ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਆਈਪੀਸੀ ਨੇ ਆਈਪੀ 2026 ਮਿਆਰਾਂ ਰਾਹੀਂ ਖੂਨ ਅਤੇ ਖੂਨ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ‘ਤੇ ਰਾਸ਼ਟਰੀ ਸੰਮੇਲਨ ਆਯੋਜਿਤ ਕੀਤਾ
ਸੰਮੇਲਨ ਦੇ ਖੂਨ ਅਤੇ ਖੂਨ ਦੇ ਅੰਸ਼ਾਂ ਲਈ ਨਵੇਂ ਫਾਰਮਾਕੋਪੀਆ ਮਿਆਰਾਂ ਨੂੰ ਅਪਣਾਉਣ ਲਈ ਹਿਤਧਾਰਕਾਂ ਦੀ ਤਿਆਰੀ ਨੂੰ ਪਹੁੰਚਯੋਗ ਬਣਾਇਆ
6 ਰਾਜਾਂ ਦੇ 160 ਤੋਂ ਵੱਧ ਬਲੱਡ ਸੈਂਟਰ ਪੇਸ਼ੇਵਰਾਂ, ਰੈਗੂਲੇਟਰਾਂ ਅਤੇ ਸਿਹਤ ਅਧਿਕਾਰੀਆਂ ਨੇ ਖੂਨ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ‘ਤੇ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲਿਆ
प्रविष्टि तिथि:
24 JUN 2026 9:01PM by PIB Chandigarh
ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਧੀਨ ਆਉਣ ਵਾਲੀ ਇੱਕ ਖੁਦਮੁਖਤਿਆਰੀ ਸੰਸਥਾ, ਇੰਡੀਅਨ ਫਾਰਮਾਕੋਪੀਆ ਕਮਿਸ਼ਨ ਨੇ 24 ਜੂਨ, 2026 ਨੂੰ ਗਾਜ਼ੀਆਬਾਦ ਸਥਿਤ ਆਪਣੇ ਕੈਂਪਸ ਵਿੱਚ “ਆਈਪੀ 2026 ਰਾਹੀਂ ਖੂਨ ਅਤੇ ਖੂਨ ਦੇ ਅੰਸ਼ਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣਾ” ਵਿਸ਼ੇ ‘ਤੇ ਇੱਕ ਰਾਸ਼ਟਰੀ ਸੰਮੇਲਨ ਦਾ ਆਯੋਜਿਤ ਕੀਤਾ। ਇਸ ਸੰਮੇਲਨ ਦਾ ਉਦੇਸ਼ ਇੰਡੀਅਨ ਫਾਰਮਾਕੋਪੀਆ 2026 ਵਿੱਚ ਹਾਲ ਹੀ ਵਿੱਚ ਸ਼ਾਮਲ ਹੋਏ ਖੂਨ ਅਤੇ ਖੂਨ ਦੇ ਅੰਸ਼ਾਂ ਨਾਲ ਜੁੜੇ ਮੋਨੋਗ੍ਰਾਫ ਬਾਰੇ ਜਾਗਰੂਕਤਾ ਵਧਾਉਣਾ ਅਤੇ ਉਨ੍ਹਾਂ ਨੂੰ ਲਾਗੂ ਕਰਨ ਵਿੱਚ ਮਦਦ ਕਰਨਾ ਸੀ।
ਇਸ ਸੰਮੇਲਨ ਵਿੱਚ 160 ਤੋਂ ਵੱਧ ਪ੍ਰਤੀਭਾਗੀ ਸਨ, ਜਿਨ੍ਹਾਂ ਵਿੱਚ ਬਲੱਡ ਸੈਂਟਰ ਦੇ ਪੇਸ਼ੇਵਰ, ਗੁਣਵੱਤਾ ਭਰੋਸਾ ਅਤੇ ਗੁਣਵੱਤਾ ਕੰਟਰੋਲ ਅਧਿਕਾਰੀ, ਰਾਜ ਲਾਇਸੈਂਸਿੰਗ ਅਥਾਰਿਟੀ, ਹੀਮੋਵਿਜੀਲੈਂਸ ਮਾਹਿਰ ਅਤੇ ਉੱਤਰ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ, ਹਰਿਆਣਾ, ਪੰਜਾਬ ਅਤੇ ਮੱਧ ਪ੍ਰਦੇਸ਼ ਦੇ ਸਰਕਾਰੀ ਸਿਹਤ ਅਧਿਕਾਰੀ ਸ਼ਾਮਲ ਹੋਏ।
