ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਸੀਐੱਸਆਈਆਰ ਦੀਆਂ ਚਾਰ ਤਕਨਾਲੋਜੀਆਂ ਉਦਯੋਗ ਨੂੰ ਸੌਂਪੀਆਂ ਗਈਆਂ ਅਤੇ ਸਮਾਰਟ ਪੇਂਡੂ ਜਲ ਨਿਗਰਾਨੀ ਤਕਨਾਲੋਜੀ ਵਪਾਰਕ ਤੌਰ ’ਤੇ ਲਾਂਚ ਕੀਤੀ ਗਈ

प्रविष्टि तिथि: 23 JUL 2026 10:04AM by PIB Chandigarh

ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐੱਸਆਈਆਰ) ਨੇ ਅੱਜ ਨਵੀਂ ਦਿੱਲੀ ਵਿੱਚ ਸੀਐੱਸਆਈਆਰ ਹੈੱਡਕੁਆਰਟਰ ਵਿਖੇ ਇੱਕ ਤਕਨਾਲੋਜੀ ਟਰਾਂਸਫਰ ਪ੍ਰੋਗਰਾਮ ਦਾ ਆਯੋਜਨ ਕੀਤਾ, ਜਿਸ ਵਿੱਚ ਵਿਗਿਆਨੀ, ਉਦਯੋਗਿਕ ਭਾਈਵਾਲ, ਤਕਨਾਲੋਜੀ ਅਪਣਾਉਣ ਵਾਲੇ ਅਤੇ ਰਣਨੀਤਕ ਹਿੱਸੇਦਾਰ ਸ਼ਾਮਲ ਹੋਏ। ਸੀਐੱਸਆਈਆਰ-ਸੈਂਟਰਲ ਸਾਇੰਟਿਫਿਕ ਇੰਸਟ੍ਰੂਮੈਂਟਸ ਆਰਗੇਨਾਈਜ਼ੇਸ਼ਨ (ਸੀਐੱਸਆਈਆਰ- ਸੀਐੱਸਆਈਓ), ਚੰਡੀਗੜ੍ਹ ਵੱਲੋਂ ਆਯੋਜਿਤ ਇਸ ਪ੍ਰੋਗਰਾਮ ਵਿੱਚ ਚਾਰ ਸਵਦੇਸ਼ੀ ਤਕਨਾਲੋਜੀਆਂ ਉਦਯੋਗ ਨੂੰ ਸੌਂਪੀਆਂ ਗਈਆਂ, ਆਈਓਟੀ-ਸਮਰੱਥ ਪੇਂਡੂ ਜਲ ਸੇਵਾ ਵੰਡ, ਮਾਪ ਅਤੇ ਨਿਗਰਾਨੀ ਪ੍ਰਣਾਲੀ ਨੂੰ ਵਪਾਰਕ ਤੌਰ ’ਤੇ ਲਾਂਚ ਕੀਤਾ ਗਿਆ ਅਤੇ ਸਵਦੇਸ਼ੀ ਰੱਖਿਆ ਤਕਨਾਲੋਜੀ ਦੇ ਲਾਇਸੈਂਸਸ਼ੁਦਾ ਉਤਪਾਦਨ ਲਈ ਭਾਰਤ ਇਲੈਕਟ੍ਰੌਨਿਕਸ ਲਿਮਟਿਡ (ਬੀਈਐੱਲ), ਪੰਚਕੂਲਾ ਤੋਂ ਪ੍ਰਾਪਤ ਰਾਇਲਟੀ ਨੂੰ ਮਾਨਤਾ ਦਿੱਤੀ ਗਈ।

