ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰਾਲੇ ਨੇ ਸਰਵੋਤਮ ਅਭਿਆਸਾਂ ‘ਤੇ ਨੈਸ਼ਨਲ ਸਮਿਟ ਵਿੱਚ ਰਾਸ਼ਟਰੀਯ ਬਾਲ ਸਵਾਸਥਯ ਕਾਰਯਕ੍ਰਮ (ਆਰਬੀਐੱਸਕੇ) 2.0 ਦਿਸ਼ਾ-ਨਿਰਦੇਸ਼ ਜਾਰੀ ਕੀਤੇ


ਅੱਪਡੇਟ ਢਾਂਚਾ ਨਵੇਂ ਯੁੱਗ ਦੀਆਂ ਸਿਹਤ ਚੁਣੌਤੀਆਂ ਨੂੰ ਸ਼ਾਮਲ ਕਰਦੇ ਹੋਏ ਸਥਾਪਿਤ (4ਡੀ) ਦ੍ਰਿਸ਼ਟੀਕੋਣ ਨੂੰ ਮਜ਼ਬੂਤ ਅਤੇ ਵਿਆਪਕ ਬਣਾਉਂਦੀ ਹੈ-ਜਨਮ ਦੇ ਸਮੇਂ ਦੋਸ਼, ਬਿਮਾਰੀਆਂ, ਕਮੀਆਂ ਅਤੇ ਵਿਕਾਸਾਤਮਕ ਦੇਰੀ

ਸੰਸ਼ੋਧਿਤ ਦਿਸ਼ਾ-ਨਿਰਦੇਸ਼ ਆਰਬੀਐੱਸਕੇ 2.0 ਦੇ ਤਹਿਤ ਦੇਖਭਾਲ ਦੀ ਇੱਕ ਵਿਆਪਕ ਲੜੀ ਪੇਸ਼ ਕਰਦੇ ਹਨ, ਜੋ ਜਨਮ ਤੋਂ 18 ਸਾਲ ਤੱਕ ਦੇ ਬੱਚਿਆਂ ਲਈ ਜੀਵਨ ਚੱਕਰ-ਅਧਾਰਿਤ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਦੇ ਹਨ, ਡਿਜ਼ੀਟਾਈਜ਼ੇਸ਼ਨ ‘ਤੇ ਵਧੇਰੇ ਧਿਆਨ ਕੇਂਦ੍ਰਿਤ ਕਰਦੇ ਹਨ ਅਤੇ ਪ੍ਰੋਗਰਾਮ ਵੰਡ ਪ੍ਰਣਾਲੀਆਂ ਨੂੰ ਮਜ਼ਬੂਤ ਕਰਦੇ ਹਨ

Posted On: 03 MAY 2026 2:34PM by PIB Chandigarh

ਦੇਸ਼ ਵਿੱਚ ਬਾਲ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਹਾਲ ਹੀ ਵਿੱਚ ਸੰਪੰਨ ਜਨਤਕ ਸਿਹਤ ਸੰਭਾਲ ਸੇਵਾ ਪ੍ਰਦਾਨ ਕਰਨ ਵਿੱਚ ਚੰਗੇ ਅਭਿਆਸਾਂ ਅਤੇ ਨਵੀਨਤਾਵਾਂ ‘ਤੇ ਨੈਸ਼ਨਲ ਸਮਿਟ ਵਿੱਚ ਰਾਸ਼ਟਰੀਯ ਬਾਲ ਸਵਾਸਥਯ ਕਾਰਯਕ੍ਰਮ (ਆਰਬੀਐੱਸਕੇ) 2.0 ਦਿਸ਼ਾ-ਨਿਰਦੇਸ਼ ਜਾਰੀ ਕੀਤੇ।

ਆਰਬੀਐੱਸਕੇ 2.0 ਦਿਸ਼ਾ-ਨਿਰਦੇਸ਼ ਭਾਰਤ ਦੇ ਪ੍ਰਮੁੱਖ ਬਾਲ ਸਿਹਤ ਜਾਂਚ ਪ੍ਰੋਗਰਾਮ ਵਿੱਚ ਇੱਕ ਮਹੱਤਵਪੂਰਨ ਤਰੱਕੀ ਦੇ ਪ੍ਰਤੀਕ ਹਨ, ਜੋ ਇੱਕ ਦਹਾਕੇ ਤੋਂ ਵੱਧ ਦੇ ਲਾਗੂਕਰਨ ‘ਤੇ ਅਧਾਰਿਤ ਹਨ ਅਤੇ ਉਭਰਦੀਆਂ ਬਾਲ ਸਿਹਤ ਤਰਜੀਹਾਂ ਨੂੰ ਸੰਬੋਧਨ ਕਰਨ ਲਈ ਇਸ ਦੇ ਦਾਇਰੇ ਦਾ ਵਿਸਤਾਰ ਕਰਦੇ ਹਨ। ਅੱਪਡੇਟ ਢਾਂਚਾ ਜਨਮ ਸਮੇਂ ਦੋਸ਼, ਬਿਮਾਰੀਆਂ, ਕਮੀਆਂ ਅਤੇ ਵਿਕਾਸਾਤਮਕ ਦੇਰੀ- ਇਨ੍ਹਾਂ ਸਥਾਪਿਤ 4ਡੀ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਅਤੇ ਵਿਆਪਕ ਬਣਾਉਂਦਾ ਹੈ, ਨਾਲ ਹੀ ਗੈਰ-ਸੰਚਾਰੀ ਬਿਮਾਰੀਆਂ, ਮਾਨਸਿਕ ਸਿਹਤ ਸਥਿਤੀਆਂ ਅਤੇ ਵਿਵਹਾਰ ਸਬੰਧੀ ਚਿੰਤਾਵਾਂ ਸਮੇਤ ਨਵੀਂਆਂ ਪੀੜ੍ਹੀਆਂ ਦੀਆਂ ਸਿਹਤ ਚੁਣੌਤੀਆਂ ਨੂੰ ਵੀ ਸ਼ਾਮਲ ਕਰਦਾ ਹੈ।

ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਵਿੱਚ ਦੇਖਭਾਲ ਦੀ ਇੱਕ ਵਿਆਪਕ ਰੋਕਥਾਮ, ਪ੍ਰੋਤਸਾਹਕ ਅਤੇ ਇਲਾਜ ਸਬੰਧੀ ਲੜੀ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਜਨਮ ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਕਵਰ ਕਰਨ ਵਾਲੇ ਪ੍ਰੋਗਰਾਮ ਦੇ ਮੌਜੂਦਾ ਜੀਵਨ ਚੱਕਰ-ਅਧਾਰਿਤ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਦੀ ਹੈ, ਜਿਸ ਵਿੱਚ ਡਿਜੀਟਾਈਜ਼ੇਸ਼ਨ ‘ਤੇ ਵਧੇਰੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਇਹ ਬਦਲਾਅ ਭਾਰਤ ਦੀ ਬਾਲ ਸਿਹਤ ਸਬੰਧੀ ਬਦਲਦੀਆਂ ਜ਼ਰੂਰਤਾਂ ਅਤੇ ਨਾ ਸਿਰਫ਼ ਜੀਵਿਤ ਰਹਿਣ ਸਗੋਂ ਸਮੁੱਚੇ ਵਿਕਾਸ ਅਤੇ ਵਾਧੇ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਆਰਬੀਐੱਸਕੇ 2.0 ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਵਿਸਤਾਰਿਤ ਸਕ੍ਰੀਨਿੰਗ ਦਾਇਰਾ ਹੈ, ਜਿਸ ਵਿੱਚ ਵਿਕਾਸਾਤਮਕ ਵਿਕਾਰ, ਮਾਨਸਿਕ ਸਿਹਤ ਸਮੱਸਿਆਵਾਂ ਅਤੇ ਡਾਇਬਟੀਜ਼ ਅਤੇ ਹਾਈਪਰਟੈਨਸ਼ਨ ਜਿਹੀਆਂ ਗੈਰ-ਸੰਚਾਰੀ ਬਿਮਾਰੀਆਂ ਦੇ ਜੋਖਮ ਕਾਰਕਾਂ ਸਮੇਤ ਕਈ ਤਰ੍ਹਾਂ ਦੀਆਂ ਸਥਿਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸਕ੍ਰੀਨਿੰਗ ਸੇਵਾਵਾਂ ਆਂਗਣਵਾੜੀ ਕੇਂਦਰਾਂ ਅਤੇ ਸਕੂਲਾਂ ਵਿੱਚ ਮੋਬਾਈਲ ਹੈਲਥ ਟੀਮਾਂ ਰਾਹੀਂ ਪ੍ਰਦਾਨ ਕੀਤੀਆਂ ਜਾਂਦੀਆਂ ਰਹਿਣਗੀਆਂ, ਜਿਸ ਨਾਲ ਵਿਆਪਕ ਪਹੁੰਚ ਅਤੇ ਜਲਦੀ ਪਛਾਣ ਯਕੀਨੀ ਹੋ ਸਕੇਗੀ।

ਦਿਸ਼ਾ-ਨਿਰਦੇਸ਼ਾਂ ਵਿੱਚ ਰੈਫਰਲ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਦੇਖਭਾਲ ਦੀ ਨਿਰੰਤਰਤਾ ‘ਤੇ ਵੀ ਜ਼ੋਰ ਦਿੱਤਾ ਗਿਆ ਹੈ, ਜਿਸ ਵਿੱਚ ਭਾਈਚਾਰਕ ਪੱਧਰ ਦੀ ਸਕ੍ਰੀਨਿੰਗ ਤੋਂ ਲੈ ਕੇ ਸੁਵਿਧਾ-ਅਧਾਰਿਤ ਨਿਦਾਨ ਅਤੇ ਇਲਾਜ ਤੱਕ ਦੇ ਸਪਸ਼ਟ ਤੌਰ ‘ਤੇ ਪਰਿਭਾਸ਼ਿਤ ਮਾਰਗ ਸ਼ਾਮਲ ਹਨ। ਇੱਕ ਮਜ਼ਬੂਤ ਰੈਫਰਲ ਟ੍ਰੈਕਿੰਗ ਸਿਸਟਮ ਇਹ ਯਕੀਨੀ ਬਣਾਉਂਦਾ ਹੈ ਕਿ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਬੱਚਿਆਂ ਨੂੰ ਸੰਪੂਰਨ  ਦੇਖਭਾਲ ਪ੍ਰਕਿਰਿਆ ਦੌਰਾਨ ਟ੍ਰੈਕ ਕੀਤਾ ਜਾਵੇ, ਜਿਸ ਨਾਲ ਵਿੱਚ ਇਲਾਜ ਛੱਡਣ ਵਾਲਿਆਂ ਦੀ ਗਿਣਤੀ ਘੱਟ ਹੋਵੇ ਅਤੇ ਸਮੇਂ ‘ਤੇ ਦਖਲਅੰਦਾਜ਼ੀ ਨੂੰ ਯਕੀਨੀ ਬਣਾਇਆ ਜਾ ਸਕੇ।

ਸਰਕਾਰ ਦੇ ਡਿਜੀਟਲ ਹੈਲਥ ‘ਤੇ ਕੇਂਦ੍ਰਿਤ ਦ੍ਰਿਸ਼ਟੀਕੋਣ ਦੇ ਅਨੁਸਾਰ, ਆਰਬੀਐੱਸਕੇ 2.0 ਵਿੱਚ ਡਿਜੀਟਲ ਹੈਲਥ ਕਾਰਡ, ਰੀਅਲ-ਟਾਈਮ ਡੇਟਾ ਸਿਸਟਮ ਅਤੇ ਟ੍ਰੈਕਿੰਗ, ਨਿਗਰਾਨੀ ਅਤੇ ਸੇਵਾ ਵੰਡ ਲਈ ਏਕੀਕ੍ਰਿਤ ਪਲੈਟਫਾਰਮ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਡਿਜੀਟਲ ਇਨੋਵੇਸ਼ਨਸ ਨਾਲ ਪ੍ਰੋਗਰਾਮ ਦੀ ਕੁਸ਼ਲਤਾ, ਜਵਾਬਦੇਹੀ ਅਤੇ ਲਾਗੂਕਰਨ ਦੇ ਸਾਰੇ ਪੱਧਰਾਂ ‘ਤੇ ਸਬੂਤ-ਅਧਾਰਿਤ ਫੈਸਲੇ ਲੈਣ ਵਿੱਚ ਸੁਧਾਰ ਹੋਣ ਦੀ ਉਮੀਦ ਹੈ।