ਉਦਘਾਟਨੀ ਸੈਸ਼ਨ ਨੂੰ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸੰਯੁਕਤ ਸਕੱਤਰ (ਡਰੱਗ ਐਂਡ ਫੂਡ ਰੈਗੂਲੇਸ਼ਨ) ਸ਼੍ਰੀ ਹਰਸ਼ ਮੰਗਲਾ ਨੇ ਵਰਚੁਅਲ ਮਾਧਿਅਮ ਨਾਲ ਸੰਬੋਧਨ ਕੀਤਾ। ਉਨ੍ਹਾਂ ਨੇ ਆਈਪੀਸੀ ਦੁਆਰਾ ਆਈਪੀ 2026 ਵਿੱਚ ਖੂਨ ਅਤੇ ਖੂਨ ਦੇ ਅੰਸ਼ਾਂ ਲਈ ਫਾਰਮਾਕੋਪੀਆਈ ਮਿਆਰਾਂ ਨੂੰ ਸ਼ਾਮਲ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਾਰੇ ਹਿਤਧਾਰਕਾਂ ਨੂੰ ਸਮੂਹਿਕ ਤੌਰ ‘ਤੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਿਸ ਨਾਲ ਕਿ ਖੂਨ ਅਤੇ ਖੂਨ ਦੇ ਅੰਸ਼ਾਂ ਦੀ ਗੁਣਵੱਤਾ, ਸੁਰੱਖਿਆ ਅਤੇ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਸਾਂਝੀ ਵਚਨਬੱਧਤਾ ਨੂੰ ਅੱਗੇ ਵਧਾਇਆ ਜਾ ਸਕੇ, ਜਿਸ ਨਾਲ ਸਿਹਤ ਸੇਵਾ ਵੰਡ ਨੂੰ ਮਜ਼ਬੂਤ ਬਣਾਇਆ ਜਾ ਸਕੇ ਅਤੇ ਮਰੀਜ਼ਾਂ ਦੀ ਭਲਾਈ ਦੀ ਰੱਖਿਆ ਯਕੀਨੀ ਹੋ ਸਕੇ।

ਡਾ. ਜੀ. ਐੱਨ. ਸਿੰਘ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਸਲਾਹਕਾਰ ਅਤੇ ਸਾਬਕਾ ਸਕੱਤਰ-ਸਹਿ-ਵਿਗਿਆਨਿਕ ਡਾਇਰੈਕਟਰ, ਆਈਪੀਸੀ ਨੇ ਵੀ ਉਦਘਾਟਨੀ ਸੈਸ਼ਨ ਨੂੰ ਸਨਮਾਨ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਜੈ ਪ੍ਰਕਾਸ਼, ਸੀਨੀਅਰ ਪ੍ਰਧਾਨ ਵਿਗਿਆਨਿਕ ਅਧਿਕਾਰੀ, ਆਈਪੀਸੀ ਦੁਆਰਾ ਸੁਆਗਤ ਭਾਸ਼ਣ ਦੇ ਨਾਲ ਹੋਈ, ਉਸ ਤੋਂ ਬਾਅਦ ਡਾ. ਵੀ. ਕਲਾਈਸੈਲਵਨ, ਸਕੱਤਰ-ਸਹਿ-ਵਿਗਿਆਨਿਕ ਡਾਇਰੈਕਟਰ, ਆਈਪੀਸੀ ਨੇ ਸ਼ੁਰੂਆਤੀ ਭਾਸ਼ਣ ਦਿੱਤਾ।

ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ, ਡਾ. ਵੀ. ਕਲਾਈਸੈਲਵਨ ਨੇ ਆਈਪੀ 2026 ਵਿੱਚ ਨਵੇਂ ਸ਼ਾਮਲ ਕੀਤੇ ਗਏ ਖੂਨ ਅਤੇ ਖੂਨ ਦੇ ਅੰਸ਼ਾਂ ਦੀਆਂ ਮਿਆਰਾਂ ਦੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਇਹ ਮਿਆਰ ਟ੍ਰਾਂਸਫਿਊਜ਼ਨ ਸੇਵਾਵਾਂ ਵਿੱਚ ਗੁਣਵੱਤਾ ਭਰੋਸਾ, ਮਰੀਜ਼ ਸੁਰੱਖਿਆ ਅਤੇ ਰੈਗੂਲੇਟਰੀ ਪਾਲਣਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਇਹ ਮਿਆਰ ਸਮਕਾਲੀ ਵਿਗਿਆਨਿਕ ਤਰੱਕੀਆਂ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰੈਗੂਲੇਟਰੀ ਜ਼ਰੂਰਤਾਂ ਦੇ ਅਨੁਸਾਰ ਹਨ।
ਸੰਮੇਲਨ ਵਿੱਚ ਖੂਨ ਅਤੇ ਖੂਨ ਦੇ ਅੰਸ਼ਾਂ ਲਈ ਆਈਪੀ 2026 ਮਿਆਰਾਂ, ਰੈਗੂਲੇਟਰੀ ਜ਼ਰੂਰਤਾਂ, ਖੂਨ ਦੇ ਤਰਕਸੰਗਤ ਉਪਯੋਗ, ਪਲਾਜ਼ਮਾ ਗੁਣਵੱਤਾ, ਨੈਸ਼ਨਲ ਫਾਰਮੂਲੇਰੀ ਆਫ਼ ਇੰਡੀਆ, ਹੀਮੋਵਿਜੀਲੈਂਸ ਪ੍ਰੋਗਰਾਮ ਆਫ ਇੰਡੀਆ ਅਤੇ ਆਈਪੀ ਔਨਲਾਈਨ ‘ਤੇ ਤਕਨੀਕੀ ਸੈਸ਼ਨ ਆਯੋਜਿਤ ਕੀਤੇ ਗਏ। ਆਈਪੀਸੀ, ਰਾਜ ਲਾਇਸੈਂਸਿੰਗ ਅਥਾਰਿਟੀਆਂ ਅਤੇ ਟ੍ਰਾਂਸਫਿਊਜ਼ਨ ਮੈਡੀਸਿਨ ਸੰਸਥਾਨਾਂ ਦੇ ਮਾਹਿਰਾਂ ਦੀ ਭਾਗੀਦਾਰੀ ਵਾਲੇ ਇੱਕ ਪੈਨਲ ਚਰਚਾ ਵਿੱਚ ਲਾਗੂਕਰਨ ਰਣਨੀਤੀਆਂ ਅਤੇ ਉਭਰਦੀਆਂ ਰੈਗੂਲੇਟਰੀ ਉਮੀਦਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਸੰਮੇਲਨ ਨੇ ਹਿਤਧਾਰਕਾਂ ਦੀ ਸ਼ਮੂਲੀਅਤ ਅਤੇ ਸਮਰੱਥਾ ਨਿਰਮਾਣ ਲਈ ਇੱਕ ਪਲੈਟਫਾਰਮ ਵਜੋਂ ਕੰਮ ਕੀਤਾ, ਜਿਸ ਨਾਲ ਬਲੱਡ ਸੈਂਟਰਾਂ ਨੂੰ ਆਈਪੀ 2026 ਮਿਆਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਪਣਾਉਣ ਦੀ ਤਿਆਰੀ ਕਰਨ ਵਿੱਚ ਸਹਾਇਤਾ ਮਿਲੀ। ਭਾਗੀਦਾਰਾਂ ਨੇ ਅਪਗ੍ਰੇਡ ਮਿਆਰਾਂ ਨੂੰ ਲਾਗੂ ਕਰਨ ਦੇ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ, ਤਾਂ ਜੋ ਪੂਰੇ ਦੇਸ਼ ਵਿੱਚ ਖੂਨ ਅਤੇ ਖੂਨ ਦੇ ਅੰਸ਼ਾਂ ਦੀ ਗੁਣਵੱਤਾ, ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਨੂੰ ਹੋਰ ਵਧੇਰੇ ਮਜ਼ਬੂਤ ਕੀਤਾ ਜਾ ਸਕੇ।
************
ਐੱਸਆਰ/ਸਪਨਾ
(रिलीज़ आईडी: 2277802)
आगंतुक पटल : 5