ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਸਰਕਾਰ ਨੇ RMS 2026-27 ਦੌਰਾਨ ਪੰਜਾਬ ਵਿੱਚ ਕਣਕ ਦੀ ਖਰੀਦ, ਆਵਾਜਾਈ ਅਤੇ ਨਿਕਾਸੀ ਬਾਰੇ ਆਪਣਾ ਸਟੈਂਡ ਸਪਸ਼ਟ ਕੀਤਾ
Posted On:
07 MAY 2026 8:15PM by PIB Chandigarh
7 ਮਈ, 2026 ਨੂੰ ਦਿ ਟਾਈਮਜ਼ ਆਫ ਇੰਡੀਆ (The Times of India) ਵਿੱਚ ਪ੍ਰਕਾਸ਼ਿਤ ‘ਮੰਤਰੀ ਨੇ ਮੰਡੀਆਂ ਵਿੱਚ ‘ਵਧੇਰੇ ਆਮਦ’ ਵਰਗੀ ਸਥਿਤੀ ਦੇ ਲਈ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਇਆ’ (Min blames Central govt for ‘glut-like’ situation in mandis) ਸਿਰਲੇਖ ਵਾਲੇ ਸਮਾਚਾਰ ਲੇਖ ਦੇ ਜਵਾਬ ਵਿੱਚ ਸਰਕਾਰ ਹੇਠ ਲਿਖੇ ਤੱਥਾਂ ਦੇ ਅਧਾਰ 'ਤੇ ਆਪਣਾ ਸਟੈਂਡ ਸਪਸ਼ਟ ਕਰਦੀ ਹੈ:
-
ਪਿਛਲੇ ਸਾਲ ਦੇ ਮੁਕਾਬਲੇ ਕਣਕ ਦੀ ਆਮਦ ਘੱਟ ਰਹੀ।
ਪੰਜਾਬ ਵਿੱਚ 06.05.2026 ਤੱਕ, ਕਣਕ ਦੀ ਕੁੱਲ ਆਮਦ ਲਗਭਗ 122 ਲੱਖ ਮੀਟ੍ਰਿਕ ਟਨ ਸੀ, ਜਦਕਿ 2025 ਵਿੱਚ ਇਸੇ ਸਮੇਂ ਦੌਰਾਨ, ਇਹ 125 ਲੱਖ ਮੀਟ੍ਰਿਕ ਟਨ ਸੀ। ਇਸ ਤਰ੍ਹਾਂ, ਮੌਜੂਦਾ RMS (ਰੱਬੀ ਮਾਰਕੀਟਿੰਗ ਸੀਜ਼ਨ) ਦੌਰਾਨ, ਆਮਦ ਪਿਛਲੇ ਵਰ੍ਹੇ ਦੇ ਮੁਕਾਬਲੇ ਲਗਭਗ 3 ਲੱਖ ਮੀਟ੍ਰਿਕ ਟਨ ਘੱਟ ਹੈ।
-
ਪਿਛਲੇ ਵਰ੍ਹੇ ਦੇ ਮੁਕਾਬਲੇ ਉੱਚ ਪ੍ਰਗਤੀਸ਼ੀਲ ਲਿਫਟਿੰਗ
6 ਮਈ, 2026 ਤੱਕ, ਮੰਡੀਆਂ (ਬਜ਼ਾਰਾਂ) ਤੋਂ ਕਣਕ ਦੀ ਨਿਰੰਤਰ ਨਿਕਾਸੀ 78.96 ਲੱਖ ਮੀਟ੍ਰਿਕ ਟਨ ਰਹੀ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਪ੍ਰਾਪਤ ਕੀਤੀ ਗਈ 75.63 ਲੱਖ ਮੀਟ੍ਰਿਕ ਟਨ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ। ਘੱਟ ਆਮਦ ਦੇ ਬਾਵਜੂਦ - ਵੱਧ ਨਿਕਾਸੀ ਤੋਂ ਸਾਫ ਤੌਰ ‘ਤੇ ਪਤਾ ਚੱਲਦਾ ਹੈ ਕਿ ਮੌਜੂਦਾ ਸੀਜ਼ਨ ਵਿੱਚ ਮੰਡੀਆਂ ਤੋਂ ਕਣਕ ਦੀ ਆਵਾਜਾਈ ਵਧੇਰੇ ਕੁਸ਼ਲ ਹੈ, ਜਿਸਦੇ ਨਤੀਜੇ ਵਜੋਂ ਪਿਛਲੇ ਸਾਲ ਦੇ ਮੁਕਾਬਲੇ ਕਣਕ ਦਾ ਸਟਾਕ ਘੱਟ ਹੈ।
-
ਐਡਵਾਂਸਡ ਡਾਇਰੈਕਟ ਡਿਲੀਵਰੀ ਸਕੀਮ
ਮੌਜੂਦਾ ਸੀਜ਼ਨ ਦੌਰਾਨ ਮੰਡੀਆਂ ਤੋਂ ਸਿੱਧੀ ਡਿਲੀਵਰੀ ਦੀ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ। ਅਪ੍ਰੈਲ 2026 ਦੌਰਾਨ, ਲਗਭਗ 3.5 ਲੱਖ ਮੀਟ੍ਰਿਕ ਟਨ ਕਣਕ ਸਿੱਧੀ ਡਿਲੀਵਰੀ ਪ੍ਰਣਾਲੀ ਰਾਹੀਂ ਪਹੁੰਚਾਈ ਗਈ ਸੀ। ਇਸ ਤੋਂ ਇਲਾਵਾ, ਮਈ 2026 ਲਈ ਲਗਭਗ 6.6 ਲੱਖ ਮੀਟ੍ਰਿਕ ਟਨ ਕਣਕ ਦੀ ਸਿੱਧੀ ਡਿਲੀਵਰੀ ਦੀਆਂ ਯੋਜਨਾਵਾਂ ਪਹਿਲਾਂ ਹੀ ਬਣਾਈਆਂ ਜਾ ਚੁੱਕੀਆਂ ਹਨ ਅਤੇ ਜੂਨ 2026 ਵਿੱਚ ਵਾਧੂ 8 ਲੱਖ ਮੀਟ੍ਰਿਕ ਟਨ ਕਣਕ ਦੀ ਡਿਲੀਵਰੀ ਹੋਣ ਦੀ ਉਮੀਦ ਹੈ। ਇਸ ਤਰ੍ਹਾਂ, ਰਾਜ ਦੇ ਅਧਿਕਾਰੀਆਂ ਦੀਆਂ ਬੇਨਤੀਆਂ ਦੇ ਅਨੁਸਾਰ, ਚੱਲ ਰਹੇ ਆਰਐੱਮਐੱਸ ਸੀਜ਼ਨ ਦੌਰਾਨ ਮੰਡੀਆਂ ਤੋਂ ਕੁੱਲ ਲਗਭਗ 18 ਲੱਖ ਮੀਟ੍ਰਿਕ ਟਨ ਕਣਕ ਦੀ ਸਿੱਧੀ ਡਿਲੀਵਰੀ ਲਈ ਇੱਕ ਯੋਜਨਾ ਬਣਾਈ ਕੀਤੀ ਗਈ ਹੈ। ਇਹ ਮੰਡੀਆਂ ਤੋਂ ਕਣਕ ਦੀ ਨਿਕਾਸੀ ਨੂੰ ਤੇਜ਼ ਕਰਨ ਅਤੇ ਭੀੜ ਨੂੰ ਘਟਾਉਣ ਲਈ ਕੀਤੇ ਜਾ ਰਹੇ ਨਿਰੰਤਰ ਅਤੇ ਤਾਲਮੇਲ ਵਾਲੇ ਯਤਨਾਂ ਨੂੰ ਦਰਸਾਉਂਦਾ ਹੈ।
4. ਪੰਜਾਬ ਨੂੰ ਕਣਕ ਦੀ ਵਿਸ਼ੇਸ਼ ਸਪਲਾਈ ਦੀ ਵੱਧ ਤੋਂ ਵੱਧ ਵੰਡ
ਅਪ੍ਰੈਲ 2026 ਦੌਰਾਨ, ਪੂਰੇ ਭਾਰਤ ਵਿੱਚ ਆਵਾਜਾਈ ਲਈ ਰੱਖੇ ਗਏ ਕੁੱਲ 413 ਕਣਕ ਦੇ ਰੈਕਾਂ ਵਿੱਚੋਂ, 234 ਵਿਸ਼ੇਸ਼ ਤੌਰ 'ਤੇ ਇਕੱਲੇ ਪੰਜਾਬ ਨੂੰ ਅਲਾਟ ਕੀਤੇ ਗਏ ਸਨ। ਇਸੇ ਤਰ੍ਹਾਂ, ਮਈ 2026 ਦੌਰਾਨ, ਉਪਲਬਧ ਕੁੱਲ 354 ਕਣਕ ਦੇ ਰੈਕਾਂ ਵਿੱਚੋਂ 201 ਕਣਕ ਦੇ ਰੈਕ ਵਿਸ਼ੇਸ਼ ਤੌਰ 'ਤੇ ਪੰਜਾਬ ਨੂੰ ਅਲਾਟ ਕੀਤੇ ਗਏ ਸਨ, ਜੋ ਕਿ ਦੇਸ਼ ਭਰ ਵਿੱਚ ਕਣਕ ਦੀ ਕੁੱਲ ਯੋਜਨਾਬੱਧ ਢੋਆ-ਢੁਆਈ ਦਾ ਲਗਭਗ 60% ਹੈ। 2025-26 ਦੌਰਾਨ, ਪੰਜਾਬ ਤੋਂ ਕਣਕ ਦੀ ਔਸਤ ਢੋਆ-ਢੁਆਈ ਪੂਰੇ ਭਾਰਤ ਵਿੱਚ ਢੋਆ-ਢੁਆਈ ਦਾ 60% ਸੀ, ਅਤੇ ਇਸ ਸਾਲ ਵੀ ਢੋਆ-ਢੁਆਈ ਦਾ ਪੱਧਰ ਇਹੋ ਤਰ੍ਹਾਂ ਰਹਿਣ ਦੀ ਉਮੀਦ ਹੈ। ਇਸ ਤੋਂ ਇਲਾਵਾ, ਮੰਤਰਾਲਾ ਅਤੇ ਐੱਫਸੀਆਈ ਪੰਜਾਬ ਦੀ ਜ਼ਮੀਨੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ; ਅਤੇ ਮੰਡੀਆਂ ਵਿੱਚ ਕਣਕ ਦੇ ਵਾਧੂ ਭੰਡਾਰ ਨੂੰ ਘਟਾਉਣ ਲਈ, ਮਈ 2026 ਦੌਰਾਨ ਉੱਤਰ ਪ੍ਰਦੇਸ਼ ਅਤੇ ਦੱਖਣੀ ਰਾਜਾਂ ਵਿੱਚ ਲਈ 100 (3 ਲੱਖ ਮੀਟ੍ਰਿਕ ਟਨ) ਵਾਧੂ ਵਿਸ਼ੇਸ਼ ਕਣਕ ਦੇ ਰੈਕ ਪੰਜਾਬ ਨੂੰ ਅਲਾਟ ਕੀਤੇ ਜਾ ਰਹੇ ਹਨ।
*****
ਆਈਏ/ ਏਆਰਸੀ/ਏਕੇ
(Release ID: 2259070)
ਵਿਜ਼ੀਟਰ ਕਾਊਂਟਰ : 8