ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਕੈਬਨਿਟ ਨੇ ਏਟੀਐੱਫ ਮੁੱਲ ਨਿਰਧਾਰਿਤ ਕਰਨ ਲਈ ਸ਼ਡਿਊਲਡ ਇੰਡੀਅਨ ਏਅਰਲਾਈਨਜ਼ ਲਈ ਮੁੱਲ ਸਥਿਰਤਾ ਫੰਡ ਨੂੰ ਪ੍ਰਵਾਨਗੀ ਦਿੱਤੀ
प्रविष्टि तिथि:
03 JUN 2026 3:14PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਤੇਲ ਮਾਰਕੀਟਿੰਗ ਕੰਪਨੀਆਂ (ਓਐੱਮਸੀਜ਼) ਨੂੰ ਉਨ੍ਹਾਂ ਦੇ ਘਰੇਲੂ ਅਤੇ ਅੰਤਰਰਾਸ਼ਟਰੀ ਕਾਰਜਾਂ ਲਈ ਏਟੀਐੱਫ ਮੁੱਲ ਸਥਿਰਤਾ ਸਹਾਇਤਾ ਪ੍ਰਦਾਨ ਕਰਨ ਲਈ 10,000 ਕਰੋੜ ਰੁਪਏ ਤੋਂ ਵੱਧ ਨਾ ਹੋਣ ਵਾਲੀ ਇੱਕ ਵਾਰ ਦੀ ਬਜਟ ਸਹਾਇਤਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਬਜਟ ਸਹਾਇਤਾ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੀਆਂ ਗ੍ਰਾਂਟਾਂ ਦੀ ਮੰਗ ਰਾਹੀਂ ਓਐੱਮਸੀਜ਼ ਨੂੰ ਵਿਆਜ-ਮੁਕਤ ਪੇਸ਼ਗੀ ਦੇ ਰੂਪ ਵਿੱਚ ਹੋਵੇਗੀ। ਪੱਛਮੀ ਏਸ਼ੀਆ ਸੰਕਟ ਤੋਂ ਪੈਦਾ ਹੋਣ ਵਾਲੀ ਅਸਾਧਾਰਣ ਤੇਲ ਕੀਮਤਾਂ ਦੀ ਅਸਥਿਰਤਾ ਦੇ ਮੌਜੂਦਾ ਸਮੇਂ ਦੌਰਾਨ ਏਅਰਲਾਈਨਾਂ ਲਈ ਏਟੀਐੱਫ ਮੁੱਲ ਨਿਰਧਾਰਣ ਦੀ ਸੁਵਿਧਾ ਲਈ ਓਐੱਮਸੀ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਮੁੱਲ ਸਥਿਰਤਾ ਫੰਡ ਦੀ ਪ੍ਰਵਾਨਗੀ ਦਾ ਮੁੱਖ ਹਿੱਸਾ:
(i) ਓਐੱਮਸੀਜ਼ ਨੂੰ ਵਿਆਜ-ਮੁਕਤ ਪੇਸ਼ਗੀ
