਾ ਤਿਆਰ ਕੀਤੀ ਗਈ ਸਮ੍ਰਗ ਸ਼ਿਕਸ਼ਾ ਦੀ ਸਲਾਨਾ ਕਾਰਜ ਯੋਜਨਾ ਅਤੇ ਬਜਟ (ਏਡਬਲਿਊਪੀ ਐਂਡ ਬੀ) ਦੇ ਅਨੁਸਾਰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਨ੍ਹਾਂ ਯੋਜਨਾਵਾਂ ਦਾ ਮੁਲਾਂਕਣ ਅਤੇ ਪ੍ਰਵਾਨਗੀ/ਮੁਲਾਂਕਣ ਯੋਜਨਾ ਦੇ ਪ੍ਰੋਗਰਾਮੇਟਿਕ ਅਤੇ ਵਿੱਤੀ ਮਿਆਰਾਂ ਦੇ ਅਨੁਸਾਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਸਲਾਹ ਕਰਕੇ ਪ੍ਰੋਜੈਕਟ ਅਪਰੂਵਲ ਬੋਰਡ (ਪੀਏਬੀ) ਦੁਆਰਾ ਕੀਤਾ ਜਾਂਦਾ ਹੈ।

ਸਮਗ੍ਰ ਸ਼ਿਕਸ਼ਾ ਲਈ ਫੰਡ ਇੱਕ ਸਮੁੱਚੇ ਤੌਰ ‘ਤੇ ਜਾਰੀ ਕੀਤੇ ਜਾਂਦੇ ਹਨ। ਇਨ੍ਹਾਂ ਨੂੰ ਕੁਝ ਸ਼ਰਤਾਂ ਦੀ ਪੂਰਤੀ ਦੇ ਅਧਾਰ ‘ਤੇ ਜਾਰੀ ਕੀਤਾ ਜਾਂਦਾ ਹੈ, ਜਿਵੇਂ ਕਿ ਖਰਚੇ ਦੀ ਤਰੱਕੀ, ਰਾਜ ਦੇ ਹਿੱਸੇ ਦੀ ਪ੍ਰਾਪਤੀ, ਆਡਿਟ ਕੀਤੇ ਖਾਤੇ, ਸੰਚਿਤ ਰਾਜ ਦੇ ਹਿੱਸੇ ਦੇ ਵੇਰਵੇ, ਪ੍ਰੈਂਡਿੰਗ ਪੇਸ਼ਗੀਆਂ ਦੇ ਵੇਰਵੇ, ਅੱਪ-ਟੂ-ਡੇਟ ਖਰਚ ਵੇਰਵੇ ਅਤੇ ਆਡਿਟ ਕੀਤੇ ਉਪਯੋਗਤਾ ਸਰਟੀਫਿਕੇਟ। ਨਿਪੁਣ ਭਾਰਤ ਮਿਸ਼ਨ ਦੇ ਤਹਿਤ (ਸਮ੍ਰਗ ਸ਼ਿਕਸ਼ਾ ਦੇ ਹਿੱਸੇ ਵਜੋਂ) ਪਿਛਲੇ ਤਿੰਨ ਵਰ੍ਹਿਆਂ ਅਤੇ ਚਾਲੂ ਵਰ੍ਹੇ ਦੌਰਾਨ ਅਲਾਟ ਕੀਤੇ ਗਏ ਫੰਡਾਂ ਦੇ ਰਾਜ-ਵਾਰ ਵੇਰਵੇ ਅਨੁਬੰਧ- II ਵਿੱਚ ਦਿੱਤੇ ਗਏ ਹਨ।

ਯੂਨੀਵਰਸਲ ਫਾਊਂਡੇਸ਼ਨ ਲਿਟਰੇਸੀ ਐਂਡ ਨਿਊਮੇਰੇਸੀ (ਐੱਫਐੱਲਐੱਨ) ਪ੍ਰਾਪਤ ਕਰਨ ਅਤੇ ਲਰਨਿੰਗ ਦੇ ਨਤੀਜਿਆਂ ਵਿੱਚ ਸੁਧਾਰ ਲਈ ਨਿਪੁਣ ਭਾਰਤ ਮਿਸ਼ਨ ਦੇ ਤਹਿਤ ਹੇਠ ਲਿਖੀਆਂ ਵੱਖ-ਵੱਖ ਪਹਿਲਕਦਮੀਆਂ ਕੀਤੀਆਂ ਗਈਆਂ ਹਨ:-

