ਰੱਖਿਆ ਮੰਤਰਾਲਾ
ਭਾਰਤੀ ਜਲ ਸੈਨਾ ਦਾ ਜਹਾਜ਼ ਤਰਕਸ਼ ਮੌਰੀਸ਼ਸ ਦੇ ਪੋਰਟ ਲੁਈਸ ਤੋਂ ਰਵਾਨਾ ਹੋਇਆ
प्रविष्टि तिथि:
23 JUN 2026 6:25PM by PIB Chandigarh
ਭਾਰਤੀ ਜਲ ਸੈਨਾ ਦਾ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਜਹਾਜ਼ ਆਈਐੱਨਐੱਸ ਤਰਕਸ਼-ਮੌਰੀਸ਼ਸ ਦੀ ਰਾਜਧਾਨੀ ਪੋਰਟ ਲੁਈਸ ਵਿੱਚ ਆਪਣੀ ਸਫਲ ਪੋਰਟ ਕਾਲ ਪੂਰਨ ਕਰਨ ਤੋਂ ਬਾਅਦ 22 ਜੂਨ, 2026 ਨੂੰ ਦੱਖਣ-ਪੱਛਮ ਹਿੰਦ ਮਹਾਸਾਗਰ ਖੇਤਰ ਵਿੱਚ ਆਪਣੀ ਆਉਣ ਵਾਲੀ ਸੰਚਾਲਨ ਤਾਇਨਾਤੀ ਲਈ ਰਵਾਨਾ ਹੋ ਗਿਆ ਹੈ।
ਇਸ ਯਾਤਰਾ ਦੌਰਾਨ, ਜਹਾਜ਼ ਦੇ ਚਾਲਕ ਦਲ ਨੇ ਬੰਦਰਗਾਹ 'ਤੇ ਆਯੋਜਿਤ ਵੱਖ-ਵੱਖ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਇਨ੍ਹਾਂ ਵਿੱਚ ਮੌਰੀਸ਼ਸ ਨੈਸ਼ਨਲ ਕੋਸਟ ਗਾਰਡ ਦੇ ਕਰਮਚਾਰੀਆਂ ਲਈ ਆਯੋਜਿਤ ਵਿਸ਼ੇਸ਼ ਸਿਖਲਾਈ ਸੈਸ਼ਨ ਅਤੇ ਇੱਕ ਦੋਸਤਾਨਾ ਪਰ ਪ੍ਰਤੀਯੋਗੀ ਵਾਲੀਬਾਲ ਮੈਚ ਸ਼ਾਮਲ ਸੀ। ਆਈਐੱਨਐੱਸ ਤਰਕਸ਼ ਨੂੰ ਆਮ ਜਨਤਾ ਲਈ 21 ਜੂਨ, 2026 ਨੂੰ ਖੋਲ੍ਹਿਆ ਗਿਆ, ਜਿਸ ‘ਤੇ ਭਾਰਤੀ ਮੂਲ ਦੇ ਲਗਭਗ 450 ਲੋਕਾਂ ਸਮੇਤ ਸਥਾਨਕ ਭਾਈਚਾਰੇ ਦੇ ਕਈ ਮੈਂਬਰ ਨੇ ਉਤਸ਼ਾਹਪੂਰਨ ਸ਼ਾਮਲ ਹੋਏ। ਇਸ ਪਹਿਲਕਦਮੀ ਨੇ ਭਾਰਤ ਅਤੇ ਮੌਰੀਸ਼ਸ ਵਿਚਕਾਰ ਲੋਕਾਂ-ਤੋਂ-ਲੋਕਾਂ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ।
ਆਈਐੱਨਐੱਸ ਤਰਕਸ਼ ਦੇ ਕਮਾਂਡਿੰਗ ਅਫ਼ਸਰ ਕੈਪਟਨ ਰੋਹਿਤ ਮਿਸ਼ਰਾ ਨੇ ਮੌਰੀਸ਼ਸ ਦੇ ਪੁਲਿਸ ਕਮਿਸ਼ਨਰ ਰਾਮਪ੍ਰਸਾਦ ਸੂਰੂਜੇਬਲੀ, ਪੀਐੱਮਐੱਸਐੱਮ ਅਤੇ ਮੌਰੀਸ਼ਸ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਅਨੁਰਾਗ ਸ੍ਰੀਵਾਸਤਵ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਇਸ ਤੋਂ ਇਲਾਵਾ, 21 ਜੂਨ, 2026 ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਜਹਾਜ਼ ‘ਤੇ ਮੌਰੀਸ਼ਸ ਨੈਸ਼ਨਲ ਕੋਸਟ ਗਾਰਡ ਦੇ ਕਰਮਚਾਰੀਆਂ ਲਈ ਇੱਕ ਵਿਸ਼ੇਸ਼ ਯੋਗ ਸੈਸ਼ਨ ਦਾ ਆਯੋਜਨ ਕੀਤਾ ਗਿਆ।
ਇਹ ਦੌਰਾ ਭਾਰਤ ਅਤੇ ਮੌਰੀਸ਼ਸ ਵਿਚਕਾਰ ਨਜ਼ਦੀਕੀ ਅਤੇ ਬਹੁਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਸਾਬਤ ਹੋਇਆ। ਇਸ ਨੇ ਸਮੁੰਦਰੀ ਸਹਿਯੋਗ, ਖੇਤਰੀ ਸੁਰੱਖਿਆ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਦੋਵਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਦੀ ਮੁੜ ਪੁਸ਼ਟੀ ਕੀਤੀ। ਇਹ ਦੌਰਾ ਭਾਰਤ ਦੇ ਮਹਾਸਾਗਰ (ਸਾਰੇ ਖੇਤਰਾਂ ਵਿੱਚ ਸੁਰੱਖਿਆ ਅਤੇ ਵਿਕਾਸ ਲਈ ਆਪਸੀ ਅਤੇ ਸਮੁੱਚੀ ਪ੍ਰਗਤੀ) ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਵਿੱਚ ਬਹੁਤ ਮਹੱਤਵਪੂਰਨ ਰਿਹਾ ਹੈ।
(2)IRWM.jpeg)
(1)UH8N.jpeg)
RY38.jpeg)
****
ਵੀਐੱਮ/ਐੱਸਪੀਐੱਸ/ਸਪਨਾ
(रिलीज़ आईडी: 2277416)
आगंतुक पटल : 3