ਸ਼ਡਿਊਲਡ ਇੰਡੀਅਨ ਏਅਰਲਾਈਜ਼ ਲਈ ਏਟੀਐੱਫ ਮੁੱਲ ਸਥਿਰਤਾ ਦਾ ਸਮਰਥਨ ਕਰਨ ਲਈ ਓਐੱਮਸੀਜ਼ ਨੂੰ ਵਿਆਜ-ਮੁਕਤ ਪੇਸ਼ਗੀ ਵਜੋਂ 10,000 ਕਰੋੜ ਰੁਪਏ ਤੱਕ ਦੀ ਇੱਕ-ਮੁਸ਼ਤ ਬਜਟ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਹ ਫੰਡ ਓਐੱਮਸੀਜ਼ ਨੂੰ ਉੱਚ ਅੰਤਰਰਾਸ਼ਟਰੀ ਏਟੀਐੱਫ ਕੀਮਤਾਂ ਤੋਂ ਹੋਣ ਵਾਲੇ ਨੁਕਸਾਨ ਲਈ ਮੁਆਵਜ਼ਾ ਦੇਵੇਗਾ ਜਦੋਂ ਵੀ ਮੌਜੂਦਾ ਆਯਾਤ ਸਮਾਨਤਾ ਮੁੱਲ ਪ੍ਰਵਾਨਿਤ ਵਿਧੀ ਦੇ ਤਹਿਤ ਨਿਰਧਾਰਿਤ ਬੈਂਚਮਾਰਕ ਮੁੱਲ ਤੋਂ ਵਧ ਜਾਂਦਾ ਹੈ।
(ii) ਰਿਕਵਰੀ ਅਤੇ ਟਰੂ-ਅੱਪ ਵਿਧੀ
ਜਦੋਂ ਅੰਤਰਰਾਸ਼ਟਰੀ ਏਟੀਐੱਫ ਦੀਆਂ ਕੀਮਤਾਂ ਸਥਿਰ ਹੁੰਦੀਆਂ ਹਨ ਤਾਂ ਵੱਖ ਵੱਖ ਰਕਮ ਓਐੱਮਸੀਜ਼ ਤੋਂ ਵਸੂਲੀ ਜਾਵੇਗੀ ਅਤੇ ਭਾਰਤ ਦੇ ਸੰਚਿਤ ਫੰਡ ਵਿੱਚ ਵਾਪਸ ਕਰ ਦਿੱਤੀ ਜਾਵੇਗੀ। ਇਹ ਵਿਵਸਥਾ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੂਰੀ ਸਹਾਇਤਾ ਰਾਸ਼ੀ ਪੂਰੀ ਤਰ੍ਹਾਂ ਬਰਾਮਦ ਅਤੇ ਸੈਟਲ ਨਹੀਂ ਹੋ ਜਾਂਦੀ।
(iii) ਘਰੇਲੂ ਅਤੇ ਅੰਤਰਰਾਸ਼ਟਰੀ ਕਾਰਜਾਂ ਦੀ ਕਵਰੇਜ
ਇਹ ਸਕੀਮ ਘਰੇਲੂ ਅਤੇ ਅੰਤਰਰਾਸ਼ਟਰੀ ਦੋਵਾਂ ਤਰ੍ਹਾਂ ਦੇ ਕਾਰਜਾਂ ਲਈ ਸਾਰੇ ਇੱਛੁਕ ਸ਼ਡਿਊਲਡ ਇੰਡੀਅਨ ਕੈਰੀਅਰਾਂ ਲਈ ਉਪਲਬਧ ਹੋਵੇਗੀ।
(iv) ਸਥਿਰ ਏਟੀਐੱਫ ਮੁੱਲ ਪ੍ਰਬੰਧ
ਇਹ ਪ੍ਰਣਾਲੀ ਘਰੇਲੂ ਅਤੇ ਅੰਤਰਰਾਸ਼ਟਰੀ ਸੰਚਾਲਨ ਲਈ ਇੱਕ ਨਿਸ਼ਚਿਤ ਵਿਵਸਥਾ ਅਪਣਾ ਕੇ ਈਂਧਣ ਲਾਗਤ ਵਿੱਚ ਵਧੇਰੇ ਅਨੁਮਾਨ ਪ੍ਰਦਾਨ ਕਰਦੀ ਹੈ, ਜਿਸ ਨਾਲ ਏਅਰ ਲਾਈਨ ਦੇ ਅਚਾਨਕ ਈਂਧਣ ਦੀਆਂ ਕੀਮਤਾਂ ਅਤੇ ਸਪਾਈਕ ਘੱਟ ਹੋ ਜਾਂਦੇ ਹਨ।
(v) ਓਐੱਮਸੀਜ਼ ਨੂੰ ਏਟੀਐੱਫ ਸਪਲਾਈ ਦੇ ਵਿਸ਼ੇਸ਼ ਅਧਿਕਾਰ
