ਲੋਕ ਸਭਾ ਸਕੱਤਰੇਤ
azadi ka amrit mahotsav

ਮਹਾਰਾਣਾ ਪ੍ਰਤਾਪ ਦਾ ਜੀਵਨ ਆਜ਼ਾਦੀ ਦੀ ਕੁਰਬਾਨੀ ਅਤੇ ਨਿਰੰਤਰ ਸੰਘਰਸ਼ ਦਾ ਇੱਕ ਵਿਲੱਖਣ ਉਦਾਹਰਣ ਹੈ: ਲੋਕ ਸਭਾ ਸਪੀਕਰ


ਹਲਦੀਘਾਟੀ ਦਾ ਯੁੱਧ ਸਿਰਫ਼ ਇਤਿਹਾਸ ਦੀਆਂ ਕਿਤਾਬਾਂ ਤੱਕ ਸੀਮਤ ਨਹੀਂ ਹੈ, ਬਲਕਿ ਦੇਸ਼ ਭਗਤੀ ਦਾ ਇੱਕ ਜਿਉਂਦਾ ਜਾਗਦਾ ਪ੍ਰਤੀਕ ਹੈ: ਲੋਕ ਸਭਾ ਸਪੀਕਰ

ਲੋਕ ਸਭਾ ਸਪੀਕਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ 'ਵਿਕਸਿਤ ਭਾਰਤ' ਬਣਾਉਣ ਲਈ ਮਹਾਰਾਣਾ ਪ੍ਰਤਾਪ ਵਾਂਗ ਸਖ਼ਤ ਮਿਹਨਤ ਅਤੇ ਸਮਰਪਣ ਨਾਲ ਕੰਮ ਕਰਨ

ਇੱਕ ਸੱਚਮੁੱਚ ਵਿਕਸਿਤ ਭਾਰਤ ਉਹ ਹੋਵੇਗਾ ਜਿੱਥੇ ਸਾਡੀ ਪ੍ਰਾਚੀਨ ਸੱਭਿਆਚਾਰ ਅਤੇ ਅੱਜ ਦੀ ਆਧੁਨਿਕ ਤਕਨਾਲੋਜੀ ਦਾ ਸ਼ਾਨਦਾਰ ਮਿਸ਼ਰਣ ਹੋਵੇਗਾ: ਲੋਕ ਸਭਾ ਸਪੀਕਰ

प्रविष्टि तिथि: 16 JUN 2026 8:32PM by PIB Chandigarh

ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਅੱਜ ਕਿਹਾ ਕਿ ਮੇਵਾੜ ਦੀ ਪਵਿੱਤਰ ਧਰਤੀ ਨੇ ਪੂਰੀ ਦੁਨੀਆ ਨੂੰ ਹਿੰਮਤ, ਬਹਾਦਰੀ ਅਤੇ ਸਵੈ-ਮਾਣ ਦਾ ਸੰਦੇਸ਼ ਦਿੱਤਾ ਹੈ। ਉਦੈਪੁਰ ਵਿੱਚ ਮਹਾਰਾਣਾ ਪ੍ਰਤਾਪ ਦੀ ਯਾਦ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਬੋਲਦਿਆਂ, ਸ਼੍ਰੀ ਬਿਰਲਾ ਨੇ ਕਿਹਾ ਕਿ ਇਸ ਮਹਾਨ ਯੋਧੇ ਦਾ ਜੀਵਨ ਦੇਸ਼ ਭਗਤੀ, ਕੁਰਬਾਨੀ ਅਤੇ ਆਜ਼ਾਦੀ ਦੇ ਸੰਘਰਸ਼ ਦਾ ਇੱਕ ਵਿਲੱਖਣ ਉਦਾਹਰਣ ਹੈ - ਜੋ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਮਾਰਗਦਰਸ਼ਨ ਦਿਖਾਉਂਦਾ ਰਹੇਗਾ।

ਸ਼੍ਰੀ ਬਿਰਲਾ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਨੇ ਜਾਣ-ਬੁਝ ਕੇ ਰਾਜ ਦੀਆਂ ਸੁੱਖ-ਸਹੂਲਤਾਂ ਨੂੰ ਛੱਡ ਦਿੱਤਾ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਆਪਣੀ ਜਨਤਾ ਦੀ ਸੇਵਾ, ਮੇਵਾੜ ਦੀ ਆਜ਼ਾਦੀ ਅਤੇ ਲੋਕਾਂ ਦੇ ਸਨਮਾਨ ਦੀ ਰੱਖਿਆ ਵਿੱਚ ਲਗਾ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਤਿਹਾਸ ਵਿੱਚ ਮੇਵਾੜ ਦਾ ਸੰਘਰਸ਼ ਵਿਲੱਖਣ ਹੈ। ਬਹੁਤ ਸੀਮਤ ਸਰੋਤਾਂ ਦੇ ਬਾਵਜੂਦ ਵੀ ਮਹਾਰਾਣਾ ਪ੍ਰਤਾਪ ਨੇ ਸਥਾਨਕ ਭੀਲ ਭਾਈਚਾਰੇ ਅਤੇ ਆਮ ਲੋਕਾਂ ਦੇ ਨਾਲ ਮਿਲ ਕੇ ਦੇਸ਼ ਦੀ ਪਛਾਣ ਅਤੇ ਸਨਮਾਨ ਨੂੰ ਬਚਾਉਣ ਲਈ ਵੱਡੇ ਹਿੰਮਤ ਅਤੇ ਦ੍ਰਿੜਤਾ ਦੇ ਨਾਲ ਲੜ੍ਹਾਈ ਲੜੀ।

ਇਸ ਖੇਤਰ ਦੇ ਇਤਿਹਾਸ ਬਾਰੇ ਬੋਲਦਿਆਂ ਸ਼੍ਰੀ ਬਿਰਲਾ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ, ਮਹਾਰਾਣੀ ਪਦਮਿਨੀ, ਮਹਾਰਾਣਾ ਕੁੰਭਾ ਅਤੇ ਰਾਣਾ ਪੁੰਜਾ ਵਰਗੀਆਂ ਮਹਾਨ ਹਸਤੀਆਂ ਦੇਸ਼ ਸੇਵਾ ਲਈ ਹਮੇਸ਼ਾ ਪ੍ਰੇਰਣਾ ਦਿੰਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਹਲਦੀਘਾਟੀ ਦੀ ਇਤਿਹਾਸਕ ਲੜਾਈ ਸਿਰਫ਼ ਕਿਤਾਬਾਂ ਤੱਕ ਸੀਮਤ ਨਹੀਂ ਹੈ; ਸਗੋਂ ਇਹ ਦੇਸ਼ ਭਗਤੀ ਅਤੇ ਅਨਿਆਂ ਵਿਰੁੱਧ ਲੜਾਈ ਦਾ ਇੱਕ ਜੀਵਤ ਪ੍ਰਤੀਕ ਬਣ ਚੁੱਕਾ ਹੈ।

ਇਤਿਹਾਸ ਦੇ ਇਸ ਸਬਕ ਨੂੰ ਅੱਜ ਦੇ ਟੀਚਿਆਂ ਨਾਲ ਜੋੜਦੇ ਹੋਏ ਲੋਕ ਸਭਾ ਸਪੀਕਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ 'ਵਿਕਸਿਤ ਭਾਰਤ' ਬਣਾਉਣ ਲਈ ਇਸੇ ਤਰ੍ਹਾਂ ਮਿਹਨਤ ਅਤੇ ਸਮਰਪਣ ਨਾਲ ਕੰਮ ਕਰਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿਵੇਂ-ਜਿਵੇਂ ਭਾਰਤ ਅੱਗੇ ਵਧ ਰਿਹਾ ਹੈ, ਰਾਸ਼ਟਰ ਪ੍ਰਤੀ ਸਮਰਪਣ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਸਭ ਤੋਂ ਵੱਧ ਜ਼ਰੂਰੀ ਹੈ।

ਸ਼੍ਰੀ ਬਿਰਲਾ ਨੇ ਕਿਹਾ ਕਿ ਇੱਕ ਸੱਚਾ ਵਿਕਸਿਤ ਭਾਰਤ ਉਹ ਹੋਵੇਗਾ, ਜਿੱਥੇ ਸੱਭਿਆਚਾਰ ਦੀ ਪ੍ਰਾਚੀਨ ਪਛਾਣ ਵੀ ਹੋਵੇਗੀ ਅਤੇ ਅੱਜ ਦੇ ਜ਼ਮਾਨੇ ਦੀ ਆਧੁਨਿਕ ਤਕਨਾਲੋਜੀ ਵੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਮੇਵਾੜ ਦਾ ਇਹ ਪ੍ਰੇਰਨਾਦਾਇਕ ਇਤਿਹਾਸ ਆਉਣ ਵਾਲੀਆਂ ਪੀੜ੍ਹੀਆਂ ਨੂੰ ਰਾਸ਼ਟਰ ਦੀ ਸੇਵਾ ਅਤੇ ਸਵੈ-ਮਾਣ ਦੇ ਮਾਰਗ 'ਤੇ ਚੱਲਣ ਲਈ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ।

***************

ਏਐੱਮ/ਬਲਜੀਤ ਸਿੰਘ


(रिलीज़ आईडी: 2273906) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी