ਖੇਤੀਬਾੜੀ ਮੰਤਰਾਲਾ
azadi ka amrit mahotsav

ਨੈਸ਼ਨਲ ਰੇਨਫੈੱਡ ਏਰੀਆ ਅਥਾਰਿਟੀ ਨੇ ਅੰਕੜਾ ਸਿਰਜਣ ਅਤੇ ਉਨ੍ਹਾਂ ਦੀ ਪਹੁੰਚ ਉਪਲਬਧਤਾ ਨੂੰ ਮਜ਼ਬੂਤ ਕਰਨ ਲਈ ਰਾਸ਼ਟਰੀ ਮਸ਼ਵਰੇ ਦਾ ਆਯੋਜਨ ਕੀਤਾ

प्रविष्टि तिथि: 08 JUL 2026 6:39PM by PIB Chandigarh

ਨੈਸ਼ਨਲ ਰੇਨਫੈੱਡ ਏਰੀਆ ਅਥਾਰਿਟੀ (National Rainfed Area Authority) ਨੇ ਮੰਗਲਵਾਰ ਨੂੰ ਨਵੀਂ ਦਿੱਲੀ ਸਥਿਤ ਐੱਨਏਐੱਸਸੀ ਕੰਪਲੈਕਸ, ਪੂਸਾ ਵਿਖੇ ‘ਕੁਆਲਿਟੀ ਡੇਟਾ ਜੈਨਰੇਸ਼ਨ ਐਂਡ ਡਿਸੇਮਿਨੇਸ਼ਨ ਫਾਰ ਐਫੀਸ਼ਿਐਂਟ ਪ੍ਰੋਜੈਕਟ ਪਲਾਨਿੰਗ ਐਂਡ ਇੰਪਲੀਮੈਂਟੇਸ਼ਨ ਇਨ ਰੇਨਫੈੱਡ ਏਰਿਆਜ਼ ਆਫ ਇੰਡੀਆ: ਅਡਰੈੱਸਿੰਗ ਚੈਲੇਂਜਿਸ ਟੂ ਰਿਮੂਵ ਬੌਟਲਨੈਕਸ’ (ਭਾਰਤ ਦੇ ਬਾਰਿਸ਼ ਸਿਰਜਣ ਅਤੇ ਪ੍ਰਸਾਰ: ਰੁਕਾਵਟਾਂ ਨੂੰ ਦੂਰ ਕਰਨ ਲਈ ਚੁਣੌਤੀਆਂ ਦਾ ਸਮਾਧਾਨ) ਵਿਸ਼ੇ ‘ਤੇ ਇੱਕ ਦਿਨਾਂ ਰਾਸ਼ਟਰੀ ਮਸ਼ਵਰੇ ਦਾ ਆਯੋਜਨ ਕੀਤਾ। ਇਸ ਮਸ਼ਵਰੇ ਦਾ ਮੁੱਖ ਉਦੇਸ਼ ਖੋਜ ਸੰਸਥਾਵਾਂ ਨੂੰ ਆਪਣੀ ਮੁਹਾਰਤ ਅਤੇ ਸੂਚਨਾ-ਸਾਂਝਾਕਰਨ ਸਮਰੱਥਾ ਪ੍ਰਦਰਸ਼ਿਤ ਕਰਨ ਲਈ ਇੱਕ ਮੰਚ ਉਪਲਬਧ ਕਰਵਾਉਣਾ ਅਤੇ ਰਾਜਾਂ ਦੇ ਸਬੰਧਿਤ ਵਿਭਾਗਾਂ ਨੂੰ ਆਪਣੀਆਂ ਅੰਕੜਾ ਸਬੰਧੀ ਜ਼ਰੂਰਤਾਂ ਅਤੇ ਦੇਸ਼ ਦੇ ਰੇਨਫੈੱਡ ਏਰੀਆ ਦੇ ਸਮਾਵੇਸ਼ੀ ਵਿਕਾਸ ਅਤੇ ਪ੍ਰਗਤੀ ਲਈ ਪ੍ਰਭਾਵੀ ਪ੍ਰੋਜੈਕਟ ਨਿਯੋਜਨ ਅਤੇ ਲਾਗੂਕਰਨ ਲਈ ਗੁਣਵੱਤਾਪੂਰਨ ਅੰਕੜੇ ਪ੍ਰਾਪਤ ਕਰਨ ਵਿੱਚ ਅੰਕੜੇ ਉਪਯੋਗਕਰਤਾਵਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਵਿਅਕਤ ਕਰਨ ਦਾ ਮੌਕਾ ਪ੍ਰਦਾਨ ਕਰਨਾ ਸੀ।  ਕਿਸੇ ਵੀ ਪ੍ਰੋਜੈਕਟ ਦੇ ਪ੍ਰਭਾਵਸ਼ਾਲੀ ਨਿਯੋਜਨ ਲਈ ਗੁਣਵੱਤਾਪੂਰਨ ਅੰਕੜਿਆਂ ਦੀ ਉਪਲਬਧਤਾ ਇੱਕ ਬੁਨਿਆਦੀ ਲੋੜ ਹੈ। ਗੁਣਵੱਤਾਪੂਰਨ, ਭਰੋਸੇਯੋਗ ਅਤੇ ਅਸਾਨੀ ਨਾਲ ਉਪਲਬਧ ਅੰਕੜੇ ਬਾਰਿਸ਼ ਸੰਚਿਤ  ਖੇਤਰਾਂ ਵਿੱਚ ਵਿਕਾਸਾਤਮਕ ਦਖਲਅੰਦਾਜੀ ਦੇ ਪ੍ਰਭਾਵਸ਼ਾਲੀ ਨਿਯੋਜਨ, ਲਾਗੂਕਰਨ, ਨਿਗਰਾਨੀ ਅਤੇ ਮੁਲਾਂਕਣ ਦਾ ਨੀਂਹ ਪੱਥਰ ਹੈ। ਬਾਰਿਸ਼, ਮਿੱਟੀ, ਭੂਮੀ ਦੀ ਵਰਤੋਂ, ਜਲ ਸੰਸਾਧਨ, ਫਸਲ ਪ੍ਰਦਰਸ਼ਨ, ਸਮਾਜਿਕ-ਆਰਥਿਕ ਹਾਲਤਾਂ, ਜਲਵਾਯੂ ਸਬੰਧੀ ਜੋਖਮਾਂ, ਵਾਟਰਸ਼ੈੱਡ ਖੇਤਰ ਦੀਆਂ ਵਿਸ਼ੇਸ਼ਤਾਵਾਂ ਅਤੇ ਕੁਦਰਤੀ ਸੰਸਾਧਨਾਂ ਨਾਲ ਸਬੰਧਿਤ ਵਿਆਪਕ ਅੰਕੜੇ ਨੀਤੀ ਨਿਰਮਾਤਾਵਾਂ ਅਤੇ ਲਾਗੂਕਰਨ ਏਜੰਸੀਆਂ ਨੂੰ ਸਥਾਨਕ ਤਰਜੀਹਾਂ ਦੀ ਪਛਾਣ ਕਰਨ, ਸਥਾਨ-ਵਿਸ਼ਿਸ਼ਟ ਦਖਲਅੰਦਾਜੀਆਂ ਦੀ ਰੂਪ-ਰੇਖਾ ਤਿਆਰ ਕਰਨ, ਸੰਸਾਧਨਾਂ ਦੀ ਸਰਵੋਤਮ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਪ੍ਰੋਜੈਕਟਾਂ ਦੇ ਨਤੀਜਿਆਂ ਦਾ ਵਧੇਰੇ ਸਟੀਕ ਮੁਲਾਂਕਣ ਕਰਨ ਦੇ ਸਮਰੱਥ ਬਣਾਉਂਦੇ ਹਨ।