ਇਹ ਪ੍ਰਬੰਧ ਭਾਗੀਦਾਰ ਇੰਡੀਅਨ ਏਅਰਲਾਈਨਜ਼ ਅਤੇ ਓਐੱਮਸੀਜ਼ ਵਿਚਕਾਰ ਇੱਕ ਸਮਝੌਤੇ ਰਾਹੀਂ ਲਾਗੂ ਕੀਤਾ ਜਾਵੇਗਾ, ਜਿਸ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਹਸਤਾਖਰਕਰਤਾ ਹੋਣਗੇ। ਇਸ ਇੱਕ ਵਾਰ ਦੇ ਸਮਝੌਤੇ ਤਹਿਤ ਹਿੱਸਾ ਲੈਣ ਵਾਲੀਆਂ ਏਅਰਲਾਈਨਜ਼ ਸਲਾਨਾ ਸਮੀਖਿਆ ਅਧੀਨ ਜਾਂ ਜਦੋਂ ਤੱਕ ਪੇਸ਼ਗੀ ਰਕਮ ਪੂਰੀ ਤਰ੍ਹਾਂ ਬਰਾਮਦ ਨਹੀਂ ਹੋ ਜਾਂਦੀ, ਇਨ੍ਹਾਂ ਵਿੱਚੋਂ ਜੋ ਵੀ ਪਹਿਲਾਂ ਹੋਵੇ, ਸਿਰਫ਼ ਤਿੰਨ ਵਰ੍ਹਿਆਂ ਤੱਕ ਓਐੱਮਸੀਜ਼ ਤੋਂ ਹੀ ਹਾਸਲ ਕਰਨਗੀਆਂ।
(vi) ਨਿਗਰਾਨੀ ਅਤੇ ਆਡਿਟ
ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਅਤੇ ਖਰਚ ਵਿਭਾਗ ਦੇ ਪ੍ਰਤੀਨਿਧੀਆਂ ਵਾਲੀ ਇੱਕ ਨਿਗਰਾਨੀ ਕਮੇਟੀ ਲਾਗੂਕਰਨ, ਦਾਅਵੇ ਦੀ ਤਸਦੀਕ, ਸੁਲ੍ਹਾ ਕਰਨ ਅਤੇ ਨਿਪਟਾਰੇ ਦੀ ਨਿਗਰਾਨੀ ਕਰੇਗੀ। ਸਾਰੇ ਦਾਅਵਿਆਂ ਅਤੇ ਵਸੂਲੀ ਦਾ ਆਡਿਟ ਕੀਤਾ ਜਾਵੇਗਾ।
(vii) ਇਨਾਮ ਸਥਿਰਤਾ ਸਹਾਇਤਾ ਦੀ ਮਿਆਦ
ਏਟੀਐੱਫ ਮੁੱਲ ਸਥਿਰਤਾ ਸਹਾਇਤਾ 36 ਮਹੀਨਿਆਂ ਦੀ ਮਿਆਦ ਲਈ ਲਾਗੂ ਰਹੇਗੀ, ਜਿਸ ਵਿੱਚ ਸਲਾਨਾ ਸਮੀਖਿਆ ਦੀ ਵਿਵਸਥਾ ਹੋਵੇਗੀ ਜਾਂ ਜਦੋਂ ਤੱਕ ਪੇਸ਼ਗੀ ਰਕਮ ਪੂਰੀ ਤਰ੍ਹਾਂ ਵਸੂਲੀ/ਨਿਪਟਾਰਾ ਨਹੀਂ ਹੋ ਜਾਂਦਾ, ਜੋ ਵੀ ਪਹਿਲਾਂ ਹੋਵੇ। ਜੇਕਰ ਇਸ ਮਿਆਦ ਦੇ ਅੰਦਰ ਕੌਰਪਸ ਪੂਰੀ ਤਰ੍ਹਾਂ ਪੂਰਾ ਨਹੀਂ ਹੁੰਦਾ ਹੈ ਤਾਂ ਸਮਰੱਥ ਅਥਾਰਿਟੀ ਦੀ ਪ੍ਰਵਾਨਗੀ ਨਾਲ ਪ੍ਰਸਤਾਵ ਨੂੰ 36 ਮਹੀਨਿਆਂ ਤੋਂ ਵੱਧ ਵਧਾਇਆ ਜਾ ਸਕਦਾ ਹੈ।
ਅਨੁਮਾਨਿਤ ਨਤੀਜਾ:
- ਪ੍ਰਸਤਾਵਿਤ ਪ੍ਰਣਾਲੀ ਇੰਡੀਅਨ ਏਅਰਲਾਈਨਜ਼ ਲਈ ਏਟੀਐੱਫ ਮੁੱਲ ਨਿਰਧਾਰਣ ਅਤੇ ਬਿਹਤਰ ਸੰਚਾਲਨ ਅਤੇ ਵਿੱਤੀ ਯੋਜਨਾ ਨੂੰ ਸਮਰੱਥ ਬਣਾਏਗੀ।
- ਇਹ ਤੇਲ ਮਾਰਕੀਟਿੰਗ ਕੰਪਨੀਆਂ (ਓਐੱਮਸੀਜ਼) ਨੂੰ ਚੱਲ ਰਹੇ ਪੱਛਮੀ ਏਸ਼ੀਆ ਸੰਕਟ ਦੌਰਾਨ ਅਸਥਿਰ ਅਤੇ ਉੱਚੀਆਂ ਏਟੀਐੱਫ ਮੁੱਲ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਏਗਾ।
- ਇਹ ਉਪਾਅ ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਸੰਪਰਕ ਦੀ ਰੱਖਿਆ ਅਤੇ ਕਾਇਮ ਰੱਖਣ ਵਿੱਚ ਮਦਦ ਕਰੇਗਾ, ਜਿਸ ਨਾਲ ਹਵਾਈ ਸੇਵਾਵਾਂ ਦੀ ਨਿਰੰਤਰਤਾ ਨੂੰ ਯਕੀਨੀ ਬਣਾਇਆ ਜਾਵੇਗਾ।
- ਇਹ ਯਾਤਰੀਆਂ ਨੂੰ ਈਂਧਣ ਦੀਆਂ ਕੀਮਤਾਂ ਦੇ ਅਚਾਨਕ ਹੋਈਆਂ ਤਬਦੀਲੀਆਂ ਦਾ ਸਾਹਮਣਾ ਕਰਨਾ ਨੂੰ ਘਟਾਏਗਾ, ਜਿਸ ਨਾਲ ਕਿਰਾਏ ਦੀ ਅਸਥਿਰਤਾ ਨੂੰ ਘਟਾਉਣ ਵਿੱਚ ਮਦਦ ਮਿਲੇਗੀ।
- ਇਹ ਪ੍ਰਬੰਧ ਦੂਰ-ਦੁਰਾਡੇ, ਖੇਤਰੀ, ਟੀਅਰ-II ਅਤੇ ਟੀਅਰ-III ਸ਼ਹਿਰਾਂ ਲਈ ਨਿਰੰਤਰ ਹਵਾਈ ਸੰਪਰਕ ਦਾ ਸਮਰਥਨ ਕਰੇਗਾ, ਸੰਤੁਲਿਤ ਖੇਤਰੀ ਵਿਕਾਸ ਅਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰੇਗਾ।
ਮੁੱਖ ਫਾਇਦੇ:
- ਸਥਿਰ ਏਅਰਲਾਈਨ ਸੰਚਾਲਨ ਏਅਰਲਾਈਨਜ਼, ਹਵਾਈ ਅੱਡੇ, ਗਰਾਊਂਡ ਹੈਂਡਲਿੰਗ ਏਜੰਸੀਆਂ, ਐੱਮਆਰਓ, ਟ੍ਰੈਵਲ ਏਜੰਸੀਆਂ, ਪ੍ਰਾਹੁਣਚਾਰੀ ਅਤੇ ਲੌਜਿਸਟਿਕਸ ਖੇਤਰਾਂ ਵਿੱਚ ਰੁਜ਼ਗਾਰ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ।
- ਨਿਰੰਤਰ ਹਵਾਈ ਸੰਪਰਕ ਯਾਤਰੀਆਂ, ਹਾਈ-ਵੈਲਿਊ ਕਾਰਗੋ, ਵਪਾਰਕ ਯਾਤਰੀਆਂ ਅਤੇ ਸੈਲਾਨੀਆਂ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਏਗਾ, ਜਿਸ ਨਾਲ ਸਾਰੇ ਖੇਤਰਾਂ ਵਿੱਚ ਆਰਥਿਕ ਗਤੀਵਿਧੀਆਂ ਦਾ ਸਮਰਥਨ ਹੋਵੇਗਾ।
