ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਚੰਡੀਮੰਦਿਰ ਸਥਿਤ ਕਮਾਂਡ ਹਸਪਤਾਲ ਵਿਖੇ ਮਲਟੀ-ਔਰਗਨ (ਬਹੁ-ਅੰਗ) ਦਾਨ ਨਾਲ ਕਈ ਜਾਨਾਂ ਦੀ ਰੱਖਿਆ, ਸੰਸਥਾਨ ਵਿੱਚ ਪਹਿਲੀ ਵਾਰ ਟ੍ਰਾਂਸਪਲਾਂਟੇਸ਼ਨ ਲਈ ਦਿਲ ਦੀ ਨਿਕਾਸੀ ਸੰਪੰਨ


ਬ੍ਰੇਨ-ਸਟੈਮ ਨਾਲ ਮ੍ਰਿਤ ਮਹਿਲਾ ਦੇ ਪਰਿਵਾਰ ਨੇ ਅੰਗਦਾਨ ਕਰਕੇ ਚਾਰ ਜਾਨਾਂ ਬਚਾਈਆਂ, ਦਇਆ ਅਤੇ ਰਾਸ਼ਟਰੀ ਇਕਜੁੱਟਤਾ ਦੀ ਇੱਕ ਬੇਮਿਸਾਲ ਉਦਾਹਰਣ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਅੰਗਦਾਨ ਢਾਂਚੇ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਦੁਹਰਾਈ; ਨਾਗਰਿਕਾਂ ਨੂੰ ਇਸ ਜੀਵਨ ਰੱਖਿਅਕ ਉਦੇਸ਼ ਦਾ ਸਮਰਥਨ ਕਰਨ ਦੀ ਅਪੀਲ ਕੀਤੀ

Posted On: 06 MAY 2026 8:51PM by PIB Chandigarh

ਪਰਉਪਕਾਰੀ ਅਤੇ ਸਾਹਸ ਦੀ ਇੱਕ ਜ਼ਿਕਰਯੋਗ ਉਦਾਹਰਣ ਦੇ ਤਹਿਤ, ਭਾਰਤੀ ਸੈਨਾ ਦੇ ਇੱਕ ਸੇਵਾ ਨਿਭਾ ਰਹੇ ਕਰਨਲ ਦੀ 41 ਵਰ੍ਹਿਆਂ ਪਤਨੀ ਦੇ ਪਰਿਵਾਰ ਨੇ 2 ਮਈ 2026 ਨੂੰ ਹਰਿਆਣਾ ਦੇ ਪੰਚਕੂਲਾ ਦੇ ਚੰਡੀਮੰਦਿਰ ਦੇ ਕਮਾਂਡ ਹਸਪਤਾਲ ਵਿਖੇ ਉਨ੍ਹਾਂ ਨੂੰ ਬ੍ਰੇਨ-ਸਟੈਮ ਡੈੱਡ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਅੰਗ ਦਾਨ ਲਈ ਸਹਿਮਤੀ ਦਿੱਤੀ। ਇਸ ਨੇਕ ਪਹਿਲ ਨਾਲ ਇੱਕ 14 ਸਾਲ ਦੇ ਲੜਕੇ ਸਮੇਤ, ਚਾਰ ਗੰਭੀਰ ਤੌਰ ‘ਤੇ ਬਿਮਾਰ ਮਰੀਜ਼ਾਂ ਲਈ ਜੀਵਨ ਰੱਖਿਅਕ ਟ੍ਰਾਂਸਪਲਾਂਟ ਸੰਭਵ ਹੋਏ, ਜੋ ਦਇਆ ਅਤੇ ਰਾਸ਼ਟਰੀ ਇਕਜੁੱਟਤਾ ਦੀ ਭਾਵਨਾ ਦੀ ਇੱਕ ਉਤਕ੍ਰਿਸ਼ਟ ਉਦਾਹਰਣ ਹੈ।

ਦਾਨੀ ਨੂੰ ਦਿਮਾਗੀ ਤੌਰ ‘ਤੇ ਗੰਭੀਰ ਖੂਨ ਵਹਿਣ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਸਥਾਪਿਤ ਪ੍ਰੋਟੋਕੋਲ ਦੇ ਅਨੁਸਾਰ ਗਠਿਤ ਮੈਡੀਕਲ ਬੋਰਡ ਦੁਆਰਾ ਉਨ੍ਹਾਂ ਨੂੰ ਬ੍ਰੇਨ-ਸਟੈਮ ਡੈੱਡ ਘੋਸ਼ਿਤ ਕੀਤਾ ਗਿਆ। ਡੂੰਘੇ ਨਿਜੀ ਦੁਖ ਦਰਮਿਆਨ, ਉਨ੍ਹਾਂ ਦੇ ਪਤੀ ਅਤੇ ਦੋ ਨੌਜਵਾਨ ਧੀਆਂ ਨੇ ਉਨ੍ਹਾਂ ਦਾ ਦਿਲ, ਗੁਰਦੇ, ਜਿਗਰ ਅਤੇ ਪੈਨਕ੍ਰੀਅਸ ਦਾਨ ਕਰਨ ਦਾ ਬੇਮਿਸਾਲ ਫੈਸਲਾ ਲਿਆ, ਜਿਸ ਨਾਲ ਕਈ ਜੀਵਨ-ਰੱਖਿਅਕ ਟ੍ਰਾਂਸਪਲਾਂਟ ਪ੍ਰਕਿਰਿਆਵਾਂ ਸੰਭਵ ਹੋ ਸਕੀਆਂ।

ਅੰਗਾਂ ਦੀ ਸਫਲ ਨਿਕਾਸੀ ਅਤੇ ਟ੍ਰਾਂਸਪਲਾਂਟ ਕਮਾਂਡ ਹਸਪਤਾਲ, ਚੰਡੀਮੰਦਿਰ, ਭਾਰਤੀ ਹਵਾਈ ਸੈਨਾ; ਨੈਸ਼ਨਲ ਔਰਗਨ ਐਂਡ ਟਿਸ਼ੂ ਟ੍ਰਾਂਸਪਲਾਂਟ ਆਰਗੇਨਾਈਜੇਸ਼ਨ (ਐੱਨਓਟੀਟੀਓ); ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੀ ਟ੍ਰੈਫਿਕ ਪੁਲਿਸ ਅਥਾਰਿਟੀ; ਅਤੇ ਏਅਰਪੋਰਟ ਅਥਾਰਿਟੀ ਆਫ਼ ਇੰਡੀਆ (ਏਏਆਈ) ਦਰਮਿਆਨ ਨਿਰਵਿਘਨ ਅੰਤਰ-ਏਜੰਸੀ ਤਾਲਮੇਲ ਰਾਹੀਂ ਸੰਭਵ ਹੋਈ। ਤੇਜ਼ ਪ੍ਰਵਾਨਗੀਆਂ ਅਤੇ ਸੂਖਮ ਲੌਜਿਸਟਿਕਸ ਵਿਵਸਥਾਵਾਂ ਨੇ ਅੰਗਾਂ ਦੇ ਤੀਜੇ ਦਰਜੇ ਦੇ ਦੇਖਭਾਲ ਸੰਸਥਾਨਾਂ-ਪੋਸਟਗ੍ਰੈਜੂਏਟ ਇੰਸਟੀਟਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐੱਮਈਆਰ), ਆਰਮੀ ਹਸਪਤਾਲ (ਰਿਸਰਚ ਐਂਡ ਰੈਫਰਲ) ਅਤੇ ਇੰਦਰਪ੍ਰਸਥ ਅਪੋਲੋ ਹਸਪਤਾਲ-ਤੱਕ ਸਮਾਂਬੱਧ ਆਵਾਜਾਈ ਨੂੰ ਯਕੀਨੀ ਬਣਾਇਆ।

ਜ਼ਿਕਰਯੋਗ ਹੈ ਕਿ ਇਹ ਮਾਮਲਾ ਕਮਾਂਡ ਹਸਪਤਾਲ, ਚੰਡੀਮੰਦਿਰ ਵਿੱਚ ਟ੍ਰਾਂਸਪਲਾਂਟ ਲਈ ਪਹਿਲੀ ਵਾਰ ਦਿਲ ਦੀ ਨਿਕਾਸੀ ਕੀਤੇ ਜਾਣ ਦਾ ਸੰਕੇਤ ਦਿੰਦਾ ਹੈ, ਜੋ ਅੰਗ ਦਾਨ ਅਤੇ ਟ੍ਰਾਂਸਪਲਾਂਟੇਸ਼ਨ ਲਈ ਸੰਸਥਾਗਤ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।

ਇਹ ਮਿਸਾਲੀ ਮਾਮਲਾ ਦੇਸ਼ ਵਿੱਚ ਅੰਗਦਾਨ ਅਤੇ ਟ੍ਰਾਂਸਪਲਾਂਟੇਸ਼ਨ ਨੂੰ ਅੱਗੇ ਵਧਾਉਣ ਵਿੱਚ ਵੱਖ-ਵੱਖ ਹਿਤਧਾਰਕਾਂ ਦਰਮਿਆਨ ਤਾਲਮੇਲ ਵਾਲੇ ਯਤਨਾਂ ਦੇ ਮਹੱਤਵਪੂਰਨ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ। ਇਹ ਜਨਤਕ ਜਾਗਰੂਕਤਾ ਵਧਾਉਣ ਅਤੇ ਨਾਗਰਿਕਾਂ ਨੂੰ ਅੰਗਦਾਨ ਲਈ ਸੰਕਲਪ ਲੈਣ ਲਈ ਪ੍ਰੋਤਸਾਹਿਤ ਕਰਨ ਦੀ ਤੁਰੰਤ ਜ਼ਰੂਰਤ ਨੂੰ ਵੀ ਮਜ਼ਬੂਤ ਕਰਦਾ ਹੈ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅੰਗਦਾਨ ਅਤੇ ਟ੍ਰਾਂਸਪਲਾਂਟੇਸ਼ਨ ਦੇ ਲਈ ਰਾਸ਼ਟਰੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਉਂਦਾ ਹੈ ਅਤੇ ਨਾਗਰਿਕਾਂ ਨਾਲ ਇਸ ਜੀਵਨ ਰੱਖਿਅਕ ਉਦੇਸ਼ ਦੇ ਸਮਰਥਨ ਵਿੱਚ ਅੱਗੇ ਆਉਣ ਦੀ ਅਪੀਲ ਕਰਦਾ ਹੈ।

*****

ਐੱਸਆਰ/ਬਲਜੀਤ


(Release ID: 2258748) ਵਿਜ਼ੀਟਰ ਕਾਊਂਟਰ : 6