A group of people standing on stepsAI-generated content may be incorrect.

ਇਕੱਠ ਨੂੰ ਸੰਬੋਧਨ ਕਰਦੇ ਹੋਏ ਨੈਸ਼ਨਲ ਰੇਨਫੈੱਡ ਏਰੀਆ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਚੰਦ੍ਰਸ਼ੇਖਰ ਕੁਮਾਰ ਨੇ ਉਪਯੋਗਕਰਤਾਵਾਂ ਤੱਕ ਗੁਣਵੱਤਾਪੂਰਨ ਅੰਕੜਿਆਂ ਦੀ ਪਹੁੰਚਯੋਗ ਉਪਲਬਧਤਾ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਪ੍ਰੋਗਰਾਮਾਂ ਦਾ ਜ਼ਮੀਨੀ ਪੱਧਰ ‘ਤੇ ਲਾਗੂਕਰਨ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕਦਾ ਹੈ, ਜੇਕਰ ਉਨ੍ਹਾਂ ਨਾਲ ਸਬੰਧਿਤ ਬੁਨਿਆਦੀ ਢਾਂਚਾਗਤ ਅੰਕੜੇ ਉਪਲਬਧ ਹੋਣ। ਉੱਤਰ ਪੂਰਬੀ ਯੋਜਨਾਵਾਂ ਦੇ ਪ੍ਰਦਰਸ਼ਨ ਸਬੰਧੀ ਅੰਕੜਿਆਂ ਦੇ ਅਧਾਰ ‘ਤੇ ਮੌਜੂਦਾ ਯੋਜਨਾਵਾਂ ਦੀ ਪ੍ਰਭਾਵਸ਼ੀਲਤਾ ਵਿੱਚ ਵੀ ਸੁਧਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਿਆਰੀ ਅਤੇ ਗੁਣਵੱਤਾਪੂਰਨ ਅੰਕੜੇ ਉਪਯੋਗਕਰਤਾਵਾਂ ਲਈ ਅਸਾਨੀ ਨਾਲ ਉਪਲਬਧ ਹੋਣੇ ਚਾਹੀਦੇ ਹਨ, ਜਿਸ ਨਾਲ ਪ੍ਰੋਗਰਾਮਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਨਤੀਜਾ-ਮੁਖੀ ਬਣਾਉਣ ਲਈ ਪ੍ਰਭਾਵਸ਼ਾਲੀ ਰਣਨੀਤੀਆਂ ਤਿਆਰ ਕੀਤੀਆਂ ਜਾ ਸਕਣ। ਡਾ. ਕੁਮਾਰ ਨੇ ਕਿਹਾ ਕਿ ਮਸ਼ਵਰੇ ਰਾਹੀਂ ਰਾਸ਼ਟਰੀ ਬਾਰਿਸ਼ ਸੰਚਿਤ ਖੇਤਰ ਅਥਾਰਿਟੀ ਜ਼ਮੀਨੀ ਪੱਧਰ ‘ਤੇ ਅੰਕੜਿਆਂ ਦੀਆਂ ਜ਼ਰੂਰਤਾਂ ਨੂੰ ਸਮਝ ਸਕੇਗਾ ਅਤੇ ਅਜਿਹਾ ਮੰਚ ਮੁਹੱਈਆ ਕਰਵਾਏਗਾ, ਜਿਸ ਨਾਲ ਰਾਜਾਂ ਦੇ ਸਬੰਧਿਤ ਅਧਿਕਾਰੀ ਰੇਨਫੈੱਡ ਏਰੀਆ  ਦੇ ਟਿਕਾਊ ਵਿਕਾਸ ਲਈ ਪ੍ਰਭਾਵਸ਼ਾਲੀ ਪ੍ਰੋਜੈਕਟਾਂ ਦੀ ਯੋਜਨਾ ਬਣਾਉਣ ਲਈ ਲੋੜੀਂਦੇ ਅੰਕੜਿਆਂ ਤੱਕ ਪਹੁੰਚ ਪ੍ਰਾਪਤ ਕਰ ਸਕਣ।