  • ਪਹਿਲੀ ਕਲਾਸ ਲਈ ਖੇਡ-ਅਧਾਰਿਤ ਤਿੰਨ ਮਹੀਨਿਆਂ ਦਾ “ਸਕੂਲੀ ਤਿਆਰੀ ਮੌਡਿਊਲ ਅਤੇ ਦਿਸ਼ਾ-ਨਿਰਦੇਸ਼’, ਜਿਸ ਦਾ ਨਾਮ ‘ਵਿਦਿਆ ਪ੍ਰਵੇਸ਼’ ਹੈ, 29 ਜੁਲਾਈ, 2021 ਨੂੰ ਸ਼ੁਰੂ ਕੀਤਾ ਗਿਆ। ਵਿਦਿਆ ਪ੍ਰਵੇਸ਼ ਪ੍ਰੋਗਰਾਮ ਦਾ ਉਦੇਸ਼ ਵਿਭਿੰਨ ਪਿਛੋਕੜਾਂ (ਬਾਲਵਾਟਿਕਾ, ਆਂਗਣਵਾੜੀ ਕੇਂਦਰ (ਏਡਬਲਿਊਸੀ), ਘਰ, ਨਿਜੀ ਪਲੇਅ ਸਕੂਲ ਆਦਿ) ਤੋਂ ਕਲਾਸ 1 ਵਿੱਚ ਆਉਣ ਵਾਲੇ ਸਾਰੇ ਬੱਚਿਆਂ ਵਿੱਚ ਸਕੂਲੀ ਤਿਆਰੀ ਨੂੰ ਉਤਸ਼ਾਹਿਤ ਕਰਨਾ ਹੈ, ਜਿਸ ਨਾਲ ਉਨ੍ਹਾਂ ਦਾ ਕਲਾਸ 1 ਵਿੱਚ ਸਹਿਜ ਤਬਦੀਲੀ ਯਕੀਨੀ ਹੋ ਸਕੇ। ਇਹ ਆਨੰਦਦਾਇਕ ਅਤੇ ਪ੍ਰੇਰਕ ਵਾਤਾਵਰਣ ਵਿੱਚ ਖੇਡ-ਅਧਾਰਿਤ, ਉਮਰ ਅਤੇ ਵਿਕਾਸ ਦੇ ਅਨੁਸਾਰ ਵਧੇਰੇ ਅਨੁਭਵ ਪ੍ਰਦਾਨ ਕਰਦਾ ਹੈ, ਜਿਸ ਨਾਲ ਬੱਚਿਆਂ ਦੀ ਪੂਰਵ-ਸਾਖਰਤਾ, ਪੂਰਵ-ਸੰਖਿਆ, ਟੀਚਿੰਗ ਅਤੇ ਸਮਾਜਿਕ ਹੁਨਰਾਂ ਦੇ ਨਾਲ-ਨਾਲ ਸਮੁੱਚੇ ਵਿਕਾਸ ਨੂੰ ਮਜ਼ਬੂਤ ਕੀਤਾ ਜਾ ਸਕੇ। ਇਹ ਪ੍ਰੋਗਰਾਮ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਵਰ੍ਹੇ 2022-23 ਤੋਂ ਹੁਣ ਤੱਕ 8.8 ਲੱਖ ਸਕੂਲਾਂ ਦੇ 5 ਕਰੋੜ ਤੋਂ ਵੱਧ ਵਿਦਿਆਰਥੀ ਇਸ ਤੋਂ ਲਾਭਵੰਦ ਹੋ ਚੁੱਕੇ ਹਨ।

  • 3 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਲਈ ਲਰਨਿੰਗ ਟੀਚਿੰਗ ਮਟੀਰੀਅਲ (ਐੱਲਟੀਐੱਮ) ਦੇ ਸੰਗ੍ਰਹਿ ‘ਜਾਦੂਈ ਪਿਟਾਰਾ’ (ਜੇਪੀ) ਦੀ ਸ਼ੁਰੂਆਤ 20 ਫਰਵਰੀ, 2023 ਨੂੰ ਕੀਤੀ ਗਈ। ਇਹ ਇੱਕ ਬਾਕਸ ਹੈ, ਜਿਸ ਵਿੱਚ ਸ਼ੁਰੂਆਤੀ ਪੜਾਅ ਦੇ ਲਈ 53 ਲਰਨਿੰਗ ਟੀਚਿੰਗ ਮਟੀਰੀਅਲ ਸ਼ਾਮਲ ਹਨ, ਜਿਵੇਂ ਖਿਡੌਣੇ, ਖੇਡਾਂ, ਪਹੇਲੀਆਂ, ਕਠਪੁਤਲੀਆਂ, ਪੋਸਟਰ, ਫਲੈਸ਼ਕਾਰਡ, ਸਟੋਰੀ ਕਾਰਡ, ਵਿਦਿਆਰਥੀਆਂ ਦੇ ਲਈ ਪਲੇਅ ਬੁੱਕ ਸੈੱਟ ਅਤੇ ਅਧਿਆਪਕਾਂ ਲਈ ਹੈਂਡਬੁੱਕ। ਜਾਦੂਈ ਪਿਟਾਰਾ ਦੀ ਉਪਯੋਗਕਰਤਾ ਬੁੱਕ ਅਤੇ ਸਾਰੇ ਐਕਟੀਵਿਟੀ ਕਾਰਡ, ਤਸਵੀਰ ਪੜ੍ਹਨ ਵਾਲੇ ਪੋਸਟਰ, ਸਟੋਰੀ ਕਾਰਡ ਅਤੇ ਨਿਰਦੇਸ਼ਾਂ ਦਾ 22 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ। ਇਸ ਵਿੱਚ ਟ੍ਰੇਨਰਾਂ ਲਈ ‘ਉਨਮੁਖ’ ਨਾਮਕ ਇੱਕ ਟ੍ਰੇਨਰ ਹੈਂਡਬੁੱਕ ਵੀ ਸ਼ਾਮਲ ਹੈ, ਜੋ ਟ੍ਰੇਨਰਾਂ ਲਈ ਇੱਕ ਵਿਆਪਕ ਮਾਰਗਦਰਸ਼ਿਕਾ ਹੈ ਅਤੇ ਜਿਸ ਵਿੱਚ 3-6 ਸਾਲ ਦੀ ਉਮਰ ਦੇ ਬੱਚਿਆਂ ਲਈ ਗਤੀਵਿਧੀਆਂ ਦਾ ਸੰਕਲਨ ਉਪਲਬਧ ਹੈ।

  • ਜਾਦੂਈ ਪਿਟਾਰਾ (ਜੇਪੀ) ‘ਤੇ ਅਧਾਰਿਤ ਈ-ਜਾਦੂਈ ਪਿਟਾਰਾ (ਈ-ਜੇਪੀ) ਦੀ ਸ਼ੁਰੂਆਤ 10 ਫਰਵਰੀ 2024 ਨੂੰ ਕੀਤਾ ਗਿਆ। ਈ-ਜੇਪੀ ਇੱਕ ਮੋਬਾਈਲ-ਅਧਾਰਿਤ ਐਪਲੀਕੇਸ਼ਨ ਅਤੇ ਵੈੱਬਸਾਈਟ ਹੈ, ਜੋ ਖੇਡ-ਅਧਾਰਿਤ ਲਰਨਿੰਗ ਵਿਧੀ ‘ਤੇ ਅਧਾਰਿਤ ਹੈ ਅਤੇ 3 ਤੋਂ 8 ਸਾਲ ਦੀ ਉਮਰ ਦੇ ਬੱਚਿਆਂ ਲਈ ਖੇਡ-ਅਧਾਰਿਤ ਲਰਨਿੰਗ-ਟੀਚਿੰਗ ਮਟੀਰੀਅਲ (ਐੱਲਟੀਐੱਮ) ਦੇ ਸੰਗ੍ਰਹਿ ‘ਜਾਦੂਈ ਪਿਟਾਰਾ’ ਨੂੰ ਵਿਆਪਕ ਤੌਰ ‘ਤੇ ਪ੍ਰਸਾਰਿਤ ਕਰਨ ਦਾ ਮਾਧਿਅਮ ਹੈ। ਇਸ ਨੂੰ https://ejaaduipitara.ncert.gov.in/ ‘ਤੇ ਦੇਖਿਆ ਜਾ ਸਕਦਾ ਹੈ।

  • ਕਲਾਸ 1 ਅਤੇ 2 ਲਈ ਖੇਡ ਅਤੇ ਗਤੀਵਿਧੀ-ਅਧਾਰਿਤ ਪਾਠ-ਪੁਸਤਕਾਂ ਵੀ ਤਿਆਰ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਸਾਂਝਾ ਕੀਤਾ ਗਿਆ ਹੈ (ਹਿੰਦੀ- “ਸਾਰੰਗੀ”, ਅੰਗ੍ਰੇਜ਼ੀ- “ਮ੍ਰਿਦੰਗ”, ਗਣਿਤ- “ਜਾਏਫੁੱਲ ਮੈਥਮੈਟਿਕਸ” ਅਤੇ “ਆਨੰਦਮਈ ਗਣਿਤ”, ਅਤੇ ਉਰਦੂ- “ਸ਼ਹਿਨਾਈ”), ਜੋ ਰਾਸ਼ਟਰੀ ਸਿੱਖਿਆ ਨੀਤੀ 2020 ਅਤੇ ਸ਼ੁਰੂਆਤੀ ਪੜਾਅ ਲਈ ਰਾਸ਼ਟਰੀ ਪਾਠਕ੍ਰਮ ਢਾਂਚਾ (ਐੱਨਸੀਐੱਫ-ਐੱਫਐੱਸ) ਦੀਆਂ ਸਿਫਾਰਿਸ਼ਾਂ ਦੇ ਅਨੁਸਾਰ ਹਨ।

  • ਮਾਤ੍ਰਭਾਸ਼ਾ ਵਿੱਚ ਬੁਨਿਆਦੀ ਸਾਖਰਤਾ ਅਤੇ ਨਿਊਮੇਰੇਸੀ (ਐੱਫਐੱਲਐੱਨ) ਦੀ ਲਰਨਿੰਗ ਲਈ 121 ਸਥਾਨਕ ਭਾਸ਼ਾਵਾਂ ਵਿੱਚ ਸ਼ੁਰੂਆਤੀ ਪਾਠ-ਪੁਸਤਕਾਂ (ਪ੍ਰਾਈਮਰਸ) ਵਿਕਸਿਤ ਕੀਤੀਆਂ ਗਈਆਂ ਹਨ। ਇਹ ਉਹ ਭਾਸ਼ਾਵਾਂ ਹਨ, ਜਿਨ੍ਹਾਂ ਨੂੰ ਘੱਟ-ਤੋਂ-ਘੱਟ 10,000 ਲੋਕ ਬੋਲਦੇ ਹਨ।

  • ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੋਜ ਦੇ ਅਧਾਰ ‘ਤੇ ਲਰਨਿੰਗ ਨਤੀਜਿਆਂ ਦੇ ਅਨੁਸਾਰ ਬਾਲਵਾਟਿਕਾ ਤੋਂ ਲੈ ਕੇ ਕਲਾਸ 2 ਤੱਕ ਲਈ ਬੁਨਿਆਦੀ ਸਾਖਰਤਾ ਅਤੇ ਨਿਊਮੇਰੇਸੀ (ਐੱਫਐੱਲਐੱਨ) ਦੇ ਟੀਚੇ ਵਿਕਸਿਤ ਕੀਤੇ ਗਏ ਹਨ।

  • ਅਧਿਆਪਕਾਂ ਦੇ ਟਿਕਾਊ ਪੇਸ਼ੇਵਰ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਰਕਾਰ ਨੇ ਅਕਤੂਬਰ,2020 ਵਿੱਚ ਦੀਕਸ਼ਾ (ਗਿਆਨ ਸਾਂਝਾਕਰਣ ਲਈ ਡਿਜੀਟਲ ਇਨਫ੍ਰਾਸਟ੍ਰਕਚਰ) ਪਲੈਟਫਾਰਮ ‘ਤੇ ਔਨਲਾਈਨ ਨਿਸ਼ਠਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਹ ਪ੍ਰੋਗਰਾਮ ਬੁਨਿਆਦੀ ਸਾਖਰਤਾ ਅਤੇ ਨਿਊਮੇਰੇਸੀ (ਐੱਫਐੱਲਐੱਨ) ਦੇ ਵਿਕਾਸਾਤਮਕ ਟੀਚਿਆਂ ਅਤੇ ਲਰਨਿੰਗ ਨਤੀਜਿਆਂ ਦੇ ਅਨੁਸਾਰ ਟੈਕਸਟ ਅਤੇ ਵੀਡੀਓ ਸਮੱਗਰੀ ਸਮੇਤ ਬਹੁਭਾਸ਼ੀ ਟ੍ਰੇਨਿੰਗ ਮੌਡਿਊਲ ਉਪਲਬਧ ਕਰਵਾਉਂਦਾ ਹੈ। ਦੀਕਸ਼ਾ ‘ਤੇ ਐੱਫਐੱਲਐੱਨ ਲਈ ਇੱਕ ਸਮਰਪਿਤ ਅਨੁਭਾਗ ਵੀ ਉਪਲਬਧ ਹੈ, ਜਿਸ ਵਿੱਚ ਉੱਚ ਗੁਣਵੱਤਾ ਵਾਲੇ ਲਰਨਿੰਗ ਸਰੋਤ ਦੇਸ਼ ਭਰ ਵਿੱਚ, ਸਮਾਜਿਕ ਅਤੇ ਆਰਥਿਕ ਤੌਰ ‘ਤੇ ਵੰਚਿਤ ਜ਼ਿਲ੍ਹਿਆਂ ਸਮੇਤ ਉਪਲਬਧ ਹਨ। ਵਰਤਮਾਨ ਵਿੱਚ ਦੀਕਸ਼ਾ ‘ਤੇ 133 ਭਾਸ਼ਾਵੀਂ (126 ਭਾਰਤੀ ਭਾਸ਼ਾਵਾਂ ਅਤੇ 7 ਵਿਦੇਸ਼ੀ ਭਾਸ਼ਾਵਾਂ) ਵਿੱਚ ਸਮੱਗਰੀ ਉਪਲਬਧ ਹੈ, ਅਤੇ ਨਿਸ਼ਠਾ ਐੱਫਐੱਲਐੱਨ ਅਤੇ ਈਸੀਸੀਈ ਦੇ ਤਹਿਤ 15.57 ਲੱਖ ਤੋਂ ਵੱਧ ਉਪਯੋਗਕਰਤਾ ਔਨਲਾਈਨ ਟ੍ਰੇਨਿੰਗ ਪ੍ਰੋਗਰਾਮ ਸਫ਼ਲਤਾਪੂਰਵਕ ਪੂਰਾ ਕਰ ਚੁੱਕੇ ਹਨ।

ਇਹ ਜਾਣਕਾਰੀ ਸਿੱਖਿਆ ਰਾਜ ਮੰਤਰੀ ਸ਼੍ਰੀ ਜਯੰਤ ਚੌਧਰੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

ਅਨੁਬੰਧ- I

ਰਾਜ ਸਭਾ ਅਣਸਟਾਰਡ ਸਵਾਲ ਨੰਬਰ 1142, ਜਿਸ ਦਾ ਜਵਾਬ 29.07.2026 ਨੂੰ ਦਿੱਤਾ ਗਿਆ, ਦੇ ਭਾਗ (ਕ) ਅਤੇ (ਖ) ਦੇ ਜਵਾਬ ਵਿੱਚ ਹਵਾਲਾ ਦਿੱਤੇ ਗਏ ਅਨੁਬੰਧ – I, ਮਾਣਯੋਗ ਸਾਂਸਦ ਸ਼੍ਰੀਮਤੀ ਸੀਮਾ ਦਿਵੇਦੀ, ਸ਼੍ਰੀ ਬ੍ਰਿਜ ਲਾਲ, ਡਾ. ਸੰਦੀਪ ਕੁਮਾਰ ਪਾਠਕ ਅਤੇ ਸ਼੍ਰੀ ਕੇਸਰੀਦੇਵ ਸਿੰਘ ਝਾਲਾ ਦੁਆਰਾ ਪੁੱਛੇ ਗਏ “ਨਿਪੁਣ ਭਾਰਤ ਮਿਸ਼ਨ ਅਤੇ ਬੁਨਿਆਦੀ ਸਾਖਰਤਾ ਅਤੇ ਨਿਊਮੇਰੇਸੀ” ਸਬੰਧੀ ਸਵਾਲ ਦੇ ਸੰਦਰਭ ਵਿੱਚ

 

ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਫਾਊਂਡੇਸ਼ਨਲ ਸਟੇਜ ਲਈ ਰਾਜ-ਵਾਰ ਦਾਖਲਾ

