ਰੇਲ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੂਰੇ ਭਾਰਤ ਵਿੱਚ 75 ਅੰਮ੍ਰਿਤ ਭਾਰਤ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ ਕੀਤੇ

प्रविष्टि तिथि: 18 JUL 2026 7:43PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੈਗਾ ਬੁਨਿਆਦੀ ਢਾਂਚਾ ਪੈਕੇਜ ਦੇ ਹਿੱਸੇ ਵਜੋਂ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਦੇਸ਼ ਨੂੰ 75 ਮੁੜ-ਵਿਕਸਿਤ ਰੇਲਵੇ ਸਟੇਸ਼ਨ ਸਮਰਪਿਤ ਕੀਤੇ।

ਪ੍ਰਧਾਨ ਮੰਤਰੀ ਵੱਲੋਂ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਮੁੜ-ਵਿਕਸਿਤ ਸਟੇਸ਼ਨਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਦਾ ਇਹ ਦੂਜਾ ਵੱਡਾ ਦੇਸ਼-ਵਿਆਪੀ ਸਮਾਗਮ ਹੈ। ਇਸ ਤੋਂ ਪਹਿਲਾਂ 22 ਮਈ, 2025 ਨੂੰ ਪ੍ਰਧਾਨ ਮੰਤਰੀ ਨੇ 18 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 103 ਮੁੜ-ਵਿਕਸਿਤ ਅੰਮ੍ਰਿਤ ਭਾਰਤ ਸਟੇਸ਼ਨ ਦੇਸ਼ ਨੂੰ ਸਮਰਪਿਤ ਕੀਤੇ ਸਨ।

ਇਨ੍ਹਾਂ ਨਵੇਂ ਰੂਪ ਵਜੋਂ ਵਿਕਸਿਤ ਸਟੇਸ਼ਨਾਂ ਨੂੰ ਆਧੁਨਿਕ ਅਤੇ ਯਾਤਰੀਆਂ ਦੀ ਸਹੂਲਤ ’ਤੇ ਕੇਂਦ੍ਰਿਤ ਟ੍ਰਾਂਜਿਟ ਹੱਬ ਵਿੱਚ ਤਬਦੀਲ ਕੀਤਾ ਗਿਆ ਹੈ। ਹੁਣ ਇਨ੍ਹਾਂ ਵਿੱਚ ਬਿਹਤਰ ਸਹੂਲਤਾਂ ਅਤੇ ਆਸਾਨ ਪਹੁੰਚ ਦੀ ਵਿਵਸਥਾ ਹੈ, ਨਾਲ ਹੀ ਇਨ੍ਹਾਂ ਦਾ ਆਰਕੀਟੈਕਚਰ ਸਥਾਨਕ ਅਤੇ ਖੇਤਰੀ ਵਿਰਾਸਤ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿੱਚ ਭਵਿੱਖ ਦੀਆਂ ਜ਼ਰੂਰਤਾਂ ਦੇ ਅਨੁਸਾਰ ਢਾਂਚਾਗਤ ਬਦਲਾਅ ਵੀ ਕੀਤੇ ਗਏ ਹਨ। ਦੇਸ਼ ਭਰ ਦੇ 20 ਸੂਬਿਆਂ ਵਿੱਚ ਸਥਿਤ ਇਨ੍ਹਾਂ 75 ਨਵੇਂ ਸਟੇਸ਼ਨਾਂ ਨੂੰ ਲਗਭਗ ₹1,570 ਕਰੋੜ ਦੀ ਕੁੱਲ ਲਾਗਤ ਨਾਲ ਪੁਨਰ-ਵਿਕਸਿਤ ਕੀਤਾ ਗਿਆ ਹੈ।

75 ਅੰਮ੍ਰਿਤ ਭਾਰਤ ਸਟੇਸ਼ਨਾਂ ਦੀ ਸੂਬਾ-ਵਾਰ ਜਾਣਕਾਰੀ:

ਆਂਧਰਾ ਪ੍ਰਦੇਸ਼ (3)

