ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਏਪੀਈਡੀਏ ਨੇ ਜੰਮੂ ਅਤੇ ਕਸ਼ਮੀਰ ਤੋਂ ਸੰਯੁਕਤ ਅਰਬ ਅਮੀਰਾਤ ਨੂੰ ਅਰੇਕੋ ਚੈਰੀ ਅਤੇ ਸੈਂਟਰੋਜ਼ ਪਲੱਮ ਦੀ ਪਹਿਲੀ ਨਿਰਯਾਤ ਖੇਪ ਭੇਜਣ ਵਿੱਚ ਮਦਦ ਕੀਤੀ


ਸ਼ੋਪੀਆਂ ਅਤੇ ਪੁਲਵਾਮਾ ਤੋਂ ਪ੍ਰਾਪਤ ਪ੍ਰੀਮੀਅਮ ਸਟੋਨ ਫਰੂਟਸ ਦਾ ਨਿਰਯਾਤ ਨਵੇਂ ਬਾਜ਼ਾਰ ਦੇ ਮੌਕੇ ਪੈਦਾ ਕਰਦਾ ਹੈ ਅਤੇ ਕਿਸਾਨਾਂ ਦੀ ਆਮਦਨ ਵਧਾਉਂਦਾ ਹੈ।

प्रविष्टि तिथि: 04 JUL 2026 8:16PM by PIB Chandigarh

ਵਣਜ ਅਤੇ ਉਦਯੋਗ ਮੰਤਰਾਲੇ ਦੇ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਈਡੀਏ), ਨੇ ਜੰਮੂ ਅਤੇ ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਅਬੂ ਧਾਬੀ ਅਤੇ ਦੁਬਈ ਲਈ ਪ੍ਰੀਮੀਅਮ ਅਰੇਕੋ ਚੈਰੀ (ਉੱਚ ਘਣਤਾ ਵਾਲੀ ਯੂਰਪੀਅਨ ਮਿੱਠੀ ਚੈਰੀ) ਅਤੇ ਸੈਂਟਰੋਜ਼ ਪਲੱਮ ਦੀ ਪਹਿਲੀ ਨਿਰਯਾਤ ਖੇਪ ਦੀ ਵਰਚੁਅਲ ਲਾਂਚਿੰਗ ਦੀ ਸੁਵਿਧਾ ਪ੍ਰਦਾਨ ਕੀਤੀ।

ਸ਼ੋਪੀਆਂ ਅਤੇ ਪੁਲਵਾਮਾ ਜ਼ਿਲ੍ਹਿਆਂ ਦੇ ਕਿਸਾਨਾਂ ਤੋਂ ਪ੍ਰਾਪਤ ਇੱਕ ਮੀਟ੍ਰਿਕ ਟਨ ਪ੍ਰੀਮੀਅਮ ਸਟੋਨ ਫਰੂਟਸ ਦੀ ਨਿਰਯਾਤ ਖੇਪ, ਜੰਮੂ ਅਤੇ ਕਸ਼ਮੀਰ ਦੇ ਉੱਚ-ਮੁੱਲ ਵਾਲੇ ਬਾਗਬਾਨੀ ਉਤਪਾਦਾਂ ਦੀ ਵਧਦੀ ਨਿਰਯਾਤ ਸੰਭਾਵਨਾ ਅਤੇ ਪ੍ਰੀਮੀਅਮ ਭਾਰਤੀ ਫਲਾਂ ਦੀ ਵੱਧਦੀ ਵਿਸ਼ਵਵਿਆਪੀ ਮੰਗ ਨੂੰ ਉਜਾਗਰ ਕਰਦੀ ਹੈ।

 

