ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਹਵਾਈ ਅੱਡਿਆਂ ’ਤੇ ਬਿਹਤਰ ਬਾਜ਼ਾਰ ਪਹੁੰਚ ਰਾਹੀਂ ਪ੍ਰਧਾਨ ਮੰਤਰੀ ਵਿਸ਼ਵਕਰਮਾ (ਪੀਐਮਵੀ) ਕਾਰੀਗਰਾਂ ਦਾ ਸਸ਼ਕਤੀਕਰਨ
ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੀ ਪੀ.ਐੱਮ ਵਿਸ਼ਵਕਰਮਾ ਯੋਜਨਾ ਦੇ ਤਹਿਤ ‘ਵੋਕਲ ਫ਼ਾਰ ਲੋਕਲ’ ਅਤੇ ‘ਆਤਮਨਿਰਭਰ ਭਾਰਤ’ ਦੇ ਦ੍ਰਿਸ਼ਟੀਕੋਣ ਨੂੰ ਸਮਰਥਨ ਲਈ ਦੂਜਾ ਸੰਚਾਲਨ ਸਟਾਲ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਥਾਪਿਤ ਕੀਤਾ ਗਿਆ
ਇਹ ਸਟਾਲ ਪੀ.ਐੱਮ. ਵਿਸ਼ਵਕਰਮਾ ਯੋਜਨਾ ਦੇ ਉਸ ਪਰਿਵਰਤਨਸ਼ੀਲ ਪ੍ਰਭਾਵ ਨੂੰ ਦਰਸਾਉਂਦਾ ਹੈ ਜਿਸ ਦੇ ਤਹਿਤ ਹੁਨਰਮੰਦ ਕਾਰੀਗਰਾਂ ਨੂੰ ਵਿਆਪਕ ਬਾਜ਼ਾਰਾਂ ਨਾਲ ਜੋੜ ਕੇ ਅਮੀਰ ਪਰੰਪਰਾਗਤ ਸ਼ਿਲਪ ਵਿਰਾਸਤ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ
प्रविष्टि तिथि:
21 JUL 2026 2:08PM by PIB Chandigarh
ਰਵਾਇਤੀ ਕਾਰੀਗਰਾਂ ਲਈ ਬਾਜ਼ਾਰ ਤੱਕ ਪਹੁੰਚ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 14 ਜੁਲਾਈ, 2026 ਨੂੰ ਇੱਕ ਪੀ.ਐੱਮ.ਵੀ. ਸਟਾਲ ਦਾ ਉਦਘਾਟਨ ਕੀਤਾ ਗਿਆ। ਇਹ ਕਿਸੇ ਹਵਾਈ ਅੱਡੇ ’ਤੇ ਸੰਚਾਲਿਤ ਹੋਣ ਵਾਲਾ ਦੂਜਾ ਪੀ.ਐੱਮ.ਵੀ. ਸਟਾਲ ਹੈ। ਇਹ ਸਟਾਲ ਰਾਸ਼ਟਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਬੈਂਕ (ਨਾਬਾਰਡ) ਅਤੇ ਇੱਕ ਸਵੈ-ਸਹਾਇਤਾ ਸਮੂਹ (ਐੱਸਐੱਚਜੀ) ਦੇ ਸਹਿਯੋਗ ਨਾਲ ਸਥਾਪਿਤ ਕੀਤਾ ਗਿਆ ਹੈ। ਇਸ ਪਹਿਲਕਦਮੀ ਰਾਹੀਂ ਚੰਡੀਗੜ੍ਹ ਦੇ ਤਿੰਨ ਪੀ.ਐੱਮ.ਵੀ. ਲਾਭਪਾਤਰੀਆਂ ਨੂੰ ਆਪਣੇ ਦਸਤਕਾਰੀ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਅਤੇ ਵੇਚਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕੀਤਾ ਗਿਆ ਹੈ। ਪਹਿਲਾ ਪੀ.ਐੱਮ.ਵੀ. ਸਟਾਲ ਇਸ ਤੋਂ ਪਹਿਲਾਂ ਭੋਪਾਲ ਦੇ ਰਾਜਾ ਭੋਜ ਹਵਾਈ ਅੱਡੇ ’ਤੇ ਸ਼ੁਰੂ ਕੀਤਾ ਗਿਆ ਸੀ।
ਪੀ.ਐੱਮ.ਵੀ. ਸਟਾਲ ਦਾ ਸੰਚਾਲਨ ਲਾਭਪਾਤਰੀਆਂ - ਹੁਨਰਮੰਦ ਟੋਕਰੀ ਬਣਾਉਣ ਵਾਲੇ ਸ਼੍ਰੀ ਬੇਜੂ ਤੁਲਸੀਦਾਸ, ਗੁੱਡੀਆਂ ਅਤੇ ਖਿਡੌਣੇ ਬਣਾਉਣ ਵਾਲੀ ਕੁਮਾਰੀ ਸ਼ਾਸਤਾ ਰਾਣੀ ਅਤੇ ਚੰਡੀਗੜ੍ਹ ਦੇ ਘੁਮਿਆਰ ਸ਼੍ਰੀ ਰਾਹੁਲ ਕੁਮਾਰ ਵੱਲੋਂ ਕੀਤਾ ਜਾ ਰਿਹਾ ਹੈ। ਇਹ ਪੀ.ਐੱਮ.ਵੀ. ਯੋਜਨਾ ਦੇ ਉਸ ਪਰਿਵਰਤਨਸ਼ੀਲ ਪ੍ਰਭਾਵ ਨੂੰ ਦਰਸਾਉਂਦਾ ਹੈ ਜਿਸ ਦੇ ਤਹਿਤ ਹੁਨਰਮੰਦ ਕਾਰੀਗਰਾਂ ਨੂੰ ਵਿਸ਼ਾਲ ਬਾਜ਼ਾਰਾਂ ਨਾਲ ਜੋੜ ਕੇ ਅਮੀਰ ਪਾਰੰਪਰਿਕ ਸ਼ਿਲਪ ਵਿਰਾਸਤ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਮੁੱਖ ਵਿਸ਼ੇਸ਼ਤਾਵਾਂ: ਹਵਾਈ ਅੱਡੇ ਦੇ ਬਾਜ਼ਾਰ ਤੱਕ ਪਹੁੰਚ ਰਾਹੀਂ ਕਾਰੀਗਰਾਂ ਦਾ ਸ਼ਕਤੀਕਰਨ
-
ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਵਰਗੀ ਵੱਧ ਭੀੜ-ਭੜੱਕੇ ਵਾਲੀ ਥਾਂ 'ਤੇ ਜਗ੍ਹਾ ਮੁਹੱਈਆ ਕਰਵਾ ਕੇ, ਇਹ ਪਹਿਲਕਦਮੀ ਪੀ.ਐੱਮ.ਵੀ. ਲਾਭਪਾਤਰੀਆਂ ਨੂੰ ਬਿਹਤਰ ਪਛਾਣ ਅਤੇ ਘਰੇਲੂ ਤੇ ਅੰਤਰਰਾਸ਼ਟਰੀ ਯਾਤਰੀਆਂ ਸਮੇਤ ਵਿਆਪਕ ਗਾਹਕ ਸੰਪਰਕ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ, ਨਾਲ ਹੀ ਭਾਰਤ ਦੀ ਅਮੀਰ ਪਾਰੰਪਰਿਕ ਸ਼ਿਲਪ ਕਲਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ 'ਵੋਕਲ ਫੌਰ ਲੋਕਲ' ਤੇ 'ਆਤਮਨਿਰਭਰ ਭਾਰਤ' ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਦੀ ਹੈ।
-