• ਕੰਬਮ: ਯਾਤਰੀਆਂ ਲਈ ਬਿਹਤਰ ਸਹੂਲਤਾਂ ਦੇ ਨਾਲ ਸੂਬੇ ਦੀਆਂ ਇਤਿਹਾਸਕ ਇਮਾਰਤਾਂ ਅਤੇ ਸਭਿਆਚਾਰਕ ਪਹਿਚਾਣ ਨੂੰ ਦਰਸਾਉਂਦਾ ਹੈ।

• ਮੰਗਲਗੀਰੀ: ਪਨਕਲਾ ਨਰਸਿਮਹਾ ਸਵਾਮੀ ਮੰਦਿਰ ਦੀ ਵਿਰਾਸਤ ਨੂੰ ਦਿਖਾਉਂਦਾ ਹੈ।

• ਰਾਯਨਪਾਡੂ: ਆਂਧਰ ਪ੍ਰਦੇਸ਼ ਦੇ ਮੰਦਿਰਾਂ ਦੀ ਵਿਰਾਸਤ ਅਤੇ ਰਵਾਇਤੀ ਦਸਤਕਾਰੀ ਨੂੰ ਆਧੁਨਿਕ ਸਹੂਲਤਾਂ ਨਾਲ ਜੋੜਦਾ ਹੈ।

ਅਸਾਮ (1)

• ਮਾਜਬਾਟ: ਅਸਾਮ ਦੇ ਚਾਹ ਦੇ ਬਾਗ਼ਾਂ ਅਤੇ ਕੁਦਰਤੀ ਵਿਰਾਸਤ ਤੋਂ ਪ੍ਰੇਰਿਤ ਹੈ।

ਬਿਹਾਰ (1)

• ਸ਼ਿਵਨਾਰਾਇਣਪੁਰ: ਭਾਗਲਪੁਰ ਦੀ ਮਸ਼ਹੂਰ ਰੇਸ਼ਮ ਦੀ ਬੁਣਾਈ ਦੀ ਵਿਰਾਸਤ ਨੂੰ ਦਿਖਾਉਂਦਾ ਹੈ।

ਛੱਤੀਸਗੜ੍ਹ (3)

• ਬਾਲੋਦ: ਖੇਤੀਬਾੜੀ ਦੀ ਮਜ਼ਬੂਤੀ ਅਤੇ ਬੁਣਾਈ ਦੀਆਂ ਰਵਾਇਤਾਂ ਨੂੰ ਉਜਾਗਰ ਕਰਦਾ ਹੈ।

• ਚੰਪਾ ਜੰਕਸ਼ਨ: ਖੇਤਰੀ ਸੰਪਰਕ ਅਤੇ ਖੇਤੀਬਾੜੀ ਵਿਰਾਸਤ ਨੂੰ ਦਿਖਾਉਂਦਾ ਹੈ।

• ਸਰੋਨਾ: ਵਧਦੀਆਂ ਸੰਪਰਕ ਸਹੂਲਤਾਂ ਅਤੇ ਸਥਾਨਕ ਬੁਣਾਈ ਰਵਾਇਤਾਂ ਨੂੰ ਦਰਸਾਉਂਦਾ ਹੈ।

ਗੁਜਰਾਤ (4)

• ਭਗਤੀਨਗਰ: ਗੁਜਰਾਤ ਦੀ ਉਦਯੋਗਿਕ ਤਰੱਕੀ ਅਤੇ ਰੇਲਵੇ ਦੀ ਵਿਰਾਸਤ ਨੂੰ ਦਿਖਾਉਂਦਾ ਹੈ।

• ਗੋਧਰਾ ਜੰਕਸ਼ਨ: ਸੂਬੇ ਦੀ ਰੇਲਵੇ ਵਿਰਾਸਤ ਦਾ ਸਨਮਾਨ ਕਰਦਾ ਹੈ।

• ਪੋਰਬੰਦਰ: ਮਹਾਤਮਾ ਗਾਂਧੀ ਦੀ ਵਿਰਾਸਤ ਅਤੇ ਤਟਵਰਤੀ ਵਿਰਾਸਤ ਦਾ ਜਸ਼ਨ ਮਨਾਉਂਦਾ ਹੈ।

• ਪ੍ਰਤਾਪਨਗਰ: ਗੁਜਰਾਤ ਦਾ ਸਭ ਤੋਂ ਵੱਡਾ ਪੁਨਰ-ਵਿਕਾਸ ਪ੍ਰਾਜੈਕਟ, ਜੋ ਉਦਯੋਗਿਕ ਵਿਕਾਸ ਨੂੰ ਦਿਖਾਉਂਦਾ ਹੈ।