- ਇਸ ਉਪਾਅ ਦੇ ਸੈਰ-ਸਪਾਟਾ, ਪ੍ਰਾਹੁਣਚਾਰੀ, ਵਪਾਰ, ਨਿਰਯਾਤ, ਖੇਤਰੀ ਵਿਕਾਸ ਅਤੇ ਨਿਵੇਸ਼ 'ਤੇ ਸਕਾਰਾਤਮਕ ਪ੍ਰਭਾਵ ਪੈਣਗੇ।
- ਇਹ ਦੇਸ਼ ਭਰ ਵਿੱਚ ਵਿਕਸਿਤ ਕੀਤੇ ਗਏ ਹਵਾਈ ਅੱਡੇ ਦੇ ਬੁਨਿਆਦੀ ਢਾਂਚੇ ਦੀ ਸਰਵੋਤਮ ਵਰਤੋਂ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ, ਜਿਸ ਵਿੱਚ ਉਡਾਣ ਯੋਜਨਾ ਅਧੀਨ ਸੰਚਾਲਿਤ ਹਵਾਈ ਅੱਡੇ ਵੀ ਸ਼ਾਮਲ ਹਨ।
- ਘਰੇਲੂ ਅਤੇ ਅੰਤਰਰਾਸ਼ਟਰੀ ਸੰਪਰਕ ਨੂੰ ਸੁਰੱਖਿਅਤ ਰੱਖ ਕੇ, ਇਹ ਪਹਿਲਕਦਮੀ ਵਿਸ਼ਵ ਬਜ਼ਾਰਾਂ ਨਾਲ ਭਾਰਤ ਦੇ ਏਕੀਕਰਣ ਨੂੰ ਮਜ਼ਬੂਤ ਕਰੇਗੀ ਅਤੇ ਲੰਬੇ ਸਮੇਂ ਦੇ ਆਰਥਿਕ ਵਿਕਾਸ ਦਾ ਸਮਰਥਨ ਕਰੇਗੀ।
ਪਿਛੋਕੜ:
ਪੱਛਮੀ ਏਸ਼ੀਆ ਸੰਕਟ ਤੋਂ ਬਾਅਦ ਵਿਸ਼ਵ ਪੱਧਰ 'ਤੇ ਏਟੀਐੱਫ ਦੀਆਂ ਕੀਮਤਾਂ ਵਿੱਚ ਬੇਮਿਸਾਲ ਉਤਰਾਅ-ਚੜ੍ਹਾਅ ਦਾ ਹਵਾਬਾਜ਼ੀ ਖੇਤਰ ਪ੍ਰਭਾਵਿਤ ਹੋਇਆ ਹੈ।
- ਪੱਛਮੀ ਏਸ਼ੀਆ ਦੇ ਚੱਲ ਰਹੇ ਸੰਕਟ ਕਾਰਨ, ਅੰਤਰਰਾਸ਼ਟਰੀ ਏਟੀਐੱਫ ਦੀਆਂ ਕੀਮਤਾਂ ਮਾਰਚ 2026 ਵਿੱਚ 60.50 ਰੁਪਏ/ਲੀਟਰ ਤੋਂ ਲਗਭਗ 2.5 ਗੁਣਾ ਵਧ ਕੇ ਮਈ 2026 ਵਿੱਚ 142 ਰੁਪਏ/ਲੀਟਰ ਹੋ ਗਈਆਂ ਹਨ। ਏਟੀਐੱਫ ਇੱਕ ਏਅਰਲਾਈਨ ਦੀ ਸੰਚਾਲਨ ਲਾਗਤ ਦਾ ਲਗਭਗ 40% ਬਣਦਾ ਹੈ। ਇਸ ਲਈ, ਏਟੀਐੱਫ ਦੀਆਂ ਕੀਮਤਾਂ ਵਿੱਚ ਇਸ ਉਤਰਾਅ-ਚੜ੍ਹਾਅ ਦੇ ਨਤੀਜੇ ਵਜੋਂ ਏਅਰਲਾਈਨ ਵਿੱਤੀ 'ਤੇ ਉੱਚ ਲਾਗਤ ਦਾ ਦਬਾਅ ਪਿਆ ਹੈ।