ਵਰਚੁਅਲ ਫਲੈਗ ਆਫ ਸਮਾਰੋਹ ਦੀ ਅਗਵਾਈ ਏਪੀਈਡੀਏ ਦੇ ਚੇਅਰਮੈਨ ਅਭਿਸ਼ੇਕ ਦੇਵ ਨੇ ਕੀਤੀ। ਇਸ ਸਮਾਗਮ ਵਿੱਚ ਏਪੀਈਡੀਏ ਦੇ ਅਧਿਕਾਰੀ, ਜੰਮੂ ਅਤੇ ਕਸ਼ਮੀਰ ਸਰਕਾਰ ਦੇ ਬਾਗਬਾਨੀ ਵਿਭਾਗ ਦੇ ਅਧਿਕਾਰੀ, ਨਿਰਯਾਤਕ, ਅੰਤਰਰਾਸ਼ਟਰੀ ਖਰੀਦਦਾਰ ਅਤੇ ਬਾਗਬਾਨੀ ਖੇਤਰ ਦੇ ਹੋਰ ਹਿੱਤਧਾਰਕ ਸ਼ਾਮਲ ਹੋਏ। ਇਸ ਸਮਾਗਮ ਵਿੱਚ ਖੇਤਰ ਤੋਂ ਉੱਚ-ਗੁਣਵੱਤਾ ਵਾਲੇ ਬਾਗਬਾਨੀ ਉਤਪਾਦਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਸਾਰੇ ਹਿੱਤਧਾਰਕਾਂ ਦੇ ਸਹਿਯੋਗਾਤਮਕ ਯਤਨਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ।

ਇਸ ਉਪਲਬਧੀ 'ਤੇ ਕਿਸਾਨਾਂ ਅਤੇ ਨਿਰਯਾਤਕਾਂ ਨੂੰ ਵਧਾਈ ਦਿੰਦੇ ਹੋਏ, ਏਪੀਈਡੀਏ ਦੇ ਚੇਅਰਮੈਨ ਅਭਿਸ਼ੇਕ ਦੇਵ ਨੇ ਕਿਹਾ, "ਜੰਮੂ ਅਤੇ ਕਸ਼ਮੀਰ ਸ਼ਾਨਦਾਰ ਬਾਗਬਾਨੀ ਉਤਪਾਦਾਂ ਲਈ ਇੱਕ ਮਹੱਤਵਪੂਰਨ ਕੇਂਦਰ ਵਜੋਂ ਉੱਭਰਿਆ ਹੈ, ਜਿਸ ਵਿੱਚ ਨਿਰਯਾਤ  ਦੀਆਂ ਅਪਾਰ ਸੰਭਾਵਨਾਵਾਂ ਹਨ। ਏਪੀਈਡੀਏ ਨਿਰਯਾਤ ਪ੍ਰੋਤਸਾਹਨ ਪਹਿਲਕਦਮੀਆਂ, ਗੁਣਵੱਤਾ ਸੁਧਾਰ ਅਤੇ ਵਿਸ਼ਵਵਿਆਪੀ ਖਰੀਦਦਾਰਾਂ ਤੱਕ ਪਹੁੰਚ ਰਾਹੀਂ ਕਿਸਾਨਾਂ ਲਈ ਬਾਜ਼ਾਰ ਪਹੁੰਚ ਨੂੰ ਸੁਚਾਰੂ ਬਣਾਉਣ ਲਈ ਵਚਨਬੱਧ ਹੈ। ਯੂਏਈ ਨੂੰ ਅਰੇਕੋ ਚੈਰੀ ਅਤੇ ਸੈਂਟਰੋਜ਼ ਪਲੱਮ ਦਾ ਨਿਰਯਾਤ ਭਾਰਤ ਦੇ ਸ਼ਾਨਦਾਰ ਫਲਾਂ ਦੀ ਵੱਧ ਰਹੀ ਅੰਤਰਰਾਸ਼ਟਰੀ ਮੰਗ ਨੂੰ ਦਰਸਾਉਂਦਾ ਹੈ ਅਤੇ ਉਤਪਾਦਕਾਂ ਲਈ ਨਵੇਂ ਮੌਕੇ ਪੈਦਾ ਕਰੇਗਾ, ਨਾਲ ਹੀ ਬਿਹਤਰ ਕੀਮਤ ਪ੍ਰਾਪਤੀ ਰਾਹੀਂ ਉਨ੍ਹਾਂ ਦੀ ਆਮਦਨ ਵਧਾਉਣ ਵਿੱਚ ਯੋਗਦਾਨ ਪਾਵੇਗਾ।"

ਇਸ ਨਿਰਯਾਤ ਪਹਿਲਕਦਮੀ ਤੋਂ ਕਿਸਾਨਾਂ ਨੂੰ ਮਹੱਤਵਪੂਰਨ ਲਾਭ ਮਿਲਣ ਦੀ ਉਮੀਦ ਹੈ, ਕਿਉਂਕਿ ਪ੍ਰੀਮੀਅਮ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚ ਮਿਲੇਗੀ ਅਤੇ ਬਿਹਤਰ ਕੀਮਤਾਂ ਮਿਲਣਗੀਆਂ । ਨਿਰਯਾਤ ਸਪਲਾਈ ਚੇਨ ਨਾਲ ਜੁੜੇ ਉਤਪਾਦਕਾਂ ਨੂੰ ਚੈਰੀ 'ਤੇ ਮੌਜੂਦਾ ਘਰੇਲੂ ਬਾਜ਼ਾਰ ਕੀਮਤਾਂ ਦੇ ਮੁਕਾਬਲੇ ਲਗਭਗ 60 ਪ੍ਰਤੀਸ਼ਤ ਅਤੇ ਪਲੱਮ 'ਤੇ 120 ਪ੍ਰਤੀਸ਼ਤ ਵੱਧ ਲਾਭ ਪ੍ਰਾਪਤ ਹੋਇਆ, ਜੋ ਕਿ ਨਿਰਯਾਤ-ਮੁਖੀ ਬਾਜ਼ਾਰ ਪਹੁੰਚ ਰਾਹੀਂ ਪ੍ਰਾਪਤ ਕੀਤੇ ਗਏ ਮਹੱਤਵਪੂਰਨ ਮੁੱਲ ਵਾਧੇ ਨੂੰ ਦਰਸਾਉਂਦਾ ਹੈ।

ਇਸ ਸਫਲ ਸ਼ਿਪਮੈਂਟ ਤੋਂ ਸ਼ੋਪੀਆਂ ਅਤੇ ਪੁਲਵਾਮਾ ਵਿੱਚ ਉਤਪਾਦਕਾਂ ਲਈ ਨਵੇਂ ਨਿਰਯਾਤ ਮੌਕੇ ਪੈਦਾ ਹੋਣ, ਨਿਰਯਾਤ-ਮੁਖੀ ਉਤਪਾਦਨ ਅਭਿਆਸਾਂ ਨੂੰ ਵਿਆਪਕ ਰੂਪ ਵਿੱਚ ਅਪਣਾਉਣ ਨੂੰ ਉਤਸ਼ਾਹਿਤ ਕਰਨ ਅਤੇ ਜੰਮੂ ਅਤੇ ਕਸ਼ਮੀਰ ਤੋਂ ਪ੍ਰੀਮੀਅਮ ਸਟੋਨ ਫਰੂਟਸ ਦੀ ਵਿਸ਼ਵਵਿਆਪੀ ਮੌਜੂਦਗੀ ਨੂੰ ਹੋਰ ਮਜ਼ਬੂਤ ​​ਕਰਨ ਦੀ ਉਮੀਦ ਹੈ।

ਏਪੀਈਡੀਏ ਮਾਰਕੀਟ ਲਿੰਕੇਜ ਪਹਿਲਕਦਮੀਆਂ, ਗੁਣਵੱਤਾ ਭਰੋਸਾ ਸਹਾਇਤਾ, ਖਰੀਦਦਾਰ ਸੰਪਰਕ ਪ੍ਰੋਗਰਾਮਾਂ ਅਤੇ ਨਿਰਯਾਤ ਸਹੂਲਤ ਉਪਾਵਾਂ ਰਾਹੀਂ ਉੱਚ-ਗੁਣਵੱਤਾ ਵਾਲੇ ਖੇਤੀਬਾੜੀ ਉਤਪਾਦਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖਦਾ ਹੈ। ਯੂਏਈ ਨੂੰ ਅਰੇਕੋ ਚੈਰੀ ਅਤੇ ਸੈਂਟਰੋਜ਼ ਪਲੱਮ ਦਾ ਨਿਰਯਾਤ ਭਾਰਤ ਦੇ ਤਾਜ਼ੇ ਫਲਾਂ ਦੇ ਨਿਰਯਾਤ ਨੂੰ ਵਧਾਉਣ, ਕਿਸਾਨਾਂ ਦੀ ਆਮਦਨ ਵਧਾਉਣ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਦੇਸ਼ ਦੀ ਮੌਜੂਦਗੀ ਨੂੰ ਮਜ਼ਬੂਤ ​​ਕਰਨ ਦੀ ਦਿਸ਼ਾ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਹੈ।

***

ਅਭਿਸ਼ੇਕ ਦਿਆਲ/ਅਭਿਜੀਤ ਨਰਾਇਣਨ/ਗਰਿਮਾ ਸਿੰਘ/ਬਲਜੀਤ ਸਿੰਘ


(रिलीज़ आईडी: 2281721) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी , Tamil