ਹਰਿਆਣਾ (2)

• ਕਾਲਕਾ: ਕਾਲਕਾ-ਸ਼ਿਮਲਾ ਵਿਰਾਸਤ ਰੇਲਵੇ ਦਾ ਪ੍ਰਵੇਸ਼ ਦੁਆਰ।

• ਨਰਵਾਣਾ: ਹਰਿਆਣਾ ਦੀ ਖੇਤੀਬਾੜੀ ਵਿਰਾਸਤ ਨੂੰ ਦਿਖਾਉਂਦਾ ਹੈ।

 

ਹਿਮਾਚਲ ਪ੍ਰਦੇਸ਼ (1)

• ਅੰਬ ਅੰਦੌਰਾ: ਪਹਾੜੀ ਇਲਾਕਿਆਂ ਦੇ ਰਵਾਇਤੀ ਆਰਕੀਟੈਕਚਰ ਅਤੇ ਅਧਿਆਤਮਿਕ ਵਿਰਾਸਤ ਨੂੰ ਦਿਖਾਉਂਦਾ ਹੈ।

 

ਝਾਰਖੰਡ (2)

• ਮੁਰੀ ਜੰਕਸ਼ਨ: ਯਾਤਰੀਆਂ ਲਈ ਬਿਹਤਰ ਸਹੂਲਤਾਂ ਦੇ ਨਾਲ ਉਦਯੋਗਿਕ ਵਿਕਾਸ ਨੂੰ ਹੁਲਾਰਾ ਦਿੰਦਾ ਹੈ।

• ਪਿਸਕਾ: ਸ਼ਹਿਰੀ ਸੰਪਰਕ ਸਹੂਲਤਾਂ ਦੇ ਵਿਸਥਾਰ ਨੂੰ ਦਿਖਾਉਂਦਾ ਹੈ।

ਕਰਨਾਟਕ (4)

• ਅਲਨਾਵਰ ਜੰਕਸ਼ਨ: ਜੰਗਲੀ ਇਲਾਕਿਆਂ ਅਤੇ ਇਤਿਹਾਸਕ ਪਹਿਚਾਣ ਨੂੰ ਦਿਖਾਉਂਦਾ ਹੈ।

• ਬਦਾਮੀ: ਬਦਾਮੀ ਗੁਫ਼ਾ ਮੰਦਿਰਾਂ ਤੋਂ ਪ੍ਰੇਰਿਤ।

• ਬੰਟਾਵਾਲਾ: ਮੰਦਿਰ ਦੇ ਆਰਕੀਟੈਕਚਰ ਅਤੇ ਦਸਤਕਾਰੀ ਰਵਾਇਤਾਂ 'ਤੇ ਅਧਾਰਿਤ।

• ਕੋਪਲ: ਕਰਨਾਟਕ ਦੇ ਇਤਿਹਾਸਕ ਨਜ਼ਾਰਿਆਂ ਨੂੰ ਦਿਖਾਉਂਦਾ ਹੈ।

ਕੇਰਲ (6)

• ਅੰਗਮਾਲੀ ਤੋਂ ਕਲਾਡੀ: ਆਦਿ ਸ਼ੰਕਰਾਚਾਰੀਆ ਦੇ ਜਨਮ ਸਥਾਨ 'ਤੇ ਆਉਣ ਵਾਲੇ ਤੀਰਥ ਯਾਤਰੀਆਂ ਲਈ।

• ਚਾਲਾਕੁਡੀ: ਕੁਦਰਤੀ ਨਜ਼ਾਰਿਆਂ ਅਤੇ ਤਟਵਰਤੀ ਵਿਰਾਸਤ ਨੂੰ ਦਿਖਾਉਂਦਾ ਹੈ।

• ਨੀਲਾਂਬੁਰ ਰੋਡ: ਕੇਰਲ ਦੇ ਜੰਗਲਾਂ ਅਤੇ ਰੇਲਵੇ ਦੀ ਵਿਰਾਸਤ ਨੂੰ ਦਿਖਾਉਂਦਾ ਹੈ।

• ਪਰੱਪਨੰਗਡੀ: ਤਟਵਰਤੀ ਸੁੰਦਰਤਾ ਅਤੇ ਸਭਿਆਚਾਰਕ ਰਵਾਇਤਾਂ ਨੂੰ ਦਿਖਾਉਂਦਾ ਹੈ।

• ਥਲਾਸੇਰੀ: ਸ਼ਹਿਰ ਦੇ ਕਿਲ੍ਹੇ ਅਤੇ ਖਾਣ-ਪੀਣ ਦੀ ਵਿਰਾਸਤ ਨੂੰ ਦਿਖਾਉਂਦਾ ਹੈ।

• ਤਿਰੂਰ: ਕੁਦਰਤੀ ਨਜ਼ਾਰਿਆਂ ਅਤੇ ਯਾਤਰੀਆਂ ਲਈ ਵਿਸ਼ਵ-ਪੱਧਰੀ ਸਹੂਲਤਾਂ ਦਾ ਮੇਲ।

 

ਮੱਧ ਪ੍ਰਦੇਸ਼ (13)