ਇਸ ਸਮਾਗਮ ਵਿੱਚ ਸੀਐੱਸਆਈਆਰ ਦੇ ਡਾਇਰੈਕਟਰ ਜਨਰਲ ਅਤੇ ਡੀਐੱਸਆਈਆਰ ਦੇ ਸਕੱਤਰ ਡਾ. ਐੱਸ. ਕਲਾਈਸੇਲਵੀ ਸ਼ਾਮਲ ਹੋਏ । ਨਾਲ ਹੀ ਸੀਐੱਸਆਈਆਰ ਹੈੱਡਕੁਆਰਟਰ, ਸੀਐੱਸਆਈਆਰ-ਸੀਐੱਸਆਈਓ ਦੇ ਸੀਨੀਅਰ ਅਧਿਕਾਰੀ, ਵਿਗਿਆਨੀ ਅਤੇ ਕਰਮਚਾਰੀ ਵੀ ਹਾਜ਼ਰ ਰਹੇ ।

ਤਕਨਾਲੋਜੀ ਤਬਦੀਲੀ ਅਤੇ ਰਾਇਲਟੀ ਪ੍ਰਾਪਤੀਆਂ ਦਾ ਵੇਰਵਾ ਦਿੰਦੇ ਹੋਏ ਸੀਐੱਸਆਈਆਰ-ਸੀਐੱਸਆਈਓ ਦੇ ਡਾਇਰੈਕਟਰ ਪ੍ਰੋ. ਸ਼ਾਂਤਨੂ ਭੱਟਾਚਾਰੀਆ ਨੇ ਪ੍ਰਯੋਗਸ਼ਾਲਾ ਦੇ ਵਧ ਰਹੇ ਨਵੀਨਤਾ ਅਤੇ ਤਕਨਾਲੋਜੀ ਵਪਾਰੀਕਰਨ ਈਕੋਸਿਸਟਮ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਉਦਯੋਗ ਨੂੰ ਸੌਂਪੀਆਂ ਗਈਆਂ ਤਕਨਾਲੋਜੀਆਂ ਬਾਰੇ ਦੱਸਿਆ, ਜਿਨ੍ਹਾਂ ਵਿੱਚ ਇੰਡਕਸ਼ਨ ਮੋਟਰ ਸਟੈਥੋਸਕੋਪ (ਐੱਮ ਸਕੋਪ), ਪੋਰਟੇਬਲ ਅਤੇ ਯੂਨੀਵਰਸਲ ਮੋਟਰ-ਕਮ-ਪੰਪ ਪਰਫਾਰਮੈਂਸ ਮਾਨੀਟਰ (ਪੀਯੂ-ਐੱਮਪੀਪੀਐੱਮ), ਅਤੇ i-ਪਾਵਰ ਕੁਆਲਿਟੀ ਐਨਾਲਾਈਜ਼ਰ (ਆਈਪੀਕਿਊਏ) ਸ਼ਾਮਲ ਹਨ, ਜਿਨ੍ਹਾਂ ਦਾ ਲਾਇਸੈਂਸ ਮੈਸਰਜ਼ ਪੰਪ ਅਕੈਡਮੀ ਪ੍ਰਾਈਵੇਟ ਲਿਮਟਿਡ, ਬੈਂਗਲੁਰੂ ਨੂੰ ਦਿੱਤਾ ਗਿਆ ਸੀ। ਐੱਸਯੂ-30 ਏਅਰਕ੍ਰਾਫਟ ਪ੍ਰੋਗਰਾਮ ਲਈ ਹੈੱਡ-ਅੱਪ ਡਿਸਪਲੇਅ (ਐੱਚਯੂਡੀ) ਦੇ ਲਈ ਆਪਟੀਕਲ ਮੋਡੀਊਲ ਅਤੇ ਬੀਮ ਕੰਬਾਈਨਰ ਅਸੈਂਬਲੀ ਭਾਰਤ ਇਲੈਕਟ੍ਰਾਨਿਕਸ ਲਿਮਟਿਡ (ਬੀਈਐੱਲ), ਪੰਚਕੂਲਾ ਨੂੰ  ਸੌਂਪੀ ਗਈ। ਉਨ੍ਹਾਂ ਨੇ ਮੈਸਰਜ਼ ਬਾਇਓਮੈਟਰੀ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ, ਨਵੀਂ ਦਿੱਲੀ ਰਾਹੀਂ ਪੇਂਡੂ ਖੇਤਰਾਂ ਵਿੱਚ ਵਰਤੋਂ ਲਈ ਇੱਕ ਕਿਫਾਇਤੀ ਆਈਓਟੀ-ਸਮਰੱਥ ਜਲ ਸੇਵਾ ਵੰਡ, ਮਾਪ ਅਤੇ ਨਿਗਰਾਨੀ ਸੈਂਸਿੰਗ ਸਿਸਟਮ ਦੇ ਵਪਾਰਕ ਲਾਂਚ ਦਾ ਵੀ ਐਲਾਨ ਕੀਤਾ, ਜਿਸ ਨਾਲ ਪੇਂਡੂ ਖੇਤਰਾਂ ਵਿੱਚ ਪਾਣੀ ਦੀ ਗੁਣਵੱਤਾ, ਮਾਤਰਾ ਅਤੇ ਸੇਵਾ ਡਿਲੀਵਰੀ ਦੀ ਬਿਹਤਰ ਨਿਗਰਾਨੀ ਸੰਭਵ ਹੋ ਸਕੇਗੀ ।

