ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਮਾਤਾ ਉਮੀਆ ਧਾਮ ਕੰਪਲੈਕਸ ਵਿਖੇ ਨਵੀਂ ਬਣੀ ਹੋਸਟਲ ਬਿਲਡਿੰਗ ਦਾ ਉਦਘਾਟਨ ਕੀਤਾ
ਪੂਰੇ ਗੁਜਰਾਤ ਦੀਆਂ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਮਿਲਿਆ ਭਰੋਸੇਮੰਦ, ਆਧੁਨਿਕ ਅਤੇ ਵਧੀਆ ਸੁਵਿਧਾਵਾਂ ਨਾਲ ਲੈਸ ਹੋਸਟਲ
ਗੁਜਰਾਤ ਦੇ ਵਿਕਾਸ ਵਿੱਚ ਪਾਟੀਦਾਰ ਭਾਈਚਾਰੇ ਦਾ ਬੇਮਿਸਾਲ ਯੋਗਦਾਨ ਹੈ; ਗੁਜਰਾਤ ਤੋਂ ਲੈ ਕੇ ਗੰਗਾਸਾਗਰ ਤੱਕ, ਉਨ੍ਹਾਂ ਨੇ ਆਪਣੀ ਮਿਹਨਤ ਅਤੇ ਦੇਸ਼ ਭਗਤੀ ਦਾ ਲੋਹਾ ਮਨਵਾਇਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਬੰਗਾਲ ਵਿੱਚ ਇੱਕ ਤਬਦੀਲੀ ਆਈ ਹੈ, ਗੰਗਾਸਾਗਰ ਤੋਂ ਗੰਗੋਤ੍ਰੀ, ਦੇਸ਼ ਦੇ 80% ਭੂਮੀ-ਭਾਗ ‘ਤੇ ਹੁਣ ਸਾਡੀ ਪਾਰਟੀ ਦੀ ਸਰਕਾਰ ਹੈ
ਮੋਦੀ ਜੀ ਦੀ ਅਗਵਾਈ ਹੇਠ, ਨਕਸਲਵਾਦ ਦਾ ਪੂਰੀ ਤਰ੍ਹਾਂ ਖਤਮਾ ਹੋ ਗਿਆ ਹੈ, ਅੰਦਰੂਨੀ ਸੁਰੱਖਿਆ ਦੇ ਤਿੰਨੋਂ ਹੌਟ-ਸਪੌਟਸ ਵਿੱਚ ਸ਼ਾਂਤੀ ਬਹਾਲ
ਪਹਿਲਾਂ ਬੰਗਾਲ ਵਿੱਚ ਰੋਜ਼ ਵੱਡੀ ਗਿਣਤੀ ਵਿੱਚ ਆਉਂਦੇ ਸਨ ਘੁਸਪੈਠੀਏ, ਹੁਣ ਸਾਡੀ ਸਰਕਾਰ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਵਿੱਚ ਵਾਪਸ ਆ ਰਹੇ ਹਨ
ਮੋਦੀ ਜੀ ਦੀ ਅਗਵਾਈ ਹੇਠ ਬਣੀ ਜਨਸੰਖਿਆ ਤਬਦੀਲੀ ਬਾਰੇ ਇੱਕ ਕਮੇਟੀ, ਇੱਕ ਸਾਲ ਦੇ ਅੰਦਰ ਦੱਸੇਗੀ Unnatural Demographic Change ਦੇ ਕਾਰਨ ਅਤੇ ਨਿਵਾਰਣ
ਵਿਰੋਧੀ ਪਾਰਟੀਆਂ ਨੇ ਕੀਤਾ SIR ਦਾ ਵਿਰੋਧ, ਫਿਰ ਸੁਪਰੀਮ ਕੋਰਟ ਨੇ ਵੀ ਮੰਨਿਆ- SIR ਪੂਰੀ ਤਰ੍ਹਾਂ ਨਾਲ ਸੰਵਿਧਾਨਿਕ ਹੈ
ਬੰਗਾਲ ਚੋਣਾਂ ਵਿੱਚ, ਜਨਤਾ ਨੇ ਦਿਖਾਇਆ ਕਿ ਉਹ SIR ਦੇ ਨਾਲ ਹਨ, ਦੇਸ਼ ਵਿੱਚ ਘੁਸਪੈਠ ਹੁਣ ਬਰਦਾਸ਼ਤ ਨਹੀਂ ਕੀਤੀ ਜਾਵੇਗੀ
प्रविष्टि तिथि:
28 MAY 2026 8:59PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਮਾਤਾ ਉਮੀਆ ਧਾਮ ਕੰਪਲੈਕਸ ਵਿਖੇ ਨਵੀਂ ਬਣੀ ਹੋਸਟਲ ਬਿਲਡਿੰਗ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਸਮੇਤ ਕਈ ਪਤਵੰਤੇ ਮੌਜੂਦ ਸਨ।

ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਇੱਥੇ ਸ਼੍ਰੀ ਜੇ.ਐੱਸ. ਪਟੇਲ ਹੋਸਟਲ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਲਗਭਗ 104 ਕਰੋੜ ਰੁਪਏ ਦੀ ਲਾਗਤ ਨਾਲ ਬਣੀ 13 ਮੰਜ਼ਿਲਾ ਸ਼ਾਨਦਾਰ ਅਤੇ ਆਧੁਨਿਕ ਇਮਾਰਤ 1,600 ਵਿਦਿਆਰਥੀਆਂ ਨੂੰ ਮਾਂ ਉਮੀਆ ਦੀ ਬ੍ਰਹਮ ਮੌਜੂਦਗੀ ਵਿੱਚ ਪੜ੍ਹਾਈ ਲਈ ਆਧੁਨਿਕ ਸਹੂਲਤਾਵਾਂ ਮਿਲਣਗੀਆਂ। ਇਸ ਆਧੁਨਿਕ ਵਿਵਸਥਾ ਨਾਲ, ਪੂਰੇ ਗੁਜਰਾਤ ਰਾਜ ਦੀਆਂ ਵਿਦਿਅਕ ਸੰਸਥਾਵਾਂ ਦੇ ਸਾਰੇ ਵਿਦਿਆਰਥੀਆਂ ਲਈ ਇੱਕ ਭਰੋਸੇਮੰਦ ਅਤੇ ਬੁਨਿਆਦੀ ਢਾਂਚਾਗਤ ਆਧੁਨਿਕ ਹੋਸਟਲ ਉਪਲਬਧ ਹੋਇਆ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ 75 ਵਰ੍ਹਿਆਂ ਵਿੱਚ ਗੁਜਰਾਤ ਦੇ ਪਾਟੀਦਾਰ ਭਾਈਚਾਰੇ ਨੇ ਜੋ ਤਰੱਕੀ ਕੀਤੀ ਹੈ, ਉਸ ਦਾ ਭਾਰਤ ਵਿੱਚ ਕਿਤੇ ਵੀ ਕੋਈ ਮੇਲ ਨਹੀਂ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਆਜ਼ਾਦੀ ਤੋਂ ਬਾਅਦ ਗੁਜਰਾਤ ਅਤੇ ਪਾਟੀਦਾਰ ਭਾਈਚਾਰੇ ਦਾ ਵਿਕਾਸ ਇਕੱਠੇ ਵਧਿਆ ਹੈ। ਗੁਜਰਾਤ ਦੇ ਵਿਕਾਸ ਵਿੱਚ ਪਾਟੀਦਾਰ ਭਾਈਚਾਰੇ ਦੇ ਵਿਕਾਸ ਦਾ ਬਹੁਤ ਵੱਡਾ ਯੋਗਦਾਨ ਹੈ। ਜੇਕਰ ਸਾਨੂੰ ਤਿਆਗ, ਤਪੱਸਿਆ, ਪਾਰਦਰਸ਼ਿਤਾ, ਪ੍ਰਮਾਣਿਕਤਾ, ਮਿਹਨਤ ਅਤੇ ਦੇਸ਼ ਭਗਤੀ ਦੇ ਗੁਣਾਂ ਨੂੰ ਇੱਕੋ ਥਾਂ 'ਤੇ ਲੱਭਣਾ ਹੋਵੇ ਤਾਂ ਪਾਟੀਦਾਰ ਭਾਈਚਾਰੇ ਦੇ ਅੰਦਰ ਹੀ ਇਹ ਸਾਰੇ ਗੁਣ ਮਿਲ ਜਾਣਗੇ। ਖੇਤੀਬਾੜੀ, ਸਿੱਖਿਆ, ਟੈਕਸਟਾਈਲ, ਸਿਰੇਮਿਕਸ, ਡਾਇਮੰਡ, ਫਾਰਮਾਸਿਊਟੀਕਲਸ ਅਤੇ ਰੀਅਲ ਅਸਟੇਟ ਸਮੇਤ ਕਈ ਖੇਤਰਾਂ ਵਿੱਚ ਇੱਕ ਤਰ੍ਹਾਂ ਨਾਲ ਪਾਟੀਦਾਰ ਭਾਈਚਾਰੇ ਨੇ ਆਪਣਾ ਦਬਦਬਾ ਕਾਇਮ ਕੀਤਾ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਮਾਵੇਸ਼ੀ ਵਿਚਾਰ ਦੇ ਕਾਰਨ ਦੇਸ਼ ਭਰ ਵਿੱਚ ਪਾਟੀਦਾਰ ਭਾਈਚਾਰੇ ਨੂੰ ਪਹੁੰਚਣ ਵਿੱਚ ਵੀ ਦੇਰ ਨਹੀਂ ਲੱਗੀ, ਨਾ ਹੀ ਉਨ੍ਹਾਂ ਨੂੰ ਪ੍ਰਵਾਨਗੀ ਪ੍ਰਾਪਤ ਕਰਨ ਵਿੱਚ ਕੋਈ ਦੇਰ ਲੱਗੀ। ਉਨ੍ਹਾਂ ਕਿਹਾ ਕਿ ਪਾਟੀਦਾਰ ਭਾਈਚਾਰੇ ਦੇ ਮੈਂਬਰ ਜਿਸ ਖੇਤਰ ਵਿੱਚ ਵੀ ਗਏ ਉਸ ਖੇਤਰ ਦੀ ਅਗਵਾਈ ਵੀ ਕੀਤੀ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਦਗੀ ਅਤੇ ਸਮਾਵੇਸ਼ੀ ਵਿਚਾਰ ਪਾਟੀਦਾਰ ਭਾਈਚਾਰੇ ਦੀ ਪਛਾਣ ਹੈ, ਅਤੇ ਇਨ੍ਹਾਂ ਵਿਸ਼ੇਸ਼ਤਾਵਾਂ ਦਾ ਅਭਿਆਸ ਕਰਨਾ ਚਾਹੀਦਾ ਹੈ ਕਿ ਦੂਜੇ ਭਾਈਚਾਰਿਆਂ ਲਈ ਇੱਕ ਰੋਲ ਮਾਡਲ ਬਣਨ ਦੀ ਜ਼ਿੰਮੇਵਾਰੀ ਵੀ ਸਾਡੀ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਬੰਗਾਲ ਵਿੱਚ ਵੱਡੀ ਤਬਦੀਲੀ ਕਰਨ ਦਾ ਕੰਮ ਉੱਥੋਂ ਦੀ ਜਨਤਾ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਬੰਗਾਲ ਵਿੱਚ ਇਸ ਤਬਦੀਲੀ ਦੇ ਆਉਣ ਨਾਲ ਹੀ ਗੰਗਾਸਾਗਰ ਤੋਂ ਗੰਗੋਤ੍ਰੀ ਤੱਕ ਭਾਰਤ ਦੇ ਪੂਰੇ ਭੂਮੀ ਦੇ ਹਿੱਸੇ ‘ਤੇ ਸਾਡੀ ਪਾਰਟੀ ਦੀਆਂ ਸਰਕਾਰਾਂ ਚੁਣਨ ਦਾ ਕੰਮ ਦੇਸ਼ ਦੀ ਜਨਤਾ ਨੇ ਕੀਤਾ ਹੈ। ਅੱਜ ਇਸ ਦੇਸ਼ ਦੇ 80% ਭੂਗੋਲਿਕ ਖੇਤਰ 'ਤੇ ਸਾਡੀ ਪਾਰਟੀ ਦੀਆਂ ਸਰਕਾਰਾਂ ਦਾ ਸ਼ਾਸਨ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਡੀ ਪਾਰਟੀ ਦੀਆਂ ਸਰਕਾਰਾਂ ਦੇ ਗਠਨ ਦੇ ਨਾਲ ਹੀ ਦੇਸ਼ ਦੇ ਅੰਦਰ ਬਦਲਾਅ ਦੀ ਸ਼ੁਰੂਆਤ ਹੋਈ ਹੈ। ਦੇਸ਼ ਭਰ ਵਿੱਚ ਆਰਥਿਕ ਤਬਦੀਲੀ ਤਾਂ ਹੋਈ ਹੀ ਹੈ, ਉੱਥੇ ਹੀ ਦੇਸ਼ ਦੀ ਸੁਰੱਖਿਆ ਦੀ ਦਿਸ਼ਾ ਵਿੱਚ ਵੀ ਵੱਡੀ ਤਬਦੀਲੀ ਆਈ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅੰਦਰੂਨੀ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ, ਅੱਤਵਾਦ ਅਤੇ ਨਕਸਲਵਾਦ ਨੂੰ ਦਸ ਵਰ੍ਹਿਆਂ ਤੋਂ ਘੱਟ ਸਮੇਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਖਤਮ ਕਰਨ ਦਾ ਕੰਮ ਹੋਇਆ ਹੈ। ਪੰਜ ਦਹਾਕਿਆਂ ਤੋਂ ਦੇਸ਼ ਦੇ ਲਈ ਤਿੱਖੇ ਜ਼ਖਮ ਬਣੇ ਹੋਏ ਨਕਸਲਵਾਦ ਨੂੰ 31 ਮਾਰਚ, 2026 ਤੱਕ ਖਤਮ ਕਰਨ ਦਾ ਕੰਮ ਸਾਡੀ ਸਰਕਾਰ ਨੇ ਕੀਤਾ ਹੈ। ਬੰਗਾਲ ਵਿੱਚ ਹਾਲੇ ਹਾਲ ਹੀ ਵਿੱਚ ਸਾਡੀ ਸਰਕਾਰ ਬਣੀ ਹੈ ਅਤੇ ਪਹਿਲਾਂ ਜਿੱਥੇ ਹਰ ਰੋਜ਼ ਵੱਡੀ ਗਿਣਤੀ ਵਿੱਚ ਘੁਸਪੈਠ ਹੁੰਦੀ ਸੀ, ਹੁਣ ਹਰ ਰੋਜ਼ ਵੱਡੀ ਗਿਣਤੀ ਵਿੱਚ ਘੁਸਪੈਠੀਏ ਵਾਪਸ ਜਾ ਰਹੇ ਹਨ। ਸ਼੍ਰੀ ਸ਼ਾਹ ਨੇ ਅੱਗੇ ਦੱਸਿਆ ਕਿ ਹਾਲ ਹੀ ਵਿੱਚ ਮੋਦੀ ਸਰਕਾਰ ਦੁਆਰਾ ਐਲਾਨੇ high-level committee on demographic changes ਨੂੰ ਭਾਰਤ ਸਰਕਾਰ ਨੇ ਗ੍ਰਹਿ ਮੰਤਰਾਲਾ ਬਣਾਇਆ ਹੈ। ਇਹ " Demographic Change Mission" ਜਨਸੰਖਿਆ ਵਿੱਚ ਹੋਣ ਵਾਲੀਆਂ ਕੁਦਰਤੀ ਤਬਦੀਲੀਆਂ ਦਾ ਅਧਿਐਨ ਕਰੇਗਾ, ਉਨ੍ਹਾਂ ਦੇ ਮੂਲ ਕਾਰਨਾਂ ਦੀ ਪਛਾਣ ਕਰੇਗਾ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਉਪਾਅ ਵੀ ਪ੍ਰਸਤਾਵਿਤ ਕਰੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਇਲੈਕਸ਼ਨ ਕਮਿਸ਼ਨ ਨੇ SIR ਸ਼ੁਰੂ ਕੀਤਾ ਤਾਂ ਦੇਸ਼ ਭਰ ਵਿੱਚ ਵਿਰੋਧੀ ਪਾਰਟੀਆਂ ਨੇ ਇਸ ਦੇ ਵਿਰੁੱਧ ਮੁਹਿੰਮ ਚਲਾਈ। ਉਨ੍ਹਾਂ ਨੇ ਕਿਹਾ ਕਿ ਬੰਗਾਲ ਦੀਆਂ ਚੋਣਾਂ ਵਿੱਚ ਬੰਗਾਲ ਦੀ ਜਨਤਾ ਦੇ ਦਿਖਾ ਦਿੱਤਾ ਕਿ ਉਹ SIR ਦੇ ਨਾਲ ਹਨ ਅਤੇ ਦੇਸ਼ ਵਿੱਚ ਘੁਸਪੈਠ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਕਿ SIR ਸੰਵਿਧਾਨਿਕ ਤੌਰ ‘ਤੇ ਪੂਰੀ ਤਰ੍ਹਾਂ ਨਾਲ ਠੀਕ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਮੰਨਣਾ ਹੈ ਕਿ ਇਸ ਦੇਸ਼ ਵਿੱਚ ਦੇਸ਼ ਦਾ ਭਵਿੱਖ ਤੈਅ ਕਰਨ ਦਾ ਅਧਿਕਾਰ ਸਿਰਫ਼ ਦੇਸ਼ ਦੇ ਨਾਗਰਿਕਾਂ ਕੋਲ ਹੋਣਾ ਚਾਹੀਦਾ ਹੈ ਨਾ ਕਿ ਦੇਸ਼ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਆਉਣ ਵਾਲੇ ਘੁਸਪੈਠੀਆਂ ਦਾ।
************
ਆਰਕੇ/ਪੀਆਰ/ਪੀਐੱਸ/ਏਜੀ/ਸ਼ੀਨਮ ਜੈਨ
(रिलीज़ आईडी: 2266635)
आगंतुक पटल : 41