• ਅਸ਼ੋਕਨਗਰ: ਸੂਬੇ ਦੀ ਸਭਿਆਚਾਰਕ ਪਹਿਚਾਣ ਨੂੰ ਦਿਖਾਉਂਦਾ ਹੈ।

• ਬਾਲਾਘਾਟ: ਕਬਾਇਲੀ ਕਲਾ ਰਵਾਇਤਾਂ ਅਤੇ ਜੰਗਲਾਂ ਨੂੰ ਸ਼ਾਮਲ ਕਰਦਾ ਹੈ।

• ਬਯੋਹਾਰੀ: ਜੰਗਲਾਂ ਅਤੇ ਕਬਾਇਲੀ ਕਲਾ ਨੂੰ ਦਿਖਾਉਂਦਾ ਹੈ।

• ਭਿੰਡ: ਬੁੰਦੇਲਖੰਡ ਦੀ ਵਿਰਾਸਤ ਨੂੰ ਦਿਖਾਉਂਦਾ ਹੈ।

• ਛਿੰਦਵਾੜਾ: ਜੰਗਲਾਂ ਦੀ ਵਿਰਾਸਤ ਦਾ ਜਸ਼ਨ ਮਨਾਉਂਦਾ ਹੈ।

• ਹਰਪਾਲਪੁਰ: ਬੁੰਦੇਲਖੰਡ ਦੀ ਇਤਿਹਾਸਕ ਪਹਿਚਾਣ ਨੂੰ ਦਿਖਾਉਂਦਾ ਹੈ।

• ਜੁੰਨਾਰ ਦੇਵ: ਕਬਾਇਲੀ ਕਲਾ ਅਤੇ ਜੰਗਲ ਦੇ ਨਜ਼ਾਰਿਆਂ ਤੋਂ ਪ੍ਰੇਰਿਤ।

• ਐਮਸੀਐੱਸ ਛੱਤਰਪੁਰ: ਬੁੰਦੇਲਖੰਡ ਦੀ ਵਿਰਾਸਤ ਦਾ ਜਸ਼ਨ ਮਨਾਉਂਦਾ ਹੈ।

• ਨੈਨਪੁਰ ਜੰਕਸ਼ਨ: ਆਪਣੀ ਇਤਿਹਾਸਕ ਰੇਲਵੇ ਵਿਰਾਸਤ ਦਾ ਸਨਮਾਨ ਕਰਦਾ ਹੈ।

• ਸਾਂਚੀ: ਯੂਨੈਸਕੋ ਦੀ ਸੂਚੀ ਵਿੱਚ ਸ਼ਾਮਲ ਬੋਧੀ ਵਿਰਾਸਤ ਦੇ ਆਧਾਰ 'ਤੇ ਡਿਜ਼ਾਈਨ ਕੀਤਾ ਗਿਆ।

• ਸ਼ਿਵਪੁਰੀ: ਇਤਿਹਾਸਕ ਪਹਿਚਾਣ ਨੂੰ ਦਿਖਾਉਂਦਾ ਹੈ।

• ਟੀਕਮਗੜ੍ਹ: ਬੁੰਦੇਲਖੰਡ ਦੀ ਵਿਰਾਸਤ ਨੂੰ ਉਜਾਗਰ ਕਰਦਾ ਹੈ।

• ਵਿਦਿਸ਼ਾ: ਇਤਿਹਾਸਕ ਅਤੇ ਸਭਿਆਚਾਰਕ ਵਿਰਾਸਤ ਨੂੰ ਦਿਖਾਉਂਦਾ ਹੈ।

ਮਹਾਰਾਸ਼ਟਰ (2)

• ਬਾਰਾਮਤੀ: ਇਸ ਖੇਤਰ ਵਿੱਚ ਖੇਤੀਬਾੜੀ ਨਾਲ ਜੁੜੇ ਨਵੇਂ ਪ੍ਰਯੋਗਾਂ ਨੂੰ ਦਿਖਾਉਂਦਾ ਹੈ।

• ਨੰਦੁਰਾ: ਵਿਦਰਭ ਦੀ ਕੱਪੜਿਆਂ ਦੀ ਵਿਰਾਸਤ ਦਾ ਜਸ਼ਨ ਮਨਾਉਂਦਾ ਹੈ।

 

ਓਡੀਸ਼ਾ (7)

• ਬਲਾਂਗੀਰ: ਸ਼ਾਹੀ ਵਿਰਾਸਤ ਅਤੇ ਸੰਬਲਪੁਰੀ ਹੱਥ-ਖੱਡੀਆਂ ਤੋਂ ਪ੍ਰੇਰਿਤ।

• ਬਾਰਿਪਦਾ: ਕਬਾਇਲੀ ਅਤੇ ਸਭਿਆਚਾਰਕ ਰਵਾਇਤਾਂ ਨੂੰ ਦਿਖਾਉਂਦਾ ਹੈ।

• ਬਰਪਾਲੀ: ਸੰਬਲਪੁਰ ਦੀਆਂ ਬੁਣਾਈ ਦੀਆਂ ਰਵਾਇਤਾਂ ਦਾ ਜਸ਼ਨ ਮਨਾਉਂਦਾ ਹੈ।

• ਬਿਮਲਗੜ੍ਹ ਜੰਕਸ਼ਨ: ਖਣਨ ਖੇਤਰ ਦੀ ਵਿਰਾਸਤ ਨੂੰ ਦਿਖਾਉਂਦਾ ਹੈ।

• ਕੇਸਿੰਗਾ: ਓਡੀਸ਼ਾ ਦੀਆਂ ਸਭਿਆਚਾਰਕ ਰਵਾਇਤਾਂ ਨੂੰ ਉਜਾਗਰ ਕਰਦਾ ਹੈ।

• ਪਾਰਲਾਖੇਮੁੰਡੀ: ਪਾਰਲਾਖੇਮੁੰਡੀ ਦੀ ਸ਼ਾਹੀ ਵਿਰਾਸਤ ਤੋਂ ਪ੍ਰੇਰਿਤ।

• ਤਾਲਚੇਰ: ਸੂਬੇ ਦੀ ਖਣਨ ਵਿਰਾਸਤ ਨੂੰ ਦਿਖਾਉਂਦਾ ਹੈ।

ਪੰਜਾਬ (4)

• ਜਲੰਧਰ ਕੈਂਟ: ਫੌਜੀ ਵਿਰਾਸਤ ਅਤੇ ਆਧੁਨਿਕ ਢਾਂਚੇ ਦਾ ਮੇਲ।

• ਐੱਸਏਐੱਸ ਨਗਰ (ਮੋਹਾਲੀ): ਪੰਜਾਬ ਦੀ ਉੱਦਮੀ ਪਹਿਚਾਣ ਨੂੰ ਦਿਖਾਉਂਦਾ ਹੈ।

• ਸ੍ਰੀ ਆਨੰਦਪੁਰ ਸਾਹਿਬ: ਸਿੱਖ ਵਿਰਾਸਤ ਦਾ ਜਸ਼ਨ ਮਨਾਉਂਦਾ ਹੈ।

• ਸ੍ਰੀ ਮੁਕਤਸਰ ਸਾਹਿਬ: ਮੁਕਤਸਰ ਦੀ ਇਤਿਹਾਸਕ ਲੜਾਈ ਦਾ ਸਨਮਾਨ ਕਰਦਾ ਹੈ।

 

ਰਾਜਸਥਾਨ (8)

• ਬਾੜਮੇਰ: ਰੇਗਿਸਤਾਨੀ ਵਿਰਾਸਤ ਨੂੰ ਦਿਖਾਉਂਦਾ ਹੈ।

• ਦੌਸਾ: ਕਿਲ੍ਹੇ ਅਤੇ ਮਹਿਲ ਦੇ ਆਰਕੀਟੈਕਚਰ ਤੋਂ ਪ੍ਰੇਰਿਤ।

• ਡੀਗ: ਡੀਗ ਪੈਲੇਸ ਦੀ ਵਿਰਾਸਤ ਦਾ ਜਸ਼ਨ ਮਨਾਉਂਦਾ ਹੈ।

• ਗੰਗਾਪੁਰ ਸ਼ਹਿਰ: ਖੇਤਰੀ ਆਰਕੀਟੈਕਚ ਦੀ ਵਿਰਾਸਤ ਦਾ ਦਿਖਾਉਂਦਾ ਹੈ।

• ਗੋਟਨ: ਰਾਜਸਥਾਨ ਦੇ ਆਰਕੀਟੈਕਚ ਦੀ ਖ਼ਾਸੀਅਤ ਨੂੰ ਉਜਾਗਰ ਕਰਦਾ ਹੈ।

• ਜੈਸਲਮੇਰ: ਗੋਲਡਨ ਫੋਰਟ ਅਤੇ ਮਾਰੂਥਲ ਵਿਰਾਸਤ ਤੋਂ ਪ੍ਰੇਰਿਤ।

• ਖੈਰਥਲ: ਸਦੀਵੀ ਖੇਤਰੀ ਆਰਕੀਟੈਕਚਰ ਨੂੰ ਦਿਖਾਉਂਦਾ ਹੈ।

• ਸੋਮੇਸਰ: ਮਾਰੂਥਲ ਵਿਰਾਸਤ ਦਾ ਜਸ਼ਨ।

 

ਤਮਿਲਨਾਡੂ (3)

• ਚੇਨਈ ਪਾਰਕ: ਤਮਿਲ ਆਰਕੀਟੈਕਚਰ ਦੀ ਵਿਰਾਸਤ ਨੂੰ ਦਿਖਾਉਂਦਾ ਹੈ।

• ਚਿੰਨਾ ਸਲੇਮ: ਖੇਤਰੀ ਆਰਕੀਟੈਕਚਰ ਨੂੰ ਉਜਾਗਰ ਕਰਦਾ ਹੈ।

• ਕੁਨੂਰ: ਯੂਨੈਸਕੋ ਵੱਲੋਂ ਮਾਨਤਾ ਪ੍ਰਾਪਤ ਨੀਲਗਿਰੀ ਪਹਾੜੀ ਰੇਲਵੇ ਦਾ ਸਨਮਾਨ ਕਰਦਾ ਹੈ।

 

ਤੇਲੰਗਾਨਾ (1)

• ਹਾਈ-ਟੈੱਕ ਸਿਟੀ: ਹੈਦਰਾਬਾਦ ਦੀ ਇਨੋਵੇਸ਼ਨ ਅਧਾਰਿਤ ਪਹਿਚਾਣ ਨੂੰ ਦਰਸਾਉਂਦਾ ਹੈ।

 

ਉੱਤਰ ਪ੍ਰਦੇਸ਼ (7)

• ਐਸ਼ਬਾਗ਼ ਜੰਕਸ਼ਨ: ਲਖਨਊ ਦੀ ਇਤਿਹਾਸਕ ਪਹਿਚਾਣ ਨੂੰ ਦਿਖਾਉਂਦਾ ਹੈ।

• ਧਾਮਪੁਰ: ਸਥਾਨਕ ਵਿਰਾਸਤ ਨੂੰ ਉਜਾਗਰ ਕਰਦਾ ਹੈ।

• ਫਤਿਹਪੁਰ: ਸੂਬੇ ਦੀ ਵਿਰਾਸਤ ਨੂੰ ਦਿਖਾਉਂਦੇ ਹੋਏ ਸੰਪਰਕ ਨੂੰ ਮਜ਼ਬੂਤ ਕਰਦਾ ਹੈ।

• ਮੋਦੀਨਗਰ: ਸ਼ਹਿਰ ਦੀ ਉਦਯੋਗਿਕ ਪਹਿਚਾਣ ਨੂੰ ਦਿਖਾਉਂਦਾ ਹੈ।

• ਪਨਕੀ ਧਾਮ: ਪਨਕੀ ਧਾਮ ਆਉਣ ਵਾਲੇ ਤੀਰਥ ਯਾਤਰੀਆਂ ਦੀ ਸੇਵਾ ਕਰਦਾ ਹੈ।

• ਸ਼ਾਮਲੀ: ਉਦਯੋਗਿਕ ਸ਼ਹਿਰ ਲਈ ਸੰਪਰਕ ਨੂੰ ਮਜ਼ਬੂਤ ਕਰਦਾ ਹੈ।

• ਵਿੰਧਿਆਚਲ: ਵਿੰਧਿਆਵਾਸਿਨੀ ਮੰਦਿਰ ਦਾ ਪ੍ਰਵੇਸ਼ ਦੁਆਰ।

 

ਉੱਤਰਾਖੰਡ (1)

• ਹਰਰਾਵਾਲਾ: ਆਧੁਨਿਕ ਡਿਜ਼ਾਈਨ ਨਾਲ ਦੂਨ ਘਾਟੀ ਦਾ ਪ੍ਰਵੇਸ਼ ਦੁਆਰ।

 

ਪੱਛਮੀ ਬੰਗਾਲ (2)

• ਹਲਦੀਬਾੜੀ: ਉੱਤਰੀ ਬੰਗਾਲ ਦੀ ਰੇਲਵੇ ਵਿਰਾਸਤ ਨੂੰ ਦਿਖਾਉਂਦਾ ਹੈ।

• ਜਲਪਾਈਗੁੜੀ ਰੋਡ: ਉੱਤਰੀ ਬੰਗਾਲ ਦੀ ਵਿਰਾਸਤ ਅਤੇ ਰੇਲਵੇ ਦੀ ਰਵਾਇਤ ਦਾ ਜਸ਼ਨ।

 

ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਬਾਰੇ

ਰੇਲਵੇ ਮੰਤਰਾਲੇ ਨੇ ਦਸੰਬਰ, 2022 ਵਿੱਚ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ (ਏਬੀਐੱਸਐੱਸ) ਦੀ ਸ਼ੁਰੂਆਤ ਕੀਤੀ ਸੀ। ਇਹ ਇੱਕ ਲੰਬੇ ਸਮੇਂ ਤੱਕ ਚੱਲਣ ਵਾਲੀ ਅਤੇ ਪੜਾਵਾਂ ਵਿੱਚ ਪੂਰੀ ਹੋਣ ਵਾਲੀ ਮਾਸਟਰ-ਪਲਾਨਿੰਗ ਪਹਿਲਕਦਮੀ ਹੈ, ਜਿਸਦਾ ਮਕਸਦ ਰੇਲਵੇ ਸਟੇਸ਼ਨਾਂ ਨੂੰ ਸਿਰਫ਼ ਉੱਪਰੀ ਤੌਰ ’ਤੇ ਚਮਕਾਉਣ ਦੀ ਬਜਾਏ, ਉਨ੍ਹਾਂ ਨੂੰ ਆਧੁਨਿਕ ਸ਼ਹਿਰ ਦੇ ਕੇਂਦਰਾਂ ਵਜੋਂ ਫਿਰ ਤੋਂ ਵਿਕਸਿਤ ਕਰਨਾ ਹੈ।

ਹੁਣ ਤੱਕ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ 261 ਰੇਲਵੇ ਸਟੇਸ਼ਨਾਂ 'ਤੇ ਪੁਨਰ-ਵਿਕਾਸ ਦਾ ਕੰਮ ਪੂਰਾ ਹੋ ਚੁੱਕਾ ਹੈ। ਇਸ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ 1,340 ਰੇਲਵੇ ਸਟੇਸ਼ਨਾਂ ਨੂੰ ਪੜਾਵਾਂ ਵਿੱਚ ਫਿਰ ਤੋਂ ਵਿਕਸਿਤ ਕਰਨ ਦੀ ਯੋਜਨਾ ਹੈ ਅਤੇ ਬਾਕੀ ਸਟੇਸ਼ਨਾਂ 'ਤੇ ਕੰਮ ਵੱਖ-ਵੱਖ ਪੜਾਵਾਂ ਵਿੱਚ ਚੱਲ ਰਿਹਾ ਹੈ।

ਇਹ ਦੁਨੀਆ ਦੇ ਸਭ ਤੋਂ ਵੱਡੇ ਸਟੇਸ਼ਨ-ਆਧੁਨਿਕੀਕਰਨ ਸਮਾਗਮਾਂ ਵਿੱਚੋਂ ਇੱਕ ਹੈ, ਜਿਸਦੇ ਤਹਿਤ ਦੇਸ਼ ਭਰ ਵਿੱਚ ਕਈ ਪੜਾਵਾਂ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਯੋਜਨਾ ਵਿੱਚ ਕਈ ਤਰ੍ਹਾਂ ਦੇ ਸੁਧਾਰ ਸ਼ਾਮਲ ਹਨ, ਜਿਵੇਂ ਕਿ ਬਿਹਤਰ ਸਟੇਸ਼ਨ ਬਿਲਡਿੰਗ ਅਤੇ ਵੇਟਿੰਗ ਹਾਲ, ਚੌੜੇ ਫੁੱਟ-ਓਵਰ-ਬ੍ਰਿਜ ਅਤੇ ਏਅਰ ਕੌਨਕੋਰਸ, ਬਿਹਤਰ ਸਰਕੁਲੇਟਿੰਗ ਅਤੇ ਪਾਰਕਿੰਗ ਏਰੀਆ, ਦਿਵਿਯਾਂਗਜਨਾਂ ਦੇ ਅਨੁਕੂਲ ਸਹੂਲਤਾਂ (ਰੈਂਪ, ਟੈਕਟਾਈਲ ਪਾਥ, ਲਿਫਟ), ਆਧੁਨਿਕ ਸਾਈਨੇਜ ਅਤੇ ਯਾਤਰੀ-ਸੂਚਨਾ ਪ੍ਰਣਾਲੀ, ਕਾਰਜਕਾਰੀ ਲਾਉਂਜ ਅਤੇ ਜਿੱਥੇ ਸੰਭਵ ਹੋਵੇ, ਉੱਥੇ ਟਿਕਾਊ ਅਤੇ ਸ਼ਹਿਰ ਨਾਲ ਜੁੜੇ ਹੋਏ ਡਿਜ਼ਾਈਨ।

75 ਅੰਮ੍ਰਿਤ ਭਾਰਤ ਸਟੇਸ਼ਨਾਂ ਦੀਆਂ ਤਸਵੀਰਾਂ ਅਤੇ ਵਿਸ਼ੇਸ਼ਤਾਵਾਂ

**********

ਧਰਮੇਂਦਰ ਤਿਵਾਰੀ/ ਡਾ. ਨਯਨ ਸੋਲੰਕੀ/ ਰਿਤੁ ਰਾਜ/ ਮਾਨਿਕ ਸ਼ਰਮਾ


(रिलीज़ आईडी: 2286564) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी , Gujarati , Malayalam