ਆਯੂਸ਼
ਆਯੁਸ਼ ਮੰਤਰਾਲੇ ਨੇ ਆਯੁਰਵੇਦ, ਸਿੱਧ ਅਤੇ ਯੂਨਾਨੀ ਵਿਧੀਆਂ ਲਈ WHO-ICHI ਫ੍ਰੇਮਵਰਕ ‘ਤੇ ਪੰਜ ਦਿਨਾਂ ਸੰਪਾਦਕੀ ਵਰਕਸ਼ਾਪ ਲਾਂਚ ਕੀਤੀ
प्रविष्टि तिथि:
13 JUL 2026 10:38PM by PIB Chandigarh
ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਨੇ ਅੱਜ ਵਿਸ਼ਵ ਸਿਹਤ ਸੰਗਠਨ (WHO) ਦੇ ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆਫ ਹੈਲਥ ਇੰਟਰਵੈਂਸ਼ਨਸ (ICHI) ਫ੍ਰੇਮਵਰਕ ਦੇ ਅਲਫਾ ਡਰਾਫਟ ਦੇ ਉੱਚ-ਪੱਧਰੀ ਢਾਂਚੇ ਵਿੱਚ ਸੁਧਾਰ ਕਰਨ ਅਤੇ ਕੰਟੈਂਟ ਮਾਡਲ ਵਿਕਸਿਤ ਕਰਨ ਲਈ ਪੰਜ ਦਿਨਾਂ ‘ਸੰਪਾਦਕੀ ਵਰਕਸ਼ਾਪ’ ਦੀ ਸ਼ੁਰੂਆਤ ਕੀਤੀ। 13 ਤੋਂ 17 ਜੁਲਾਈ 2026 ਤੱਕ ਆਯੋਜਿਤ ਹੋਣ ਵਾਲੀ ਇਹ ਵਰਕਸ਼ਾਪ ਭਾਰਤ ਦੀ ਰਵਾਇਤੀ ਇਲਾਜ ਪ੍ਰਣਾਲੀਆਂ ਨੂੰ ਗਲੋਬਲ ਡਿਜੀਟਲ ਹੈਲਥ ਈਕੋਸਿਸਟਮ ਅਤੇ ਗਲੋਬਲ ਹੈਲਥ ਕਵਰੇਜ ਫ੍ਰੇਮਵਰਕ ਅਧੀਨ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਇਸ ਵਰਕਸ਼ਾਪ ਦਾ ਆਯੋਜਨ ਕੇਂਦਰੀ, ਆਯੁਰਵੈਦਿਕ ਵਿਗਿਆਨ ਖੋਜ ਪ੍ਰੀਸ਼ਦ (CCRAS) ਦੁਆਰਾ ਆਪਣੇ ਵਿਸ਼ਵ ਸਿਹਤ ਸੰਗਠਨ ਸਹਿਯੋਗੀ ਕੇਂਦਰ, ਨੈਸ਼ਨਲ ਇੰਸਟੀਟਿਊਟ ਆਫ ਇੰਡੀਅਨ ਮੈਡੀਕਲ ਹੈਰੀਟੇਜ (NIIMH), ਹੈਦਰਾਬਾਦ (CC IND-177) ਰਾਹੀਂ ਕੀਤਾ ਜਾ ਰਿਹਾ ਹੈ। ਇਹ ਵਰਕਸ਼ਾਪ ਆਯੁਰਵੇਦ, ਸਿੱਧ ਅਤੇ ਯੂਨਾਨੀ (ASU) ਪ੍ਰਣਾਲੀਆਂ ਲਈ ਰਾਸ਼ਟਰੀ ਸਿਹਤ ਦਖਲਅੰਦਾਜ਼ੀ ਕੋਡਸ (NHIC) ਦੇ ਵਿਗਿਆਨਕ ਵਜੋਂ ਮਜ਼ਬੂਤ, ਪੱਧਰੀ ਦਰਜਾਬੰਦੀ ਨੂੰ ਅੰਤਿਮ ਰੂਪ ਦੇਣ ਲਈ ਪ੍ਰਮੁੱਖ ਵਿਗਿਆਨਕ ਮਾਹਿਰਾਂ, ਸੰਸਥਾਵਾਂ ਦੇ ਮੁਖੀਆਂ ਅਤੇ ਅੰਤਰਰਾਸ਼ਟਰੀ ਸੂਚਨਾ ਵਿਗਿਆਨ ਪੇਸ਼ੇਵਰਾਂ ਨੂੰ ਏਕੀਕ੍ਰਿਤ ਕਰਦੀ ਹੈ।
ਇਹ ਵਰਕਸ਼ਾਪ ਮਈ 2026 ਵਿੱਚ ਆਯੋਜਿਤ ਸਲਾਹਕਾਰ ਮੀਟਿੰਗਾਂ ਦੌਰਾਨ ਤਿਆਰ ਕੀਤੇ ਗਏ ਮੂਲ ਖਰੜਿਆਂ ‘ਤੇ ਅਧਾਰਿਤ ਹੈ।
ਮਾਹਿਰਾਂ ਦੁਆਰਾ ਤਸਦੀਕ ਇਸ ਸੰਗ੍ਰਹਿ ਵਿੱਚ ਵਰਤਮਾਨ ਸਮੇਂ ਆਯੁਰਵੇਦ ਲਈ 13 ਵਿਸ਼ੇਸ਼ ਖੇਤਰਾਂ, 76 ਥੈਰੇਪੀਆਂ ਅਤੇ 714 ਪ੍ਰਕਿਰਿਆਵਾਂ; ਸਿੱਧ ਲਈ 25 ਵਿਸ਼ੇਸ਼ਤਾ ਖੇਤਰਾਂ, 130 ਥੈਰੇਪੀਆਂ ਅਤੇ 996 ਪ੍ਰਕਿਰਿਆਵਾਂ; ਅਤੇ ਯੂਨਾਨੀ ਲਈ 15 ਵਿਸ਼ੇਸ਼ ਖੇਤਰਾਂ, 179 ਥੈਰੇਪੀਆਂ ਅਤੇ 551 ਪ੍ਰਕਿਰਿਆਵਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਉਦਘਾਟਨੀ ਸੈਸ਼ਨ ਦੀਆਂ ਮੁੱਖ ਵਿਸ਼ੇਸ਼ਤਾਵਾਂ
ਆਯੁਸ਼ ਮੰਤਰਾਲੇ ਦੇ ਸਕੱਤਰ ਸ਼੍ਰੀ ਵੈਦਯ ਰਾਜੇਸ਼ ਕੋਟੇਚਾ ਨੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਇਸ ਪਹਿਲ ਦੇ ਰਣਨੀਤਕ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਕਿਹਾ:
“ਇਹ ਪਹਿਲ ਸਿਰਫ਼ ਇੱਕ ਕੋਡਿੰਗ ਸਿਸਟਮ ਤੋਂ ਕਿਤੇ ਵੱਧ ਹੈ। ਇਹ ਆਲਮੀ ਵਿਗਿਆਨਕ, ਡਿਜੀਟਲ ਅਤੇ ਨੀਤੀਗਤ ਈਕੋਸਿਸਟਮ ਅਧੀਨ ਭਾਰਤ ਦੀਆਂ ਰਵਾਇਤੀ ਡਾਕਟਰੀ ਪ੍ਰਣਾਲੀਆਂ ਨੂੰ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਇੱਕ ਪਰਿਵਰਤਨਸ਼ੀਲ ਕਦਮ ਹੈ। ਮਿਆਰੀ ਸਿਹਤ ਸ਼ਬਦਾਬਲੀ ਨੂੰ ਅਪਣਾਉਣ ਨਾਲ ਇਹ ਯਕੀਨੀ ਹੋਵੇਗਾ ਕਿ ਆਯੁਸ਼ ਸਬੰਧੀ ਸਿਹਤ ਦਖਲਅੰਦਾਜੀ ਵਿਆਪਕ ਡਿਜੀਟਲ ਹੈਲਥ ਈਕੋਸਿਸਟਮ ਦਾ ਅਨਿੱਖੜਵਾਂ ਹਿੱਸਾ ਬਣਾਇਆ ਜਾਵੇਗਾ ਅਤੇ ਆਧੁਨਿਕ ਸਿਹਤ ਸੂਚਨਾ ਵਿਗਿਆਨ ਦੇ ਮਿਆਰਾਂ ਦੇ ਅਨੁਸਾਰ ਹੋਣ।"
ਆਯੁਸ਼ ਮੰਤਰਾਲੇ ਦੀ ਸੰਯੁਕਤ ਸਕੱਤਰ ਡਾ. ਕਵਿਤਾ ਜੈਨ ਨੇ ਡਿਜੀਟਲ ਡਾਕਿਊਮੈਂਟੇਸ਼ਨ ਅਤੇ ਗਲੋਬਲ ਹੈਲਥ ਸਿਸਟਮਸ ਵਿੱਚ ਰਵਾਇਤੀ ਅਭਿਆਸਾਂ ਨੂੰ ਸ਼ਾਮਲ ਕਰਨ ਦੇ ਲੰਬੇ ਸਮੇਂ ਦੇ ਨੀਤੀਗਤ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਦੱਸਿਆ।
CCRUM ਦੇ ਡਾਇਰੈਕਟਰ ਜਨਰਲ ਡਾ. ਐੱਨ. ਜ਼ਹੀਰ ਅਹਿਮਦ; CCRS ਦੇ ਡਾਇਰੈਕਟਰ ਜਨਰਲ, ਪ੍ਰੋਫੈਸਰ ਡਾ. ਐੱਨ.ਜੇ. ਮੁਥੂਕੁਮਾਰ; ਅਤੇ CCRAS ਦੇ ਡਾਇਰੈਕਟਰ ਜਨਰਲ ਪ੍ਰੋਫੈਸਰ ਵੈਦਯ ਰਬੀਨਾਰਾਇਣ ਆਚਾਰਿਆ ਨੇ ਸਬੰਧਿਤ ਅਪੈਕਸ ਰਿਸਰਚ ਕੌਂਸਲਾਂ ਵੱਲੋਂ ਲੀਡਰਸ਼ਿਪ ਦ੍ਰਿਸ਼ਟੀਕੋਣ ਨਾਲ ਜੁੜੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪ੍ਰਾਇਮਰੀ ਕੋਡਿੰਗ ਡਰਾਫਟ ਨੂੰ ਤਿਆਰ ਕਰਨ ਲਈ ਉਨ੍ਹਾਂ ਦੀ ਟੀਮ ਨੇ ਕਿੰਨੀ ਵਿਆਪਕ ਅਤੇ ਬਰੀਕੀ ਨਾਲ ਜਾਂਚ-ਪੜਤਾਲ ਕੀਤੀ ਸੀ।
ਆਲਮੀ ਸੰਚਾਲਨ ਸੰਦਰਭ GTMC ਜਾਮਨਗਰ ਦੀ ਯੂਨਿਟ ਪ੍ਰਮੁੱਖ ਡਾ. ਗੀਤਾ ਕ੍ਰਿਸ਼ਣਨ ਦੁਆਰਾ ਸਾਂਝਾ ਕੀਤਾ ਗਿਆ, ਨਾਲ ਹੀ ਡਬਲਿਊਐੱਚਓ ਦੇ ਵਫਦਾਂ-ਡੇਟਾ ਮਿਆਰਾਂ ਅਤੇ ਸੂਚਨਾ ਵਿਗਿਆਨ ਟੀਮ ਲੀਡਰ ਡਾ. ਰੌਬਰਟ ਜੈਕਬ ਅਤੇ ਡਬਲਿਊਐੱਚਓ ਦੇ ਸਲਾਹਕਾਰ Dr. Stephane Espinosa ਨੇ ਵੀ ਮਹੱਤਵਪੂਰਨ ਸੰਬੋਧਨ ਦਿੱਤੇ, ਜਿਨ੍ਹਾਂ ਨੇ ਗਲੋਬਲ ਇੰਟਰਓਪ੍ਰੇਬਿਲਟੀ ਅਤੇ ਡਿਜੀਟਲ ਇਨਫਾਰਮੈਟਿਕਸ ਨਾਲ ਤਾਲਮੇਲ 'ਤੇ ਧਿਆਨ ਕੇਂਦ੍ਰਿਤ ਕੀਤਾ।
ਇਸ ਉਦਘਾਟਨੀ ਪ੍ਰੋਗਰਾਮ ਦੀ ਸ਼ੁਰੂਆਤ CCRAS-NIIMH, ਹੈਦਰਾਬਾਦ ਦੇ ਅਸਿਸਟੈਂਟ ਡਾਇਰੈਕਟਰ ਇੰਚਾਰਜ ਡਾ. ਗੋਲੀ ਪੰਚਾਲਾ ਪ੍ਰਸਾਦ ਦੇ ਰਸਮੀ ਸਵਾਗਤ ਨਾਲ ਹੋਈ, ਜਿਸ ਨੇ ਸੰਸਥਾਗਤ ਤਾਲਮੇਲ ਲਈ ਅਧਾਰ ਤਿਆਰ ਕੀਤਾ। ਇਸ ਤੋਂ ਬਾਅਦ ਸ਼ੁਰੂਆਤੀ ਸੰਬੋਧਨ CCRAS ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਐੱਨ. ਸ੍ਰੀਕਾਂਤ ਦੁਆਰਾ ਦਿੱਤਾ ਗਿਆ, ਜਿਨ੍ਹਾਂ ਨੇ ਵਿਗਿਆਨਕ ਭਰੋਸੇਯੋਗਤਾ ਵਧਾਉਣ ਵਿੱਚ ਮਿਆਰੀ ਸ਼ਬਦਾਵਲੀ ਦੇ ਮਹੱਤਵ ‘ਤੇ ਵਿਸ਼ੇਸ਼ ਜ਼ੋਰ ਦਿੱਤਾ।


*** *** ***
ਡਾ. ਸੰਜੈ ਰਾਏ/ ਸਮੀਰ ਵਰਮਾ/ ਸੁਗੰਧ ਗਰਗ/ਏਕੇ
(रिलीज़ आईडी: 2284495)
आगंतुक पटल : 2