ਰੱਖਿਆ ਮੰਤਰਾਲਾ
ਲੋਕਾਯਨ 26- ਭਾਰਤੀ ਜਲ ਸੈਨਾ ਦਾ ਜਹਾਜ਼ ਸੁਦਰਸ਼ਨੀ ਬੋਸਟਨ, ਅਮਰੀਕਾ ਲਈ ਰਵਾਨਾ ਹੋਇਆ
प्रविष्टि तिथि:
26 JUL 2026 4:11PM by PIB Chandigarh
ਭਾਰਤੀ ਜਲ ਸੈਨਾ ਦਾ ਸੇਲ ਟ੍ਰੇਨਿੰਗ ਸ਼ਿਪ, ਆਈਐੱਨਐੱਸ ਸੁਦਰਸ਼ਨੀ ਲੋਕਾਯਨ 26 ਦੇ ਤਹਿਤ 25 ਜੁਲਾਈ 2026 ਨੂੰ ਅਮਰੀਕਾ ਦੇ ਬੋਸਟਨ ਲਈ ਰਵਾਨਾ ਹੋਇਆ। ਆਪਣੇ ਪ੍ਰਵਾਸ ਦੌਰਾਨ, ਜਹਾਜ਼ ਨੇ ਪ੍ਰਤਿਸ਼ਠਿਤ ਸੇਲ 250 ਸਮਾਰੋਹਾਂ ਅਤੇ ਅੰਤਰਰਾਸ਼ਟਰੀ ਜਲ ਸੈਨਾ ਸਮੀਖਿਆ 250 ਵਿੱਚ ਭਾਰਤ ਦੀ ਮਾਣ ਨਾਲ ਪ੍ਰਤੀਨਿਧਤਾ ਕੀਤੀ ਅਤੇ ਭਾਰਤ ਦੀ ਸਮ੍ਰਿੱਧ ਸਮੁੰਦਰੀ ਵਿਰਾਸਤ ਦਾ ਪ੍ਰਦਰਸ਼ਨ ਕੀਤਾ ਅਤੇ ਪੇਸ਼ੇਵਰ ਅਤੇ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਸਮੁੰਦਰੀ ਸਾਂਝੇਦਾਰੀ ਨੂੰ ਮਜ਼ਬੂਤ ਕੀਤਾ।
ਇਸ ਜਹਾਜ਼ ਨੇ ਨੌਰਫੋਕ, ਬਾਲਟੀਮੋਰ, ਨਿਊਯਾਰਕ ਅਤੇ ਬੋਸਟਨ ਵਿੱਚ ਆਯੋਜਿਤ ਸੇਲ 250 ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਅਤੇ ਪਤਵੰਤੇ, ਭਾਰਤੀ ਪ੍ਰਵਾਸੀ ਭਾਈਚਾਰੇ ਦੇ ਮੈਂਬਰਾਂ ਅਤੇ ਅੰਤਰਰਾਸ਼ਟਰੀ ਜਲ ਸੈਨਾ ਵਫ਼ਦ ਦੀ ਮੇਜ਼ਬਾਨੀ ਕੀਤੀ ਅਤੇ ਸਮੁੰਦਰੀ ਸਹਿਯੋਗ ਅਤੇ ਮਿੱਤਰਤਾ ਦੇ ਪ੍ਰਤੀ ਭਾਰਤੀ ਦੀ ਵਚਨਬੱਧਤਾ ਦੁਹਰਾਈ।
ਆਈਐੱਨਐੱਸ ਸੁਦਰਸ਼ਨੀ ਹੁਣ ਪੁਰਤਗਾਲ ਦੇ ਅਜ਼ੋਰਸ ਵਿੱਚ ਪੋਂਟਾ ਡੇਲਗਾਡਾ ਲਈ ਰਵਾਨਾ ਹੋ ਚੁੱਕਿਆ ਹੈ। ਇਹ ਜਹਾਜ਼ ਗਲੋਬਲ ਪਲੈਟਫਾਰਮ ‘ਤੇ ਭਾਰਤ ਦੀ ਸਮੁੰਦਰੀ ਸ਼ਕਤੀ, ਪੇਸ਼ੇਵਰਤਾ ਅਤੇ ਸਦਭਾਵਨਾ ਦਾ ਪ੍ਰਤੀਕ ਬਣਿਆ ਹੋਇਆ ਹੈ।
(10)6EF0.jpeg)
(8)QOR1.jpeg)
(4)3D9N.jpeg)
*****
ਵੀਐੱਮ/ਐੱਸਪੀਐੱਸ/ਬਲਜੀਤ
(रिलीज़ आईडी: 2289860)
आगंतुक पटल : 6