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

2022-23

2023-24

2024-25

2025-26

ਅੰਡੇਮਾਨ ਅਤੇ ਨਿਕੋਬਾਰ ਆਈਲੈਂਡ

11,291

11,042

10,913

11,474

ਆਂਧਰ ਪ੍ਰਦੇਸ਼

6,40,500

6,64,776

5,82,824

5,44,883

ਅਰੁਣਾਚਲ ਪ੍ਰਦੇਸ਼

48,179

46,616

40,359

37,964

ਅਸਾਮ

13,14,702

12,22,654

11,15,213

10,35,658

ਬਿਹਾਰ

36,35,668

25,90,376

25,11,248

24,28,158

ਚੰਡੀਗੜ੍ਹ

30,164

29,309

26,925

30,343

ਛੱਤੀਸਗੜ੍ਹ

7,21,279

7,23,579

6,76,804

6,24,948

ਦਾਦਰ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਓ

20,347

22,362

22,464

24,704

ਦਿੱਲੀ

4,50,703

4,16,484

3,85,120

3,54,797

ਗੋਆ

58,296

57,245

55,037

52,387

ਗੁਜਰਾਤ

13,89,600

13,35,387

12,69,636

17,25,726

ਹਰਿਆਣਾ

3,90,089

3,04,590

3,15,643

3,24,882

ਹਿਮਾਚਲ ਪ੍ਰਦੇਸ਼

1,57,190

1,56,867

1,45,519

1,43,975

ਜੰਮੂ ਅਤੇ ਕਸ਼ਮੀਰ

4,02,784

4,18,042

3,90,012

3,60,676

ਝਾਰਖੰਡ

11,24,858

10,56,983

9,11,220

8,54,140

ਕਰਨਾਟਕ

12,31,328

9,96,359

9,14,375

8,91,573

ਕੇਰਲ

9,08,195

8,79,307

8,14,291

7,49,451

ਲੱਦਾਖ

8,934

8,357

8,314

8,166

ਲਕਸ਼ਦ੍ਵੀਪ

3,322

3,403

3,409

3,423

ਮੱਧ ਪ੍ਰਦੇਸ਼

17,37,576

15,28,342

12,45,396

11,82,094

ਮਹਾਰਾਸ਼ਟਰ

25,85,858

24,19,182

22,26,691

22,06,774

ਮਣੀਪੁਰ

81,599

77,863

75,344

66,876

ਮੇਘਾਲਿਆ

2,96,253

2,88,573

2,77,943

3,00,931

ਮਿਜ਼ੋਰਮ

45,663

43,612

39,308

38,971

ਨਾਗਾਲੈਂਡ

61,265

53,689

51,483

47,521

ਓਡੀਸ਼ਾ

10,64,315

10,08,836

9,17,659

10,51,011

ਪੁਡੂਚੇਰੀ

24,007

21,877

20,329

20,109

ਪੰਜਾਬ

7,99,946

7,97,689

7,24,138

6,96,921

ਰਾਜਸਥਾਨ

16,49,319

13,24,618

10,54,543

10,53,570

ਸਿੱਕਮ

14,292

12,731

12,556

12,526

ਤਮਿਲ ਨਾਡੂ

9,78,945

8,81,865

7,93,853

7,65,646

ਤੇਲੰਗਾਨਾ

5,07,830

4,08,333

3,69,732

3,86,831

ਤ੍ਰਿਪੁਰਾ

94,516

90,103

85,881

84,963

ਉੱਤਰਾਖੰਡ

48,81,250

37,37,647

28,95,290

30,32,603

ਉੱਤਰ ਪ੍ਰਦੇਸ਼

1,64,080

1,40,936

1,06,552

77,636

ਪੱਛਮ ਬੰਗਾਲ

34,85,224

35,19,543

32,71,717

31,33,498

ਆਲ ਇੰਡੀਆ

3,10,19,367

2,72,99,177

2,43,67,741

2,43,65,809

 

 

ਸਰੋਤ: UDISE+

 

ਸਰੋਤ: ਯੂਡੀਆਈਐੱਸਈ+

ਅਨੁਬੰਧ -II

ਰਾਜ ਸਭਾ ਦੇ ਅਣਸਟਾਰਡ ਪ੍ਰਸ਼ਨ ਨੰਬਰ 1142, ਜਿਸ ਦਾ ਜਵਾਬ 29.07.2026 ਨੂੰ ਦਿੱਤਾ ਗਿਆ, ਦੇ ਭਾਗ (ਗ) ਦੇ ਜਵਾਬ ਵਿੱਚ ਹਵਾਲਾ ਦਿੱਤੇ ਗਏ ਅਨੁਬੰਧ -II; ਮਾਣਯੋਗ ਸਾਂਸਦ ਸ਼੍ਰੀਮਤੀ ਸੀਮਾ ਦਿਵੇਦੀ, ਸ਼੍ਰੀ ਬ੍ਰਿਜ ਲਾਲ, ਡਾ. ਸੰਦੀਪ ਕੁਮਾਰ ਪਾਠਕ ਅਤੇ ਸ਼੍ਰੀ ਕੇਸਰੀਦੇਵ ਸਿੰਘ ਝਾਲਾ ਦੁਆਰਾ ਪੁੱਛੇ ਗਏ “ਨਿਪੁਣ ਭਾਰਤ ਮਿਸ਼ਨ ਅਤੇ ਬੁਨਿਆਦੀ ਸਾਖਰਤਾ ਅਤੇ ਨਿਊਮੇਰੇਸੀ” ਸਬੰਧੀ ਸਵਾਲ ਦੇ ਸੰਦਰਭ ਵਿੱਚ

ਨਿਪੁਣ ਭਾਰਤ ਮਿਸ਼ਨ ਦੇ ਤਹਿਤ ਰਾਜ-ਵਾਰ ਫੰਡ ਅਲਾਟ ਕੀਤੇ ਗਏ

 (ਲੱਖ ਰੁਪਏ ਵਿੱਚ)

 

ਸੀਰੀਅਲ ਨੰਬਰ

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼

2023-24

2024-25

2025-26

2026-27

ਕੁੱਲ ਜੋੜ

3,83,290.85

4,60,780.93

2,81,690.24

4,19,572.53

         

1.

