ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਚੰਡੀਗੜ੍ਹ ਦੇ ਨੌਜਵਾਨਾਂ ਨੂੰ ਪੀਐੱਮ ਇੰਟਰਨਸ਼ਿਪ ਯੋਜਨਾ ਲਈ ਅਰਜ਼ੀ ਦੇਣ ਦਾ ਸੱਦਾ, ਮਿਲੇਗੀ ਵਿੱਤੀ ਸਹਾਇਤਾ

Posted On: 06 MAY 2026 4:12PM by PIB Chandigarh

ਪ੍ਰਤਿਸ਼ਠਿਤ 'ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ' ਦੇ ਤਹਿਤ 12ਵੀਂ, ਆਈਟੀਆਈ, ਡਿਪਲੋਮਾ ਜਾਂ ਗ੍ਰੈਜੂਏਟ ਵਾਲੇ ਨੌਜਵਾਨਾਂ ਲਈ ਵੱਖ-ਵੱਖ ਇੰਟਰਨਸ਼ਿਪ ਦੇ ਮੌਕੇ ਉਪਲਬਧ ਹਨ।

ਸ਼੍ਰੀ ਵਿਨੈ ਕੁਮਾਰ, ਜ਼ਿਲ੍ਹਾ ਯੁਵਾ ਅਧਿਕਾਰੀ, MY Bharat, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗ ਨੌਜਵਾਨ MY Bharat ਪੋਰਟਲ 'ਤੇ ਆਪਣੇ ਆਪ ਨੂੰ ਰਜਿਸਟਰ ਕਰਕੇ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਲਈ ਅਪਲਾਈ ਕਰ ਸਕਦੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਚੰਡੀਗੜ੍ਹ ਵਿੱਚ ਇਸ ਸਮੇਂ ਵੱਖ-ਵੱਖ ਇੰਟਰਨਸ਼ਿਪ ਮੌਕੇ ਉਪਲਬਧ ਹਨ ਅਤੇ ਚੁਣੇ ਗਏ ਉਮੀਦਵਾਰਾਂ ਨੂੰ ਇੰਟਰਨਸ਼ਿਪ ਅਵਧੀ ਦੌਰਾਨ ਹਰ ਮਹੀਨੇ 9,000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਦਿਲਚਸਪੀ ਰੱਖਣ ਵਾਲੇ ਨੌਜਵਾਨ ਹੇਠ ਲਿਖੀ ਵੈੱਬਸਾਈਟ 'ਤੇ ਰਜਿਸਟ੍ਰੇਸ਼ਨ ਕਰ ਸਕਦੇ ਹਨ ਅਤੇ ਆਪਣੀ ਅਰਜ਼ੀ ਦੇ ਸਕਦੇ ਹਨ: https://www.mybharat.gov.in

ਅਰਜ਼ੀ ਪ੍ਰਕਿਰਿਆ ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਨੌਜਵਾਨ ਜ਼ਿਲ੍ਹਾ ਯੁਵਾ ਅਧਿਕਾਰੀ ਨਾਲ ਮੋਬਾਈਲ ਨੰਬਰ 9805832503 'ਤੇ ਸੰਪਰਕ ਕਰ ਸਕਦੇ ਹਨ ਜਾਂ MY Bharat ਦਫ਼ਤਰ, ਆਰਜੀਐੱਨਵਾਈਡੀ ਭਵਨ, PEC ਕੈਂਪਸ, ਗੇਟ ਨੰਬਰ 1, ਸੈਕਟਰ 12, ਚੰਡੀਗੜ੍ਹ ਵਿਖੇ ਸੰਪਰਕ ਕਰ ਸਕਦੇ ਹਨ।

 

************

ਏਕੇ/ਆਰਐੱਨ


(Release ID: 2258392) ਵਿਜ਼ੀਟਰ ਕਾਊਂਟਰ : 7
Read this release in: English