ਇਸ ਗੱਲਬਾਤ ਦੌਰਾਨ, ਵੱਖ-ਵੱਖ ਸਟੇਕਹੋਲਡਰਸ ਨਾਲ ਵਿਸਤਾਰ ਨਾਲ ਚਰਚਾ ਕਰਨ ਅਤੇ ਉਨ੍ਹਾਂ ਦੇ ਸੁਝਾਅ ਲੈਣ ਲਈ ਦੋ ਟੈਕਨੀਕਲ ਸੈਸ਼ਨ ਆਯੋਜਿਤ ਕੀਤੇ ਗਏ। ਪਹਿਲਾ ਸੈਸ਼ਨ ਡੇਟਾ ਇਕੱਠਾ ਕਰਨ ਅਤੇ ਉਸ ਨੂੰ ਸਟੋਰ ਕਰਨ ਅਤੇ ਫੈਲਾਉਣ ਵਿੱਚ ਆਉਣ ਵਾਲੀਆਂ ਚੁਣੌਤੀਆਂ ‘ਤੇ ਸੀ। ਇਸ ਸੈਸ਼ਨ ਵਿੱਚ IMD, NBSSLUP, BISA-IARI, IWMI, MNCFC ਅਤੇ CRIDA ਦੇ ਭਾਗੀਦਾਰਾਂ ਨੇ ਆਪਣੇ ਦੁਆਰਾ ਤਿਆਰ ਅਤੇ ਮੈਂਟੇਨ ਕੀਤੇ ਜਾ ਰਹੇ ਡੇਟਾਸੈੱਟ ਪੇਸ਼ ਕੀਤੇ। ਦੂਜਾ ਸੈਸ਼ਨ ਪ੍ਰੋਜੈਕਟ ਪਲਾਨਿੰਗ ਲਈ ਜ਼ਰੂਰੀ ਡੇਟਾ ਅਤੇ ਯੂਜਰਸ ਦੁਆਰਾ ਡੇਟਾ ਹਾਸਲ ਕਰਨ ਵਿੱਚ ਆਉਣ ਵਾਲੀਆਂ ਰੁਕਾਵਟਾਂ ‘ਤੇ ਸੀ। ਇਸ ਸੈਸ਼ਨ ਵਿੱਚ ਤਮਿਲ ਨਾਡੂ, ਮਹਾਰਾਸ਼ਟਰ, ਪੰਜਾਬ, ਰਾਜਸਥਾਨ, ਆਂਧਰ ਪ੍ਰਦੇਸ਼, ਅਸਾਮ, ਉੱਤਰ ਪ੍ਰਦੇਸ਼, ਬਿਹਾਰ ਆਦਿ ਵਰਗੇ ਵੱਖ-ਵੱਖ ਰਾਜਾਂ ਦੇ ਲੋਕਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਡੇਟਾ ਤੱਕ ਪਹੁੰਚ ਬਾਰੇ ਆਪਣੀਆਂ ਚਿੰਤਾਵਾਂ ਜਾਹਰ ਕੀਤੀਆਂ। 

*****

ਆਰਸੀ/ਐੱਮਐੱਸ/ ਏਕੇ


(रिलीज़ आईडी: 2283206) आगंतुक पटल : 11
इस विज्ञप्ति को इन भाषाओं में पढ़ें: English , Urdu , हिन्दी , Tamil