- ਏਟੀਐੱਫ ਏਅਰਲਾਈਨ ਸੰਚਾਲਨ ਲਾਗਤਾਂ ਦਾ ਲਗਭਗ 40% ਬਣਦਾ ਹੈ ਅਤੇ ਬਹੁਤ ਜ਼ਿਆਦਾ ਈਂਧਣ ਅਸਥਿਰਤਾ ਦੇ ਸਮੇਂ ਦੌਰਾਨ, ਕੁੱਲ ਸੰਚਾਲਨ ਖਰਚੇ ਦਾ 60% ਤੱਕ ਬਣ ਸਕਦਾ ਹੈ।
- ਜਦਕਿ ਘਰੇਲੂ ਕਾਰਜਾਂ ਲਈ ਏਟੀਐੱਫ ਦੀ ਕੀਮਤ ਸੀਮਤ ਕਰ ਦਿੱਤੀ ਗਈ ਹੈ, ਇੰਡੀਅਨ ਕੈਰੀਅਰ ਅੰਤਰਰਾਸ਼ਟਰੀ ਕਾਰਜਾਂ ਲਈ ਆਯਾਤ ਸਮਾਨਤਾ ਕੀਮਤਾਂ (ਆਈਪੀਪੀ) 'ਤੇ ਏਟੀਐੱਫ ਖਰੀਦਣਾ ਜਾਰੀ ਰੱਖਦੇ ਹਨ, ਜਿਸ ਨਾਲ ਉਨ੍ਹਾਂ ਨੂੰ ਵਧੀਆਂ ਈਂਧਣ ਦੀਆਂ ਲਾਗਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
- ਹਾਲਾਂਕਿ, ਏਟੀਐੱਫ ਕੀਮਤਾਂ ਦੀ ਸੀਮਾ ਇੱਕ ਅਸਥਾਈ ਉਪਾਅ ਹੈ ਅਤੇ ਓਐੱਮਸੀ਼ ਲਈ ਲੰਬੇ ਸਮੇਂ ਵਿੱਚ ਟਿਕਾਊ ਨਹੀਂ ਹੈ। ਏਟੀਐੱਫ ਦੀਆਂ ਕੀਮਤਾਂ 'ਚ ਕਮੀ ਦੇ ਕਾਰਨ, ਓਐੱਮਸੀਜ਼ ਨੂੰ ਵਿਸ਼ੇਸ਼ ਤੌਰ 'ਤੇ ਅਸਥਿਰ ਅਤੇ ਵਧ ਰਹੀਆਂ ਕੀਮਤਾਂ ਨਾਲ ਨੁਕਸਾਨ ਹੋ ਰਿਹਾ ਹੈ।
- ਭਾਰਤੀ ਜਹਾਜ਼ਾਂ ਲਈ ਪਾਕਿਸਤਾਨ ਦੇ ਹਵਾਈ ਖੇਤਰ ਦੇ ਬੰਦ ਹੋਣ ਕਾਰਨ ਯੂਰੋਪ, ਉੱਤਰੀ ਅਮਰੀਕਾ ਅਤੇ ਮੱਧ ਏਸ਼ੀਆ ਲਈ ਉਡਾਣ ਦੇ ਰਸਤੇ ਲੰਬੇ ਹੋ ਗਏ ਹਨ, ਜਿਸ ਨਾਲ ਈਂਧਣ ਦੀ ਬਰਬਾਦੀ ਅਤੇ ਸੰਚਾਲਨ ਲਾਗਤਾਂ ਵਿੱਚ ਵਾਧਾ ਹੋਇਆ ਹੈ।
- ਲੰਬੀ ਦੂਰੀ ਦੇ ਯਾਤਰੀ ਕਿਰਾਏ ਵਿੱਚ ਕਾਫ਼ੀ ਵਾਧਾ ਹੋਇਆ ਹੈ, ਅੰਤਰਰਾਸ਼ਟਰੀ ਮੰਗ ਵਿੱਚ ਗਿਰਾਵਟ ਆਈ ਹੈ ਅਤੇ ਏਅਰਲਾਈਨਜ਼ ਨੇ ਕਈ ਅੰਤਰਰਾਸ਼ਟਰੀ ਰੂਟਾਂ 'ਤੇ ਸੇਵਾਵਾਂ ਘਟਾ ਦਿੱਤੀਆਂ ਹਨ ਜਾਂ ਮੁਅੱਤਲ ਕਰ ਦਿੱਤੀਆਂ ਹਨ।
***
ਐੱਮਜੇਪੀਐੱਸ/ਏਕੇ
(रिलीज़ आईडी: 2268785)
आगंतुक पटल : 3