ਸਿੱਖਿਆ ਮੰਤਰਾਲਾ
azadi ka amrit mahotsav

ਉੱਚ ਸਿੱਖਿਆ ਲੋਨ ਲਈ ਪੀਐੱਮ-ਵਿਦਯਾਲਕਸ਼ਮੀ ਪੋਰਟਲ

प्रविष्टि तिथि: 27 JUL 2026 6:43PM by PIB Chandigarh

ਭਾਰਤ ਸਰਕਾਰ ਨੇ ਨਵੰਬਰ 2024 ਵਿੱਚ ਪੀਐੱਮ-ਵਿਦਯਾਲਕਸ਼ਮੀ ਨਾਮਕ ਨਵੀਂ ਕੇਂਦਰੀ ਖੇਤਰ ਦੀ ਯੋਜਨਾ ਸ਼ੁਰੂ ਕੀਤੀ। ਇਸ ਯੋਜਨਾ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਵਿਦਿਆਰਥੀ ਨੂੰ ਵਿੱਤੀ ਰੁਕਾਵਟਾਂ ਦੇ ਕਾਰਨ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਮੌਕਿਆਂ ਤੋਂ ਵੰਚਿਤ ਨਾ ਹੋਣਾ ਪਵੇ। ਇਸ ਯੋਜਨਾ ਦੇ ਤਹਿਤ, ਜਿਨ੍ਹਾਂ ਵਿਦਿਆਰਥੀਆਂ ਨੂੰ ਟੌਪ ਗੁਣਵੱਤਾ ਵਾਲੇ ਉੱਚ ਸਿੱਖਿਆ ਸੰਸਥਾਨਾਂ (ਕਿਊਐੱਚਈਆਈ) ਵਿੱਚ ਯੋਗਤਾ ਦੇ ਅਧਾਰ ‘ਤੇ ਪ੍ਰਵੇਸ਼ ਮਿਲਦਾ ਹੈ ਅਤੇ ਜੋ ਸਿੱਖਿਆ ਲੋਨ ਲੈਣਾ ਚਾਹੁਦੇ ਹਨ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਜਮਾਨਤ ਅਤੇ ਬਿਨਾਂ ਕਿਸੇ ਗਰੰਟਰ ਦੇ ਸਿੱਖਿਆ ਲੋਨ ਪ੍ਰਦਾਨ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ, ਜਿਨ੍ਹਾਂ ਵਿਦਿਆਰਥੀਆਂ ਦੀ ਸਲਾਨਾ ਪਰਿਵਾਰਕ ਆਮਦਨ 8 ਲੱਖ ਰੁਪਏ ਤੱਕ ਹੈ ਉਨ੍ਹਾਂ ਲਈ ਇਸ ਯੋਜਨਾ ਦੇ ਤਹਿਤ 10 ਲੱਖ ਰੁਪਏ ਤੱਕ ਦੇ ਲੋਨ ‘ਤੇ 3% ਵਿਆਜ਼ ਸਬਸਿਡੀ ਵੀ ਪ੍ਰਦਾਨ ਕੀਤੀ ਜਾਂਦੀ ਹੈ। ਹਰੇਕ ਵਰ੍ਹੇ ਅਜਿਹੇ 1 ਲੱਖ ਤੱਕ ਨਵੇਂ ਵਿਦਿਆਰਥੀ ਜੋ ਸਿੱਖਿਆ ਲੋਨ ‘ਤੇ ਕਿਸੇ ਹੋਰ ਸਕੌਲਰਸ਼ਿਪ ਜਾਂ ਵਿਆਜ਼ ਸਬਸਿਡੀ ਦਾ ਲਾਭ ਨਹੀਂ ਉਠਾ ਰਹੇ ਹਨ, ਉਹ ਇਸ ਵਿਆਜ਼ ਸਬਸਿਡੀ ਸੁਵਿਧਾ ਦੇ ਯੋਗ ਹਨ। 2024-25 ਤੋਂ 2030-31 ਦੀ ਮਿਆਦ ਦੌਰਾਨ 7 ਲੱਖ ਤੱਕ ਨਵੇਂ ਵਿਦਿਆਰਥੀਆਂ ਨੂੰ 3% ਵਿਆਜ਼ ਸਬਿਸੀਡ ਦਾ ਲਾਭ ਦੇਣ ਲਈ 3,600 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ।

ਇੱਕ ਸਮਰਪਿਤ  ਔਨਲਾਈਨ ਪਲੈਟਫਾਰਮ, ਪੀਐੱਮ ਵਿਦਯਾਲਕਸ਼ਮੀ ਪੋਰਟਲ https://pmvidyalaxmi.co.in  ਸ਼ੁਰੂ ਕੀਤਾ ਗਿਆ ਹੈ, ਜੋ 25 ਫਰਵਰੀ 2025 ਤੋਂ ਕਾਰਜਸ਼ੀਲ ਹੈ, ਜਿਸ ‘ਤੇ ਵਿਦਿਆਰਥੀ ਇੱਕ ਅਸਾਨ ਅਰਜ਼ੀ ਪ੍ਰਕਿਰਿਆ ਰਾਹੀਂ ਸਿੱਖਿਆ ਲੋਨ ਅਤੇ ਵਿਆਜ਼ ਸਬਸਿਡੀ ਲਈ ਅਪਲਾਈ ਕਰ ਸਕਦੇ ਹਨ, ਜਿਸ ਨੂੰ ਸਾਰੇ ਬੈਂਕ ਉਪਯੋਗ ਕਰ ਸਕਦੇ ਹਨ। 06 ਨਵੰਬਰ, 2024 ਨੂੰ ਆਪਣੀ ਸ਼ੁਰੂਆਤ ਤੋਂ ਲੈ ਕੇ 21 ਜੁਲਾਈ, 2026 ਤੱਕ, ਇਸ ਯੋਜਨਾ ਦੇ ਤਹਿਤ ਬਿਨਾ ਜਮਾਨਤ ਅਤੇ ਬਿਨਾਂ ਗਰੰਟਰ ਵਾਲੇ 1,12,817 ਪੀਐੱਮ ਵਿਦਯਾਲਕਸ਼ਮੀ ਸਿੱਖਿਆ ਲੋਨ ਸਵੀਕ੍ਰਿਤ ਕੀਤੇ ਗਏ ਹਨ ਅਤੇ ਸਵੀਕ੍ਰਿਤ ਰਾਸ਼ੀ 15,634.78 ਕਰੋੜ ਰੁਪਏ ਹੈ।

ਇਸ ਤੋਂ ਇਲਾਵਾ, ਉੱਚ ਸਿੱਖਿਆ ਵਿਭਾਗ ਦੁਆਰਾ ਸਿੱਖਿਆ ਲੋਨ ਦੇ ਲਈ ‘ਪੀਐੱਮ ਉੱਚਤਰ ਸਿੱਖਿਆ ਪ੍ਰੋਤਸਾਹਨ ਕ੍ਰੈਡਿਟ ਗਰੰਟੀ ਫੰਡ ਯੋਜਨਾ’ (ਪੀਐੱਮ-ਯੂਐੱਸਪੀ ਸੀਜੀਐੱਫਐੱਸਈਐੱਲ) ਲਾਗੂ ਕੀਤਾ ਜਾ ਰਿਹਾ ਹੈ। ਸੀਜੀਐੱਫਐੱਸਈਐੱਲ ਦੇ ਤਹਿਤ, ਕੇਂਦਰ ਸਰਕਾਰ ਵਿਦਿਆਰਥੀਆਂ ਦੁਆਰਾ ਲਏ ਗਏ ਸਿੱਖਿਆ ਲੋਨ ਲਈ ਗਰੰਟੀ ਦਿੰਦੀ ਹੈ, ਜਿਸ ਲਈ ਕਿਸੇ ਜਮਾਨਤ ਜਾਂ ਤੀਜੀ ਪਾਰਟੀ ਦੀ ਗਰੰਟੀ ਦੀ ਜ਼ਰੂਰਤ ਨਹੀਂ ਹੁੰਦੀ ਹੈ; ਇਹ ਸੁਵਿਧਾ ਜ਼ਿਆਦਾਤਰ 7.5 ਲੱਖ ਰੁਪਏ ਤੱਕ ਦੇ ਲੋਨ ਲਈ ਉਪਲਬਧ ਹੈ। ਇਹ ਯੋਜਨਾ, ਡਿਫਾਲਟ ਦੀ ਸਥਿਤੀ ਵਿੱਚ, ਲੋਨ ਰਾਸ਼ੀ ਦੇ 75% ਤੱਕ ਗਰੰਟੀ ਕਵਰੇਜ ਪ੍ਰਦਾਨ ਕਰਦੀ ਹੈ। 2015 ਵਿੱਚ ਯੋਜਨਾ ਸ਼ੁਰੂ ਹੋਣ ਤੋਂ ਲੈ ਕੇ 21 ਜੁਲਾਈ, 2026 ਤੱਕ, 59,843.74 ਕਰੋੜ ਰੁਪਏ ਦੀ ਰਾਸ਼ੀ ਲਈ 14,65,880 ਕ੍ਰੈਡਿਟ ਗਰੰਟੀ ਜਾਰੀ ਕੀਤੀਆਂ ਗਈਆਂ ਹਨ।

ਇਹ ਯਕੀਨੀ ਬਣਾਉਣ ਲਈ ਕਿ ਸਿਰਫ਼ ਯੋਗ ਵਿਦਿਆਰਥੀ ਹੀ ਵਿਆਜ਼ ਸਬਸਿਡੀ ਦਾ ਲਾਭ ਪ੍ਰਾਪਤ ਕਰਨ, ਆਧਾਰ ਅਧਾਰਿਤ ਡੀ-ਡੁਪਲੀਕੇਸ਼ਨ ਕੀਤਾ ਜਾਂਦਾ ਹੈ। ਇੱਕ ਵਾਰ ਜਦੋਂ ਵਿਆਜ਼ ਸਬਸਿਡੀ ਲਈ ਅਰਜ਼ੀ ਮਨਜ਼ੂਰ ਹੋ ਜਾਂਦੀ ਹੈ, ਤਾਂ ਵਿਦਿਆਰਥੀ ਨੂੰ ਰਜਿਸਟਰਡ ਮੋਬਾਈਲ ‘ਤੇ ਪੀਐੱਮ-ਵਿਦਯਾਲਕਸ਼ਮੀ ਡਿਜੀਟਲ ਰੁਪਿਆ ਐਪ ਇਨਸਟਾਲ ਕਰਨ ਲਈ ਇੱਕ ਐੱਸਐੱਮਐੱਸ ਸੰਦੇਸ਼ ਮਿਲਦਾ ਹੈ। ਬੈਂਕਾਂ ਤੋਂ ਦਾਅਵਾ ਪ੍ਰਾਪਤ ਹੋਣ ‘ਤੇ ਵਿਆਜ਼ ਸਬਸਿਡੀ ਦੀ ਰਾਸ਼ੀ ਸਰਕਾਰ ਦੁਆਰਾ ਹਰੇਕ ਵਿਦਿਆਰਥੀ ਦੇ ਡਿਜੀਟਲ ਵਾਲੇਟ ਵਿੱਚ ਜਮ੍ਹਾਂ ਕਰ ਦਿੱਤੀ ਜਾਂਦੀ ਹੈ। ਜਦੋਂ ਵਿਦਿਆਰਥੀ ਰਿਡੈਂਪਸ਼ਨ ਦਾ ਵਿਕਲਪ ਚੁਣਦਾ ਹੈ, ਤਾਂ ਵਿਆਜ਼ ਸਬਸਿਡੀ ਦੀ ਰਾਸ਼ੀ ਸਿੱਧੇ ਉਸ ਦੇ ਸਿੱਖਿਆ ਲੋਨ ਖਾਤੇ ਵਿੱਚ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਰਾਹੀਂ ਜਮ੍ਹਾਂ ਹੋ ਜਾਂਦੀ ਹੈ।

ਇਸ ਤੋਂ ਇਲਾਵਾ, ਯੋਜਨਾ ਦੇ ਤਹਿਤ ਦੂਜੇ ਸਾਲ ਤੋਂ ਵਿਆਜ਼ ਸਬਸਿਡੀ ਜਾਰੀ ਹੋਣਾ ਵਿਦਿਆਰਥੀਆਂ ਦੇ ਸੰਤੋਸ਼ਜਨਕ ਵਿਦਿਅਕ ਪ੍ਰਦਰਸ਼ਨ ‘ਤੇ ਨਿਰਭਰ ਕਰਦਾ ਹੈ। ਪੀਐੱਮ ਵਿਦਯਾਲਕਸ਼ਮੀ ਪੋਰਟਲ ‘ਤੇ ਰਜਿਸਟਰਡ/ਔਨਬੋਰਡ ਕੀਤੇ ਗਏ ਕਿਊਐੱਚਈਆਈ ਲਈ ਪੋਰਟਲ ‘ਤੇ ਵਿਦਿਆਰਥੀਆਂ ਦਾ ਸਮੈਸਟਰ-ਵਾਰ ਪ੍ਰਗਤੀ ਰਿਪੋਰਟ ਅਪਲੋਡ ਕਰਨ ਦੀ ਸੁਵਿਧਾ ਉਪਲਬਧ ਹੈ ਤਾਂ ਜੋ ਉਨ੍ਹਾਂ ਦੇ ਪ੍ਰਦਰਸ਼ਨ ਦੀ ਨਿਗਰਾਨੀ ਕੀਤੀ ਜਾ ਸਕੇ।

ਇਹ ਯੋਜਨਾ ਸਾਰੇ ਅਨੁਸੂਚਿਤ ਬੈਂਕ/ਖੇਤਰ ਗ੍ਰਾਮੀਣ ਬੈਂਕ/ਸਹਿਕਾਰੀ ਬੈਂਕਾਂ ਲਈ ਲਾਗੂ ਹੈ। ਵਰਤਮਾਨ ਵਿੱਚ, ਪੀਐੱਮ ਵਿਦਯਾਲਕਸ਼ਮੀ ਪੋਰਟਲ ‘ਤੇ 12 ਜਨਤਕ ਖੇਤਰ ਦੇ ਬੈਂਕ, 20 ਨਿਜੀ ਬੈਂਕ, 25 ਖੇਤਰੀ ਗ੍ਰਾਮੀਣ ਬੈਂਕ ਅਤੇ 7 ਸਹਿਕਾਰੀ ਬੈਂਕ ਸ਼ਾਮਲ ਹਨ, ਤਾਂ ਜੋ ਯੋਗ ਵਿਦਿਆਰਥੀਆਂ, ਜਿਨ੍ਹਾਂ ਵਿੱਚ ਗ੍ਰਾਮੀਣ, ਕਬਾਇਲੀ ਅਤੇ ਵੰਚਿਤ ਖੇਤਰਾਂ ਤੋਂ ਆਉਣ ਵਾਲੇ ਵਿਦਿਆਰਥੀ ਵੀ ਸ਼ਾਮਲ ਹਨ, ਨੂੰ ਪੀਐੱਮ ਵਿਦਯਾਲਕਸ਼ਮੀ ਦਾ ਲਾਭ ਪ੍ਰਾਪਤ ਹੋ ਸਕੇ।

ਸਕੌਲਰਸ਼ਿਪ ਅਤੇ ਸਿੱਖਿਆ ਲੋਨ ਮਿਲ ਕੇ ਹੋਣਹਾਰ ਅਤੇ ਯੋਗ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਵਿੱਚ ਮਦਦ ਕਰਦੇ ਹਨ, ਜਿਸ ਨਾਲ ਡ੍ਰੌਪਆਊਟ ਦਰ ਵਿੱਚ ਕਮੀ ਆਉਂਦੀ ਹੈ। ਇਸ ਦੇ ਨਤੀਜੇ ਵਜੋਂ, ਉੱਚ ਸਿੱਖਿਆ ਵਿੱਚ ਕੁੱਲ ਨਾਮਾਂਕਣ ਅਨੁਪਾਤ (ਜੀਈਆਰ) 2013-14 ਵਿੱਚ 23.0 ਤੋਂ ਵਧ ਕੇ  2023-24 ਵਿੱਚ 30.0 ਹੋ ਗਿਆ ਹੈ।

ਇਹ ਜਾਣਕਾਰੀ ਕੇਂਦਰੀ ਸਿੱਖਿਆ ਰਾਜ ਮੰਤਰੀ ਡ. ਸੁਕਾਂਤ ਮਜ਼ੂਮਦਾਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਆਰਆਰਟੀਐੱਨ/ਬਲਜੀਤ


(रिलीज़ आईडी: 2290396) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी