ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਪ੍ਰਯਾਗਰਾਜ ਵਿੱਚ ਭਾਰਤੀ ਸੈਨਾ ਅਤੇ ਐੱਸਆਈਡੀਐੱਮ ਦੁਆਰਾ ਸਾਂਝੇ ਤੌਰ ‘ਤੇ ਆਯੋਜਿਤ 3 ਦਿਨਾਂ ਨੌਰਥ ਟੈੱਕ ਸਿੰਪੋਜ਼ੀਅਮ ਦਾ ਉਦਘਾਟਨ ਕਰਨਗੇ
Posted On:
03 MAY 2026 5:48PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ 4 ਮਈ, 2026 ਨੂੰ ਪ੍ਰਯਾਗਰਾਜ, ਉੱਤਰ ਪ੍ਰਦੇਸ਼ ਵਿੱਚ ‘ਰਕਸ਼ਾ ਤ੍ਰਿਵੇਣੀ ਸੰਗਮ (‘Raksha Triveni Sangam) ਤਕਨਾਲੋਜੀ, ਉਦਯੋਗ ਅਤੇ ਸੈਨਿਕ ਸਮਰੱਥਾ ਦਾ ਸੰਗਮ ਹੁੰਦਾ ਹੈ’ ਵਿਸ਼ੇ ‘ਤੇ ਅਧਾਰਿਤ ਨੌਰਥ ਟੈੱਕ ਸਿੰਪੋਜ਼ੀਅਮ ਦਾ ਉਦਘਾਟਨ ਕਰਨਗੇ। ਤਿੰਨ ਦਿਨਾਂ ਇਹ ਪ੍ਰੋਗਰਾਮ ਭਾਰਤੀ ਸੈਨਾ ਦੀ ਉੱਤਰੀ ਕਮਾਨ ਅਤੇ ਕੇਂਦਰੀ ਕਮਾਨ ਅਤੇ ਸੋਸਾਇਟੀ ਆਫ ਇੰਡੀਅਨ ਡਿਫੈਂਸ ਮੈਨੂਫੈਕਚਰਰਸ (ਐੱਸਆਈਡੀਐੱਮ) ਦੁਆਰਾ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ।
ਇਹ ਸਿੰਪੋਜ਼ੀਅਮ ਸੰਚਾਲਨ ਸਬੰਧੀ ਚੁਣੌਤੀਆਂ ਨਾਲ ਨਿਪਟਣ ਲਈ ਅਤਿ-ਆਧੁਨਿਕ ਸਵਦੇਸ਼ੀ ਤਕਨਾਲੋਜੀਆਂ ਨੂੰ ਪ੍ਰਦਰਸ਼ਿਤ ਕਰਨ ਅਤੇ ਇਕੱਠਾ ਕਰਨ ਲਈ ਇੱਕ ਜੀਵੰਤ ਮੰਚ ਵਜੋਂ ਕੰਮ ਕਰੇਗੀ। ਪ੍ਰਦਰਸ਼ਨੀ ਵਿੱਚ ਦੇਸ਼ ਭਰ ਤੋਂ ਯੂਨੀਫੌਰਮ ਵਿੱਚ ਲਘੂ ਅਤੇ ਦਰਮਿਆਨੇ ਉੱਦਮਾਂ (MSMEs), ਨਿਜੀ ਰੱਖਿਆ ਤਕਨਾਲੋਜੀ ਫਰਮਾਂ, ਸਟਾਰਟਅੱਪਸ ਅਤੇ ਇਨੋਵੇਟਰਸ ਸਮੇਤ ਵੱਖ-ਵੱਖ ਪ੍ਰਤੀਭਾਗੀ ਸ਼ਾਮਲ ਹੋਣਗੇ। 284 ਕੰਪਨੀਆਂ ਆਪਣੀਆਂ ਨਵੀਨਤਮ ਕਾਢਾਂ ਅਤੇ ਤਕਨਾਲੋਜੀਆਂ ਨੂੰ ਪ੍ਰਦਰਸ਼ਿਤ ਕਰਨ ਲਈ ਸਟਾਲ ਲਗਾ ਰਹੀਆਂ ਹਨ। ਇਸ ਆਯੋਜਨ ਦਾ ਉਦੇਸ਼ ਖੇਤਰ ਵਿੱਚ ਤਾਇਨਾਤੀ, ਰੱਖ-ਰਖਾਅ ਪ੍ਰਕਿਰਿਆਵਾਂ ਲਈ ਉਚਿਤ ਤਕਨਾਲੋਜੀਆਂ ਦੀ ਪਛਾਣ ਕਰਨਾ ਅਤੇ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਕਰਨਾ ਹੈ, ਜਿਸ ਨਾਲ ਭਾਰਤੀ ਸੈਨਾ ਲਈ ਇੱਕ ਸਥਾਈ ਅਤੇ ਆਤਮ-ਨਿਰਭਰ ਰੱਖਿਆ ਪ੍ਰਣਾਲੀ ਨੂੰ ਹੁਲਾਰਾ ਦਿੱਤਾ ਜਾ ਸਕੇ।
ਭਾਰਤੀ ਸੈਨਾ ਅਤਿ-ਆਧੁਨਿਕ ਤਕਨਾਲੋਜੀਆਂ ਦੀ ਸੰਚਾਲਨ ਪ੍ਰਾਸੰਗਿਕਤਾ ਅਤੇ ਸੁਰੱਖਿਆ ਸਬੰਧੀ ਬਦਲ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਨਿਰੰਤਰ ਨਵੀਨਤਾ ਦੀ ਜ਼ਰੂਰਤ ‘ਤੇ ਜ਼ੋਰ ਦਿੰਦੀ ਰਹੀ ਹੈ। ਇਹ ਨੌਰਥ ਟੈੱਕ ਸਿੰਪੋਜ਼ੀਅਮ, ਜੋ ਕਿ 6 ਮਈ, 2026 ਨੂੰ ਖਤਮ ਹੋਵੇਗੀ, ਰੱਖਿਆ ਬਲਾਂ, ਵਿਗਿਆਨਿਕਾਂ, ਉਦਯੋਗ ਜਗਤ ਦੇ ਨੇਤਾਵਾਂ ਅਤੇ ਅਕਾਦਮਿਕ ਭਾਈਚਾਰਿਆਂ ਦਰਮਿਆਨ ਇੱਕ ਪੁਲ ਦਾ ਕੰਮ ਕਰੇਗੀ, ਜਿਸ ਨਾਲ ਰਾਸ਼ਟਰੀ ਸੁਰੱਖਿਆ ਅਤੇ ਤਕਨੀਕੀ ਉੱਤਮਤਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਹਿਯੋਗ ਨੂੰ ਹੁਲਾਰਾ ਮਿਲੇਗਾ।
N9P3.jpeg)

************
ਵੀਰੇ/ਐੱਸਪੀਐੱਸ/ਡੀਡੀ/ਸੇਵੀ/ਏਕੇ
(Release ID: 2257818)
ਵਿਜ਼ੀਟਰ ਕਾਊਂਟਰ : 2