ਇਹ ਪਹਿਲ ਬਾਜ਼ਾਰ ਦੇ ਮੌਕਿਆਂ ਦਾ ਵਿਸਥਾਰ ਕਰਦੀ ਹੈ ਅਤੇ ਪੀ.ਐੱਮ.ਵੀ. ਕਾਰੀਗਰਾਂ ਨੂੰ ਗਾਹਕਾਂ ਨਾਲ ਸਿੱਧੇ ਜੁੜਨ, ਬਾਜ਼ਾਰ ਦੀਆਂ ਤਰਜੀਹਾਂ ਨੂੰ ਸਮਝਣ, ਉਤਪਾਦ ਦੀ ਪੇਸ਼ਕਾਰੀ ਨੂੰ ਬਿਹਤਰ ਬਣਾਉਣ ਅਤੇ ਵਿਕਾਸ ਦੇ ਨਵੇਂ ਤਰੀਕਿਆਂ ਦੀ ਪੜਚੋਲ ਕਰਨ ਦੇ ਯੋਗ ਬਣਾਉਂਦੀ ਹੈ, ਜਿਸ ਨਾਲ ਵੱਡੇ ਪੱਧਰ ’ਤੇ ਟਿਕਾਊ ਰੋਜ਼ੀ-ਰੋਟੀ ਦਾ ਸਮਰਥਨ ਹੁੰਦਾ ਹੈ।
-

ਪੀ.ਐੱਮ. ਵਿਸ਼ਵਕਰਮਾ ਯੋਜਨਾ ਬਾਰੇ: ਪੀ.ਐੱਮ. ਵਿਸ਼ਵਕਰਮਾ ਯੋਜਨਾ ਸਰਕਾਰ ਦੀ ਇੱਕ ਪ੍ਰਮੁੱਖ ਪਹਿਲਕਦਮੀ ਹੈ ਜਿਸ ਦਾ ਉਦੇਸ਼ ਹੱਥਾਂ ਅਤੇ ਸੰਦਾਂ ਨਾਲ ਕੰਮ ਕਰਨ ਵਾਲੇ 18 ਕਿੱਤਿਆਂ ਵਿੱਚ ਲੱਗੇ ਰਵਾਇਤੀ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ। 2023 ਵਿੱਚ ਸ਼ੁਰੂ ਕੀਤੀ ਗਈ ਇਹ ਯੋਜਨਾ ਮਾਨਤਾ, ਹੁਨਰ ਸਿਖਲਾਈ , ਆਧੁਨਿਕ ਸੰਦਾਂ ਦੀ ਸਹਾਇਤਾ, ਬਿਨਾਂ ਗਾਰੰਟੀ ਦੇ ਕਰਜ਼ਾ , ਡਿਜੀਟਲ ਲੈਣ-ਦੇਣ ਉਤਸ਼ਾਹ ਅਤੇ ਬਾਜ਼ਾਰ ਸੰਪਰਕ ਦੇ ਮੌਕਿਆਂ ਰਾਹੀਂ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਦਾ ਨਿਸ਼ਾਨਾ ਕਾਰੀਗਰਾਂ ਦੇ ਉਤਪਾਦਾਂ ਦੀ ਗੁਣਵੱਤਾ ਅਤੇ ਬਾਜ਼ਾਰ ਤੱਕ ਪਹੁੰਚ ਵਿੱਚ ਸੁਧਾਰ ਕਰਨਾ ਅਤੇ ਉਹਨਾਂ ਨੂੰ ਬਿਹਤਰ ਰੋਜ਼ੀ-ਰੋਟੀ ਦੇ ਮੌਕੇ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨਾ ਹੈ। ਪੀ.ਐੱਮ. ਵਿਸ਼ਵਕਰਮਾ ਵੈੱਬਸਾਈਟ ਤੱਕ ਪਹੁੰਚਣ ਲਈ QR ਕੋਡ ਸਕੈਨ ਕਰੋ ਅਤੇ ਨੌਲੇਜ ਸੈਂਟਰ (ਈ-ਬੁੱਕ) ਸੈਕਸ਼ਨ ਵਿੱਚ ਉਪਲਬਧ ਕੌਫ਼ੀ ਟੇਬਲ ਕਿਤਾਬਚਾ ਪੜ੍ਹੋ, ਜਿਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪੀ.ਐੱਮ. ਵਿਸ਼ਵਕਰਮਾ ਦੇ ਲਾਭਪਾਤਰੀਆਂ ਦੀ ਸਫ਼ਲਤਾ ਦੀਆਂ ਕਹਾਣੀਆਂ ਸ਼ਾਮਲ ਹਨ।

*********
ਸੁਨੀਲ ਕੁਮਾਰ ਤਿਵਾੜੀ
ਈ-ਮੇਲ – hipessi[at]gmail[dot]com
(रिलीज़ आईडी: 2290254)
आगंतुक पटल : 3