ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਲਚਕੀਲੀਆਂ ਪਹਾੜੀ ਸੜਕਾਂ ਲਈ ਲੈਂਡਸਲਾਈਡ ਮਿਟੀਗੇਸ਼ਨ 'ਤੇ ਆਯੋਜਿਤ ਵਰਕਸ਼ਾਪ ਨੂੰ ਸੰਬੋਧਨ ਕੀਤਾ
ਉਨ੍ਹਾਂ ਨੇ ਸੰਵੇਦਨਸ਼ੀਲ ਹਿਮਾਲਿਆਈ ਖੇਤਰ ਵਿੱਚ ਜਲਵਾਯੂ-ਲਚਕੀਲੇ ਸੜਕ ਬੁਨਿਆਦੀ ਢਾਂਚੇ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ
Posted On:
30 APR 2026 4:16PM by PIB Chandigarh
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ "ਲਚਕੀਲੀਆਂ ਪਹਾੜੀ ਸੜਕਾਂ ਲਈ ਲੈਂਡਸਲਾਈਡ ਮਿਟੀਗੇਸ਼ਨ ਉਪਾਅ" ਵਿਸ਼ੇ 'ਤੇ ਵਰਕਸ਼ਾਪ ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਕੇਂਦਰੀ ਰਾਜ ਮੰਤਰੀ ਸ਼੍ਰੀ ਅਜੈ ਟਮਟਾ, ਸ਼੍ਰੀ ਹਰਸ਼ ਮਲਹੋਤਰਾ ਅਤੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਸ਼੍ਰੀ ਨਿਤਿਨ ਗਡਕਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਗੁੰਝਲਦਾਰ ਧਰਾਤਲ, ਢਲਾਣ ਦੀ ਅਸਥਿਰਤਾ ਅਤੇ ਜ਼ਮੀਨ ਖਿਸਕਣ, ਬੱਦਲ ਫਟਣ ਅਤੇ ਭੂਚਾਲ ਜਿਹੀਆਂ ਵਾਰ-ਵਾਰ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਕਾਰਨ ਭੂ-ਵਿਗਿਆਨਕ ਤੌਰ 'ਤੇ ਨਾਜ਼ੁਕ ਹਿਮਾਲਿਆਈ ਖੇਤਰ ਵਿੱਚ ਜਲਵਾਯੂ-ਲਚਕੀਲੇ ਸੜਕ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਿਸ਼ਵ-ਵਿਆਪੀ ਸਭ ਤੋਂ ਵਧੀਆ ਅਭਿਆਸਾਂ ਅਤੇ ਉੱਨਤ ਟੈਕਨੋਲੋਜੀਆਂ ਨੂੰ ਅਪਣਾ ਕੇ ਇਸ ਦਿਸ਼ਾ ਵਿੱਚ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਮੰਤਰੀ ਨੇ ਜਾਣਕਾਰੀ ਦਿੱਤੀ ਕਿ ਪ੍ਰਮੁੱਖ ਪਹਿਲਕਦਮੀਆਂ ਵਿੱਚ ਉੱਤਰਾਖੰਡ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕਣ ਦੇ ਹੱਲ ਲਈ ਟੀਐੱਚਡੀਸੀ ਇੰਡੀਆ ਲਿਮਟਿਡ ਨਾਲ ਸਹਿਮਤੀ ਪੱਤਰ, ਭੂ-ਜੋਖ਼ਮ ਘਟਾਉਣ ਲਈ ਰੱਖਿਆ ਭੂ-ਸੂਚਨਾ ਖੋਜ ਸੰਸਥਾਨ (ਡੀਜੀਆਰਆਈ) ਨਾਲ ਸਹਿਮਤੀ ਪੱਤਰ ਅਤੇ ਸੁਰੰਗ ਅਤੇ ਗਲਿਆਰਾ ਪ੍ਰਾਜੈਕਟਾਂ ਲਈ ਭੂ-ਵਿਗਿਆਨਕ ਜਾਂਚ ਅਤੇ ਡੇਟਾ ਸਾਂਝਾ ਕਰਨ ਲਈ ਜੀਓਲੋਜਿਕਲ ਸਰਵੇ ਆਫ਼ ਇੰਡੀਆ (ਜੀਐੱਸਆਈ) ਨਾਲ ਸਹਿਮਤੀ ਪੱਤਰ ਸ਼ਾਮਲ ਹਨ। ਨੈਸ਼ਨਲ ਇੰਸਟੀਟੀਊਟ ਆਫ਼ ਰੌਕ ਮਕੈਨਿਕਸ (ਐੱਨਆਈਆਰਐੱਮ) ਨਾਲ ਸਹਿਯੋਗ ਭੂ-ਤਕਨੀਕੀ ਜਾਂਚ, ਡਿਜ਼ਾਈਨ ਤਸਦੀਕ, ਸੁਰੰਗ ਸੁਰੱਖਿਆ ਆਡਿਟ, ਉਪਕਰਣ ਨਿਗਰਾਨੀ ਅਤੇ ਸਮਰੱਥਾ ਨਿਰਮਾਣ 'ਤੇ ਕੇਂਦ੍ਰਿਤ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਪਹਾੜੀ ਇਲਾਕਿਆਂ ਵਿੱਚ ਸੜਕ ਨਿਰਮਾਣ ਸ਼ੁਰੂ ਕਰਨ ਤੋਂ ਪਹਿਲਾਂ ਢਲਾਣ ਸਥਿਰਤਾ ਨੂੰ ਤਰਜੀਹ ਦੇਣ ਦਾ ਨੀਤੀਗਤ ਫ਼ੈਸਲਾ ਲਿਆ ਗਿਆ ਹੈ, ਤਾਂ ਕਿ ਲੰਬੇ ਸਮੇਂ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਯਕੀਨੀ ਬਣਾਇਆ ਜਾ ਸਕੇ। ਰੀਅਲ-ਟਾਈਮ ਨਿਗਰਾਨੀ ਪ੍ਰਣਾਲੀਆਂ ਦੀ ਵਰਤੋਂ ਕਰਕੇ ਪਹਾੜੀ ਢਲਾਣਾਂ ਦੀ ਅਸਥਿਰਤਾ 'ਤੇ ਦਿਸ਼ਾ-ਨਿਰਦੇਸ਼ ਵਿਕਸਿਤ ਕਰਨ ਲਈ ਇੰਡੀਅਨ ਇੰਸਟੀਟੀਊਟ ਆਫ਼ ਟੈਕਨੋਲੋਜੀ, ਰੁੜਕੀ ਨੂੰ ਵੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਉੱਤਰਾਖੰਡ ਵਿੱਚ ਚਾਰਧਾਮ ਮਾਰਗ ਦੇ 100 ਕਿਲੋਮੀਟਰ ਦੇ ਹਿੱਸੇ ‘ਤੇ ਆਈਐੱਨਐੱਸਏਆਰ-ਅਧਾਰਿਤ ਜ਼ਮੀਨ ਖਿਸਕਣ ਦੀ ਨਿਗਰਾਨੀ ਅਤੇ ਪਹਿਲਾਂ ਚੇਤਾਵਨੀ ਪ੍ਰਣਾਲੀਆਂ ਦੀ ਤਾਇਨਾਤੀ ਲਈ ਇੱਕ ਸਹਿਮਤੀ ਪੱਤਰ 'ਤੇ ਦਸਤਖ਼ਤ ਕੀਤੇ ਗਏ ਹਨ।
ਸ਼੍ਰੀ ਗਡਕਰੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਐੱਲਆਈਡੀਏਆਰ ਅਤੇ ਯੂਏਵੀ ਜਿਹੀਆਂ ਉੱਨਤ ਟੈਕਨੋਲੋਜੀਆਂ ਦੀ ਵਰਤੋਂ ਕਰਕੇ ਵਿਆਪਕ ਭੂਗੋਲਿਕ ਵਰਨਣ ਸਰਵੇਖਣ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਜ਼ਮੀਨ ਖਿਸਕਣ ਦੀ ਸੰਵੇਦਨਸ਼ੀਲਤਾ ਮੈਪਿੰਗ ਅਤੇ ਇਤਿਹਾਸਕ ਅੰਕੜਿਆਂ ਨੂੰ ਡੀਪੀਆਰ ਤਿਆਰ ਕਰਨ ਵਿੱਚ ਏਕੀਕ੍ਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪਹਾੜੀ ਖੇਤਰਾਂ ਵਿੱਚ ਸੁਰੱਖਿਅਤ, ਸਹਿਜ ਅਤੇ ਸਥਾਈ ਰਾਜਮਾਰਗਾਂ ਦੇ ਨਿਰਮਾਣ ਲਈ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।



*****
ਜੀਡੀਐੱਚ/ ਡੀਐੱਸ/ ਐੱਚਜੇ
(Release ID: 2257787)
ਵਿਜ਼ੀਟਰ ਕਾਊਂਟਰ : 8