ਆਯੂਸ਼
ਰਾਸ਼ਟਰੀਯ ਆਯੁਰਵੇਦ ਵਿਦਿਆਪੀਠ ਨੇ ਸਿਹਤਮੰਦ ਉਮਰ ਅਤੇ ਸੰਪੂਰਨ ਤੰਦਰੁਸਤੀ 'ਤੇ ਕੇਂਦ੍ਰਿਤ ਅੰਤਰਰਾਸ਼ਟਰੀ ਯੋਗ ਦਿਵਸ 2026 ਮਨਾਇਆ
ਵਿਸ਼ੇਸ਼ ਯੋਗ ਅਭਿਆਸ ਸੈਸ਼ਨ ਨਿਵਾਰਕ ਸਿਹਤ ਸੰਭਾਲ ਅਤੇ ਸੰਤੁਲਿਤ ਜੀਵਨ ਵਿੱਚ ਯੋਗ ਅਤੇ ਆਯੁਰਵੇਦ ਦਾ ਤਾਲਮੇਲ ਦਰਸਾਉਂਦਾ ਹੈ
प्रविष्टि तिथि:
21 JUN 2026 3:15PM by PIB Chandigarh
ਰਾਸ਼ਟਰੀਯ ਆਯੁਰਵੇਦ ਵਿਦਿਆਪੀਠ ਨੇ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ 2026 'ਤੇ "ਸਿਹਤਮੰਦ ਉਮਰ ਲਈ ਯੋਗ" ਥੀਮ ਦੇ ਤਹਿਤ ਇੱਕ ਵਿਸ਼ੇਸ਼ ਯੋਗਾ ਸੈਸ਼ਨ ਦਾ ਆਯੋਜਨ ਕੀਤਾ। ਨਵੀਂ ਦਿੱਲੀ ਸਥਿਤ ਰਾਸ਼ਟਰੀਯ ਆਯੁਰਵੇਦ ਵਿਦਿਆਪੀਠ ਦੇ ਸਮਾਗਮ ਵਿੱਚ ਨਿਵਾਰਕ ਸਿਹਤ ਸੰਭਾਲ, ਸੰਪੂਰਨ ਤੰਦਰੁਸਤੀ ਅਤੇ ਇੱਕ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਵਿੱਚ ਯੋਗ ਅਤੇ ਆਯੁਰਵੇਦ ਦੀ ਭੂਮਿਕਾ ਰੇਖਾਂਕਿਤ ਹੋਈ ।
ਰਾਸ਼ਟਰੀਯ ਆਯੁਰਵੇਦ ਵਿਦਿਆਪੀਠ ਦੇ ਡਾਇਰੈਕਟਰ ਡਾ. ਵੰਦਨਾ ਸਿਰੋਹਾ, ਯੋਗਾਚਾਰੀਆ ਵੈਦਿਆ ਤਾਰਾ ਚੰਦ ਸ਼ਰਮਾ ਅਤੇ ਯੋਗਾਚਾਰੀਆ ਵੈਦਿਆ ਨਾਮਧਰ ਸ਼ਰਮਾ ਦੀ ਮੌਜੂਦਗੀ ਵਿੱਚ ਆਯੋਜਿਤ ਇਸ ਸਮਾਗਮ ਵਿੱਚ ਵਿਦਿਆਪੀਠ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਭਾਗ ਲਿਆ । ਇਹ ਸਮਾਗਮ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ ਲਈ ਰਵਾਇਤੀ ਗਿਆਨ ਪ੍ਰਣਾਲੀਆਂ ਦੇ ਏਕੀਕਰਨ ਨੂੰ ਉਤਸ਼ਾਹਿਤ ਕਰਨ ਲਈ ਸੰਸਥਾ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦਾ ਹੈ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਪੀਠ ਕੈਂਪਸ ਵਿੱਚ ਇੱਕ ਯੋਗਾ ਅਭਿਆਸ ਸੈਸ਼ਨ ਨਾਲ ਹੋਈ, ਜਿਸ ਵਿੱਚ ਭਾਗੀਦਾਰਾਂ ਨੇ ਆਸਣ, ਪ੍ਰਾਣਾਯਾਮ ਅਤੇ ਧਿਆਨ ਸਮੇਤ ਵੱਖ-ਵੱਖ ਯੋਗ ਅਭਿਆਸ ਕੀਤੇ। ਇਸ ਵਿੱਚ ਸਰੀਰਕ ਤੰਦਰੁਸਤੀ, ਮਾਨਸਿਕ ਤੰਦਰੁਸਤੀ ਅਤੇ ਸਮੁੱਚੀ ਸਿਹਤ ਸੁਧਾਰ ਲਈ ਯੋਗ ਦੇ ਲਾਭ ਪ੍ਰਦਰਸ਼ਿਤ ਹੋਏ ।
ਯੋਗਾਚਾਰੀਆ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਯੋਗ, ਆਯੁਰਵੇਦ ਦੇ ਸਿਧਾਂਤਾਂ ਨਾਲ ਮਿਲ ਕੇ, ਨਿਵਾਰਕ ਸਿਹਤ ਸੰਭਾਲ, ਸੰਤੁਲਿਤ ਜੀਵਨ ਸ਼ੈਲੀ ਅਤੇ ਸਿਹਤਮੰਦ ਉਮਰ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਪ੍ਰੋਗਰਾਮ ਵਿੱਚ ਸਰੀਰ, ਮਨ ਅਤੇ ਆਤਮਾ ਵਿਚਕਾਰ ਤਾਲਮੇਲ ਵਿੱਚ ਯੋਗ ਅਤੇ ਆਯੁਰਵੇਦ ਦਾ ਸਾਂਝਾ ਦ੍ਰਿਸ਼ਟੀਕੋਣ ਪ੍ਰਦਰਸ਼ਿਤ ਹੋਇਆ ।
ਭਾਗੀਦਾਰਾਂ ਦੁਆਰਾ ਜੀਵਨ ਸ਼ੈਲੀ ਵਿੱਚ ਯੋਗ ਅਪਣਾਉਣ ਅਤੇ ਪਰਿਵਾਰਾਂ, ਕਾਰਜ ਸਥਾਨਾਂ ਅਤੇ ਭਾਈਚਾਰਿਆਂ ਵਿੱਚ ਇਸਦੇ ਲਾਭਾਂ ਬਾਰੇ ਜਾਗਰੂਕਤਾ ਫੈਲਾਉਣ ਦੇ ਸੰਕਲਪ ਨਾਲ ਇਹ ਪ੍ਰੋਗਰਾਮ ਸੰਪੰਨ ਹੋਇਆ ।
ਰਾਸ਼ਟਰੀਯ ਆਯੁਰਵੇਦ ਵਿਦਿਆਪੀਠ ਵਿੱਚ ਆਯੋਜਿਤ ਅੰਤਰਰਾਸ਼ਟਰੀ ਯੋਗ ਦਿਵਸ 2026 ਦੇ ਆਯੋਜਨ ਨੇ ਸਮਕਾਲੀ ਸਿਹਤ ਚੁਣੌਤੀਆਂ ਨਾਲ ਨਿਪਟਣ ਲਈ ਅਤੇ ਇੱਕ ਸਿਹਤਮੰਦ, ਖੁਸ਼ਹਾਲ ਅਤੇ ਵਧੇਰੇ ਸੰਤੁਲਿਤ ਸਮਾਜ ਨੂੰ ਉਤਸ਼ਾਹਿਤ ਕਰਨ ਵਿੱਚ ਯੋਗ ਅਤੇ ਆਯੁਰਵੇਦ ਦੀ ਸਦੀਵੀ ਪ੍ਰਾਸੰਗਕਿਤਾ ਦੀ ਪੁਸ਼ਟੀ ਹੋਈ ।



*******
ਐੱਸਆਰ/ਐੱਸਵੀ/ਐੱਸਜੀ/ਸਪਨਾ
(रिलीज़ आईडी: 2277457)
आगंतुक पटल : 4