ਅੰਡੇਮਾਨ

866.74

764.23

836.32

837.88

2

ਆਂਧਰ ਪ੍ਰਦੇਸ਼

6,184.48

7,842.35

3,732.30

7,455.05

3

ਅਰੁਣਾਚਲ ਪ੍ਰਦੇਸ਼

3,596.81

3,704.90

3,514.69

839.3

4

ਅਸਾਮ

13,800.57

34,663.28

7,068.95

16,510.92

5

ਬਿਹਾਰ

48,337.02

65,361.86

25,385.06

60,614.96

6

ਚੰਡੀਗੜ੍ਹ

483.79

406.52

372.62

450.92

7

ਛੱਤੀਸਗੜ੍ਹ

15,886.90

17,678.32

7,506.32

11,841.47

9

ਦਾਦਰ ਅਤੇ ਨਾਗਰ ਹਵੇਲੀ ਅਤੇ ਦਮਨ ਅਤੇ ਦੀਓ

1,046.74

1,018.90

1,003.29

928.55

8

ਦਿੱਲੀ

6,428.72

8,553.69

5,577.95

7,072.44

10

ਗੋਆ

296.94

293.58

49.49

43.99

11

ਗੁਜਰਾਤ

11,135.59

13,461.54

13,120.29

13,438.93

12

ਹਰਿਆਣਾ

11,755.65

9,737.24

2,301.23

5,302.37

13

ਹਿਮਾਚਲ ਪ੍ਰਦੇਸ਼

11,526.46

15,288.30

14,986.39

14,158.11

14

ਜੰਮੂ ਅਤੇ ਕਸ਼ਮੀਰ

19,390.83

18,399.82

15,955.20

11,974.55

15

ਝਾਰਖੰਡ

11,939.48

15,334.93

6,119.98

20,321.90

16

ਕਰਨਾਟਕ

10,044.22

9,463.97

9,397.99

21,140.29

17

ਕੇਰਲ

5,250.79

5,631.18

3,666.76

3,610.35

18

ਲੱਦਾਖ

2,131.85

752.75

758.37

681.35

19

ਲਕਸ਼ਦ੍ਵੀਪ

30.7

44.21

46.36

36.66

20

ਮੱਧ ਪ੍ਰਦੇਸ਼

32,797.48

43,175.68

15,572.15

26,147.31

21

ਮਹਾਰਾਸ਼ਟਰ

21,853.42

18,918.77

7,905.88

20,714.46

22

ਮਣੀਪੁਰ

4,121.95

4,589.13

1,895.21

2,105.18

23

ਮੇਘਾਲਿਆ

4,884.50

1,082.32

1,203.50

143.6

24

ਮਿਜ਼ੋਰਮ

1,655.45

1,370.69

1,315.08

1,214.12

25

ਨਾਗਾਲੈਂਡ

4,591.07

982.64

389.16

665.65

26

ਓਡੀਸ਼ਾ

15,000.99

15,060.12

29,408.09

27,811.61

27

ਪੁਡੂਚੇਰੀ

775.64

174.87

113.65

307.72

28

ਪੰਜਾਬ

10,162.88

14,894.76

12,281.56

11,970.94

29

ਰਾਜਸਥਾਨ

15,156.90

15,379.14

5,682.64

15,437.26

30

ਸਿੱਕਮ

1,835.15

1,157.59

753.7

883

31

ਤਮਿਲ ਨਾਡੂ

13,086.10

16,917.51

5,462.43

12,279.21

32

ਤੇਲੰਗਾਨਾ

2,753.43

4,421.39

8,148.11

4,990.27

33

ਤ੍ਰਿਪੁਰਾ

1,939.47

2,166.86

1,241.07

1,762.33

34

ਉੱਤਰਾਖੰਡ

4,571.27

5,085.57

2,285.12

4,043.02

35

ਉੱਤਰ ਪ੍ਰਦੇਸ਼

53,987.75

66,364.13

55,996.36

85,487.14

36

ਪੱਛਮ ਬੰਗਾਲ

13,983.12

20,638.20

10,637.00

6,349.71

ਸਰੋਤ: ਪ੍ਰਬੰਧ ਪੋਰਟਲ

************

ਆਰਆਰਟੀਐੱਨ/ਬਲਜੀਤ


(Release ID: 2292266) ਵਿਜ਼ੀਟਰ ਕਾਊਂਟਰ : 35