ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਕੈਬਨਿਟ ਨੇ ਉੱਤਰ ਪ੍ਰਦੇਸ਼ ਵਿੱਚ ਰਾਸ਼ਟਰੀ ਰਾਜਮਾਰਗ-19 ਅਤੇ ਵਾਰਾਣਸੀ ਰਿੰਗ ਰੋਡ ਦਰਮਿਆਨ ਹਾਈਬ੍ਰਿਡ ਐਨੂਇਟੀ ਮਾਡਲ ‘ਤੇ 14447.64 ਕਰੋੜ ਰੁਪਏ ਦੀ ਕੁੱਲ ਪੂੰਜੀ ਲਾਗਤ ਨਾਲ 6 ਲੇਨ ਵਾਲੇ ਗ੍ਰੀਨਫੀਲਡ ਐਲੀਵੇਟਿਡ ਕੌਰੀਡੋਰ, ਰੈਂਪ/ਲੂਪ ਅਤੇ ਫੁੱਟ ਓਵਰ ਬ੍ਰਿਜ ਦੇ ਵਿਕਾਸ ਨੂੰ ਐੱਨਐੱਚ (ਓ) ਦੇ ਤਹਿਤ ਮਨਜ਼ੂਰੀ ਦਿੱਤੀ
प्रविष्टि तिथि:
15 JUL 2026 3:46PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਆਰਥਿਕ ਮਾਮਲੇ ਦੀ ਕਮੇਟੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਸ਼ਹਿਰ ਵਿੱਚ ਆਵਾਜਾਈ ਦੀ ਭੀੜ ਘੱਟ ਕਰਨ ਦੇ ਉਦੇਸ਼ ਨਾਲ ਰਾਸ਼ਟਰੀ ਰਾਜਮਾਰਗ-19 (ਐੱਨਐੱਚ-19) ਅਤੇ ਵਾਰਾਣਸੀ ਰਿੰਗ ਰੋਡ ਦਰਮਿਆਨ ਗੰਗਾ ਨਦੀ ਦੇ ਕਿਨਾਰੇ ਕਨੈਕਟੀਵਿਟੀ ਦੇ ਨਾਲ ਇੱਕ ਲਿੰਕ/ਕਨੈਕਟਰ ਕੌਰੀਡੋਰ ਦੇ ਵਿਕਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ। 46.039 ਕਿਲੋਮੀਟਰ ਲੰਬੇ ਇਸ ਪ੍ਰੋਜੈਕਟ ਵਿੱਚ 6 ਲੇਨ ਦਾ ਐਲੀਵੇਟਿਡ ਮੇਨ ਕੈਰੀਜਵੇ, ਇੱਕ ਪ੍ਰਤਿਸ਼ਠਿਤ ਕੇਬਲ-ਸਟੇਅ ਬ੍ਰਿਜ, ਇੱਕ ਐਕਸਟਰਾਡੋਜ਼ਡ ਫੁੱਟ ਓਵਰ ਬ੍ਰਿਜ-ਕਮ-ਮੇਜਰ ਬ੍ਰਿਜ, ਲੂਪ, ਰੈਂਪ, ਲਿੰਕ ਰੋਡ ਅਤੇ ਸਰਵਿਸ ਰੋਡ ਸ਼ਾਮਲ ਹਨ। ਇਹ ਪ੍ਰੋਜੈਕਟ ਹਾਈਬ੍ਰਿਡ ਐਨੁਇਟੀ ਮਾਡਲ (ਐੱਚਐੱਮ) ਦੇ ਤਹਿਤ ਕੁੱਲ 14,447.64 ਕਰੋੜ ਰੁਪਏ ਦੀ ਪੂੰਜੀ ਲਾਗਤ ‘ਤੇ ਲਾਗੂ ਕੀਤਾ ਜਾਵੇਗਾ, ਜਿਸ ਵਿੱਚ 6,037.85 ਕਰੋੜ ਰੁਪਏ ਦੇ ਸਿਵਿਲ ਨਿਰਮਾਣ ਲਾਗਤ (ਯੂਟੀਲਿਟੀ ਸ਼ਿਫਟਿੰਗ ਸਮੇਤ, ਜੀਐੱਸਟੀ ਨੂੰ ਛੱਡ ਕੇ) ਅਤੇ ਐੱਨਐੱਚ (ਓ) ਦੇ ਤਹਿਤ 541.11 ਕਰੋੜ ਰੁਪਏ ਦੀ ਜ਼ਮੀਨ ਪ੍ਰਾਪਤੀ ਲਾਗਤ ਸ਼ਾਮਲ ਹੈ।
ਇਹ ਪ੍ਰੋਜੈਕਟ ਐੱਨਐੱਚ-19 ਅਤੇ ਵਾਰਾਣਸੀ ਰਿੰਗ ਰੋਡ ਦਰਮਿਆਨ ਨਿਰਵਿਘਨ ਸੰਪਰਕ ਪ੍ਰਦਾਨ ਕਰੇਗਾ, ਜਿਸ ਨਾਲ ਸ਼ਹਿਰ ਦੇ ਰੋਡ ਨੈੱਟਵਰਕ ‘ਤੇ ਭੀੜ ਬਹੁਤ ਘੱਟ ਹੋ ਜਾਵੇਗੀ ਅਤੇ ਸ਼ਹਿਰੀ ਆਵਾਜਾਈ ਵਿੱਚ ਸੁਧਾਰ ਹੋਵੇਗਾ। 80-100 ਕਿਲੋਮੀਟਰ/ਘੰਟਾ ਦੀ ਸੰਚਾਲਨ ਗਤੀ ਦੇ ਲਈ ਡਿਜ਼ਾਈਨ ਕੀਤੇ ਗਏ ਇਸ ਪ੍ਰੋਜੈਕਟ ਤੋਂ ਪ੍ਰਭਾਵਿਤ ਖੇਤਰ ਵਿੱਚ ਔਸਤ ਯਾਤਰਾ ਸਮਾਂ ਲਗਭਗ 60 ਮਿੰਟ ਤੋਂ ਘੱਟ ਕੇ 20 ਮਿੰਟ ਹੋਣ ਦੀ ਉਮੀਦ ਹੈ, ਜੋ ਲਗਭਗ 67 ਪ੍ਰਤੀਸ਼ਤ ਦੀ ਕਮੀ ਨੂੰ ਦਰਸਾਉਂਦਾ ਹੈ। ਐੱਨਐੱਚ-19 ਅਤੇ ਕਾਸ਼ੀ ਰੇਲਵੇ ਸਟੇਸ਼ਨ ਦਰਮਿਆਨ ਯਾਤਰਾ ਸਮਾਂ ਲਗਭਗ 50 ਮਿੰਟ ਤੋਂ ਘੱਟ ਕੇ ਲਗਭਗ 25 ਮਿੰਟ ਹੋ ਜਾਵੇਗਾ, ਜਿਸ ਨਾਲ ਲਗਭਗ 25 ਮਿੰਟ (ਲਗਭਗ 50 ਪ੍ਰਤੀਸ਼ਤ) ਦੀ ਬੱਚਤ ਹੋਵੇਗੀ।
ਪ੍ਰਧਾਨ ਮੰਤਰੀ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਟ ਦੇ ਅਨੁਸਾਰ, ਇਹ ਕੌਰੀਡੋਰ ਪ੍ਰਮੁੱਖ ਰਾਜਮਾਰਗਾਂ, ਰੇਲਵੇ ਸਟੇਸ਼ਨਾਂ, ਲਾਲ ਬਹਾਦੁਰ ਸ਼ਾਸਤ੍ਰੀ ਹਵਾਈ ਅੱਡੇ ਅਤੇ ਰਾਮਨਗਰ ਆਈਵਾਈ ਪੋਰਟ ਤੱਕ ਨਿਰਵਿਘਨ ਪਹੁੰਚ ਪ੍ਰਦਾਨ ਕਰਕੇ ਬਹੁਆਯਾਮੀ ਕਨੈਕਟੀਵਿਟੀ ਨੂੰ ਮਜ਼ਬੂਤ ਕਰੇਗਾ, ਨਾਲ ਹੀ ਕਾਸ਼ੀ ਵਿਸ਼ਵਨਾਥ ਮੰਦਿਰ, ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ), ਨਮੋ ਘਾਟ, ਰਾਮਨਗਰ ਕਿਲ੍ਹਾ ਅਤੇ ਵਾਰਾਣਸੀ ਦੇ ਘਾਟਾਂ ਸਮੇਤ ਪ੍ਰਮੁੱਖ ਧਾਰਮਿਕ, ਵਿਦਿਅਕ ਅਤੇ ਸੱਭਿਆਚਾਰਕ ਸਥਾਨਾਂ ਤੱਕ ਕਨੈਕਟੀਵਿਟੀ ਵਿੱਚ ਮਹੱਤਵਪੂਰਨ ਸੁਧਾਰ ਕਰੇਗਾ। ਮਹੱਤਵਪੂਰਨ ਆਰਥਿਕ, ਸਮਾਜਿਕ ਅਤੇ ਲੌਜਿਸਟਿਕਸ ਕੇਂਦਰਾਂ ਨੂੰ ਜੋੜ ਕੇ, ਇਹ ਪ੍ਰੋਜੈਕਟ ਲੌਜਿਸਟਿਕਸ ਕੁਸ਼ਲਤਾ ਵਿੱਚ ਸੁਧਾਰ ਕਰੇਗਾ, ਸੜਕ ਸੁਰੱਖਿਆ ਵਧਾਏਗਾ, ਟੂਰਿਜ਼ਮ ਅਤੇ ਤੀਰਥ ਯਾਤਰਾ ਨੂੰ ਪਹੁੰਚਯੋਗ ਬਣਾਏਗਾ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਟਿਕਾਊ ਖੇਤਰੀ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ।
ਇਸ ਕੌਰੀਡੋਰ ਨੂੰ ਵਾਰਾਣਸੀ ਅਤੇ ਚੰਦੋਲੀ ਦੇ ਰੋਡ ਨੈੱਟਵਰਕ ‘ਤੇ ਭੀੜ ਘਟਾਉਣ ਲਈ ਇੱਕ ਕ੍ਰਾਂਤੀਕਾਰੀ ਸ਼ਹਿਰੀ ਆਵਾਜਾਈ ਪ੍ਰੋਜੈਕਟ ਦੇ ਰੂਪ ਵਿੱਚ ਕਲਪਿਤ ਕੀਤਾ ਗਿਆ ਹੈ। ਇਸ ਦਾ ਉਦੇਸ਼ NH-19, ਵਾਰਾਣਸੀ ਰਿੰਗ ਰੋਡ (NH-135B), ਰਾਮਨਗਰ /BHU ਅਤੇ ਹੋਰ ਪ੍ਰਮੁੱਖ ਸ਼ਹਿਰੀ ਸਥਾਨਾਂ ਦਰਮਿਆਨ ਇੱਕ ਹਾਈ-ਸਪੀਡ, ਪਹੁੰਚ-ਨਿਯੰਤਰਿਤ ਸੰਪਰਕ ਪ੍ਰਦਾਨ ਕਰਨਾ ਹੈ। ਹਰ ਸਾਲ 1.5 ਕਰੋੜ ਤੋਂ ਵੱਧ ਟੂਰਿਸਟ ਅਤੇ ਤੀਰਥ ਯਾਤਰੀ ਵਾਰਾਣਸੀ ਆਉਂਦੇ ਹਨ। ਇਹ ਪ੍ਰੋਜੈਕਟ ਕਾਸ਼ੀ ਵਿਸ਼ਵਨਾਥ ਮੰਦਿਰ, ਬਨਾਰਸ ਹਿੰਦੂ ਯੂਨੀਵਰਸਿਟੀ (BHU), ਨਮੋ ਘਾਟ, ਰਾਮਨਗਰ ਕਿਲ੍ਹਾ, ਵਾਰਾਣਸੀ ਦੇ ਘਾਟ ਅਤੇ ਕਾਸ਼ੀ ਰੇਲਵੇ ਸਟੇਸ਼ਨ ਸਮੇਤ ਪ੍ਰਮੁੱਖ ਧਾਰਮਿਕ, ਵਿਦਿਅਕ ਅਤੇ ਸੱਭਿਆਚਾਰਕ ਸਥਾਨਾਂ ਤੱਕ ਕਨੈਕਟੀਵਿਟੀ ਵਿੱਚ ਜ਼ਿਕਰਯੋਗ ਸੁਧਾਰ ਕਰੇਗਾ, ਨਾਲ ਹੀ ਮੌਜੂਦਾ ਸ਼ਹਿਰੀ ਸੜਕ ਨੈੱਟਵਰਕ ‘ਤੇ ਭੀੜ ਨੂੰ ਬਹੁਤ ਹੱਦ ਤੱਕ ਘੱਟ ਕਰੇਗਾ। BHU/ ਲੰਕਾ ਅਤੇ ਸਾਮਨੇ ਘਾਟ ਦਰਮਿਆਨ ਇੱਕ ਐਲੀਵੇਟਿਡ ਸਪੂਰ, ਟ੍ਰੈਫਿਕਡ ਲੰਕਾ ਜੰਕਸ਼ਨ ‘ਤੇ ਟ੍ਰੈਫਿਕ ਦੀ ਭੀੜ ਨੂੰ ਹੋਰ ਘੱਟ ਕਰੇਗਾ, ਕਿਉਂਕਿ ਇਹ ਆਉਣ-ਜਾਣ ਵਾਲੇ ਵਾਹਨਾਂ ਨੂੰ ਸਥਾਨਕ ਟ੍ਰੈਫਿਕ ਤੋਂ ਵੱਖ ਕਰੇਗਾ।
ਇਹ ਪ੍ਰੋਜੈਕਟ ਨਿਯੰਤਰਿਤ ਆਵਾਜਾਈ ਰਾਹੀਂ ਸੜਕ ਸੁਰੱਖਿਆ ਵਿੱਚ ਸੁਧਾਰ ਲਿਆਵੇਗਾ, ਵਾਹਨਾਂ ਦੇ ਸੰਚਾਲਨ ਲਾਗਤ ਅਤੇ ਨਿਕਾਸੀ ਨੂੰ ਘੱਟ ਕਰੇਗਾ, ਯਾਤਰਾ ਦੀ ਭਰੋਸੇਯੋਗਤਾ ਵਧਾਏਗਾ ਅਤੇ ਯਾਤਰੀ ਅਤੇ ਮਾਲ ਢੁਆਈ ਆਵਾਜਾਈ ਦੀ ਕੁਸ਼ਲ ਆਵਾਜਾਈ ਨੂੰ ਪਹੁੰਚਯੋਗ ਬਣਾਏਗਾ। ਨਾਲ ਹੀ, ਸੰਘਣੀ ਆਬਾਦੀ ਵਾਲੇ ਸ਼ਹਿਰੀ ਖੇਤਰ ਤੋਂ ਆਵਾਜਾਈ ਨੂੰ ਦੂਜੇ ਪਾਸੇ ਮੋੜ ਕੇ ਐੱਨਐੱਚ-19, ਬੀਐੱਚਯੂ-ਰਾਮਨਗਰ ਕੌਰੀਡੋਰ ਅਤੇ ਐੱਨਐੱਚ-35 ‘ਤੇ ਭੀੜ ਨੂੰ ਘੱਟ ਕਰੇਗਾ।
ਇਸ ਪ੍ਰੋਜੈਕਟ ਵਿੱਚ ਕਈ ਮਹੱਤਵਪੂਰਨ ਇੰਜੀਨੀਅਰਿੰਗ ਵਿਸ਼ੇਸ਼ਤਾਵਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਗੰਗਾ ਨਦੀ ‘ਤੇ ਬਣਿਆ 910 ਮੀਟਰ ਲੰਬਾ ਕੇਬਲ-ਸਟੇਅ ਬ੍ਰਿਜ, ਕਾਸ਼ੀ ਵਿਸ਼ਵਨਾਥ ਮੰਦਿਰ ਤੱਕ ਪਹੁੰਚਯੋਗ ਪੈਦਲ ਯਾਤਰੀ ਸੰਪਰਕ ਪ੍ਰਦਾਨ ਕਰਨ ਵਾਲੇ ਟ੍ਰੈਵਲਲੇਟਰਾਂ ਨਾਲ ਲੈਸ 1.32 ਕਿਲੋਮੀਟਰ ਲੰਬਾ ਫੁੱਟ ਓਵਰ ਬ੍ਰਿਜ-ਕਮ-ਮੇਜਰ ਬ੍ਰਿਜ, ਮੌਜੂਦਾ/ਪ੍ਰਸਤਾਵਿਤ ਮਾਲਵੀਯ ਬ੍ਰਿਜ ‘ਤੇ ਬਣਿਆ ਰੇਲ ਓਵਰ ਬ੍ਰਿਜ, ਸਮਰਪਿਤ ਐਮਰਜੈਂਸੀ ਪਾਰਕਿੰਗ ਸਥਾਨ, ਸ਼ੋਰ ਰੁਕਾਵਟਾਂ, ਸਾਹਮਣੇ ਵਾਲੀ ਰੋਸ਼ਨੀ ਅਤੇ ਵਾਰਾਣਸੀ ਦੀ ਸੱਭਿਆਚਾਰਕ ਵਿਰਾਸਤ ਤੋਂ ਪ੍ਰੇਰਿਤ ਆਰਕੀਟੈਕਚਰਲ ਤੱਤ ਸ਼ਾਮਲ ਹਨ। ਇਹ ਵਿਸ਼ੇਸ਼ਤਾਵਾਂ ਨਾ ਸਿਰਫ਼ ਆਵਾਜਾਈ ਕੁਸ਼ਲਤਾ ਵਿੱਚ ਸੁਧਾਰ ਕਰਨਗੀਆਂ ਸਗੋਂ ਸ਼ਹਿਰ ਦੇ ਸ਼ਹਿਰ ਲੈਂਡਸਕੇਪ ਨੂੰ ਵੀ ਨਿਖਾਰਣਗੀਆਂ, ਵਾਰਾਣਸੀ ਦੀ ਸਕਾਈਲਾਈਨ ਵਿੱਚ ਇੱਕ ਪ੍ਰਤਿਸ਼ਠਿਤ ਸਥਾਨ ਬਣਾਉਣਗੀਆਂ ਅਤੇ ਇਸ ਨੂੰ ਭਾਰਤ ਦੇ ਪ੍ਰਮੁੱਖ ਧਾਰਮਿਕ ਅਤੇ ਸੱਭਿਆਚਾਰਕ ਸਥਾਨਾਂ ਵਿੱਚੋਂ ਇੱਕ ਦੇ ਰੂਪ ਵਿੱਚ ਸਥਾਪਿਤ ਕਰਨਗੀਆਂ।
ਪ੍ਰਧਾਨ ਮੰਤਰੀ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੇ ਅਨੁਸਾਰ ਯੋਜਨਾਬੱਧ ਇਹ ਕੌਰੀਡੋਰ ਇੱਕ ਆਰਥਿਕ ਕੇਂਦਰ (ਚੰਦੌਲੀ ਐੱਸਈਜੈੱਡ), ਇੱਕ ਸਮਾਜਿਕ ਕੇਂਦਰ (ਚੰਦੌਲੀ ਅਭਿਲਾਸ਼ੀ ਜ਼ਿਲ੍ਹਾ) ਅਤੇ 6 ਪ੍ਰਮੁੱਖ ਲੌਜਿਸਟਿਕਸ ਕੇਂਦਰਾਂ-ਲਾਲ ਬਹਾਦੁਰ ਸ਼ਾਸਤ੍ਰੀ ਹਵਾਈ ਅੱਡਾ, ਕਾਸ਼ੀ ਰੇਲਵੇ ਸਟੇਸ਼ਨ, ਬਨਾਰਸ ਰੇਲਵੇ ਸਟੇਸ਼ਨ, ਵਾਰਾਣਸੀ ਸਿਟੀ ਰੇਲਵੇ ਸਟੇਸ਼ਨ, ਪੰ. ਦੀਨ ਦਿਆਲ ਉਪਾਧਿਆਏ ਜੰਕਸ਼ਨ ਅਤੇ ਰਾਮਨਗਰ ਆਈਵਾਈ ਪੋਰਟ- ਨੂੰ ਜੋੜ ਕੇ ਬਹੁਆਯਾਮੀ ਕਨੈਕਟੀਵਿਟੀ ਨੂੰ ਮਜ਼ਬੂਤ ਕਰੇਗਾ। ਇਨ੍ਹਾਂ ਆਵਾਜਾਈ ਕੇਂਦਰਾਂ ਅਤੇ ਕਾਸ਼ੀ ਵਿਸ਼ਵਨਾਥ ਮੰਦਿਰ, ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ), ਨਮੋ ਘਾਟ, ਰਾਮਨਗਰ ਕਿਲ੍ਹਾ ਅਤੇ ਵਾਰਾਣਸੀ ਦੇ ਘਾਟਾਂ ਜਿਹੇ ਪ੍ਰਮੁੱਖ ਸਥਾਨਾਂ ਦਰਮਿਆਨ ਨਿਰਵਿਘਨ ਕਨੈਕਟੀਵਿਟੀ ਪ੍ਰਦਾਨ ਕਰਕੇ, ਇਹ ਪ੍ਰੋਜੈਕਟ ਬਹੁਆਯਾਮੀ ਏਕੀਕਰਣ ਨੂੰ ਹੁਲਾਰਾ ਦੇਵੇਗਾ, ਲੌਜਿਸਟਿਕਸ ਕੁਸ਼ਲਤਾ ਵਿੱਚ ਸੁਧਾਰ ਕਰੇਗਾ, ਟੂਰਿਜ਼ਮ ਅਤੇ ਤੀਰਥ ਯਾਤਰਾ ਨੂੰ ਪਹੁੰਚਯੋਗ ਬਣਾਏਗਾ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਟਿਕਾਊ ਖੇਤਰੀ ਆਰਥਿਕ ਵਿਕਾਸ ਨੂੰ ਸਮਰਥਨ ਦੇਵੇਗਾ।
ਕੁੱਲ ਮਿਲਾ ਕੇ, ਪ੍ਰਸਤਾਵਿਤ ਗੰਗਾ ਐਲੀਵੇਟਿਡ ਕੌਰੀਡੋਰ ਇੱਕ ਆਧੁਨਿਕ, ਉੱਚ ਸਮਰੱਥਾ ਵਾਲਾ ਸ਼ਹਿਰੀ ਆਵਾਜਾਈ ਕੌਰੀਡੋਰ ਬਣਾਏਗਾ ਜੋ ਵਾਰਾਣਸੀ ਵਿੱਚ ਆਵਾਜਾਈ ਨੂੰ ਬਦਲ ਦੇਵੇਗਾ। ਇਹ ਕੌਰੀਡੋਰ ਤੇਜ਼, ਸੁਰੱਖਿਅਤ ਅਤੇ ਵਧੇਰੇ ਭਰੋਸੇਯੋਗ ਕਨੈਕਟੀਵਿਟੀ ਪ੍ਰਦਾਨ ਕਰੇਗਾ, ਭੀੜ ਨੂੰ ਬਹੁਤ ਹੱਦ ਤੱਕ ਘੱਟ ਕਰੇਗਾ, ਮਲਟੀਮਾਡਲ ਏਕੀਕਰਣ ਨੂੰ ਮਜ਼ਬੂਤ ਕਰੇਗਾ, ਟੂਰਿਜ਼ਮ ਅਤੇ ਤੀਰਥ ਯਾਤਰਾ ਦੇ ਬੁਨਿਆਦੀ ਢਾਂਚੇ ਨੂੰ ਵਧਾਏਗਾ ਅਤੇ ਪ੍ਰਧਾਨ ਮੰਤਰੀ ਦੀ ਗਤੀ ਸ਼ਕਤੀ ਅਤੇ ਵਿਕਸਿਤ ਭਾਰਤ ਦੀ ਕਲਪਨਾ ਦੇ ਅਨੁਸਾਰ ਟਿਕਾਊ ਆਰਥਿਕ ਵਿਕਾਸ ਦਾ ਸਮਰਥਨ ਕਰੇਗਾ।
ਕੌਰੀਡੋਰ ਦਾ ਨਕਸ਼ਾ:

************
ਐੱਮਜੇਪੀਐੱਸ/ਏਕੇ
(रिलीज़ आईडी: 2285136)
आगंतुक पटल : 2