ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਡੀਪੀਆਈਆਈਟੀ ਸਕੱਤਰ ਸ਼੍ਰੀ ਅਮਰਦੀਪ ਸਿੰਘ ਭਾਟੀਆ ਨੇ ਹਰਿਆਣਾ ਅਤੇ ਰਾਜਸਥਾਨ ਵਿੱਚ ਐੱਨਆਈਸੀਡੀਸੀ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ; ਉਦਯੋਗ ਜਗਤ ਦੇ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਕੀਤਾ


ਏਕੀਕ੍ਰਿਤ ਅਤੇ ਟਿਕਾਊ ਉਦਯੋਗਿਕ ਵਾਤਾਵਰਣ ਪ੍ਰਣਾਲੀ ਦੀ ਪ੍ਰਗਤੀ ਦੇ ਲਈ ਐੱਨਆਈਸੀਡੀਸੀ ਪ੍ਰੋਜੈਕਟਸ

प्रविष्टि तिथि: 01 MAY 2026 7:58PM by PIB Chandigarh

ਸ਼੍ਰੀ ਅਮਰਦੀਪ ਸਿੰਘ ਭਾਟੀਆ, ਸਕੱਤਰ, ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀਪੀਆਈਆਈਟੀ) ਨੇ ਰਾਸ਼ਟਰੀ ਉਦਯੋਗਿਕ ਗਲਿਆਰਾ ਪ੍ਰੋਗਰਾਮ ਅਧੀਨ ਵਿਕਸਿਤ ਕੀਤੇ ਜਾ ਰਹੇ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਉਦਯੋਗ ਜਗਤ ਦੇ ਹਿੱਸੇਦਾਰਾਂ ਨਾਲ ਗੱਲਬਾਤ ਕਰਨ ਲਈ ਹਰਿਆਣਾ ਅਤੇ ਰਾਜਸਥਾਨ ਵਿੱਚ ਮੁੱਖ ਉਦਯੋਗਿਕ ਪ੍ਰੋਜੈਕਟ ਸਥਾਨਾਂ ਦਾ ਦੌਰਾ ਕੀਤਾ।

ਇਹ ਦੌਰਾ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਵਿੱਚ ਸਥਿਤ ਏਕੀਕ੍ਰਿਤ ਮਲਟੀ-ਮਾਡਲ ਲੌਜਿਸਟਿਕਸ ਹੱਬ (ਆਈਐੱਮਐੱਲਐੱਚ), ਨਾਂਗਲ ਚੌਧਰੀ ਦੇ ਨਿਰੀਖਣ ਨਾਲ ਸ਼ੁਰੂ ਹੋਇਆ। ਲਗਭਗ 886 ਏਕੜ ਵਿੱਚ ਫੈਲਿਆ ਇਹ ਪ੍ਰੋਜੈਕਟ ਮੁੱਖ ਉਦਯੋਗਿਕ ਖੇਤਰਾਂ, ਜਿਨ੍ਹਾਂ ਵਿੱਚ ਮਾਨੇਸਰ, ਬਾਵਲ, ਧਾਰੂਹੇੜਾ ਅਤੇ ਪੂਰਬੀ ਰਾਜਸਥਾਨ ਅਤੇ ਪੱਛਮੀ/ਉੱਤਰੀ ਹਰਿਆਣਾ ਦੇ ਉਪ-ਖੇਤਰ ਸ਼ਾਮਲ ਹਨ, ਤੋਂ ਮਾਲ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਉਣ ਲਈ ਤਿਆਰ ਕੀਤਾ ਗਿਆ ਹੈ। 

ਇਸ ਪ੍ਰੋਜੈਕਟ ਨੂੰ ਭਾਰਤ ਸਰਕਾਰ ਨੇ 1,029 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਪ੍ਰਵਾਨਗੀ ਦਿੱਤੀ ਸੀ ਅਤੇ ਇਸ ਨੂੰ ਐੱਸਪੀਵੀ, ਐੱਨਆਈਆਈਸੀਡੀਸੀ ਹਰਿਆਣਾ ਮਲਟੀ ਮਾਡਲ ਲੌਜਿਸਟਿਕ ਹੱਬ ਪ੍ਰੋਜੈਕਟ ਲਿਮਿਟੇਡ, ਐੱਨਆਈਸੀਡੀਆਈਟੀ ਅਤੇ ਐੱਚਐੱਸਆਈਡੀਸੀ ਦਰਮਿਆਨ ਬਰਾਬਰ ਹਿੱਸੇਦਾਰੀ ਨਾਲ ਪੀਪੀਪੀ ਮੋਡ ’ਤੇ ਵਿਕਸਿਤ ਕੀਤਾ ਜਾ ਰਿਹਾ ਹੈ। ਸਕੱਤਰ ਨੇ ਫੇਜ-1 ਦੇ ਵਿਕਾਸ, ਬਾਹਰੀ ਕਨੈਕਟੀਵਿਟੀ ਦੇ ਕੰਮਾਂ, ਅੰਦਰੂਨੀ ਰੇਲ ਬੁਨਿਆਦੀ ਢਾਂਚੇ ਅਤੇ ਪ੍ਰਸਤਾਵਿਤ ਲੌਜਿਸਟਿਕ ਸੁਵਿਧਾਵਾਂ ਜਿਵੇਂ ਕਿ ਐਗਜ਼ਿਮ ਜ਼ੋਨ, ਵੇਅਰਹਾਊਸਿੰਗ, ਕੰਟੇਨਰ ਸਟੈਕਿੰਗ, ਟ੍ਰਾਂਸਪੋਰਟੇਸ਼ਨ ਜ਼ੋਨ ਅਤੇ ਕਮਰਸ਼ੀਅਲ ਖੇਤਰਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ।

ਇਸ ਦੌਰੇ ਦੌਰਾਨ ਸਕੱਤਰ ਦੇ ਨਾਲ ਨੈਸ਼ਨਲ ਇੰਡਸਟਰੀਅਲ ਕੌਰੀਡੋਰ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਸੀਈਓ ਅਤੇ ਐੱਮਡੀ, ਸ਼੍ਰੀ ਰਜਤ ਕੁਮਾਰ ਸੈਣੀ ਵੀ ਸਨ। ਹਰਿਆਣਾ ਵਿੱਚ, ਐੱਚਐੱਸਆਈਆਈਡੀਸੀ ਦੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਸੁਸ਼ੀਲ ਸਰਵਣ; ਨਾਰਨੌਲ ਦੇ ਮਹਿੰਦਰਗੜ੍ਹ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨੁਪਮਾ ਅੰਜਲੀ (ਆਈਏਐੱਸ); ਨਾਰਨੌਲ ਦੇ ਸਬ-ਡਿਵੀਜ਼ਨਲ ਅਧਿਕਾਰੀ (ਸਿਵਲ) ਸ਼੍ਰੀ ਅਨਿਰੁੱਧ ਯਾਦਵ (ਆਈਏਐੱਸ); ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਇਸ ਤੋਂ ਬਾਅਦ ਵਫ਼ਦ ਰਾਜਸਥਾਨ ਦੇ ਨੀਮਰਾਣਾ ਦਾ ਦੋਰਾ ਕੀਤਾ, ਜਿੱਥੇ ਐੱਨਆਈਸੀਡੀਸੀ ਨੀਮਰਾਣਾ ਸੋਲਰ ਪਾਵਰ ਪ੍ਰੋਜੈਕਟ ਦਾ ਦੌਰਾ ਕੀਤਾ ਗਿਆ। ਇਹ ਪ੍ਰੋਜੈਕਟ, ਇੱਕ ਇੰਡੋ-ਜਪਾਨ ਸਹਿਯੋਗ ਵਜੋਂ ਵਿਕਸਿਤ ਕੀਤਾ ਗਿਆ ਹੈ, ਜਿਸ ਵਿੱਚ ਉਦਯੋਗਿਕ ਵਰਤੋਂ ਲਈ ਸਮਾਰਟ ਮਾਈਕ੍ਰੋ-ਗਰਿੱਡ ਸਿਸਟਮਸ ਨਾਲ ਸੋਲਰ ਪਾਵਰ ਦੇ ਏਕੀਕਰਣ ਨੂੰ ਦਰਸਾਇਆ ਗਿਆ ਹੈ। ਇਸ ਵਿੱਚ ਸੋਲਰ ਪੀਵੀ ਉਤਪਾਦਨ ਸਮੇਤ 6 ਮੈਗਾਵਾਟ ਦੀ ਸੋਲਰ ਪਾਵਰ ਪਲਾਂਟ ਸ਼ਾਮਲ ਹੈ ਅਤੇ ਉਦਯੋਗਿਕ ਖੇਤਰਾਂ ਲਈ ਇੱਕ ਮਹੱਤਵਪੂਰਨ ਸਵੱਛ ਊਰਜਾ ਪ੍ਰਦਰਸ਼ਨ ਪਹਿਲ ਵਜੋਂ ਕੰਮ ਕੀਤਾ ਹੈ। ਡੀਪੀਆਈਆਈਟੀ ਸਕੱਤਰ ਨੇ ਐੱਨਆਈਸੀਡੀਸੀ ਅਤੇ ਨੀਮਰਾਣਾ ਸੋਲਰ ਪਾਵਰ ਪ੍ਰੋਜੈਕਟ ਵਿੱਚ 5 ਮੈਗਾਵਾਟ ਦੇ ਪਲਾਂਟ ਵਿੱਚ ਐੱਸਸੀਡੀਏ ਦੀ ਸੁਵਿਧਾ ਦਾ ਉਦਘਾਟਨ ਕੀਤਾ।  

ਸ਼੍ਰੀ ਸੁਰੇਸ਼ ਕੁਮਾਰ ਓਲਾ, ਆਈਏਐੱਸ, ਮੈਨੇਜਿੰਗ ਡਾਇਰੈਕਟਰ, ਆਰਆਈਆਈਸੀਓ ਨੇ ਆਰਆਈਆਈਸੀਓ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ, ਜੋਧਪੁਰ-ਪਾਲੀ-ਮਾਰਵਾੜ ਉਦਯੋਗਿਕ ਖੇਤਰ ਦੀ ਸਮੀਖਿਆ ਅਤੇ ਸਬੰਧਿਤ ਚਰਚਾਵਾਂ ਵਿੱਚ ਹਿੱਸਾ ਲਿਆ।

ਨੀਮਰਾਣਾ ਵਿਖੇ ਸਕੱਤਰ ਨੇ ਰਾਜਸਥਾਨ ਵਿੱਚ ਰਾਸ਼ਟਰੀ ਉਦਯੋਗਿਕ ਗਲਿਆਰਾ ਪ੍ਰੋਗਰਾਮ ਅਧੀਨ ਵਿਕਸਿਤ ਕੀਤੇ ਜਾ ਰਹੇ ਜੋਧਪੁਰ-ਪਾਲੀ-ਮਾਰਵਾੜ ਉਦਯੋਗਿਕ ਖੇਤਰ (ਜੇਪੀਐੱਮਆਈਏ ) ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਇਹ ਖੇਤਰ ਲਗਭਗ 1,578 ਏਕੜ ਵਿੱਚ ਫੈਲਿਆ ਹੋਇਆ ਹੈ, ਰਣਨੀਤਕ ਤੌਰ 'ਤੇ ਜੋਧਪੁਰ ਅਤੇ ਪਾਲੀ ਦਰਮਿਆਨ ਸਥਿਤ ਹੈ, ਜੋ ਦੋਵਾਂ ਸ਼ਹਿਰਾਂ ਤੋਂ ਲਗਭਗ 30 ਕਿਲੋਮੀਟਰ ਦੂਰ ਸਥਿਤ ਹੈ। ਇਸ ਦਾ ਐੱਨਐੱਚ-62 ਅਤੇ ਐੱਸਐੱਚ-64 ਰਾਹੀਂ ਮਜ਼ਬੂਤ ਖੇਤਰੀ ਸੰਪਰਕ ਹੈ ਜਿਸ ਵਿੱਚ ਐੱਨਐੱਚ-25 ਅਤੇ ਐੱਸਐੱਚ-68 ਤੱਕ ਵਾਧੂ ਪਹੁੰਚ ਹੈ ਅਤੇ ਇਹ ਪੱਛਮੀ ਰਾਜਸਥਾਨ ਵਿੱਚ ਪ੍ਰਮੁੱਖ ਉਦਯੋਗਿਕ ਅਤੇ ਲੌਜਿਸਟਿਕ ਬਜ਼ਾਰਾਂ ਦੀ ਸੇਵਾ ਲਈ ਹੈ।  

 

ਜੇਪੀਐੱਮਆਈਏ ਨੂੰ ਰਾਜਸਥਾਨ ਇੰਡਸਟ੍ਰੀਅਲ ਕੌਰੀਡੋਰ ਡਿਵੈਲਪਮੈਂਟ ਕਾਰਪੋਰੇਸ਼ਨ (ਆਰਆਈਡੀਸੀਓ) ਰਾਹੀਂ ਲਾਗੂ ਕੀਤਾ ਜਾ ਰਿਹਾ ਹੈ, ਜੋ ਕਿ ਆਰਆਈਆਈਸੀਓ ਅਤੇ ਐੱਨਆਈਸੀਡੀਸੀ ਦੀ ਇਕੁਵਿਟੀ ਭਾਗੀਦਾਰੀ ਵਾਲਾ ਇੱਕ ਐੱਸਪੀਵੀ ਹੈ। ਇਸ ਪ੍ਰੋਜੈਕਟ ਤੋਂ ਲਗਭਗ ₹7,500 ਕਰੋੜ ਦਾ ਨਿਵੇਸ਼ ਆਕਰਸ਼ਿਤ ਹੋਣ ਅਤੇ ਲਗਭਗ 40,000 ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ। ਟੀਚਾ ਖੇਤਰਾਂ ਵਿੱਚ ਟੈਕਸਟਾਈਲ ਅਤੇ ਕੱਪੜੇ, ਐਗਰੋ ਅਤੇ ਫੂਡ ਪ੍ਰੋਸੈੱਸਿੰਗ, ਇੰਜੀਨੀਅਰਿੰਗ ਸਮਾਨ, ਆਟੋਮੋਬਾਈਲਜ਼, ਦਸਤਕਾਰੀ ਅਤੇ ਨਿਰਮਾਣ ਸਮੱਗਰੀ ਸ਼ਾਮਲ ਹਨ। ਸਕੱਤਰ ਨੇ ਬੁਨਿਆਦੀ ਢਾਂਚੇ ਦੇ ਕੰਮਾਂ ਦੀ ਸਥਿਤੀ, ਪ੍ਰੋਜੈਕਟ ਪ੍ਰਬੰਧਨ ਪ੍ਰਬੰਧਾਂ ਅਤੇ ਲਾਗੂਕਰਨ ਦੀਆਂ ਸਮਾਂ-ਸੀਮਾਵਾਂ ਦੀ ਸਮੀਖਿਆ ਕੀਤੀ ਅਤੇ ਸਮੇਂ ਸਿਰ ਲਾਗੂ ਕਰਨ ਅਤੇ ਨਿਵੇਸ਼ਕਾਂ ਦੀ ਸਹੂਲਤ ਲਈ ਤਾਲਮੇਲ ਵਾਲੀ ਕਾਰਵਾਈ 'ਤੇ ਜ਼ੋਰ ਦਿੱਤਾ।

ਵਫ਼ਦ ਨੇ ਬਾਅਦ ਵਿੱਚ ਹਰਿਆਣਾ ਵਿੱਚ ਆਈਐੱਮਟੀ ਬਾਵਲ ਅਤੇ ਆਈਐੱਮਟੀ ਸੋਹਨਾ ਦਾ ਦੌਰਾ ਕੀਤਾ, ਜਿਸ ਵਿੱਚ ਟੀਡੀਕੇ ਬੈਟਰੀ ਨਿਰਮਾਣ ਪਲਾਂਟ ਵੀ ਸ਼ਾਮਲ ਸੀ। ਇਸ ਤੋਂ ਬਾਅਦ ਉਦਯੋਗ ਦੇ ਪ੍ਰਤੀਨਿਧੀਆਂ ਨਾਲ ਹੋਰ ਗੱਲਬਾਤ ਕੀਤੀ। 

ਹਿੱਸੇਦਾਰਾਂ ਦੇ ਸਲਾਹ-ਮਸ਼ਵਰੇ ਨੇ ਸਰਕਾਰ ਅਤੇ ਉਦਯੋਗ ਵਿਚਕਾਰ ਗੱਲਬਾਤ ਲਈ ਇੱਕ ਰਚਨਾਤਮਕ ਪਲੈਟਫਾਰਮ ਪ੍ਰਦਾਨ ਕੀਤਾ। ਉਦਯੋਗ ਦੇ ਪ੍ਰਤੀਨਿਧੀਆਂ ਨੇ ਲਾਗੂਕਰਨ ਅਤੇ ਬੁਨਿਆਦੀ ਢਾਂਚੇ ਦੇ ਮੁੱਦਿਆਂ ਨੂੰ ਹੱਲ ਕਰਨ, ਕਾਰੋਬਾਰ ਕਰਨ ਵਿੱਚ ਆਸਾਨੀ ਨੂੰ ਬਿਹਤਰ ਬਣਾਉਣ ਅਤੇ ਉਦਯੋਗਿਕ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਸਹਿਯੋਗ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਵਿਚਾਰ-ਵਟਾਂਦਰੇ ਨੇ ਉਦਯੋਗਿਕ ਸਮੂਹਾਂ ਦੇ ਅੰਦਰ ਨਵੀਨਤਾ, ਖੋਜ ਅਤੇ ਵਿਕਾਸ ਅਤੇ ਤਕਨਾਲੋਜੀ ਵਪਾਰੀਕਰਣ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ। 

ਇਸ ਦੌਰੇ ਦੌਰਾਨ, ਸ਼੍ਰੀ ਅਮਰਦੀਪ ਸਿੰਘ ਭਾਟੀਆ ਨੇ ਦੁਹਰਾਇਆ ਕਿ ਡੀਪੀਆਈਆਈਟੀ, ਐੱਨਆਈਸੀਡੀਸੀ ਅਤੇ ਰਾਜ ਸਰਕਾਰਾਂ ਇਹ ਯਕੀਨੀ ਬਣਾਉਣ ਲਈ ਨੇੜਲੇ ਤਾਲਮੇਲ ਨਾਲ ਕੰਮ ਕਰ ਰਹੀਆਂ ਹਨ ਕਿ ਉਦਯੋਗਿਕ ਗਲਿਆਰਾ ਪ੍ਰੋਜੈਕਟ ਉਦਯੋਗ ਦੀਆਂ ਜ਼ਰੂਰਤਾਂ ਅਨੁਸਾਰ ਅਤੇ ਲਾਗੂਕਰਨ ਦੀਆਂ ਚੁਣੌਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣਾ ਕਰਨ। ਉਨ੍ਹਾਂ ਨੇ ਕਿਹਾ ਕਿ ਰੁਕਾਵਟਾਂ ਦੀ ਪਹਿਚਾਣ ਕਰਨ, ਮੁੱਦਿਆਂ ਦੇ ਤੇਜ਼ ਸਮਾਧਾਨ ਨੂੰ ਸਮਰੱਥ ਬਣਾਉਣ ਅਤੇ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਨਿਯਮਿਤ ਫੀਲਡ ਦੌਰੇ ਅਤੇ ਹਿਤਧਾਰਕਾਂ ਦੇ ਸਲਾਹ ਮਸ਼ਵਰੇ ਜ਼ਰੂਰੀ ਹਨ।

ਸ਼੍ਰੀ ਰਜਤ ਕੁਮਾਰ ਸੈਣੀ ਨੇ ਵਿਸ਼ਵ ਪੱਧਰੀ ਉਦਯੋਗਿਕ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ, ਨਿਵੇਸ਼ ਨੂੰ ਸੁਵਿਧਾਜਨਕ ਬਣਾਉਣ ਵਿੱਚ ਮਦਦ ਕਰਨ ਅਤੇ ਟਿਕਾਊ ਉਦਯੋਗਿਕ ਸ਼ਹਿਰਾਂ ਦੇ ਨਿਰਮਾਣ ਲਈ ਐੱਨਆਈਸੀਡੀਸੀ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ, ਜੋ ਆਰਥਿਕ ਵਿਕਾਸ, ਰੁਜ਼ਗਾਰ ਸਿਰਜਣ ਅਤੇ ਭਾਰਤ ਦੀ ਨਿਰਮਾਣ ਮੁਕਾਬਲੇਬਾਜ਼ੀ ਵਿੱਚ ਯੋਗਦਾਨ ਪਾਉਂਦੇ ਹਨ।  

****

ਅਭਿਸ਼ੇਕ ਦਿਆਲ/ਅਭਿਜੀਤ ਨਰਾਇਣਨ/ਗਰਿਮਾ ਸਿੰਘ /ਏਕੇ

 


(रिलीज़ आईडी: 2258068) आगंतुक पटल : 46
इस विज्ञप्ति को इन भाषाओं में पढ़ें: English , Urdu , हिन्दी