ਪ੍ਰੋਫੈਸਰ ਭੱਟਾਚਾਰੀਆ ਨੇ ਅੱਗੇ ਦੱਸਿਆ ਕਿ ਸੀਐੱਸਆਈਆਰ-ਸੀਐੱਸਆਈਓ ਨੇ ਆਪਣੀ ਤਕਨਾਲੋਜੀ ਨੂੰ ਵਪਾਰਕ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਲਗਾਤਾਰ ਮਜ਼ਬੂਤ ਕੀਤਾ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਲੈਬ ਨੂੰ ਵਿੱਤੀ ਸਾਲ 2025-26 ਦੌਰਾਨ ਬੀਈਐੱਲ, ਪੰਚਕੂਲਾ ਤੋਂ ਸਵਦੇਸ਼ੀ ਫੌਜੀ ਐਵੀਓਨਿਕਸ ਤਕਨਾਲੋਜੀ ਦੇ ਲਾਇਸੈਂਸਸ਼ੁਦਾ ਉਤਪਾਦਨ ਲਈ 1.67 ਕਰੋੜ ਰੁਪਏ ਦੀ ਰਾਇਲਟੀ ਮਿਲੀ। ਇਹਨਾਂ ਤਕਨਾਲੋਜੀਆਂ ਵਿੱਚ ਹੈੱਡ-ਅੱਪ ਡਿਸਪਲੇ (ਐੱਚਯੂਡੀ), ਡ੍ਰੋਗ ਲਾਈਟ, ਟੈਕਸੀ ਲੈਂਡਿੰਗ ਲਾਈਟ, ਐੱਚਯੂਡੀI ਲੈਵਲ ਟੈਸਟਰ ਅਤੇ ਬੋਰਸਾਈਟ ਅਲਾਈਨਮੈਂਟ ਟੂਲ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਾਪਤੀ ਭਾਰਤੀ ਉਦਯੋਗ ਨਾਲ ਸੀਐੱਸਆਈਆਰ-ਸੀਐੱਸਆਈਓ ਦੀ ਲਗਾਤਾਰ ਭਾਈਵਾਲੀ ਅਤੇ ਸਵਦੇਸ਼ੀ ਰੱਖਿਆ ਨਿਰਮਾਣ ਵਿੱਚ ਇਸ ਦੇ ਵਧਦੇ ਯੋਗਦਾਨ ਨੂੰ ਦਰਸਾਉਂਦੀ ਹੈ।

ਸਮਾਗਮ ਨੂੰ ਸੰਬੋਧਨ ਕਰਦਿਆਂ, ਸੀਐੱਸਆਈਆਰ ਦੀ ਡਾਇਰੈਕਟਰ ਜਨਰਲ ਅਤੇ ਡੀਐੱਸਆਈਆਰ ਦੀ ਸਕੱਤਰ ਡਾ. ਐੱਸ. ਕਲਾਈਸੇਲਵੀ ਨੇ ਸਫ਼ਲ ਤਕਨਾਲੋਜੀ ਤਬਦੀਲੀ ਅਤੇ ਕਮਰਸ਼ੀਅਲਾਈਜ਼ੇਸ਼ਨ ਦੀਆਂ ਕੋਸ਼ਿਸ਼ਾਂ ਲਈ ਸੀਐੱਸਆਈਆਰ-ਸੀਐੱਸਆਈਓ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਪ੍ਰੋਫ਼ੈਸਰ ਸ਼ਾਂਤਨੂ ਭੱਟਾਚਾਰੀਆ ਦੀ ਅਗਵਾਈ ਵਿੱਚ ਟੈਕਨਾਲੋਜੀ ਡਿਵੈਲਪਮੈਂਟ ਵਿੱਚ ਤੇਜ਼ੀ ਲਿਆਉਣ, ਬਾਹਰੀ ਨਕਦੀ ਪ੍ਰਵਾਹ (ਈਸੀਐੱਫ) ਵਧਾਉਣ, ਉਦਯੋਗਿਕ ਭਾਈਵਾਲੀ ਦਾ ਵਿਸਥਾਰ ਕਰਨ ਅਤੇ ਤਕਨਾਲੋਜੀ ਤਬਦੀਲੀ ਨੂੰ ਬਿਹਤਰ ਬਣਾਉਣ ਦੀ ਲੈਬ ਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸਵਦੇਸ਼ੀ ਤਕਨਾਲੋਜੀ ਦਾ ਸਫ਼ਲ ਕਮਰਸ਼ੀਅਲਾਈਜ਼ੇਸ਼ਨ ਸੀਐੱਸਆਈਆਰ ਦੇ ਉਸ ਮਿਸ਼ਨ ਲਈ ਅਹਿਮ ਹੈ, ਜਿਸ ਦਾ ਉਦੇਸ਼ ਖੋਜ ਨੂੰ ਅਜਿਹੇ ਉਤਪਾਦਾਂ ਅਤੇ ਪ੍ਰਕਿਰਿਆਵਾਂ ਵਿੱਚ ਬਦਲਣਾ ਹੈ, ਜੋ ਉਦਯੋਗ ਲਈ ਮੁੱਲ ਪੈਦਾ ਕਰਨ ਅਤੇ ਨਾਲ ਹੀ ਸਮਾਜ ਨੂੰ ਠੋਸ ਲਾਭ ਪਹੁੰਚਾਉਣ। ਸੀਐੱਸਆਈਆਰ ਦੀ ਡਾਇਰੈਕਟਰ ਜਨਰਲ ਨੇ ਪੂਰੇ ਸੀਐੱਸਆਈਆਰ ਨੈੱਟਵਰਕ ਦੇ ਵਿਗਿਆਨੀਆਂ ਨੂੰ ਰਾਸ਼ਟਰੀ ਪਹਿਲਕਦਮੀਆਂ ਅਤੇ ਆਤਮ-ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਕੂਲ ਪ੍ਰਭਾਵਸ਼ਾਲੀ ਅਤੇ ਉਦਯੋਗ- ਅਧਾਰਤ ਖੋਜ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ।

ਇਸ ਸਮਾਗਮ ਦੀ ਸਮਾਪਤੀ ਸੀਐੱਸਆਈਆਰ-ਸੀਐੱਸਆਈਓ ਦੇ ਵਪਾਰ ਵਿਕਾਸ ਸਮੂਹ (ਬੀਡੀਜੀ) ਦੇ ਮੁਖੀ ਵੱਲੋਂ ਧੰਨਵਾਦ ਦੇ ਮਤੇ ਨਾਲ ਹੋਈ।

*****

ਐੱਨਕੇਆਰ/ਏਕੇ/ਐੱਨਐੱਮ


(रिलीज़ आईडी: 2290256) आगंतुक पटल : 3
इस विज्ञप्ति को इन भाषाओं में पढ़ें: Gujarati , English , Urdu , हिन्दी , Tamil