ਵਿੱਤ ਮੰਤਰਾਲਾ
ਡੈਬਿਟ ਰਿਕਵਰੀ ਫ੍ਰੇਮਵਰਕ ਨੂੰ ਮਜ਼ਬੂਤ ਕਰਨ ਲਈ ਡੀਐੱਫਐੱਸ ਨੇ ਡੀਆਰਏਟੀ ਚੇਅਰਪਰਸਨਾਂ ਅਤੇ ਡੀਆਰਟੀ ਪ੍ਰੀਜ਼ਾਈਡਿੰਗ ਅਫ਼ਸਰਾਂ ਦੇ ਸੈਮੀਨਾਰ ਦਾ ਆਯੋਜਨ ਕੀਤਾ
ਕਾਰਜ ਕੁਸ਼ਲਤਾ ਵਿੱਚ ਸੁਧਾਰ ਅਤੇ ਮਾਮਲਿਆਂ ਦੇ ਜਲਦੀ ਨਿਪਟਾਰੇ ਲਈ ਲਾਜ਼ਮੀ ਈ-ਫਾਈਲਿੰਗ, ਹਾਈਬ੍ਰਿਡ ਸੁਣਵਾਈਆਂ ਅਤੇ ਈ-ਡੀਆਰਟੀ 2.0 ‘ਤੇ ਜ਼ੋਰ ਦਿੱਤਾ ਗਿਆ ਹੈ
Posted On:
02 MAY 2026 5:06PM by PIB Chandigarh
ਵਿੱਤ ਮੰਤਰਾਲੇ ਦੇ ਵਿੱਤੀ ਸੇਵਾ ਵਿਭਾਗ ਨੇ ਡੈਬਿਟ ਰਿਕਵਰੀ ਐਪਲੇਟ ਟ੍ਰਿਬਿਊਨਲਾਂ (ਡੀਆਰਏਟੀਜ਼) ਦੇ ਚੇਅਰਪਰਸਨਾਂ ਅਤੇ ਪ੍ਰੀਜ਼ਾਈਡਿੰਗ ਅਫ਼ਸਰਾਂ ਦਾ ਇੱਕ ਸੈਮੀਨਾਰ ਅੱਜ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ। ਡੀਐੱਫਐੱਸ ਦੇ ਸਕੱਤਰ ਨੇ ਸੀਨੀਅਰ ਅਧਿਕਾਰੀਆਂ, ਜਨਤਕ ਅਤੇ ਨਿਜੀ ਖੇਤਰ ਦੇ ਬੈਂਕਾਂ ਦੇ ਪ੍ਰਤੀਨਿਧੀਆਂ ਅਤੇ ਇੰਡੀਅਨ ਬੈਂਕਸ ਐਸੋਸੀਏਸ਼ਨ ਸਮੇਤ ਭਾਗੀਦਾਰਾਂ ਨੂੰ ਸੰਬੋਧਨ ਕੀਤਾ। ਇਸ ਵਿਚਾਰ-ਵਟਾਂਦਰੇ ਦਾ ਮੁੱਖ ਕੇਂਦਰ ਪੈਂਡਿੰਗ ਮਾਮਲਿਆਂ ਨੂੰ ਘੱਟ ਕਰਨਾ ਅਤੇ ਉਨ੍ਹਾਂ ਦੇ ਨਿਪਟਾਰੇ ਵਿੱਚ ਤੇਜ਼ੀ ਲਿਆਉਣਾ ਸੀ। ਟੀਚਾਗਤ ਟ੍ਰੇਨਿੰਗ ਪ੍ਰੋਗਰਾਮਾਂ ਰਾਹੀਂ ਸਮਰੱਥਾ ਨਿਰਮਾਣ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ‘ਤੇ ਨਵੇਂ ਸਿਰ੍ਹੇ ਤੋਂ ਜ਼ੋਰ ਦੇਣ ਦੇ ਨਾਲ ਡੀਆਰਟੀ ਨੇ ਮਾਸਿਕ ਨਿਪਟਾਰੇ ਦੀਆਂ ਦਰਾਂ ਵਿੱਚ ਉਤਸ਼ਾਹਜਨਕ ਵਾਧਾ ਦੇਖਿਆ ਹੈ। ਟ੍ਰਿਬਿਊਨਲਾਂ ਨੂੰ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਡੀਆਰਟੀ ਦੁਆਰਾ ਅਪਣਾਏ ਗਏ ਸਰਵੋਤਮ ਅਭਿਆਸਾਂ ਨੂੰ ਅਪਣਾਉਣ ਦੀ ਤਾਕੀਦ ਕੀਤੀ ਗਈ।
ਵਿੱਤੀ ਸੇਵਾਵਾਂ ਵਿਭਾਗ ਨੀਤੀਗਤ ਸੰਵਾਦ, ਸੁਧਾਰ ਅਤੇ ਪ੍ਰਦਰਸ਼ਨ ਵਧਾਉਣ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਵਜੋਂ ਡੈਬਿਟ ਰਿਕਵਰੀ ਐਪਲੇਟ ਟ੍ਰਿਬਿਊਨਲਾਂ (ਡੀਆਰਏਟੀ) ਦੇ ਚੇਅਰਪਰਸਨਾਂ ਅਤੇ ਪ੍ਰੀਜ਼ਾਈਡਿੰਗ ਅਫ਼ਸਰਾਂ ਦੇ ਨਿਯਮਿਤ ਸੈਮੀਨਾਰਾਂ ਦਾ ਆਯੋਜਨ ਕਰਦਾ ਰਹਿੰਦਾ ਹੈ। ਇਨ੍ਹਾਂ ਸੈਮੀਨਾਰਾਂ ਨੇ ਵਿਚਾਰਾਂ ਦੇ ਰਚਨਾਤਮਕ ਅਦਾਨ-ਪ੍ਰਦਾਨ ਨੂੰ ਹੁਲਾਰਾ ਦਿੱਤਾ ਹੈ ਜਿਨ੍ਹਾਂ ਵਿੱਚੋਂ ਕਈ ਟ੍ਰਿਬਿਊਨਲਾਂ ਦੇ ਕੰਮਕਾਜ ਵਿੱਚ ਠੋਸ ਸੁਧਾਰਾਂ ਵਿੱਚ ਤਬਦੀਲ ਹੋਏ ਹਨ। ਇਸ ਨਾਲ ਟ੍ਰਿਬਿਊਨਲਾਂ ਦੇ ਵਿਚਕਾਰ ਸਰਵੋਤਮ ਅਭਿਆਸਾਂ ਨੂੰ ਸਾਂਝਾ ਕਰਨ ਵਿੱਚ ਵੀ ਮਦਦ ਮਿਲੀ ਹੈ ਜਿਸ ਨਾਲ ਉਨ੍ਹਾਂ ਨੂੰ ਸਫ਼ਲ ਮਾਡਲਾਂ ਨੂੰ ਅਪਣਾਉਣ ਲਈ ਪ੍ਰੋਤਸਾਹਨ ਮਿਲਿਆ ਹੈ।


ਵਿੱਤੀ ਸੇਵਾ ਵਿਭਾਗ ਦੇ ਸਕੱਤਰ ਨੇ ਟ੍ਰਿਬਿਊਨਲ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਲਈ ਡਿਜੀਟਾਈਜ਼ੇਸ਼ਨ ਨੂੰ ਹੋਰ ਵਧੇਰੇ ਮਜ਼ਬੂਤ ਕਰਨ ‘ਤੇ ਵਿਭਾਗ ਦੀ ਮਹੱਤਵਪੂਰਨ ਪਹਿਲ ਨੂੰ ਰਣਨੀਤਕ ਤੌਰ ‘ਤੇ ਰੇਖਾਂਕਿਤ ਕੀਤਾ। ਚਰਚਾ ਦੇ ਪ੍ਰਮੁੱਖ ਖੇਤਰਾਂ ਵਿੱਚ ਬੈਂਕਾਂ ਅੰਦਰ ਨਿਗਰਾਨੀ ਅਤੇ ਮੌਨੀਟਰਿੰਗ ਵਿਧੀ ਨੂੰ ਮਜ਼ਬੂਤ ਕਰਨਾ ਸ਼ਾਮਲ ਸੀ ਤਾਂ ਜੋ ਵਿਵਾਦ ਨਿਪਟਾਰਾ ਅਦਾਲਤਾਂ (ਡੀਆਰਟੀ) ਰਾਹੀਂ ਰਿਕਵਰੀ ਨੂੰ ਵਧਾਇਆ ਜਾ ਸਕੇ; ਉੱਚ ਮੁੱਲ ਵਾਲੇ ਮਾਮਲਿਆਂ ਨੂੰ ਤਰਜੀਹ ਦੇ ਕੇ ਬਿਹਤਰ ਰਿਕਵਰੀ ਨਤੀਜਾ ਪ੍ਰਾਪਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਤੁਰੰਤ ਨਿਪਟਾਰੇ ਲਈ ਲੋਕ ਅਦਾਲਤਾਂ ਨੂੰ ਇੱਕ ਪ੍ਰਭਾਵਸ਼ਾਲੀ ਵਿਕਲਪਿਕ ਵਿਵਾਦ ਸਮਾਧਾਨ ਵਿਧੀ ਦੇ ਰੂਪ ਵਿੱਚ ਉਪਯੋਗ ਕਰਨਾ; ਮਾਮਲਿਆਂ ਦੇ ਨਿਪਟਾਰੇ ਵਿੱਚ ਤੇਜ਼ੀ ਲਿਆਉਣ ਲਈ ਪ੍ਰਕਿਰਿਆਤਮਕ ਸੁਧਾਰਾਂ ਨੂੰ ਅੱਗੇ ਵਧਾਉਣਾ ਅਤੇ ਵਿਆਪਕ ਸਮਰੱਥਾ ਨਿਰਮਾਣ ਪਹਿਲ ਕਰਨਾ, ਜਿਸ ਵਿੱਚ ਪ੍ਰੀਜ਼ਾਈਡਿੰਗ ਅਫ਼ਸਰਾਂ, ਰਜਿਸਟਰਾਰਾਂ, ਸਹਾਇਕ ਰਜਿਸਟਰਾਰਾਂ, ਰਿਕਵਰੀ ਅਧਿਕਾਰੀਆਂ ਅਤੇ ਟ੍ਰਿਬਿਊਨਲਾਂ ਦੇ ਹੋਰ ਕਰਮਚਾਰੀਆਂ ਲਈ ਢਾਂਚਾਗਤ ਟ੍ਰੇਨਿੰਗ ਪ੍ਰੋਗਰਾਮ ਨੂੰ ਸ਼ਾਮਲ ਕਰਨ ‘ਤੇ ਵਿਚਾਰ ਕੀਤਾ ਗਿਆ। ਟ੍ਰਿਬਿਊਨਲਾਂ ਵਿੱਚ ਪੈਂਡਿੰਗ ਮਾਮਲਿਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ, ਪੈਂਡਿੰਗ ਅਤੇ ਨਵੇਂ ਮਾਮਲਿਆਂ ਦੇ ਸਬੰਧ ਵਿੱਚ ਵਿਚੋਲਗੀ ਲਈ ਮਾਮਲਿਆਂ ਦੀ ਪਛਾਣ ਕਰਨ ਦਾ ਸੁਝਾਅ ਦਿੱਤਾ ਗਿਆ।
ਤਕਨਾਲੋਜੀ ਮੋਰਚੇ ‘ਤੇ, ਲਾਜ਼ਮੀ ਈ-ਫਾਈਲਿੰਗ, ਹਾਈਬ੍ਰਿਡ ਸੁਣਵਾਈ ਸੁਵਿਧਾਵਾਂ ਅਤੇ ਈਡੀਆਰਟੀ 2.0 ਦੇ ਤਹਿਤ ਨਿਰੰਤਰ ਸੁਧਾਰ ਬਿਹਤਰ ਕੁਸ਼ਲਤਾ ਅਤੇ ਪਾਰਦਰਸ਼ਿਤਾ ਵਿੱਚ ਯੋਗਦਾਨ ਦੇ ਰਹੇ ਹਨ। ਭਾਗੀਦਾਰਾਂ ਨੂੰ ਇਨ੍ਹਾਂ ਤਕਨੀਕੀ ਉਪਕਰਣਾਂ ਦਾ ਵੱਧ ਤੋਂ ਵੱਧ ਉਪਯੋਗ ਕਰਨ ਲਈ ਪ੍ਰੋਤਸਾਹਿਤ ਕੀਤਾ ਗਿਆ। ਨਵਾਂ ਬਾਂਕਨੈੱਟ ਈ-ਨੀਲਾਮੀ ਪਲੈਟਫਾਰਮ ਸੰਪਤੀਆਂ ਦੀ ਬਿਹਤਰ ਦ੍ਰਿਸ਼ਟੀ ਅਤੇ ਮੁੱਲ ਪ੍ਰਾਪਤੀ ਨੂੰ ਹੋਰ ਵਧੇਰੇ ਪਹੁੰਚਯੋਗ ਬਣਾ ਰਿਹਾ ਹੈ।
ਵਿੱਤੀ ਸੇਵਾ ਵਿਭਾਗ ਇੱਕ ਮਜ਼ਬੂਤ, ਪਾਰਦਰਸ਼ੀ ਅਤੇ ਕੁਸ਼ਲ ਨਿਰਣਾਇਕ ਢਾਂਚੇ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
*********
ਏਡੀ/ ਏਕੇ
(Release ID: 2257851)
ਵਿਜ਼ੀਟਰ ਕਾਊਂਟਰ : 5