ਸਹਿਕਾਰਤਾ ਮੰਤਰਾਲਾ
ਉੱਜੈਨ ਵਿੱਚ ਪੈਕਸ ਦੀ ਸੰਖਿਆ
प्रविष्टि तिथि:
28 JUL 2026 5:20PM by PIB Chandigarh
ਮੱਧ ਪ੍ਰਦੇਸ਼ ਵਿੱਚ 680 ਨਵੀਆਂ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਆਂ ਸਥਾਪਿਤ/ਰਜਿਸਟਰਡ ਕੀਤੀਆਂ ਗਈਆਂ ਹਨ। ਉੱਜੈਨ ਜ਼ਿਲ੍ਹੇ ਵਿੱਚ (ਕੈਲੰਡਰ ਵਰ੍ਹੇ 2025 ਤੋਂ) 22 ਪੈਕਸ ਸਥਾਪਿਤ/ਰਜਿਸਟਰਡ ਕੀਤੀਆਂ ਗਈਆਂ ਹਨ।
ਉੱਜੈਨ ਜ਼ਿਲ੍ਹੇ ਵਿੱਚ ਕੁੱਲ ਮਨਜ਼ੂਰ ਪੈਕਸ ਦੀ ਸੰਖਿਆ 194 ਹੈ, ਜਿਨ੍ਹਾਂ ਵਿੱਚੋਂ ਕੁੱਲ 172 ਪੈਕਸ ਨੂੰ ਕੌਮਨ ਐਂਟਰਪ੍ਰਾਈਜ਼ ਰਿਸੋਰਚ ਪਲਾਨਿੰਗ (ਈਆਰਪੀ) ਪੈਕਸ ਸੌਫਟਵੇਅਰ ‘ਤੇ ਡਿਜੀਟਾਈਜ਼ਡ ਅਤੇ ਕੰਪਿਊਟਰਾਈਜ਼ਡ ਕੀਤਾ ਗਿਆ ਹੈ।
ਰਾਜ ਤੋਂ ਪ੍ਰਾਪਤ ਸੂਚਨਾ ਦੇ ਅਨੁਸਾਰ, ਐਕਟ ਅਤੇ ਐੱਮ-ਪੈਕਸ ਦੇ ਬਾਈਲਾਜ਼ ਦੇ ਅਨੁਸਾਰ, ਸਹਿਕਾਰਤਾ ਵਿਭਾਗ, ਉੱਜੈਨ ਦੁਆਰਾ ਐੱਮ-ਪੈਕਸ ਦੀ ਸਥਾਪਨਾ ਲਈ ਸਾਰੇ ਕਦਮ ਚੁੱਕੇ ਗਏ ਹਨ। ਮਾਡਲ ਬਾਈਲਾਜ਼ ਉੱਜੈਨ ਜ਼ਿਲ੍ਹੇ ਵਿੱਚ 22 ਐੱਮ-ਪੈਕਸ ਸਮੇਤ ਪੈਕਸ ਲਈ 25 ਤੋਂ ਵੱਧ ਗਤੀਵਿਧੀਆਂ ਨੂੰ ਸਮਰੱਥ ਬਣਾਉਂਦੇ ਹਨ।
ਮੱਧ ਪ੍ਰਦੇਸ਼ ਨੇ ਰਾਜ ਵਿੱਚ ਸਰਪਲੱਸ ਸਟੋਰੇਜ ਸਹੂਲਤਾਂ ਦੀ ਸੂਚਨਾ ਦਿੱਤੀ ਹੈ। ਮੱਧ ਪ੍ਰਦੇਸ਼ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਅੰਨ ਭੰਡਾਰਣ ਯੋਜਨਾ ਦੇ ਤਹਿਤ ਹੁਣ ਤੱਕ ਕੋਈ ਸਥਾਨ ਚਿੰਨ੍ਹਿਤ ਨਹੀਂ ਕੀਤਾ ਗਿਆ ਹੈ।
ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਆਂ (ਪੈਕਸ) ਦੇ ਕੰਪਿਊਟਰੀਕਰਣ ਲਈ ਸੈਂਟਰਲ ਸਪਾਂਸਰਡ ਪ੍ਰੋਜੈਕਟ ਅਧੀਨ ਪ੍ਰੋਜੈਕਟ ਦੇ ਲਾਗੂਕਰਨ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਿੱਤੀ ਸਹਾਇਤਾ ਪ੍ਰਵਾਨਗੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਰਾਜ-ਵਾਰ ਅਧਾਰ ‘ਤੇ ਕੀਤੀ ਜਾਂਦੀ ਹੈ। ਇਸ ਪ੍ਰੋਜੈਕਟ ਵਿੱਚ ਉੱਜੈਨ ਸਮੇਤ ਕਿਸੇ ਜ਼ਿਲ੍ਹਾ ਵਿਸ਼ੇਸ਼ ਲਈ ਵੱਖਰੇ ਤੌਰ ‘ਤੇ ਫੰਡ ਨਿਰਧਾਰਿਤ ਕਰਨ ਜਾਂ ਜਾਰੀ ਕਰਨ ਦਾ ਪ੍ਰਬੰਧ ਨਹੀਂ ਹੈ। ਹਾਲਾਂਕਿ, ਰਾਜ ਤੋਂ ਪ੍ਰਾਪਤ ਸੂਚਨਾ ਦੇ ਅਨੁਸਾਰ, ਪੈਕਸ ਕੰਪਿਊਟਰਾਈਜ਼ਡ ਪ੍ਰੋਜੈਕਟ ਦੇ ਤਹਿਤ ਉੱਜੈਨ ਵਿੱਚ 172 ਪੈਕਸ ਲਈ ਹਾਰਡਵੇਅਰ ਅਤੇ ਸੌਫਟਵੇਅਰ ਲਾਗੂ ਕੀਤਾ ਗਿਆ ਹੈ ਅਤੇ ਅੱਜ ਤੱਕ 2.22 ਕਰੋੜ ਰੁਪਏ ਦੇ ਭਾਰਤ ਸਰਕਾਰ ਦਾ ਸ਼ੇਅਰ (60%) ਵਰਤੋਂ ਵਿੱਚ ਲਿਆਂਦਾ ਜਾ ਚੁੱਕਾ ਹੈ। ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ (ਐੱਨਸੀਡੀਸੀ) (30.06.2026 ਤੱਕ) ਨੇ ਵੀ ਮੱਧ ਪ੍ਰਦੇਸ਼ ਦੇ ਉੱਜੈਨ ਜ਼ਿਲ੍ਹੇ ਵਿੱਚ ਸਹਿਕਾਰੀ ਸਭਾਵਾਂ ਦੇ ਵਿਕਾਸ ਲਈ ਪਿਛਲੇ ਪੰਜ ਵਰ੍ਹਿਆਂ ਦੌਰਾਨ 0.52 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੀ ਵੰਡ ਕੀਤੀ ਹੈ।
ਇਹ ਜਾਣਕਾਰੀ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਸਵਾਲ ਦੇ ਜਵਾਬ ਵਿੱਚ ਦਿੱਤੀ।
*****
ਏਕੇ/ਏਪੀ/ਬਲਜੀਤ ਸਿੰਘ
(रिलीज़ आईडी: 2291180)
आगंतुक पटल : 2