ਇਹ ਦਿਸ਼ਾ-ਨਿਰਦੇਸ਼ ਬਹੁ-ਖੇਤਰੀ ਸਹਿਯੋਗ ਨੂੰ ਹੁਲਾਰਾ ਦਿੰਦੇ ਹਨ, ਜਿਸ ਵਿੱਚ ਸਿਹਤ, ਸਿੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਪ੍ਰਣਾਲੀਆਂ ਨੂੰ ਇਕੱਠੇ ਲਿਆ ਕੇ ਵਿਆਪਕ ਅਤੇ ਤਾਲਮੇਲ ਵਾਲੀ ਸੇਵਾ ਵੰਡ ਨੂੰ ਯਕੀਨੀ ਕੀਤਾ ਜਾਂਦਾ ਹੈ। ਸਕੂਲ, ਆਂਗਣਵਾੜੀ ਕੇਂਦਰ ਅਤੇ ਭਾਈਚਾਰਕ ਪਲੈਟਫਾਰਮ ਸਕ੍ਰੀਨਿੰਗ, ਜਾਗਰੂਕਤਾ ਅਤੇ ਫਾਲੋ-ਅੱਪ ਦੇਖਭਾਲ ਲਈ ਪ੍ਰਮੁੱਖ ਸੰਪਰਕ ਬਿੰਦੂਆਂ ਦੇ ਰੂਪ ਵਿੱਚ ਕੰਮ ਕਰਦੇ ਹਨ।

ਸ਼ੁਰੂਆਤੀ ਪਛਾਣ ਨੂੰ ਮਜ਼ਬੂਤ ਕਰਕੇ, ਰੈਫਰਲ ਪ੍ਰਣਾਲੀਆਂ ਵਿੱਚ ਸੁਧਾਰ ਕਰਕੇ ਅਤੇ ਨਿਰੰਤਰ ਫਾਲੋ-ਅੱਪ ਨੂੰ ਯਕੀਨੀ ਬਣਾ ਕੇ, ਆਰਬੀਐੱਸਕੇ 2.0 ਤੋਂ ਬੱਚਿਆਂ ਦੀ ਸਿਹਤ ਦੇ ਨਤੀਜਿਆਂ ਵਿੱਚ ਮਹੱਤਵਪੂਰਨ ਸੁਧਾਰ ਹੋਣ, ਬਿਮਾਰੀ ਘੱਟ ਹੋਣ ਅਤੇ ਦੇਸ਼ ਭਰ ਵਿੱਚ ਬੱਚਿਆਂ ਦੀ ਸਮੁੱਚੀ ਭਲਾਈ ਨੂੰ ਸਮਰਥਨ ਮਿਲਣ ਦੀ ਉਮੀਦ ਹੈ।

ਆਰਬੀਐੱਸਕੇ 2.0 ਦਿਸ਼ਾ-ਨਿਰਦੇਸ਼ਾਂ ਦਾ ਪ੍ਰਕਾਸ਼ਨ ਹਰੇਕ ਬੱਚੇ ਦੇ ਲਈ ਪਹੁੰਚਯੋਗ, ਨਿਆਂਸੰਗਤ ਅਤੇ ਗੁਣਵੱਤਾਪੂਰਨ ਸਿਹਤ ਸੰਭਾਲ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਸ ਵਿੱਚ ਸ਼ੁਰੂਆਤੀ ਦਖਲਅੰਦਾਜ਼ੀ, ਲਗਾਤਾਰ ਦੇਖਭਾਲ ਅਤੇ ਲੰਬੇ ਸਮੇਂ ਦੇ ਸਿਹਤ ਨਤੀਜਿਆਂ ‘ਤੇ ਧਿਆਨ ਦੇਣ ‘ਤੇ ਜ਼ੋਰ ਦਿੱਤਾ ਹੈ।

 

*****

ਐੱਸਆਰ/ਬਲਜੀਤ


(Release ID: 2257856) ਵਿਜ਼ੀਟਰ ਕਾਊਂਟਰ : 18