ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਆਈਪੀਸੀ ਨੇ ਸਿਹਤ ਸੰਭਾਲ ਗੁਣਵੱਤਾ ਅਤੇ ਵਿਗਿਆਨਕ ਨਵੀਨਤਾ ਨੂੰ ਅੱਗੇ ਵਧਾਉਣ ਲਈ ਰਣਨੀਤਕ ਸਮਝੌਤਿਆਂ ਰਾਹੀਂ ਵਿਕਸਿਤ ਯੂਪੀ-ਵਿਕਸਿਤ ਭਾਰਤ ਦੇ ਵਿਜ਼ਨ ਨੂੰ ਮਜ਼ਬੂਤ ​​ਕੀਤਾ


ਆਈਪੀਸੀ ਅਤੇ ਸੀਐੱਸਆਈਆਰ-ਸੀਆਈਐੱਮਏਪੀ ਨੇ ਔਸ਼ਧੀ ਪੌਦਿਆਂ ਦੀ ਖੋਜ, ਮਾਨਕੀਕਰਨ ਅਤੇ ਹਰਬਲ ਦਵਾਈਆਂ ਦੀ ਗੁਣਵੱਤਾ ਮੁਲਾਂਕਣ ਨੂੰ ਅੱਗੇ ਵਧਾਉਣ ਲਈ ਸਹਿਯੋਗ ਦਾ ਨਵੀਨੀਕਰਨ ਕੀਤਾ

ਆਈਪੀਸੀ ਅਤੇ ਡੀਐੱਸਐੱਮਐੱਨਆਰਯੂ ਨੇ ਸਹਾਇਕ ਯੰਤਰਾਂ ਦੇ ਗੁਣਵੱਤਾ ਮੁਲਾਂਕਣ ਨੂੰ ਮਜ਼ਬੂਤ ​​ਕਰਨ ਅਤੇ ਸੰਕੇਤਿਕ ਭਾਸ਼ਾ-ਅਧਾਰਿਤ ਫਾਰਮਾਕੋਵਿਜੀਲੈਂਸ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਕੀਤਾ

प्रविष्टि तिथि: 23 JUL 2026 6:39PM by PIB Chandigarh

ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਧੀਨ ਇੱਕ ਖੁਦਮੁਖਤਿਆਰ ਸੰਸਥਾ, ਇੰਡੀਅਨ ਫਾਰਮਾਕੋਪੀਆ ਕਮਿਸ਼ਨ (ਆਈਪੀਸੀ) ਨੇ ਡਾ. ਸ਼ਕੁੰਤਲਾ ਮਿਸ਼ਰਾ ਨੈਸ਼ਨਲ ਰੀਹੈਬਲੀਟੇਸ਼ਨ ਯੂਨੀਵਰਸਿਟੀ (ਡੀਐਸਐਮਐਨਆਰਯੂ), ਲਖਨਊ ਅਤੇ ਸੀਐਸਆਈਆਰ-ਸੈਂਟਰਲ ਇੰਸਟੀਟਿਊਟ ਆਫ਼ ਮੈਡੀਸਨਲ ਐਂਡ ਐਰੋਮੈਟਿਕ ਪਲਾਂਟਸ (ਸੀਐਸਆਈਆਰ-ਸੀਆਈਐਮਏਪੀ) ਨਾਲ ਦੋ ਸਮਝੌਤਾ ਪੱਤਰਾਂ (ਐਮਓਯੂਸ) 'ਤੇ ਦਸਤਖਤ ਅਤੇ ਨਵੀਨੀਕਰਨ ਕਰਕੇ ਵਿਕਸਿਤ ਉੱਤਰ ਪ੍ਰਦੇਸ਼ - ਵਿਕਸਿਤ ਭਾਰਤ ਦੀ ਪਰਿਕਲਪਨਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ​​ਕੀਤਾ ਹੈ।

ਇਸ ਸਮਾਰੋਹ ਵਿੱਚ ਪ੍ਰੋਫੈਸਰ ਸੰਜੇ ਸਿੰਘ, ਵਾਈਸ ਚਾਂਸਲਰ, ਡੀਐੱਸਐੱਮਐੱਨਆਰਯੂ, ਡਾ. ਵੀ. ਕਲਾਈਸੇਲਵਨ, ਸਕੱਤਰ-ਕਮ-ਵਿਗਿਆਨਕ ਨਿਰਦੇਸ਼ਕ, ਆਈਪੀਸੀ ਅਤੇ ਸੀਐਸਆਈਆਰ-ਸੀਆਈਐਮਏਪੀ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਸੀਐੱਸਆਈਆਰ-ਸੀਆਈਐੱਮਏਪੀ ਨਾਲ ਨਵਿਆਇਆ ਗਿਆ ਸਮਝੌਤਾ ਔਸ਼ਧੀ ਪੌਦਿਆਂ ਦੀ ਖੋਜ, ਮਾਨਕੀਕਰਨ ਅਤੇ ਹਰਬਲ ਦਵਾਈਆਂ ਦੀ ਗੁਣਵੱਤਾ ਮੁਲਾਂਕਣ ਵਿੱਚ ਸਹਿਯੋਗ ਜਾਰੀ ਰੱਖੇਗਾ।

ਡੀਐੱਸਐੱਮਐੱਨਆਰਯੂ ਨਾਲ ਹੋਏ ਨਵੇਂ ਸਮਝੌਤੇ ਦਾ ਮੁੱਖ ਉਦੇਸ਼ ਦਿਵਿਆਂਗਜਨਾਂ ਦੁਆਰਾ ਵਰਤੇ ਜਾਣ ਵਾਲੇ ਸਹਾਇਕ ਉਪਕਰਣਾਂ ਦੀ ਗੁਣਵੱਤਾ, ਸੁਰੱਖਿਆ ਅਤੇ ਕਾਰਜਸ਼ੀਲਤਾ ਦਾ ਮੁਲਾਂਕਣ ਕਰਨ ਲਈ ਵਿਗਿਆਨਕ ਪ੍ਰੋਟੋਕੋਲ ਵਿਕਸਿਤ ਕਰਨਾ ਹੈ। ਇਹ ਸਹਿਯੋਗ ਦਿਵਯਾਂਗਜਨਾਂ ਵਿੱਚ ਦਵਾਈ ਸੁਰੱਖਿਆ ਜਾਗਰੂਕਤਾ ਅਤੇ ਪ੍ਰਤੀਕੂਲ ਦਵਾਈ ਪ੍ਰਤੀਕ੍ਰਿਆਵਾਂ ਦੀ ਰਿਪੋਰਟਿੰਗ ਨੂੰ ਉਤਸ਼ਾਹਿਤ ਕਰਨ ਲਈ ਸੰਕੇਤਿਕ ਭਾਸ਼ਾ ਵਿੱਚ ਫਾਰਮਾਕੋਵਿਜੀਲੈਂਸ ਸਿਖਲਾਈ ਮੌਡਿਊਲਾਂ ਦੇ ਵਿਕਾਸ ਵਿੱਚ ਵੀ ਸਹਾਇਤਾ ਕਰੇਗਾ।

ਇਸ ਮੌਕੇ ‘ਤੇ, ਡਾ. ਵੀ. ਕਲਾਈਸੇਲਵਨ ਨੇ ਕਿਹਾ ਕਿ ਇਹ ਸਹਿਯੋਗ ਵਿਗਿਆਨਕ ਖੋਜ, ਗੁਣਵੱਤਾ ਦੇ ਮਿਆਰਾਂ ਅਤੇ ਸੰਸਥਾਗਤ ਭਾਈਵਾਲੀ ਨੂੰ ਮਜ਼ਬੂਤ ​​ਕਰਨਗੇ, ਜਿਸ ਨਾਲ ਉੱਤਰ ਪ੍ਰਦੇਸ਼ ਸਿਹਤ ਸੰਭਾਲ ਅਤੇ ਫਾਰਮਾਸਿਊਟੀਕਲ ਗੁਣਵੱਤਾ ਵਿੱਚ ਉੱਤਮਤਾ ਦੇ ਕੇਂਦਰ ਵਜੋਂ ਉਭਰੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਗੁਣਵੱਤਾਪੂਰਣ ਸਿਹਤ ਸੰਭਾਲ ਉਤਪਾਦਾਂ ਤੱਕ ਪਹੁੰਚ ਵਿੱਚ ਸੁਧਾਰ ਕਰਕੇ "ਵਿਕਸਿਤ ਉੱਤਰ ਪ੍ਰਦੇਸ਼ - ਵਿਕਸਿਤ ਭਾਰਤ" ਦੇ ਸਾਂਝੇ ਦ੍ਰਿਸ਼ਟੀਕੋਣ ਵਿੱਚ ਸਿੱਧੇ ਤੌਰ 'ਤੇ ਯੋਗਦਾਨ ਪਾਉਂਦੀਆਂ ਹਨ।

ਇਹ ਸਾਂਝੇਦਾਰੀਆਂ ਰਾਸ਼ਟਰੀ ਸਿਹਤ ਤਰਜੀਹਾਂ ਦੇ ਸਮਰਥਨ ਵਿੱਚ ਗੁਣਵੱਤਾ ਵਾਲੀ ਸਿਹਤ ਸੰਭਾਲ, ਵਿਗਿਆਨਕ ਨਵੀਨਤਾ ਅਤੇ ਸਮਰੱਥਾ ਨਿਰਮਾਣ ਨੂੰ ਅੱਗੇ ਵਧਾਉਣ ਲਈ ਆਈਪੀਸੀ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੀਆਂ ਹਨ।

************

ਐੱਸਆਰ/ਬਲਜੀਤ

ਐੱਚਐੱਫਡਬਲਿਊ/ਆਈਪੀਸੀ ਨੇ ਡੀਐਸਐਮਐਨਆਰਯੂ ਅਤੇ ਸੀਐਸਆਈਆਰ--ਸੀਆਈਐੰਏਪੀ ਨਾਲ ਰਣਨੀਤਕ ਸਮਝੌਤਿਆਂ 'ਤੇ ਦਸਤਖਤ ਕੀਤੇ/23ਜੁਲਾਈ 2026/2


(रिलीज़ आईडी: 2289863) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी