ਵਣਜ ਤੇ ਉਦਯੋਗ ਮੰਤਰਾਲਾ
ਈਜ਼ ਆਫ ਡੂਇੰਗ ਬਿਜ਼ਨਸ ਅਤੇ ਘਰੇਲੂ ਮੈਨੂਫੈਕਚਰਿੰਗ ਨੂੰ ਬਿਹਤਰ ਬਣਾਉਣ ਲਈ, ਡੀਪੀਆਈਆਈਟੀ ਨੇ ਫੁੱਟਵੇਅਰ ਨਾਲ ਸਬੰਧਿਤ ਗੁਣਵੱਤਾ ਨਿਯੰਤਰਣ ਆਦੇਸ਼ਾਂ ਵਿੱਚ ਸੋਧ ਕੀਤੀ
ਡੀਪੀਆਈਆਈਟੀ ਨੇ ਫੁੱਟਵੇਅਰ ਦੇ ਪੁਰਾਣੇ ਸਟਾਕ ਨੂੰ ਕਲੀਅਰ ਕਰਨ ਦੀ ਸਮਾਂ ਸੀਮਾ 31 ਜੁਲਾਈ, 2027 ਤੱਕ ਵਧਾਈ
ਡੀਪੀਆਈਆਈਟੀ ਖੋਜ ਅਤੇ ਵਿਕਾਸ ਲਈ ਸਾਲਾਨਾ ਅਧਾਰ ‘ਤੇ 4,500 ਤੱਕ ਫੁੱਟਵੇਅਰ ਨਮੂਨਿਆਂ ਦੇ ਆਯਾਤ ਦੀ ਪ੍ਰਵਾਨਗੀ ਦਿੰਦਾ ਹੈ
प्रविष्टि तिथि:
09 JUL 2026 7:38PM by PIB Chandigarh
ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਵਾਲੇ ਵਿਭਾਗ (ਡੀਪੀਆਈਆਈਟੀ) ਨੇ ਈਜ਼ ਆਫ ਡੂਇੰਗ ਬਿਜ਼ਨਸ ਅਤੇ ਘਰੇਲੂ ਫੁੱਟਵੇਅਰ ਨਿਰਮਾਣ ਈਕੋਸਿਸਟਮ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਫੁੱਟਵੇਅਰ ਸੈਕਟਰ ਨਾਲ ਸਬੰਧਤ ਦੋ ਗੁਣਵੱਤਾ ਨਿਯੰਤਰਣ ਆਦੇਸ਼ਾਂ (ਕਿਊਸੀਓਸ) ਵਿੱਚ ਸੋਧ ਕੀਤੀ। ਇਹ ਸੋਧਾਂ 12 ਜੂਨ, 2026 ਨੂੰ ਐਸਓ 3038(ਈ) ਅਤੇ ਐਸਓ 3037(ਈ) ਰਾਹੀਂ ਅਧਿਸੂਚਿਤ ਕੀਤੀਆਂ ਗਈਆਂ ਸਨ, ਜੋ ਕਿ ਕ੍ਰਮਵਾਰ ਚਮੜੇ ਅਤੇ ਹੋਰ ਸਮੱਗਰੀਆਂ ਤੋਂ ਬਣੇ ਫੁੱਟਵੇਅਰ (ਗੁਣਵੱਤਾ ਨਿਯੰਤਰਣ) ਆਰਡਰ, ਰਬੜ ਅਤੇ ਪੌਲੀਮਰਿਕ ਸਮੱਗਰੀ ਅਤੇ ਉਨ੍ਹਾਂ ਦੇ ਹਿੱਸਿਆਂ ਤੋਂ ਬਣੇ ਫੁੱਟਵੇਅਰ (ਗੁਣਵੱਤਾ ਨਿਯੰਤਰਣ) ਆਰਡਰ, 2024 ਨਾਲ ਸਬੰਧਿਤ ਹੈ।
ਸੋਧਾਂ ਦੇ ਤਹਿਤ, ਪੁਰਾਣੇ ਸਟਾਕ ਦੇ ਨਿਪਟਾਰੇ ਦੀ ਸਮਾਂ ਸੀਮਾ 31 ਜੁਲਾਈ, 2026 ਤੋਂ ਵਧਾ ਕੇ 31 ਜੁਲਾਈ, 2027 ਕਰ ਦਿੱਤੀ ਗਈ ਹੈ। ਕਿਉਂਕਿ ਜੁੱਤੇ-ਚੱਪਲ ਮੁੱਖ ਤੌਰ 'ਤੇ ਮੌਸਮੀ ਹੁੰਦੇ ਹਨ ਅਤੇ ਅਕਸਰ ਇਨ੍ਹਾਂ ਦਾ ਸਟਾਕ ਇੱਕ ਵਿਕਰੀ ਚੱਕਰ ਤੋਂ ਵੱਧ ਸਮੇਂ ਲਈ ਸਪਲਾਈ ਚੇਨ ਵਿੱਚ ਬਣਿਆ ਰਹਿੰਦਾ ਹੈ, ਇਸ ਲਈ ਇਹ ਵਾਧੂ ਇੱਕ ਸਾਲ ਦੀ ਮਿਆਦ ਨਿਰਮਾਤਾਵਾਂ, ਡਿਸਟ੍ਰੀਬਿਊਟਰਾਂ ਅਤੇ ਪ੍ਰਚੂਨ ਵਿਕ੍ਰੇਤਾਵਾਂ ਨੂੰ ਮੌਜੂਦਾ ਸਟਾਕ ਨੂੰ ਕ੍ਰਮਬੱਧ ਢੰਗ ਨਾਲ ਨਿਪਟਾਉਣ ਲਈ ਕਾਫ਼ੀ ਸਮਾਂ ਪ੍ਰਦਾਨ ਕਰੇਗੀ। ਉਮੀਦ ਹੈ ਕਿ ਇਸ ਵਿਸਤਾਰ ਨਾਲ ਅਨੁਪਾਲਣ ਦਾ ਬੋਝ ਘਟੇਗਾ, ਵਪਾਰ ਵਿੱਚ ਬੋਝ ਘਟੇਗਾ ਅਤੇ ਇਹ ਯਕੀਨੀ ਹੋਵੇਗਾ ਕਿ ਇਸ ਦੇ ਬਾਅਦ ਬਾਜ਼ਾਰ ਵਿੱਚ ਸਿਰਫ਼ ਬੀਆਈਐਸ-ਪ੍ਰਮਾਣਿਤ ਜੁੱਤੇ-ਚੱਪਲ ਹੀ ਵੇਚੇ ਜਾਣ।
ਇਨ੍ਹਾਂ ਸੋਧਾਂ ਵਿੱਚ ਖੋਜ ਅਤੇ ਵਿਕਾਸ (ਆਰਐਂਡਡੀ) ਲਈ ਨਮੂਨਿਆਂ ਦੇ ਆਯਾਤ ਤੋਂ ਵੀ ਛੋਟ ਦਿੱਤੀ ਗਈ ਹੈ। ਚਮੜੇ ਅਤੇ ਜੁੱਤੇ-ਚੱਪਲ ਦੇ ਉਤਪਾਦਾਂ ਦੇ ਨਿਰਮਾਤਾ ਖੋਜ ਅਤੇ ਵਿਕਾਸ ਅਤੇ ਹੋਰ ਗੈਰ-ਵਪਾਰਕ ਉਦੇਸ਼ਾਂ ਲਈ ਸਾਲਾਨਾ 4,500 ਜੋੜੇ ਜੁੱਤੇ-ਚੱਪਲਾਂ ਦਾ ਆਯਾਤ ਕਰ ਸਕਦੇ ਹਨ। ਅਜਿਹੇ ਨਮੂਨਿਆਂ ਨੂੰ ਵਪਾਰਕ ਤੌਰ 'ਤੇ ਵੇਚਿਆ ਨਹੀਂ ਜਾਵੇਗਾ, ਉਨ੍ਹਾਂ 'ਤੇ ਸਪਸ਼ਟ ਤੌਰ 'ਤੇ "ਵਿਕਰੀ ਲਈ ਨਹੀਂ" ਚਿੰਨ੍ਹਿਤ ਅਤੇ ਉਭਰਾ ਹੋਇਆ ਹੋਣਾ ਚਾਹੀਦਾ ਹੈ, ਅਤੇ ਵਰਤੋਂ ਤੋਂ ਬਾਅਦ ਇਸ ਨੂੰ ਰਹਿੰਦ-ਖੂੰਹਦ ਵਜੋਂ ਨਿਪਟਾਇਆ ਜਾਣਾ ਚਾਹੀਦਾ ਹੈ। ਨਿਰਮਾਤਾਵਾਂ ਨੂੰ ਅਜਿਹੇ ਆਯਾਤ ਦੇ ਸਲਾਨਾ ਰਿਕਾਰਡ ਰੱਖਣ ਪਵੇਗਾ ਅਤੇ ਜ਼ਰੂਰਤ ਪੈਣ 'ਤੇ ਸਰਕਾਰ ਨੂੰ ਪੇਸ਼ ਕਰਨਾ ਹੋਵੇਗਾ ।
ਉਤਪਾਦ ਡਿਜ਼ਾਈਨ ਦਾ ਮੁਲਾਂਕਣ ਕਰਨ, ਇਹ ਮੁਲਾਂਕਣ ਕਰਨ ਲਈ ਕਿ ਉਤਪਾਦ ਮੁਲਾਂਕਣ ਲਈ ਸਿਰਫ ਸਿਰਫ਼ ਦਸਤਾਵੇਜ਼ ਹੀ ਕਾਫ਼ੀ ਹੈ ਜਾਂ ਨਹੀਂ, ਅਤੇ ਖੋਜ ਅਤੇ ਵਿਕਾਸ ਲਈ ਅਸਲ ਵਿੱਚ ਲੋੜੀਂਦੇ ਨਮੂਨਿਆਂ ਦੀ ਮਾਤਰਾ ਨਿਰਧਾਰਿਤ ਕਰਨ ਲਈ ਨਿਰਮਾਤਾਵਾਂ ਨੂੰ ਨਮੂਨਾ ਲੈਣ ਤੋਂ ਛੋਟ ਪ੍ਰਦਾਨ ਕੀਤੀ ਗਈ ਹੈ। ਇਸ ਵਿਵਸਥਾ ਦੇ ਤਹਿਤ ਆਯਾਤ ਕੀਤੇ ਗਏ ਨਮੂਨੇ ਸਿਰਫ਼ ਵਿਕ੍ਰੇਤਾ ਪੇਸ਼ਕਾਰੀਆਂ ਲਈ ਜਾਂ ਭਾਰਤ ਵਿੱਚ ਪ੍ਰਤੀਕ੍ਰਿਤੀ ਅਤੇ ਬਾਅਦ ਵਿੱਚ ਨਿਰਮਾਣ ਲਈ ਹਨ ਅਤੇ ਵਪਾਰਕ ਵਿਕਰੀ ਲਈ ਸਪਸ਼ਟ ਤੌਰ 'ਤੇ ਪ੍ਰਤੀਬੰਧਿਤ ਹਨ।
ਇਹ ਸੋਧਾਂ ਈਜ਼ ਆਫ ਡੂਇੰਗ ਬਿਜ਼ਨਸ ਦੇ ਨਾਲ ਭਾਰਤ ਦੇ ਗੁਣਵੱਤਾ ਵਾਲੇ ਈਕੋਸਿਸਟਮ ਨੂੰ ਬਿਹਤਰ ਬਣਾਉਣ ਲਈ ਡੀਪੀਆਈਆਈਟੀ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ । ਪਰਿਵਰਤਨਸ਼ੀਲ ਪ੍ਰਬੰਧਾਂ ਵਿੱਚ 31 ਜੁਲਾਈ, 2027 ਤੱਕ ਸਟਾਕ ਕਲੀਅਰੈਂਸ ਲਈ ਪਹਿਲਾਂ ਦੀ ਸਮਾਂ ਸੀਮਾ ਦਾ ਵਿਸਤਾਰ ਅਤੇ ਖੋਜ ਅਤੇ ਵਿਕਾਸ ਲਈ ਸਾਲਾਨਾ 4,500 ਜੋੜੇ ਫੁੱਟਵੇਅਰ ਨਮੂਨਿਆਂ ਨੂੰ ਆਯਾਤ ਕਰਨ ਦੀ ਇਜਾਜ਼ਤ ਸ਼ਾਮਲ ਹੈ। ਇਹਨਾਂ ਦਾ ਉਦੇਸ਼ ਅਨੁਪਾਲਣ ਨੂੰ ਸਰਲ ਬਣਾਉਣਾ, ਉਤਪਾਦ ਵਿਕਾਸ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨਾ, ਅਤੇ ਗੁਣਵੱਤਾ ਦੇ ਮਿਆਰਾਂ ਨਾਲ ਸਮਝੌਤਾ ਕੀਤੇ ਬਿਨਾਂ ਉਦਯੋਗ ਸੰਚਾਲਨ ਨੂੰ ਸੁਵਿਧਾਜਨਕ ਬਣਾਉਣਾ ਹੈ। ਇਹ ਉਪਾਅ ਪ੍ਰਧਾਨ ਮੰਤਰੀ ਦੇ "ਜ਼ੀਰੋ ਡਿਫੈਕਟ, ਜ਼ੀਰੋ ਇਫੈਕਟ" ਨਿਰਮਾਣ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹਨ ਅਤੇ ਇਸ ਨਾਲ ਮੇਕ ਇਨ ਇੰਡੀਆ ਪਹਿਲਕਦਮੀ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਗੁਣਵੱਤਾਪੂਰਨ ਨਿਰਮਾਣ ਲਈ ਇੱਕ ਗਲੋਬਲ ਹੱਬ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਉਮੀਦ ਹੈ।
*********
ਅਭਿਸ਼ੇਕ ਦਯਾਲ/ ਗਰਿਮਾ ਸਿੰਘ/ ਇਸ਼ਿਤਾ ਬਿਸਵਾਸ/ਏਕੇ
(रिलीज़ आईडी: 2283289)
आगंतुक पटल : 5